In view of the ongoing festive season, the food safety team checked various sweet shops across the district.
20 ਕਿਲੋਗ੍ਰਾਮ ਰੰਗ-ਯਕਤ ਗੁਲਾਬੀ ਚਮਚਮ ਨੂੰ ਟੀਮ ਨੇ ਮੌਕੇ ਤੇ ਹੀ ਨਸ਼ਟ ਕਰਵਾਇਆ
ਰੂਪਨਗਰ, 17 ਅਕਤੂਬਰ: ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ ਪੰਜਾਬ ਸ. ਦਿਲਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਤੇ ਸਿਵਲ ਸਰਜਨ ਡਾ. ਸੁਖਵਿੰਦਰਜੀਤ ਸਿੰਘ ਦੇ ਹੁਕਮਾਂ ਅਨੁਸਾਰ ਫੂਡ ਸੇਫਟੀ ਟੀਮ ਦੀ ਅਗਵਾਈ ਕਰਦਿਆਂ ਸਹਾਇਕ ਕਮਿਸ਼ਨਰ ਫੂਡ ਸੇਫਟੀ ਰੂਪਨਗਰ ਸ. ਮਨਜਿੰਦਰ ਸਿੰਘ ਢਿੱਲੋ ਅਤੇ ਐਫਐਸਓ ਸਿਮਰਨਜੀਤ ਸਿੰਘ ਵੱਲੋਂ ਸਪੈਸ਼ਲ ਨਾਕਾ ਲਗਾ ਕੇ ਰੋਪੜ-ਕੁਰਾਲੀ ਟੋਲ ਵਿਖੇ ਕਈ ਵਾਹਨਾਂ ਦੀ ਚੈਕਿੰਗ ਕੀਤੀ।
ਇਸ ਚੈਕਿੰਗ ਦੌਰਾਨ ਵੱਖ-ਵੱਖ ਪਦਾਰਥਾਂ ਦੇ ਸੈਂਪਲ ਭਰੇ ਗਏ ਜਿਸ ਵਿੱਚ 03 ਮਿਕਸ ਮਿਲਕ, ਦਹੀਂ ਅਤੇ ਮਿਲਕ ਕਰੀਮ ਸ਼ਾਮਿਲ ਹਨ ਦੇ 05 ਸੈਂਪਲ ਲਏ ਗਏ, ਨੂੰ ਅਗਲੇਰੀ ਜਾਂਚ ਲਈ ਸਟੇਟ ਫੂਡ ਲੈਬੋਟਰੀ ਖਰੜ ਵਿਖੇ ਭੇਜ ਦਿੱਤਾ ਗਿਆ ਹੈ।
ਇਸੇ ਮੁਹਿੰਮ ਤਹਿਤ ਹੀ ਕਸਬਾ ਮੋਰਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੈਕਿੰਗ ਦੌਰਾਨ ਤਿੰਨ ਹੋਰ ਸੈਂਪਲ ਲਏ ਗਏ ਜਿਨ੍ਹਾਂ ਵਿੱਚ ਕਲਾਕੰ, ਰਸਗੁੱਲੇ ਅਤੇ ਮਿਲਕ ਕੇਕ ਸ਼ਾਮਲ ਹਨ। ਇਸੇ ਦੌਰਾਨ ਮੌਕੇ ਉੱਪਰ 20 ਕਿਲੋਗ੍ਰਾਮ ਰੰਗ-ਯਕਤ ਗੁਲਾਬੀ ਚਮਚਮ ਨੂੰ ਟੀਮ ਨੇ ਮੌਕੇ ਤੇ ਹੀ ਨਸ਼ਟ ਕਰਵਾਇਆ।
ਇਸ ਉਪਰੰਤ ਮਨਜਿੰਦਰ ਸਿੰਘ ਢਿੱਲੋਂ ਵੱਲੋਂ ਦੁਕਾਨਦਾਰਾਂ ਨੂੰ ਤਾੜਨਾ ਕੀਤੀ ਕਿ ਉਹ ਮਿਆਰੀ ਦੇ ਗੁਣਵੱਤੀਆਂ ਭਰਪੂਰ ਮਠਿਆਈਆਂ ਹੀ ਤਿਆਰ ਕਰਨ ਅਤੇ ਫੂਡ ਸੇਫਟੀ ਐਕਟ ਦੀ ਇੰਨ ਬਿੰਨ ਪਾਲਣਾ ਕਰਨ।
Follow us on Facebook
District Ropar News
ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।



















