ਸਿੱਖਿਆ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਲਈ ਅਧਿਆਪਕ ਗੁਰਸੇਵਕ ਸਿੰਘ ਦਾ ਮੋਹਾਲੀ ਵਿਖੇ ਅਜ਼ਾਦੀ ਦਿਵਸ ਦੇ ਸਮਾਗਮ ਮੌਕੇ ਕੀਤਾ ਵਿਸ਼ੇਸ਼ ਸਨਮਾਨ

Teacher Gursevak Singh was felicitated on the occasion of Independence Day at Mohali for his excellent services in the field of education
Teacher Gursevak Singh was felicitated on the occasion of Independence Day at Mohali for his excellent services in the field of education
ਸ਼੍ਰੀ ਕੀਰਤਪੁਰ ਸਾਹਿਬ 22 ਅਗਸਤ : ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ (ਰੂਪਨਗਰ) ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਮਾਜਿਕ ਵਿਗਿਆਨ ਅਧਿਆਪਕ ਸ.ਗੁਰਸੇਵਕ ਸਿੰਘ ਦਾ ਸਿੱਖਿਆ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਦੇ ਲਈ ਮੋਹਾਲੀ ਵਿਖੇ ਜਿਲਾ ਪੱਧਰੀ ਅਜ਼ਾਦੀ ਦਿਵਸ ਸਮਾਗਮ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਸ਼ੇਸ ਸਨਮਾਨ ਕੀਤਾ, ਜਿਕਰਯੋਗ ਹੈ ਕਿ ਗੁਰਸੇਵਕ ਸਿੰਘ ਸਿੱਖਿਆ ਵਿਭਾਗ ਵਿੱਚ ਬਤੌਰ ਸਮਾਜਿਕ ਵਿਗਿਆਨ ਅਧਿਆਪਕ ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ ਵਿਖੇ ਸੇਵਾ ਨਿਭਾ ਰਿਹਾ । ਇਹਨਾਂ ਦੁਆਰਾ ਸਕੂਲ ਵਿੱਚ ਵੱਖ ਵੱਖ ਤਰ੍ਹਾਂ ਭੂਗੋਲਿਕ ਨਕਸ਼ੇ ਬਣਾਏ, ਵੀਡਿਓ ਲੈਕਚਰਾਂ ਰਾਹੀਂ ਲਗਾਤਾਰ ਬੱਚਿਆਂ ਸਿੱਖਿਅਤ ਕੀਤਾ ਅਤੇ ਆਪਣੇ ਵਿਸ਼ੇ ਦੇ ਸੋ ਪ੍ਰਤੀਸ਼ਤ ਨਤੀਜੇ ਦਿੱਤੇ ਅਤੇ ਹਮੇਸ਼ਾ ਸੱਭਿਆਚਾਰਕ ਗਤੀਵਿਧੀਆਂ ਵਿੱਚ ਮੋਹਰੀ ਭੂਮਿਕਾ ਨਿਭਾਈ ।
ਇਸ ਤੋਂ ਇਲਾਵਾ ਗੁਰਸੇਵਕ ਸਿੰਘ ਹੁਣ ਤੱਕ 50 ਤੋਂ ਵੱਧ ਮੈਰਾਥਨ ਦੋੜਾਂ ਵਿੱਚ ਭਾਗ ਲੈ ਚੁੱਕੇ ਹਨ ਅਤੇ ਆਪਣੀ ਖੇਡ ਰਾਹੀਂ ਬਹੁਤ ਇਨਾਮ ਜਿੱਤ ਚੁੱਕੇ ਹਨ ਅਤੇ ਮੋਹਰੀ ਸਥਾਨ ਪ੍ਰਾਪਤ ਕਰਦੇ ਆਏ ਹਨ । ਸਿੱਖਿਆ ਦੇ ਖੇਤਰ ਵਿੱਚ ਸੇਵਾਵਾਂ ਅਤੇ ਖੇਡਾਂ ਦੇ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਦੇ ਬਦਲੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਮੁਹਾਲੀ ਵਿਖੇ ਜਿਲ੍ਹਾ ਪੱਧਰੀ ਅਜ਼ਾਦੀ ਦਿਵਸ ਸਮਾਗਮ ਮੌਕੇ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਹਰਜੋਤ ਸਿੰਘ ਬੈਂਸ, ਸਿੱਖਿਆ ਮੰਤਰੀ ਪੰਜਾਬ, ਸਰਦਾਰ ਕੁਲਵੰਤ ਸਿੰਘ ਐਮ.ਐਲ.ਏ.ਹਲਕਾ ਮੋਹਾਲੀ,ਸ੍ਰੀਮਤੀ ਆਸਿੰਕਾ ਜੈਨ ਡਿਪਟੀ ਕਮਿਸ਼ਨਰ ਮੋਹਾਲੀ, ਸ੍ਰੀਮਤੀ ਜਯੋਤੀ ਯਾਦਵ ਆਈ ਪੀ ਐਸ,ਸੋਹਣ ਸਿੰਘ ਬੈਸ ਅਤੇ ਬਲਵਿੰਦਰ ਕੌਰ ਬੈਸ ਆਦਿ ਹਾਜਰ ਸਨ। ਸਕੂਲ ਪ੍ਰਿੰਸੀਪਲ ਸ ਸ਼ਰਨਜੀਤ ਸਿੰਘ ਵਲੋਂ ਗੁਰਸੇਵਕ ਸਿੰਘ ਨੂੰ ਜਿੱਥੇ ਸਕੂਲ ਵਿਚ ਸਨਮਾਨਿਤ ਕੀਤਾ ਉਥੇ ਹੀ ਉਹਨਾਂ ਨੂੰ ਇਸ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ ।ਸਕੂਲ ਸਟਾਫ਼ ਅਧਿਆਪਕ ਪਰਮਿੰਦਰ ਸਿੰਘ ,ਦਵਿੰਦਰ ਸਿੰਘ ,ਹਨੀ ਜੱਸਲ ,ਰਾਮ ਲਾਲ ਸਿੰਘ ,ਲੈਕ.ਸਰਨਦੀਪ ਕੌਰ ,ਸੁਖਜੀਤ ਕੌਰ, ਮਨਪ੍ਰੀਤ ਕੌਰ ,ਅਨੂਪਜੋਤ ਕੋਰ
ਆਦਿ ਸਮੂਹ ਸਟਾਫ਼ ਵੱਲੋਂ ਗੁਰਸੇਵਕ ਸਿੰਘ ਦੀ ਇਸ ਪ੍ਰਾਪਤੀ ਲਈ ਉਹਨਾਂ ਨੂੰ ਵਧਾਈ ਦਿੱਤੀ।
ਸਿੱਖਿਆ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਲਈ ਅਧਿਆਪਕ ਗੁਰਸੇਵਕ ਸਿੰਘ ਦਾ ਮੋਹਾਲੀ ਵਿਖੇ ਅਜ਼ਾਦੀ ਦਿਵਸ ਦੇ ਸਮਾਗਮ ਮੌਕੇ ਕੀਤਾ ਵਿਸ਼ੇਸ਼ ਸਨਮਾਨ

Leave a Comment

Your email address will not be published. Required fields are marked *

Scroll to Top