ਵਿਦਿਆਰਥੀ ਜੀਵਨ ਵਿੱਚ ਸਿੱਖਿਆ ਦਾ ਬਹੁਤ ਮਹੱਤਵ ਹੈ ਸਿੱਖਿਆ ਦਾ ਜਿੰਨਾ ਵਿਦਿਆਰਥੀ ਦੇ ਜੀਵਨ ਵਿੱਚ ਹੋਣਾ ਜਰੂਰੀ ਹੈ ਉਸਦੇ ਨਾਲ ਨਾਲ ਪ੍ਰੀਖਿਆ ਵੀ ਬਹੁਤ ਜਰੂਰੀ ਹੈ ਕਿਉਂਕਿ ਪ੍ਰੀਖਿਆ ਦੇ ਬਿਨਾਂ ਸਿੱਖਿਆ ਵੀ ਅਧੂਰੀ ਹੈ ਭਾਵ ਅਸੀਂ ਕੋਈ ਸਿੱਖਿਆ ਜਾਂ ਵਿਦਿਆ ਕਿੰਨੀ ਪ੍ਰਾਪਤ ਕੀਤੀ ਹੈ ਇਸ ਦਾ ਅਨੁਮਾਨ ਕੇਵਲ ਉਸ ਦੀ ਪ੍ਰੀਖਿਆ ਤੋਂ ਹੀ ਲਗਾਇਆ ਜਾ ਸਕਦਾ ਹੈ ਇਸ ਲਈ ਪ੍ਰੀਖਿਆ ਦਿੰਦੇ ਸਮੇਂ ਘਬਰਾਉਣਾ ਨਹੀਂ ਚਾਹੀਦਾ ਬਲਕਿ ਉਸਦੇ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਅੱਜ ਅਸੀਂ ਗੱਲ ਕਰਾਂਗੇ ਕਿ ਪ੍ਰੀਖਿਆ ਦੀ ਤਿਆਰੀ ਕਰਦੇ ਸਮੇਂ ਇੱਕ ਵਿਦਿਆਰਥੀ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਪ੍ਰੀਖਿਆ ਵਿੱਚੋਂ ਪਾਸ ਹੀ ਨਾ ਹੋਵੇ ਬਲਕਿ ਅਵਲ ਵੀ ਆਵੇ।
ਸਮਾਂ ਸਾਰਣੀ ਬਣਾਓ ਅਤੇ ਪੜ੍ਹੋ:-
ਬੱਚਿਓ, ਬੋਰਡ ਦੀਆਂ ਪ੍ਰੀਖਿਆਵਾਂ ਨੇੜੇ ਆ ਰਹੀਆਂ ਹਨ। ਇਸ ਲਈ ਸਮਾਂ ਸਾਰਣੀ ਬਣਾਓ ਅਤੇ ਸਾਰੇ ਵਿਸ਼ਿਆਂ ਵੱਲ ਧਿਆਨ ਦਿਓ ਅਤੇ ਅਨੁਸ਼ਾਸਨ ਨਾਲ ਇਸ ਦੀ ਪਾਲਣਾ ਕਰੋ।ਜਿਸ ਵਿਸ਼ੇ ਵਿੱਚ ਤੁਹਾਨੂੰ ਮੁਸ਼ਕਲ ਆ ਰਹੀ ਹੈ, ਉਸ ਲਈ ਛੋਟੇ ਨੋਟ ਤਿਆਰ ਕਰੋ। ਤਾਂ ਜੋ ਸਮਾਂ ਆਉਣ ਤੇ ਇਹਨਾਂ ਨੂੰ ਪੜ੍ਹ ਕੇ ਉਸ ਵਿਸ਼ੇ ਉੱਤੇ ਪਕੜ ਬਣਾਈ ਜਾ ਸਕੇ ਸਮੇਂ ਸਮੇਂ ਤੇ ਬਹੁਤ ਵਿਕਲਪਿਕ ਪ੍ਰਸ਼ਨਾਂ ਦੀ ਵੀ ਤਿਆਰੀ ਕਰੋ
ਰੱਟਾ ਲਗਾਉਣ ਦੀ ਪ੍ਰਾਵਿਰਤੀ ਤੋਂ ਬਚੋ ਪ੍ਰੀਖਿਆ ਵਿੱਚ ਚੰਗੇ ਅੰਕ ਹਾਸਲ ਕਰਨ ਲਈ ਕਿਸੇ ਵੀ ਪ੍ਰਸ਼ਨ ਨੂੰ ਰੱਟਾ ਨਾ ਲਗਾਓ ਪਰ ਲਿਖ ਕੇ ਅਭਿਆਸ ਜਰੂਰ ਕਰੋ ਜਿਸ ਨਾਲ ਸਭ ਤੋਂ ਪਹਿਲਾਂ ਉਸ ਵਿਸ਼ੇ ਦੇ ਤੁਹਾਡੇ ਨੋਟਸ ਤਿਆਰ ਹੋ ਜਾਣਗੇ ਦੂਸਰਾ ਲਿਖ ਕੇ ਯਾਦ ਕੀਤਾ ਕੰਮ ਲੰਬੇ ਸਮੇਂ ਤੱਕ ਯਾਦ ਰਹਿੰਦਾ ਹੈ।
ਕੁਰਸੀ ‘ਤੇ ਬੈਠ ਕੇ ਅਧਿਐਨ ਕਰੋ:-
ਪ੍ਰੀਖਿਆ ਦੀ ਤਿਆਰੀ ਕਰਦੇ ਸਮੇਂ ਬਿਸਤਰੇ ‘ਤੇ ਬੈਠ ਕੇ ਅਧਿਐਨ ਨਾ ਕਰੋ ਕਿਉਂਕਿ ਕੁਝ ਸਮੇਂ ਬਾਅਦ ਤੁਹਾਨੂੰ ਨੀਂਦ ਆਉਣ ਲੱਗ ਜਾਵੇਗੀ। ਇਸ ਲਈ ਪੜ੍ਹਦੇ ਸਮੇਂ ਕੁਰਸੀ ਅਤੇ ਮੇਜ਼ ਦੀ ਵਰਤੋਂ ਕਰੋ। ਆਪਣੀ ਸਿਹਤ ਦਾ ਖਿਆਲ ਰੱਖੋ :- ਕੋਈ ਵੀ ਕੰਮ ਕਰਦੇ ਸਮੇਂ ਸਭ ਤੋਂ ਪਹਿਲਾਂ ਚੰਗੀ ਸਿਹਤ ਦਾ ਹੋਣਾ ਲਾਜ਼ਮੀ ਹੈ। ਬੱਚਿਓ, ਪ੍ਰੀਖਿਆ ਦੇ ਦਿਨਾਂ ਵਿੱਚ ਆਪਣੀ ਸਿਹਤ ਦਾ ਧਿਆਨ ਰੱਖੋ ਅਤੇ ਫਾਸਟ ਫੂਡ ਨਾ ਖਾਓ। ਸੋਸ਼ਲ ਮੀਡੀਆ ਤੋਂ ਦੂਰੀ ਬਣਾ ਕੇ ਰੱਖੋ : ਅੱਜ ਦਾ ਯੁੱਗ ਮੋਬਾਈਲ ਦਾ ਯੁੱਗ ਹੈ। ਪਰ ਇਮਤਿਹਾਨਾਂ ਦੇ ਦਿਨਾਂ ਵਿੱਚ ਫ਼ੋਨ ਆਦਿ ਤੋਂ ਦੂਰ ਰਹੋ।ਪਰ ਜੇਕਰ ਤੁਸੀਂ ਪੜ੍ਹਾਈ ਲਈ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਹੀ ਮੋਬਾਈਲ ਜਾਂ ਕੰਪਿਊਟਰ ਦੀ ਵਰਤੋਂ ਕਰੋ।
ਬ੍ਰੇਕ ਲੈਕੇ ਸਟੱਡੀ:-
ਕਈ ਵਾਰ ਲਗਾਤਾਰ ਪੜ੍ਹਨ ਕਾਰਨ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ। ਇਸ ਲਈ, ਟਾਈਮ ਟੇਬਲ ਦੇ ਅਨੁਸਾਰ ਅਧਿਐਨ ਕਰਦੇ ਹੋਏ, ਤੁਸੀਂ ਕੁਝ ਸਮੇਂ ਲਈ ਆਪਣੀ ਪਸੰਦ ਦਾ ਸੰਗੀਤ ਸੁਣ ਸਕਦੇ ਹੋ ਜਾਂ ਆਪਣੇ ਆਪ ਨੂੰ ਤਰੋਤਾਜ਼ਾ ਕਰਨ ਲਈ ਯੋਗਾ ਕਰ ਸਕਦੇ ਹੋ। ਇਹ ਤੁਹਾਡੇ ਦਿਮਾਗ ਨੂੰ ਤਰੋਤਾਜ਼ਾ ਕਰੇਗਾ।ਪੁਰਾਣੇ ਪ੍ਰਸ਼ਨ ਪੱਤਰਾਂ ਵੱਲ ਧਿਆਨ ਦਿਓ:- ਪ੍ਰੀਖਿਆ ਦੀ ਤਿਆਰੀ ਕਰਦੇ ਸਮੇਂ ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰਾਂ ਦਾ ਅਭਿਆਸ ਵੀ ਕਰੋ। ਜਿਸ ਦੇ ਕਾਰਨ ਤੁਸੀਂ ਮਹੱਤਵਪੂਰਨ ਪ੍ਰਸ਼ਨਾਂ ਦਾ ਬਾਰ ਬਾਰ ਅਭਿਆਸ ਕਰ ਸਕੋਗੇ। ਮੈਂ ਉਮੀਦ ਕਰਦਾ ਹਾਂ ਕਿ ਬੱਚਿਓ, ਤੁਸੀਂ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖੋਗੇ ਅਤੇ ਆਪਣੀਆਂ ਬੋਰਡ ਪ੍ਰੀਖਿਆਵਾਂ ਦੀ ਚੰਗੀ ਤਿਆਰੀ ਕਰੋਗੇ। ਮੈਂ ਤੁਹਾਨੂੰ ਤੁਹਾਡੀਆਂ ਪ੍ਰੀਖਿਆਵਾਂ ਲਈ ਸ਼ੁਭਕਾਮਨਾਵਾਂ ਦਿੰਦੀ ਹਾਂ।
ROMAN KUMARI MATH MISTRESS
GOVT. SR. SEC. SMART SCHOOL, NANGAL T/SHIP, DISTT. RUPNAGAR (PUNJAB)
MOBILE : 7589187530
How to prepare for the upcoming final exams