ਸ੍ਰੀ ਅਨੰਦਪੁਰ ਸਾਹਿਬ ਦੇ ਖਾਲਸਾ ਸਕੂਲ ਵਿਖੇ ਚੱਲ ਰਹੀਆਂ ਚਾਰ ਰੋਜ਼ਾ ਜ਼ਿਲ੍ਹਾ ਕਬੱਡੀ ਖੇਡਾਂ ਤਹਿਤ ਲੜਕੀਆਂ ਦੇ ਮੁਕਾਬਲੇ ਸਮਾਪਤ, ਦੋ ਰੋਜ਼ਾ ਮੁੰਡਿਆਂ ਦੇ ਮੁਕਾਬਲੇ ਹੋਏ ਸ਼ੁਰੂ

The girls’ competition under the four-day District Kabaddi Games being held at Khalsa School in Sri Anandpur Sahib has concluded, while the two-day boys’ competition has begun.

The girls' competition under the four-day District Kabaddi Games being held at Khalsa School in Sri Anandpur Sahib has concluded, while the two-day boys' competition has begun., ਖੇਡਾਂ

ਸਾਬਕਾ ਕੋਚ ਅਤੇ ਸਕੂਲ ਦੇ ਪੱਤਰ ਵਿਹਾਰਕ ਐਡਵੋਕੇਟ ਭੱਠਲ ਵਲੋਂ ਕੀਤੀ ਗਈ ਸ਼ੁਰੂਆਤ
ਸ੍ਰੀ ਅਨੰਦਪੁਰ ਸਾਹਿਬ 21 ਅਗਸਤ: ਇਥੋਂ ਦੇ ਐਸ ਜੀ ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੀਆਂ ਜਿਲ੍ਹਾ ਸਕੂਲ ਨੈਸ਼ਨਲ ਸਟਾਈਲ ਕਬੱਡੀ ਖੇਡਾਂ ਤਹਿਤ ਲੜਕੀਆਂ ਦੇ ਦੋ ਰੋਜ਼ਾ ਮੁਕਾਬਲੇ ਸਮਾਪਤ ਹੋ ਗਏ। ਜਦੋਂ ਕਿ ਤੀਜੇ ਦਿਨ ਦੇ ਮੁੰਡਿਆਂ ਦੇ ਮੁਕਾਬਲਿਆਂ ਦੀ ਸ਼ੁਰੂਆਤ ਸਕੂਲ ਪ੍ਰਬੰਧਕ ਕਮੇਟੀ ਦੇ ਪੱਤਰ ਵਿਹਾਰਕ, ਸੀਨੀਅਰ ਐਡਵੋਕੇਟ ਅਤੇ ਸਰਵਿਸਿਜ ਦੇ ਸਾਬਕਾ ਕੋਚ ਐਡਵੋਕੇਟ ਪਾਖਰ ਸਿੰਘ ਭੱਠਲ ਵੱਲੋਂ ਕੀਤੀ ਗਈ। ਉਹਨਾਂ ਭਾਗ ਲੈਣ ਵਾਲੀਆਂ ਟੀਮਾਂ ਨਾਲ ਜਾਣ ਪਹਿਚਾਣ ਕੀਤੀ। ਐਡਵੋਕੇਟ ਭੱਠਲ ਨੇ ਬੋਲਦਿਆਂ ਕਿਹਾ ਕਿ ਹਰੇਕ ਵਿਦਿਆਰਥੀ ਨੂੰ ਖੇਡਾਂ ਵਿੱਚ ਭਾਗ ਲੈਣਾ ਬਹੁਤ ਜਰੂਰੀ ਹੈ ਕਿਉਂਕਿ ਖੇਡਾਂ ਨਾਲ ਹੀ ਹਰੇਕ ਮਨੁੱਖ ਦਾ ਮਾਨਸਿਕ ਵਿਕਾਸ ਹੋ ਸਕਦਾ ਹੈ। ਉਹਨਾਂ ਕਿਹਾ ਕਿ ਅਜੋਕੇ ਦੌਰ ਅੰਦਰ ਜਿੱਥੇ ਤਕਨੀਕ ਭਾਰੂ ਹੋ ਚੁੱਕੀ ਹੈ ਉੱਥੇ ਹੀ ਜੀਵਨ ਨੂੰ ਗੁਜਰ ਬਸਰ ਕਰਨ ਲਈ ਵੀ ਖੇਡਾਂ ਬਹੁਤ ਜਰੂਰੀ ਹੋ ਚੁੱਕੀਆਂ ਹਨ। ਉਹਨਾਂ ਅਧਿਆਪਕਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਵਿੱਚ ਤਣਾਓ ਨੂੰ ਦੂਰ ਕਰਨ ਲਈ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਸ਼ਮੂਲੀਅਤ ਨੂੰ ਯਕੀਨੀ ਕਰਾਇਆ ਜਾਵੇ।
ਇਸ ਤੋਂ ਪਹਿਲਾਂ ਜਿਲ੍ਹਾ ਕਬੱਡੀ ਟੂਰਨਾਮੈਂਟ ਦੀ ਕਨਵੀਨਰ ਅਤੇ ਜੋਨਲ ਪ੍ਰਧਾਨ ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆ ਨੇ ਦੱਸਿਆ ਕਿ ਪਹਿਲੇ ਦੋ ਦਿਨ ਲੜਕੀਆਂ ਦੇ ਟੂਰਨਾਮੈਂਟ ਹੋ ਚੁੱਕੇ ਹਨ। ਅਤੇ ਹੁਣ ਅਗਲੇ ਦੋ ਦਿਨ ਮੁੰਡਿਆਂ ਦੇ ਮੁਕਾਬਲੇ ਹੋਣਗੇ ਜਿਸ ਵਿੱਚ ਨੈਸ਼ਨਲ ਸਟਾਈਲ ਕਬੱਡੀ ਦੇ 14 ,17 ਅਤੇ 19 ਸਾਲ ਉਮਰ ਵਰਗ ਦੇ ਮੁਕਾਬਲਿਆਂ ਦੇ ਜੇਤੂ ਸੂਬਾ ਪੱਧਰੀ ਖੇਡਾਂ ਵਿੱਚ ਭਾਗ ਲੈ ਸਕਣਗੇ।ਇਸ ਤੋਂ ਪਹਿਲਾਂ ਜੋਨਲ ਸਕੱਤਰ ਅਸ਼ੋਕ ਰਾਣਾ ਅਤੇ ਉਪ ਕਨਵੀਨਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਲੜਕੀਆਂ ਦੇ 19 ਸਾਲ ਉਮਰ ਵਰਗ ਵਿੱਚ ਸ੍ਰੀ ਆਨੰਦਪੁਰ ਸਾਹਿਬ ਨੇ ਪਹਿਲਾ ਜਦੋਂ ਕਿ ਰੂਪਨਗਰ ਨਾਲ ਦੂਸਰਾ ਅਤੇ ਤਖਤਗੜ੍ਹ ਜੋਨ ਨੇ ਤੀਜਾ ਸਥਾਨ ਹਾਸਲ ਕੀਤਾ।
ਉਹਨਾਂ ਦੱਸਿਆ ਕਿ ਮੁੰਡਿਆਂ ਦੇ ਪਹਿਲੇ ਦਿਨ ਦੇ ਮੁਕਾਬਲਿਆਂ ਵਿੱਚ 14 ਸਾਲਾਂ ਉਮਰ ਵਰਗ ਵਿੱਚ ਭਲਾਣ ਜੋਨ ਨੇ ਪਹਿਲਾ ਜਦੋਂ ਕਿ ਸ਼੍ਰੀ ਅਨੰਦਪੁਰ ਸਾਹਿਬ ਨੇ ਦੂਜਾ ਅਤੇ ਨੂਰਪੁਰ ਬੇਦੀ ਨੇ ਤੀਜਾ ਸਥਾਨ ਹਾਸਿਲ ਕੀਤਾ। ਦੱਸਣ ਯੋਗ ਹੈ ਕਿ ਇਸ ਜਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਜ਼ਿਲਾ ਰੂਪਨਗਰ ਦੇ ਸ੍ਰੀ ਅਨੰਦਪੁਰ ਸਾਹਿਬ, ਨੂਰਪੁਰ ਬੇਦੀ, ਭਲਾਣ, ਨੰਗਲ, ਸ੍ਰੀ ਚਮਕੌਰ ਸਾਹਿਬ, ਘਨੌਲੀ ,ਰੂਪਨਗਰ ,ਮੀਆਂਪੁਰ ਮੋਰਿੰਡਾ ਅਤੇ ਤਖਤਗੜ੍ਹ ਜੋਨਾਂ ਦੀਆਂ ਕੱਬਡੀ ਟੀਮਾਂ ਭਾਗ ਲੈ ਰਹੀਆਂ ਹਨ। ਇਸ ਮੌਕੇ ਸਕੂਲ ਦੇ ਮੇਨੈਜਰ ਕੁਲਦੀਪ ਸਿੰਘ ਨੰਬਰਦਾਰ,ਹਰੀ ਸਿੰਘ ਨਲੂਆ ਖੇਡ ਅਕੈਡਮੀ ਦੇ ਮੁੱਖ ਸੰਚਾਲਕ ਸੰਦੀਪ ਸਿੰਘ ਕਲੋਤਾਂ ਤੋਂ ਇਲਾਵਾ ਗੁਰਿੰਦਰ ਸਿੰਘ ਕੰਦੋਲਾ,ਸਤਨਾਮ ਸਿੰਘ, ਹਰਿੰਦਰ ਪਾਲ ਕੌਰ, ਸਤਨਾਮ ਸਿੰਘ, ਪੁਸ਼ਪਾ ਦੇਵੀ, ਰਣਵੀਰ ਸਿੰਘ ,ਅਮਰਜੀਤ ਸਿੰਘ ਲਾਡੀ, ਅਸ਼ਵਨੀ ਕੁਮਾਰ, ਸੁਰਿੰਦਰ ਸਿੰਘ, ਰਾਮ ਕੁਮਾਰ, ਸ਼ਮਸ਼ੇਰ ਸਿੰਘ, ਨਰਿੰਦਰ ਸਿੰਘ ਬੰਗਾ,ਇਕਬਾਲ ਸਿੰਘ, ਜਸਬੀਰ ਕੌਰ, ਬਖਸ਼ੀ ਰਾਮ, ਅਮਰਜੀਤ ਪਾਲ ਸਿੰਘ, ਨਰਿੰਦਰ ਸਿੰਘ, ਜਸਪਾਲ ਸਿੰਘ , ਹਨੀ ਜੱਸਲ ,ਮਨਿੰਦਰ ਸਿੰਘ ,ਦਲਜੀਤ ਸਿੰਘ ,ਸਰਬਜੀਤ ਸਿੰਘ ਆਦਿ ਹਾਜ਼ਰ ਸਨ।

 Ropar News 

Follow up on Facebook Page

ਤਾਜ਼ਾ ਜਾਣਕਾਰੀ ਲਈwww.deorpr.com‘ਤੇ ਜੁੜੇ ਰਹੋ।

ਤੁਹਾਨੂੰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਤਾਜ਼ਾ ਅਪਡੇਟਾਂ ਤੇ ਨੋਟੀਫਿਕੇਸ਼ਨਾਂ ਬਾਰੇ ਪੂਰੀ ਜਾਣਕਾਰੀ ਮੁਹੱਈਆ ਕਰਵਾਉਂਦਾ ਰਹੇਗਾ।

ਇਸ ਪੋਸਟ ਨੂੰ ਵਿਦਿਆਰਥੀਆਂ ਨਾਲ whatsapp ਅਤੇ ਹੋਰ ਸ਼ੋਸ਼ਲ ਮੀਡੀਆ ਉਤੇ ਨਿਚੇ ਦਿੱਤੇ ਗਏ ਬਟਨਾਂ ਰਾਹੀਂ ਸ਼ੇਅਰ ਕਰਨ ਲਈ ਕਲਿੱਕ ਕਰੋ।

Leave a Comment

Your email address will not be published. Required fields are marked *

Scroll to Top