ਅੰਡਰ -14 ਗੇਮ ਗੋਲਾ ਸੁੱਟਣ ‘ਚ ਰੂਪਨਗਰ ਜ਼ਿਲ੍ਹੇ ਦੇ ਸਕੂਲ ਸ.ਹ.ਸ.ਰਾਏਪੁਰ ਦੇ ਹਿਮਾਂਸ਼ੂ ਦਾ ਪੰਜਾਬ ਚੋਂ ਪਹਿਲਾ ਸਥਾਨ
ਰੂਪਨਗਰ, 6 ਨਵੰਬਰ: ਪੰਜਾਬ ਸਰਕਾਰ ਦੁਆਰਾ ਖੇਡਾਂ ਨੂੰ ਪ੍ਰਮੋਟ ਕਰਨ ਲਈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਹਰ ਸਾਲ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾਂਦੀਆਂ ਹਨ। ਖੇਡਾਂ ਵਤਨ ਪੰਜਾਬ ਦੀਆਂ, 2024 ਦੇ ਪੰਜਾਬ ਪੱਧਰੀ ਮੁਕਾਬਲੇ ( ਸਟੇਟ ਪੱਧਰੀ ) ਲੁਧਿਆਣਾ ਦੇ ਸ਼੍ਰੀ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਹੋਏ। ਜਿਸ ਵਿੱਚ ਵੱਖ-ਵੱਖ ਵਰਗ ਦੇ ਮੁਕਾਬਲੇ ਕਰਵਾਏ ਗਏ। ਅੰਡਰ 14 ਉਮਰ ਵਰਕ ਵਿੱਚ ਗੋਲਾ ਸੁੱਟਣ ਦੇ ਅਥਲੈਟਿਕਸ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਰਾਏਪੁਰ ਦੇ ਦੇ ਵਿਦਿਆਰਥੀ ਹਿਮਾਂਸ਼ੂ ਸ਼ਰਮਾ ਪੁੱਤਰ ਸ਼੍ਰੀ ਜਗਦੀਸ਼ ਸ਼ਰਮਾ ਪਿੰਡ ਜਟਵਾਹੜ੍ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸ ਈਵੈਂਟ ਵਿੱਚ ਉਸਨੇ ਨੇ 13.98 ਮੀਟਰ ਗੋਲਾ ਸੁੱਟ ਕੇ ਪੂਰੇ ਪੰਜਾਬ 23 ਜਿਲਿਆਂ ਦੇ ਅਥਲੀਟਾਂ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਹਿਮਾਂਸ਼ੂ ਦੀ ਲਗਾਤਾਰ ਪ੍ਰੈਕਟਿਸ ਅਤੇ ਲਗਨ ਨੇ ਉਸ ਨੂੰ ਇਸ ਮੁਕਾਮ ਤੇ ਪਹੁੰਚਾਇਆ। ਇਸ ਪ੍ਰਾਪਤੀ ਵਿੱਚ ਹਿਮਾਂਸ਼ੂ ਪਿਛਲੇ ਦੋ ਸਾਲ ਤੋਂ ਲਗਾਤਾਰ ਮਿਹਨਤ ਕਰ ਰਿਹਾ ਸੀ ਜਿਸ ਵਿੱਚ ਉਸਦੇ ਮਾਤਾ- ਪਿਤਾ ਦਾ ਵੀ ਪੂਰਾ ਯੋਗਦਾਨ ਸੀ। ਉਸ ਵਿਦਿਆਰਥੀ ਦੇ ਸਕੂਲ ਵਿੱਚ ਆਉਣ ਤੇ ਸਵੇਰ ਦੀ ਸਭਾ ਵਿੱਚ ਹਿਮਾਂਸ਼ੂ ਦਾ ਸਕੂਲ ਵਿੱਚ ਸਨਮਾਨ ਕੀਤਾ ਗਿਆ ਅਤੇ ਉਸ ਦੀ ਇਸ ਪ੍ਰਾਪਤੀ ਤੇ ਸਕੂਲ ਮੁਖੀ ਸੀਮਾ ਦੇਵੀ ਸਮੇਤ ਸਮੂਹ ਸਟਾਫ ਨੇ ਇਸ ਮੌਕੇ ਵਧਾਈ ਦਿੱਤੀ। ਇਸ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸ੍ਰੀ ਸੰਜੀਵ ਗੌਤਮ ਜੀ , ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ. ਸੁਰਿੰਦਰ ਪਾਲ ਸਿੰਘ ਦੁਬਾਰਾ ਵਿਦਿਆਰਥੀ ਅਤੇ ਉਸਦੇ ਮਾਪਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ,ਅਤੇ ਰੂਪਨਗਰ ਜ਼ਿਲ੍ਹੇ ਦੇ ਸਮੂਹ ਵਿਦਿਆਰਥੀਆਂ ਅਤੇ ਖਿਡਾਰੀਆਂ ਨੂੰ ਵੀ ਹਿਮਾਂਸ਼ੂ ਤੋਂ ਪ੍ਰੇਰਨਾ ਲੈ ਕੇ ਆਪਣੇ ਮਾਤਾ ਪਿਤਾ ਦਾ ਅਤੇ ਰੂਪਨਗਰ ਜ਼ਿਲ੍ਹੇ ਦਾ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸ. ਜਗਜੀਤ ਸਿੰਘ,ਸੁਖਵਿੰਦਰ ਸਿੰਘ, ਮਨਮੋਹਨ ਸਿੰਘ , ਕੁਲਦੀਪ ਸਿੰਘ, ਸੁਖਦੇਵ ਸਿੰਘ, ਬਖਸ਼ੀ ਰਾਮ, ਮਨਦੀਪ ਸਿੰਘ ,ਹਰਪ੍ਰੀਤ ਕੌਰ, ਹਰਜਾਪ ਕੌਰ ,ਕਮਲ ਕੁਮਾਰ ਹਾਜ਼ਰ ਸਨ।
ਫਿਲਪਾਇਨਜ਼ ਵਿਖੇ ਆਯੋਜਿਤ ਡਰੈਗਨ ਬੋਟ ਚੈਂਪੀਅਨਸ਼ਿਪ ‘ਚ ਜ਼ਿਲ੍ਹਾ ਰੂਪਨਗਰ ਦੇ 9 ਖਿਡਾਰੀਆਂ ‘ਚੋਂ 8 ਖ਼ਿਡਾਰੀ ਮੈਡਲ ਜਿੱਤਣ ਵਿੱਚ ਹੋਏ ਕਾਮਯਾਬ