ਪਤੀ-ਪਤਨੀ: ਇੱਕ ਸਿੱਕੇ ਦੇ ਦੋ ਪਹਿਲੂ 

ਪਤੀ-ਪਤਨੀ: ਇੱਕ ਸਿੱਕੇ ਦੇ ਦੋ ਪਹਿਲੂ 
ਪਤੀ-ਪਤਨੀ: ਇੱਕ ਸਿੱਕੇ ਦੇ ਦੋ ਪਹਿਲੂ 
ਪਤੀ ਅਤੇ ਪਤਨੀ ਦਾ ਰਿਸ਼ਤਾ ਜ਼ਿੰਦਗੀ ਦੇ ਅਸਲ ਸਾਥ ਦਾ ਪ੍ਰਤੀਕ ਹੈ। ਇਹ ਇੱਕ ਸਿੱਕੇ ਦੇ ਦੋ ਪਹਿਲੂਆਂ ਵਰਗਾ ਹੈ, ਜਿੱਥੇ ਦੋਹਾਂ ਦੇ ਬਿਨਾ ਸਿੱਕੇ ਦਾ ਕੋਈ ਮੁੱਲ ਨਹੀਂ। ਜਿਵੇਂ ਸਿੱਕੇ ਦੇ ਦੋਵੇਂ ਪਾਸੇ ਇਕੱਠੇ ਹੋਣ ਨਾਲ ਹੀ ਸਿੱਕਾ ਸੰਪੂਰਨ ਬਣਦਾ ਹੈ, ਠੀਕ ਉਸੇ ਤਰ੍ਹਾਂ ਪਤੀ ਅਤੇ ਪਤਨੀ ਦਾ ਰਿਸ਼ਤਾ ਵੀ ਦੋਹਾਂ ਦੇ ਮਿਲਣ ਨਾਲ ਹੀ ਇੱਕ ਸੰਪੂਰਨ ਜੀਵਨ ਸਾਥ ਬਣਦਾ ਹੈ। ਉਹ ਇਕ ਦੂਜੇ ਦੇ ਬਿਨਾ ਅਧੂਰੇ ਹਨ। ਜਦੋਂ ਪਤੀ ਅਤੇ ਪਤਨੀ ਸੱਚੇ ਮਨ ਨਾਲ ਇਕੱਠੇ ਹੁੰਦੇ ਹਨ, ਤਾਂ ਉਹ ਹਰ ਚੁਣੌਤੀ ਨੂੰ ਪਾਰ ਕਰਦੇ ਹਨ। ਜਿੰਦਗੀ ਦੇ ਸੁਖ-ਦੁੱਖ ਨੂੰ ਸੁਲਝਾਅ ਪਾਉਂਦੇ ਹਨ। ਸੱਚਮੁੱਚ, ਇਹ ਸੰਬੰਧ ਤਾਂ ਸਾਡੀ ਜ਼ਿੰਦਗੀ ਨੂੰ ਇਕ ਅਧਾਰ ਦੇ ਕੇ ਹਰ ਮਸਲੇ ਦਾ ਹੱਲ ਪੇਸ਼ ਕਰਦਾ ਹੈ। ਜੇਕਰ ਪਰਿਵਾਰ ਵਿੱਚ ਕੋਈ ਖੁਸ਼ੀ ਆਉਂਦੀ ਹੈ, ਤਾਂ ਉਹ ਖੁਸ਼ੀ ਦੋਹਾਂ ਦੇ ਇੱਕ ਦੂਜੇ ਨਾਲ ਸਾਂਝੀ ਕਰਨ ਨਾਲ ਦੁਗਣੀ ਹੋ ਜਾਂਦੀ ਹੈ। ਵਿਰੋਧੀ ਹਾਲਾਤਾਂ ਜਾਂ ਦੁੱਖਾਂ ਦੇ ਸਮੇਂ ਵੀ ਪਤੀ ਪਤਨੀ ਮਿਲ ਕੇ ਉਹ ਮਸਲੇ ਨੂੰ ਹੱਲ ਕਰਦੇ ਹਨ ਅਤੇ ਇੱਕ ਦੂਜੇ ਦਾ ਹੌਸਲਾ ਬਣਦੇ ਹਨ। ਇਹ ਵਿਸ਼ਵਾਸ ਦੀ ਕਸੌਟੀ ਹੈ ਕਿ ਜੇਕਰ ਕੋਈ ਮੁਸ਼ਕਿਲ ਆਉਂਦੀ ਹੈ, ਤਾਂ ਉਹ ਇਕੱਠੇ ਹੋ ਕੇ ਉਸ ਤੋਂ ਨਿਜਾਤ ਪਾਉਂਦੇ ਹਨ।
ਪਰ ਇਹ ਵੀ ਸੱਚ ਹੈ ਕਿ ਕਈ ਵਾਰ ਪਤੀ-ਪਤਨੀ ਦੇ ਵਿਚਕਾਰ ਮਨ ਮੁਟਾਓ ਜਾਂ ਸੁਭਾਅ ਵਿੱਚ ਅੰਤਰ ਆ ਸਕਦਾ ਹੈ। ਇਹ ਨਿਸ਼ਚਿਤ ਹੈ ਕਿ ਹਰ ਇਨਸਾਨ ਦੀ ਆਪਣੇ ਸੁਭਾਅ ਅਤੇ ਅਨੁਭਵਾਂ ਦੇ ਅਨੁਸਾਰ ਕੁਝ ਕਮਜ਼ੋਰੀਆਂ ਅਤੇ ਕੁਝ ਮਜ਼ਬੂਤੀਆਂ ਹੁੰਦੀਆਂ ਹਨ। ਪਰ ਇਨ੍ਹਾਂ ਅੰਤਰਾਂ ਦੇ ਬਾਵਜੂਦ, ਪਤੀ ਅਤੇ ਪਤਨੀ ਇੱਕ ਦੂਜੇ ਦੇ ਨਾਲ ਜੁੜੇ ਰਹਿੰਦੇ ਹਨ ਅਤੇ ਉਹਨਾਂ ਦੀ ਅਣਹੋਂਦ ਜ਼ਿੰਦਗੀ ਵਿੱਚ ਨਕਰਾਤਮਕ ਪ੍ਰਭਾਵ ਪੈਦਾ ਕਰ ਸਕਦੀ ਹੈ। ਜਿੰਦਗੀ ਵਿੱਚ ਹਰ ਤਰ੍ਹਾਂ ਦੇ ਦੌਰ ਆਉਂਦੇ ਹਨ – ਸੁਖ ਦੇ ਪਲ ਵੀ ਆਉਂਦੇ ਹਨ ਅਤੇ ਦੁੱਖ ਦੇ ਪਲ ਵੀ ਆਉਂਦੇ ਹਨ। ਉਹ ਦੋਹੇ ਇਕੱਠੇ ਹੋ ਕੇ ਜ਼ਿੰਦਗੀ ਦੇ ਹਰ ਸਫਰ ਨੂੰ ਸੰਭਾਲਦੇ ਹਨ। ਜੇਕਰ ਜ਼ਿੰਦਗੀ ਵਿੱਚ ਪਤੀ ਅਤੇ ਪਤਨੀ ਵਿੱਚੋਂ ਕੋਈ ਇੱਕ ਗਲਤੀ ਕਰਦਾ ਹੈ ਜਾਂ ਕਈ ਵਾਰ ਉਹਨਾਂ ਵਿੱਚ ਤਣਾਅ ਹੁੰਦਾ ਹੈ, ਤਾਂ ਉਨ੍ਹਾਂ ਨੂੰ ਇੱਕ ਦੂਜੇ ਨੂੰ ਸਮਝਾਉਣ ਅਤੇ ਸਹਿਯੋਗ ਦੇਣ ਦਾ ਰਵੱਈਆ ਅਪਣਾਉਣਾ ਚਾਹੀਦਾ ਹੈ। ਇਸ ਨਾਲ ਉਹ ਆਪਣੇ ਸੰਬੰਧ ਨੂੰ ਮਜ਼ਬੂਤ ਕਰ ਸਕਦੇ ਹਨ ਅਤੇ ਆਪਸ ਵਿੱਚ ਗੁੜ੍ਹੇ ਰਿਸ਼ਤੇ ਵਿੱਚ ਜੁੜੇ ਰਹਿੰਦੇ ਹਨ। 
ਕਈ ਵਾਰ ਪਤੀ ਅਤੇ ਪਤਨੀ ਵਿੱਚੋਂ ਇੱਕ ਦਾ ਵਿਛੋੜਾ – ਇਹ ਚਾਹੇ ਮੌਤ ਦੇ ਰੂਪ ਵਿੱਚ ਹੋਵੇ ਜਾਂ ਤਲਾਕ ਦੇ ਰੂਪ ਵਿੱਚ – ਜ਼ਿੰਦਗੀ ਵਿੱਚ ਅਜਿਹੀ ਖਾਲੀ ਜਗ੍ਹਾ ਛੱਡ ਜਾਂਦਾ ਹੈ ਜੋ ਦੁਬਾਰਾ ਨਹੀਂ ਭਰ ਸਕਦੀ। ਉਹਨਾਂ ਦਾ ਇਕੱਠੇ ਰੂਪ ਵਿੱਚ ਇੱਕ-ਦੂਜੇ ਨਾਲ ਰਹਿੰਦੇ ਹੋਏ ਹੌਸਲੇ ਅਤੇ ਪਿਆਰ ਨਾਲ ਜਿੰਦਗੀ ਵਿੱਚ ਮਿਹਨਤ ਅਤੇ ਤਿਆਗੀ ਹੋ ਕੇ ਜੀਣ ਦੀ ਪ੍ਰੇਰਨਾ ਦਿੰਦਾ ਹੈ। ਜੇਕਰ ਪਤੀ ਪਤਨੀ ਅਲੱਗ ਹੋ ਜਾਂਦੇ ਹਨ ਤਾਂ ਉਹਨਾਂ ਦੇ ਸੰਬੰਧ ਵਿੱਚ ਖਾਲੀਪਣ ਅਤੇ ਅਸਮਰਥਾ ਜਨਮ ਲੈਂਦੀ ਹੈ, ਜੋ ਕਿ ਜ਼ਿੰਦਗੀ ਵਿੱਚ ਨਕਰਾਤਮਕ ਪ੍ਰਭਾਵ ਪੈਦਾ ਕਰ ਸਕਦੀ ਹੈ। ਇਸ ਲਈ, ਪਤੀ ਅਤੇ ਪਤਨੀ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਇੱਕ ਦੂਜੇ ਦੇ ਦੁੱਖ-ਸੁਖ ਦੇ ਸਾਥੀ ਹਨ। ਉਹ ਹਰ ਮੁਸ਼ਕਲ ਨੂੰ ਆਪਸ ਵਿੱਚ ਸਾਂਝ ਕਰਕੇ ਹਰ ਸਮੱਸਿਆ ਦਾ ਹੱਲ ਕਰ ਸਕਦੇ ਹਨ। ਉਹਨਾਂ ਦਾ ਇਹ ਰਿਸ਼ਤਾ ਸਿਰਫ਼ ਇੱਕ ਸੰਬੰਧ ਨਹੀਂ, ਸਗੋਂ ਇੱਕ ਦੂਜੇ ਲਈ ਪਿਆਰ ਅਤੇ ਮਾਨ ਦਾ ਪ੍ਰਤੀਕ ਹੈ। ਜੇਕਰ ਜ਼ਿੰਦਗੀ ਵਿੱਚ ਕਦੇ ਜਾਣੇ-ਅਨਜਾਣੇ ਵਿੱਚ ਗਲਤੀਆਂ ਹੋ ਜਾਂਦੀਆਂ ਹਨ, ਤਾਂ ਉਹਨਾਂ ਨੂੰ ਸੁਧਾਰਨ ਲਈ ਸਹਿਯੋਗ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹ ਆਪਣੇ ਪਰਿਵਾਰ ਅਤੇ ਸਮਾਜ ਨੂੰ ਵੀ ਚੰਗੀ ਸੇਧ ਦੇਣ ਦਾ ਕੰਮ ਕਰਦੇ ਹਨ।
ਪਤੀ ਪਤਨੀ ਦੇ ਚੰਗੇ ਗੁਣਾਂ ਦੀ ਕਦਰ ਕਰਦੇ ਹੋਏ ਸਮਾਜ ਵਿੱਚ ਇੱਕ ਮਿਸਾਲ ਬਣਾਉਣੀ ਚਾਹੀਦੀ ਹੈ। ਅਗਰ ਪਤਨੀ ਦੀ ਕੋਈ ਗਲਤੀ ਹੋਵੇ, ਤਾਂ ਉਸਨੂੰ ਉਸ ਨੂੰ ਜਲੀਲ ਨਾ ਕਰਦੇ ਹੋਏ, ਸੁਧਾਰਨ ਦੇ ਯਤਨ ਕਰਦੇ ਹੋਏ, ਉਸਨੂੰ ਸਹਿਯੋਗ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ, ਜੇਕਰ ਪਤੀ ਵਲੋਂ ਕੋਈ ਗਲਤੀ ਹੋ ਜਾਂਦੀ ਹੈ, ਤਾਂ ਪਤਨੀ ਵੱਲੋਂ ਉਸਦੇ ਨਾਲ ਸਹਿਯੋਗ ਦੇ ਕੇ ਉਹਨਾਂ ਦੇ ਸੰਬੰਧ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਨਾਲ ਉਹ ਆਪਣੀ ਜ਼ਿੰਦਗੀ ਨੂੰ ਸੱਚੇ ਸਾਥ ਦੇ ਨਾਲ ਅੱਗੇ ਵਧਾ ਸਕਦੇ ਹਨ। ਵੈਸੇ ਵੀ ਸਿਆਣਿਆਂ ਦੁਆਰਾ ਕਹੇ ਅਨੁਸਾਰ ਘਰ ਵਿੱਚ ਚਾਰ ਭਾਂਡੇ ਹੋਣ ਤਾਂ ਉਹਨਾਂ ਦਾ ਖੜਕਣਾ ਸੁਭਾਵਿਕ ਹੁੰਦਾ ਹੈ, ਪਰ ਉਸ ਨੂੰ ਘਰੋਂ ਬਾਹਰ ਸੁਟਣਾ ਉਸ ਦਾ ਹੱਲ ਨਹੀਂ ਹੁੰਦਾ। ਸੋ ਇਸ ਲਈ ਪਤੀ-ਪਤਨੀ ਦੀ ਜਿੰਦਗੀ ਵਿੱਚ ਕੋਈ ਵੀ ਵੱਡੀ ਤੋਂ ਵੱਡੀ ਦਿੱਕਤ ਆ ਜਾਵੇ ਤਾਂ ਦੋਹਾਂ ਨੂੰ ਆਪਣਾ 100 ਪ੍ਰਤੀਸ਼ਤ ਦੇ ਕੇ ਉਸ ਸਮੱਸਿਆ ਨੂੰ ਹੱਲ ਕਰਨ ਲਈ ਪੁਰਾ ਜੋਰ ਲਗਾਉਣਾ ਚਾਹੀਦਾ ਹੈ। ਇਹੀ ਹੈ ਜ਼ਿੰਦਗੀ ਦਾ ਅਸਲ ਸੁੰਦਰ ਰਿਸ਼ਤਾ – ਪਤੀ ਪਤਨੀ ਜੋ ਇਕ ਦੂਜੇ ਦੇ ਸਾਥ ਨਾਲ ਹਰ ਮੁਸ਼ਕਿਲ, ਹਰ ਸਮੱਸਿਆ, ਹਰ ਸਫਲਤਾ ਅਤੇ ਹਰ ਤਰ੍ਹਾਂ ਦੇ ਪਲਾਂ ਨੂੰ ਇਕੱਠੇ ਜੀਅ ਸਕਦੇ ਹਨ। ਇਹ ਹੀ ਇੱਕ ਸੁੰਦਰ ਰਿਸ਼ਤੇ ਦਾ ਅਹਿਸਾਸ ਅਤੇ ਮਿਸਾਲ ਹੁੰਦੀ ਹੈ।
Sandeep Kumar, GSSS Gardala, District Rupnagar
liberalthinker1621@gmail.com
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਰੂਪਨਗਰ

ਰੋਪੜ ਨਿਊਜ਼ 

Leave a Comment

Your email address will not be published. Required fields are marked *

Scroll to Top