ਜੈਸਮੀਨ ਕੌਰ ਦੇ ਸਕੂਲ ਪਹੁੰਚਣ ਤੇ ਭਰਵਾਂ ਸਵਾਗਤ ਅਤੇ ਪਿੰਡ ਪੰਚਾਇਤ ਵੱਲੋਂ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਕੀਤਾ ਗਿਆ ਸਨਮਾਨਿਤ

Jasmeen Kaur was given a warm welcome on her arrival at the school and honored by the village panchayat with cash and medals
Jasmeen Kaur was given a warm welcome on her arrival at the school and honored by the village panchayat with cash and medals
ਸ੍ਰੀ ਅੰਨਦਪੁਰ ਸਾਹਿਬ, 2 ਦਸੰਬਰ: ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪਟਿਆਲਾ ਵਿਖੇ ਕਰਵਾਈਆਂ ਗਈਆਂ ਰਾਜ ਪੱਧਰੀ 44ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਰਾਏਪੁਰ ਸਾਨੀ ਬਲਾਕ ਕੀਰਤਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਦੀ ਵਿਦਿਆਰਥਣ ਜੈਸਮੀਨ ਕੌਰ ਨੇ ਸ਼ਾਟਪੁੱਟ ਮੁਕਾਬਲੇ ਵਿੱਚ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਹਾਸਲ ਕੀਤਾ । ਪੰਜਾਬ ਭਰ ਵਿੱਚ ਰੂਪਨਗਰ ਜ਼ਿਲ੍ਹੇ ਦੇ ਨਾਲ ਆਪਣੇ ਸਕੂਲ ਅਤੇ ਮਾਪਿਆਂ ਦਾ ਮਾਣ ਵਧਾਇਆ ਹੈ।ਜਿਸ ਖੁਸ਼ੀ ਵਿੱਚ ਪਿੰਡ ਵਾਸੀਆਂ, ਸਕੂਲ ਸਟਾਫ ਅਤੇ ਸਕੂਲ ਵਿਦਿਆਰਥੀਆਂ ਨੇ ਜੈਸਮੀਨ ਕੌਰ ਦੇ ਸਕੂਲ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਅਤੇ ਪਿੰਡ ਪੰਚਾਇਤ ਵੱਲੋਂ ਜੈਸਮੀਨ ਕੌਰ ਨੂੰ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Jasmeen Kaur was given a warm welcome on her arrival at the school and honored by the village panchayat with cash and medals

ਇਸ ਮੌਕੇ ਸ੍ਰ ਦਲੇਰ ਸਿੰਘ ਸਰਪੰਚ ਅਤੇ ਨੰਬਰਦਾਰ ਗੁਰਦੀਪ ਸਿੰਘ ਵੱਲੋਂ ਬੋਲਦਿਆਂ ਕਿਹਾ ਕਿ ਇਹ ਸਾਡੇ ਰੂਪਨਗਰ ਜ਼ਿਲ੍ਹੇ ਲਈ ਅਤੇ ਸਾਡੇ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੈ।ਕਿ ਚੰਗਰ ਇਲਾਕੇ ਦੇ ਸਕੂਲ ਦੇ ਵਿਦਿਆਰਥੀ ਨੇ ਪੰਜਾਬ ਭਰ ਵਿੱਚੋਂ ਸਾਡੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ ਅਤੇ ਇਹ ਬਾਕੀ ਵਿਦਿਆਰਥੀਆਂ ਅਤੇ ਲੋਕ ਲਈ ਉਤਸਾਹ ਪੈਦਾ ਕਰੇਗੀ। ਉਨ੍ਹਾ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਜ਼ੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਦੀ ਅਗਵਾਈ ਵਿੱਚ ਬੱਚਿਆਂ ਨੂੰ ਅੱਗੇ ਵੱਧਣ ਲਈ ਮੌਕੇ ਮਿਲ ਰਹੇ ਹਨ।
Jasmeen Kaur was given a warm welcome on her arrival at the school and honored by the village panchayat with cash and medals
ਸਕੂਲ ਅਧਿਆਪਕਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ।ਇਸ ਮੌਕੇ ਸੈਂਟਰ ਹੈਡ ਟੀਚਰ ਸ੍ਰ ਹਰਜੀਤ ਸਿੰਘ ਵਿਸ਼ੇਸ਼ ਤੌਰ ਤੇ ਸਕੂਲ ਪਹੁੰਚ ਕੇ ਵਿਦਿਆਰਥੀ ਦਾ ਸਨਮਾਨ ਕੀਤਾ ਅਤੇ ਸਕੂਲ ਸਟਾਫ,ਵਿਦਿਆਰਥਣ ਨੂੰ ਵਧਾਈ ਦਿੱਤੀ।ਇਸ ਮੌਕੇ ਸਰਪੰਚ ਦਲੇਰ ਸਿੰਘ, ਨੰਬਰਦਾਰ ਗੁਰਦੀਪ ਸਿੰਘ,ਪੰਚ ਹਾਕਮ ਸ਼ਾਹ ਬਲਵੀਰ ਸਿੰਘ,ਜੈਮਲ ਸਿੰਘ,ਨੰਬਰਦਾਰ ਗੁਰਨਾਮ ਸਿੰਘ, ਦਿਲਬਾਗ ਮੁਹੰਮਦ,ਸ੍ਰ ਮਲਕੀਤ ਸਿੰਘ,ਨੇਤ ਸਿੰਘ,ਸੰਦੀਪ ਕੌਰ,ਸੋਨੀਆ, ਮਨੀਸਾ ,ਰਾਣੀ ਦੇਵੀ,ਸ੍ਰ ਸੁਖਜੀਤ ਸਿੰਘ ਕੈਂਥ, ਸਟੇਟ ਅਵਾਰਡੀ ਮੈਡਮ ਸਤਨਾਮ ਕੌਰ,ਨੀਲਮ ਕੁਮਾਰੀ,ਅਜੈ ਕੁਮਾਰ, ਰਮਨਦੀਪ, ਨਵਨੀਤ ਕੌਰ,ਆਦਿ ਹਾਜ਼ਰ ਸਨ ।
ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ( 2 ਦਸੰਬਰ 2024)
ਰੂਪਨਗਰ ਦੇ ਸ਼ੂਟਰਾਂ ਨੇ 9 ਵਿਅਕਤੀਗਤ ਅਤੇ 6 ਟੀਮ ਮੈਡਲ ਜਿੱਤ ਕੇ ਰਾਜ ਪੱਧਰੀ ਖੇਡਾਂ ਸ਼ੂਟਿੰਗ ਵਿੱਚ ਆਪਣਾ ਲੋਹਾ ਮੰਨਵਾਇਆ
ਸਕੂਲ ਆਫ ਐਮੀਨੈਂਸ, ਅਮਲੋਹ ਦੇ ਵਿਦਿਆਰਥੀ ਅਨਿਰੁਧ ਸ਼ਰਮਾ ਨੇ ਰਾਸ਼ਟਰੀ ਪੱਧਰ ਤੇ ਨੈਸ਼ਨਲ ਰਨਰਅੱਪ ਦਾ ਖਿਤਾਬ ਜਿੱਤਿਆ
ਜੈਸਮੀਨ ਕੌਰ ਨੇ ਸ਼ਾਟ ਪੁੱਟ ਮੁਕਾਬਲੇ ਵਿੱਚ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮਾ ਜਿੱਤਿਆ।
ਡਿਪਟੀ ਕਮਿਸ਼ਨਰ ਨੇ ਸਕੂਲ ਆਫ ਐਮੀਨੈਂਸ ਰੂਪਨਗਰ ਦਾ ਕੀਤਾ ਅਚਨਚੇਤ ਦੌਰਾ

Ropar Google News

Leave a Comment

Your email address will not be published. Required fields are marked *

Scroll to Top