ਰੂਪਨਗਰ, 30 ਅਗਸਤ: ਬਦਲਦੇ ਮੌਸਮ ਦੇ ਮੱਦੇਨਜ਼ਰ ਸ਼ਹਿਰ ਵਾਸੀਆਂ ਨੂੰ ਗੁਣਵਤਾ ਭਰਪੂਰ ਅਤੇ ਸਾਫ਼ ਸੁਥਰੇ ਖਾਣ ਵਾਲ਼ੇ ਪਦਾਰਥ ਮੁਹਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ ਹੇਠ ਐੱਸ ਡੀ ਐੱਮ ਰੂਪਨਗਰ ਨਵਦੀਪ ਕੁਮਾਰ ਦੀ ਅਗਵਾਈ ਵਿੱਚ ਸਹਾਇਕ ਫੂਡ ਕਮਿਸ਼ਨਰ ਹਰਪ੍ਰੀਤ ਕੌਰ ਫੂਡ ਸੇਫਟੀ ਟੀਮ ਰੂਪਨਗਰ ਵਲੋਂ ਰੂਪਨਗਰ ਸ਼ਹਿਰ ਦੇ ਰੈਸਟੋਰੈਂਟਾਂ ਅਤੇ ਬੇਕਰੀ ਦੀ ਚੈਕਿੰਗ ਕੀਤੀ ਗਈ।
ਇਸ ਦੌਰਾਨ ਉਨ੍ਹਾਂ ਦੀ ਟੀਮ ਵੱਲੋਂ ਫੂਡ ਸੈਂਪਲ ਵੀ ਭਰੇ ਸੈਂਪਲ ਜਾਂਚ ਲਈ ਫੂਡ ਲੈਬੋਰਟਰੀ ਖਰੜ ਭੇਜੇ ਗਏ। ਸਹਾਇਕ ਫੂਡ ਕਮਿਸ਼ਨਰ ਨੇ ਚੈਕਿੰਗ ਦੌਰਾਨ ਰੈਸਟੋਰੈਂਟ ਦੇ ਕਰਮੀਆਂ ਨੂੰ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ।
ਉਨ੍ਹਾਂ ਕੰਮ ਕਰਨ ਵਾਲੇ ਕਰਮੀਆਂ ਨੂੰ ਆਪਣੀ ਸਹੀ ਡਰੈੱਸ, ਦਸਤਾਨੇ ਅਤੇ ਸਿਰ ਉਤੇ ਕੈਪ ਆਦਿ ਪਹਿਣਨ ਦੀ ਹਦਾਇਤ ਕੀਤੀ। ਉਨ੍ਹਾਂ ਨੂੰ ਫੂਡ ਸੇਫਟੀ ਐਕਟ ਦੇ ਨਿਯਮ ਦੀ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਵਧੀਆ ਖਾਣ ਪੀਣ ਦਾ ਸਮਾਨ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ।
ਇਸ ਮੌਕੇ ਉਨ੍ਹਾਂ ਦੀ ਟੀਮ ਵੱਲੋਂ ਦੁਕਾਨਦਾਰਾਂ ਨੂੰ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਅਧੀਨ ਲਾਇਸੈਂਸ/ਰਜਿਸਟ੍ਰੇਸ਼ਨ ਬਣਵਾਉਣ, ਵਸਤਾਂ ਦੇ ਉਤਪਾਦਨ ਅਤੇ ਵਿਕਰੀ ਸਮੇਂ ਸਾਫ਼-ਸਫ਼ਾਈ ਦਾ ਖ਼ਾਸ ਧਿਆਨ ਰੱਖਣ ਦੀ ਚਿਤਾਵਨੀ ਦਿੰਦਿਆਂ ਕਿਹਾ ਜੇਕਰ ਕੋਈ ਵੀ ਦੁਕਾਨਦਾਰ ਘਟੀਆ ਜਾਂ ਮਿਲਾਵਟੀ ਖਾਧ ਪਦਾਰਥ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਖੱਦ ਪਦਾਰਥ ਵੇਚਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਅਧੀਨ ਲਾਇਸੈਂਸ ਬਣਾਉਣ ਅਤੇ ਜੇਕਰ ਫੂਡ ਕਿਸੇ ਕੋਲ ਫੂਡ ਲਾਈਸੈਂਸ ਨਹੀਂ ਹੈ ਉਹ ਬਿਨਾਂ ਲਾਈਸੈਂਸ ਤੋਂ ਖਾਣ ਪੀਣ ਦਾ ਸਮਾਨ ਨਾ ਵੇਚਣ।
ਇਸ ਮੌਕੇ ਫੂਡ ਸੇਫਟੀ ਅਫ਼ਸਰ ਦਿਨੇਸ਼ਜੋਤ ਅਤੇ ਫੂਡ ਸੇਫਟੀ ਅਫਸਰ ਸਿਮਰਨਜੀਤ ਸਿੰਘ ਅਤੇ ਟੀਮ ਮੈਂਬਰ ਸੰਜੇ ਕੁਮਾਰ ਹਾਜ਼ਰ ਸਨ।