Punjab Sikhiya Kranti ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਕਾਂਗੜ ਦੀ ਚਾਰਦੀਵਾਰੀ ਨਵੀਨੀਕਰਨ ਮਗਰੋਂ ਲੋਕ ਅਰਪਿਤ

Government Senior Secondary Smart School, Kangar under Punjab Sikhiya Kranti, dedicated to the public after renovation of its boundary wall
ਰੂਪਨਗਰ, 23 ਮਈ: ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਕਾਂਗੜ ਦੀ ਨਵੀਂ ਤਿਆਰ ਕੀਤੀ ਗਈ ਚਾਰਦੀਵਾਰੀ ਦਾ ਉਦਘਾਟਨ ਮਾਣਯੋਗ ਵਿਧਾਇਕ ਸ਼੍ਰੀ ਦਿਨੇਸ਼ ਚੱਢਾ ਜੀ ਦੇ ਹੱਥੀਂ ਕੀਤਾ ਗਿਆ।
IMG 20250523 WA0088
ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਦਾ ਸਕੂਲ ਮੁਖੀ ਸ਼੍ਰੀ ਪਖਾਰ ਸਿੰਘ ਜੀ ਵੱਲੋਂ ਸਨਮਾਨ ਕਰਦੇ ਹੋਏ ਉਨ੍ਹਾਂ ਦੀ ਹਾਜ਼ਰੀ ਲਈ ਧੰਨਵਾਦ ਕੀਤਾ ਗਿਆ। ਮਾਣਯੋਗ ਵਿਧਾਇਕ ਸ਼੍ਰੀ ਦਿਨੇਸ਼ ਚੱਢਾ ਜੀ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਸਿੱਖਿਆ ਅਤੇ ਸਹਿ-ਸਿੱਖਿਆ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਸਕੂਲ ਅਧਿਆਪਕ ਸ਼੍ਰੀ ਦਵਿੰਦਰ ਕੁਮਾਰ ਬਾਲੇਵਾਲ ਦੀ ਵਿਸ਼ੇਸ਼ ਸਰਾਹਨਾ ਕਰਦਿਆਂ ਉਨ੍ਹਾਂ ਨੂੰ ਵੀ ਸਨਮਾਨ ਭੇਟ ਕੀਤਾ ਗਿਆ।
Government Senior Secondary Smart School, Kangar under Punjab Sikhiya Kranti, dedicated to the public after renovation of its boundary wall
ਕਾਰਜਕ੍ਰਮ ਦੌਰਾਨ ਸਾਬਕਾ DEO ਅਤੇ ਸਿੱਖਿਆ ਕੋਆਰਡੀਨੇਟਰ ਸ਼੍ਰੀ ਰਾਜ ਕੁਮਾਰ ਖੋਸਲਾ, DSM ਸ਼੍ਰੀ ਵਰਿੰਦਰ ਸ਼ਰਮਾ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜ਼ਰੂੜ ਸ. ਜਗਤਾਰ ਸਿੰਘ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਣਾ, ਸ਼੍ਰੀ ਬਲਦੇਵ ਰਾਜ ਚੌਹਾਨ ਸਰਪੰਚ ਪਿੰਡ ਕਾਂਗੜ ਅਤੇ SMC ਚੇਅਰਮੈਨ ਮੋਹਣ ਲਾਲ ਜੀ ਵੀ ਮੌਜੂਦ ਸਨ।

Leave a Comment

Your email address will not be published. Required fields are marked *

Scroll to Top