ਸ੍ਰੀ ਅਨੰਦਪੁਰ ਸਾਹਿਬ, 10 ਦਸੰਬਰ: ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ਸ੍ਰੀ ਅਨੰਦਪੁਰ ਸਾਹਿਬ ਵਿਖੇ 6ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਵਿੱਚ ਪ੍ਰਯੋਗ ਸਿੱਖਣ ਨੂੰ ਪ੍ਰੋਤਸਾਹਿਤ ਕਰਨ ਅਤੇ ‘ਕਰ ਕੇ ਸਿੱਖਣ’ ਦੇ ਸਿਧਾਂਤ ਦੀ ਵਰਤੋਂ ਕਰਕੇ, ਵਿਦਿਆਰਥੀਆਂ ਵਿੱਚ ਰੋਚਕਤਾ ਪੈਦਾ ਕਰਨ ਲਈ ਗਣਿਤ , ਵਿਗਿਆਨ,ਕਾਮਰਸ ਅਤੇ ਆਰਟਸ ਵਿਸ਼ਿਆਂ ਨਾਲ ਨਾਲ ਸੰਬੰਧਿਤ ਮੇਲਾ ਲਗਾਇਆ ਗਿਆ।
ਇਸ ਮੌਕੇ ਸਕੂਲ ਪ੍ਰਿੰਸੀਪਲ ਸ. ਅਵਤਾਰ ਸਿੰਘ ਦੜੋਲੀ ਨੇ ਕਿਹਾ ਕਿ ਇਸ ਮੇਲੇ ਵਿਚ ਸਕੂਲ ਦੇ 600 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਦੁਆਰਾ ਗਣਿਤ , ਵਿਗਿਆਨ,ਕਾਮਰਸ ਅਤੇ ਆਰਟਸ ਵਿਸ਼ਿਆਂ ਨਾਲ ਸਬੰਧਿਤ ਬਣਾਏ ਮਾਡਲਾਂ, ਚਾਰਟਾਂ, ਥ੍ਰੀ-ਡੀ ਚਾਰਟ, ਸਕਰੈਪ ਬੁੱਕ, ਨਕਸ਼ੇ ਅਤੇ ਗਲੋਬ ਗਤੀਵਿਧੀਆਂ ਆਦਿ ਦੀ ਪ੍ਰਦਰਸ਼ਨੀ ਲਗਾਈ ਗਈ। ਇਹਨਾਂ ਮਾਡਲਾਂ ਨੂੰ ਬਣਾਉਣ ਲਈ ਰੋਜ਼ਾਨਾ ਜ਼ਿੰਦਗੀ ਵਿੱਚ ਉਸ ਦੀ ਉਪਯੋਗਤਾ ਨੂੰ ਤਰਜੀਹ ਦਿੱਤੀ ਗਈ। ਜ਼ਿਆਦਾਤਾਰ ਮਾਡਲ ਘਰ ਵਿੱਚ ਪਏ ਗੱਤੇ ਦੇ ਡੱਬੇ, ਪੁਰਾਣੀ ਉੱਨ, ਬਟਨ, ਮੋਤੀ, ਕੈਂਚੀ, ਚਾਰਟ ਆਦਿ ਵਾਧੂ ਵਸਤੂਆਂ ਦਾ ਪ੍ਰਯੋਗ ਨਾਲ ਤਿਆਰ ਕੀਤੇ ਗਏ ਹਨ। ਇਸ ਮੌਕੇ ਤੇ ਚਰਨਜੀਤ ਸਿੰਘ, ਲੈਕ ਬਲਕਾਰ ਸਿੰਘ, ਲੈਕ ਮਨਿੰਦਰ ਕੌਰ, ਲੈਕ ਬਲਜੀਤ ਕੌਰ, ਲੈਕ ਮੁਕੇਸ਼ ਕੁਮਾਰ, ਲੈਕ ਗੁਰਚਰਨ ਸਿੰਘ, ਲੈਕ ਸੋਹਨ ਸਿੰਘ ਚਾਹਲ, ਲੈਕ ਪਵਨ ਕੁਮਾਰ, ਲੈਕ ਰਜਨੀਸ਼ ਕੁਮਾਰ, ਤਪਿੰਦਰ ਕੌਰ, ਹਰਸਿਮਰਨ ਸਿੰਘ, ਗੁਰਪ੍ਰੀਤ ਕੌਰ, ਅਜਵਿੰਦਰ ਕੌਰ, ਕਮਲਜੀਤ ਕੌਰ, ਰੋਮਿਲ, ਪਰੇਹਾ, ਸੁਰਿੰਦਰ ਪਾਲ ਸਿੰਘ, ਕਮਲਪ੍ਰੀਤ ਸਿੰਘ, ਪਰਦੀਪ ਕੌਰ, ਸੰਦੀਪਾ ਰਾਣੀ, ਦੀਪਸਿਖਾ ਸੈਣੀ, ਲਖਵੀਰ ਕੌਰ, ਚਰਨਜੀਤ ਕੌਰ, ਨਿਰਮਲ ਕੌਰ, ਨੇਹਾ ਰਾਣੀ, ਸੁਸ਼ੀਲ ਕੁਮਾਰ, ਦਵਿੰਦਰ ਕੌਰ, ਰੀਨਾ ਰਾਣੀ, ਤੇਜਵੰਤ ਕੌਰ, ਗੁਰਪ੍ਰੀਤ ਸਿੰਘ, ਜਸਬੀਰ ਕੌਰ, ਕੁਲਜਿੰਦਰ ਕੌਰ, ਗੁਰਨੈਬ ਸੈਣੀ, ਸੁਖਵਿੰਦਰ ਕੌਰ, ਰਾਜਵੀਰ ਕੌਰ, ਨਿਰਮਲ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ।
Ropar Google News
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਦੇ ਵਿਦਿਅਰਥੀਆਂ ਵਲੋਂ ਵਿਗਿਆਨ ਤੇ ਗਣਿਤ ਵਿਸ਼ੇ ਦੀ ਲਗਾਈ ਗਈ ਪ੍ਰਦਰਸ਼ਨੀ
ਪਲਾਸਟਿਕ ਦੇ ਪੈ ਰਹੇ ਦੁਸਪ੍ਰਭਾਵਾਂ ਸਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
PM E-VIDYA initiative is an educational television service : Chhavi