Environmental camp organized at Raipur Maidan, Himachal Pradesh
ਰੂਪਨਗਰ, 16 ਨਵੰਬਰ: ਭਾਰਤ ਸਰਕਾਰ ਦੀ ਮਿਨਿਸਟਰੀ ਆਫ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ, ਪੰਜਾਬ ਰਾਜ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਸੰਜੀਵ ਗੌਤਮ, ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ: ਸੁਰਿੰਦਰ ਪਾਲ ਸਿੰਘ ਜੀ ਦੀ ਯੋਗ ਅਗਵਾਈ ਵਿੱਚ, ਬਲਾਕ ਨੋਡਲ ਅਫ਼ਸਰ ਸ: ਸ਼ਰਨਜੀਤ ਸਿੰਘ, ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਕੀਰਤਪੁਰ ਸਾਹਿਬ ਅਤੇ ਸ: ਸੁਖਜੀਤ ਸਿੰਘ ਕੈਂਥ ਜਿਲ੍ਹਾ ਵਾਤਾਵਰਣ ਕੋਆਰਡੀਨੇਟਰ ਦੇ ਪ੍ਰਬੰਧਾਂ ਅਧੀਨ ਤਿੰਨ ਦਿਨਾਂ ਕੁਦਰਤ ਕੈਂਪ ਮਿਤੀ 13-11-24 ਤੋਂ 15-11-24 ਰਾਏਪੁਰ ਮੈਦਾਨ ਹਿਮਾਚਲ ਪ੍ਰਦੇਸ਼ ਵਿਖੇ ਲਗਾਇਆ ਗਿਆ ਹੈ।
ਇਸ ਵਾਤਾਵਰਣ ਕੈਂਪ ਦੇ ਤਿੰਨ ਦਿਨਾਂ ਵਿੱਚ ਵਾਤਾਵਰਣ ਨਾਲ ਸਬੰਧਿਤ ਵਾਤਾਵਰਣ ਟੀਮ ਵੱਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਜਿਵੇਂ ਵਾਇਲਡ ਲਾਈਫ ਸੈਂਚੁਰੀ ਬਚੋਲੀ, ਭਾਖੜਾ ਡੈਮ ਅਤੇ ਹਿਮਾਚਲ ਦੇ ਇੱਕ ਲੋਕਲ ਪਿੰਡ ਵਿਖੇ ਵਿਜਿਟ ਕਰਵਾਇਆ ਗਿਆ, ੳਪਰੰਤ ਰਾਏਪੁਰ ਮੈਦਾਨ ਪਹੁੰਚ ਕੇ ਮਿੱਥੀ ਸਮਾਂ ਸਾਰਣੀ ਅਨੁਸਾਰ ਬੱਚਿਆਂ ਨੂੰ ਪਹਾੜਾਂ ਦੀ ਟਰੈਕਿੰਗ, ਕਲੀਨ ਅੱਪ ਡਰਾਈਵ, ਬੋਨ ਫਾਇਰ, ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ, ਸੀਡ ਬਾਲ ਮੇਕਿੰਗ ਅਤੇ ਕਾਰਬਨ ਫੁੱਟ ਪ੍ਰਿੰਟ ਨਾਲ ਸਬੰਧਿਤ ਗਤੀਵਿਧੀਆਂ ਕਰਵਾਈਆਂ ਗਈਆਂ। ਕੈਂਪ ਦੇ ਦੂਜੇ ਦਿਨ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਸੰਜੀਵ ਕੁਮਾਰ ਗੌਤਮ ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ: ਸੁਰਿੰਦਰਪਾਲ ਸਿੰਘ, ਜ਼ਿਲ੍ਹਾ ਨੋਡਲ ਅਫ਼ਸਰ ਸ੍ਰੀ ਨੀਰਜ ਕੁਮਾਰ ਵਰਮਾ, ਪ੍ਰਿੰਸੀਪਲ ਸ: ਸ਼ਰਨਜੀਤ ਸਿੰਘ ਅਤੇ ਡੀ.ਐਮ ਕੰਪਿਊਟਰ ਸ਼੍ਰੀ ਦਿਸ਼ਾਂਤ ਮਹਿਤਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ।
ਸ: ਕੁਲਵੰਤ ਸਿੰਘ ਭੱਕੂ ਮਾਜਰਾ ਨੇ ਇਸ ਮੌਕੇ ਇੱਕ ਕਵਿਤਾ ਰਾਹੀਂ ਕੈਂਪ ਦੌਰਾਨ ਹੋਈਆਂ ਗਤੀਵਿਧੀਆਂ ਦਾ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਦ੍ਰਿਸ਼ ਪੇਸ਼ ਕੀਤਾ,ਉਪਰੰਤ ਜ਼ਿਲ੍ਹਾ ਵਾਤਾਵਰਣ ਟੀਮ ਵੱਲੋਂ ਆਏ ਹੋਏ ਅਫਸਰ ਸਾਹਿਬਾਨਾਂ ਦਾ ਸਵਾਗਤ ਸਜਾਵਟੀ ਪੌਦੇ ਭੇਟ ਕਰਕੇ ਕੀਤਾ ਗਿਆ।
ਇਸ ਮੌਕੇ ਬੋਲਦੇ ਹੋਏ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸੰਜੀਵ ਕੁਮਾਰ ਗੌਤਮ ਜੀ ਨੇ ਵਿਦਿਆਰਥੀਆਂ ਨੂੰ ਬਾਲ ਦਿਵਸ ਤੇ ਮੁਬਾਰਕਬਾਦ ਦਿੱਤੀ ਅਤੇ ਪੰਜਾਬ ਸਰਕਾਰ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਵਾਤਾਵਰਣ ਨਾਲ ਜੋੜਨ ਲਈ ਅਜਿਹੇ ਪ੍ਰੋਗਰਾਮ ਮੀਲ ਪੱਥਰ ਸਾਬਤ ਹੋਣਗੇ।
ਇਹ ਪਹਿਲੀ ਵਾਰ ਹੋਇਆ ਹੈ ਕਿ ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਤਿੰਨ ਦਿਨ ਲਈ ਕੁਦਰਤ ਦੀ ਗੌਦ ਵਿੱਚ ਕੁਦਰਤ ਨੂੰ ਜਾਣਨ ਦਾ ਮੌਕਾ ਮਿਲਿਆ ਹੈ। ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸ੍ਰ ਸੁਖਜੀਤ ਸਿੰਘ ਕੈਂਥ ਜ਼ਿਲ੍ਹਾ ਕੋਆਰਡੀਨੇਟਰ ਅਤੇ ਵਾਤਾਵਰਣ ਸਿੱਖਿਆ ਟੀਮ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ।
ਇਸ ਦੌਰਾਨ ਬਾਲ ਦਿਵਸ ਮੌਕੇ ਬੱਚਿਆਂ ਨੂੰ ਚਾਹ ਪਕੌੜੇ ਅਤੇ ਸਨੈਕਸ ਦੀ ਪਾਰਟੀ ਵੀ ਦਿੱਤੀ ਗਈ। ਵਾਤਾਵਰਣ ਨਾਲ ਸੰਬੰਧਿਤ ਅਤੇ ਮਨੋਰੰਜਨ ਦੀਆਂ ਗਤੀਵਿਧੀਆਂ ਵੀ ਕਰਵਾਈਆਂ ਗਈਆਂ ਜਿਸ ਦਾ ਸਮੂਹ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ ਅਤੇ ਕੁਦਰਤ ਦੀ ਗੌਦ ਵਿੱਚ ਬਹਿ ਕੇ ਕੁਦਰਤ ਨਾਲ ਗੱਲਾਂ ਕਰਨ, ਸਮਝਣ ਦਾ ਮੌਕਾ ਮਿਲਿਆ। ਆਖਰੀ ਦਿਨ ਕੈਂਪ ਦੀ ਸਮਾਪਤੀ ਕਰਦੇ ਹੋਏ ਸ: ਸੁਖਜੀਤ ਸਿੰਘ ਕੈਂਥ ਜ਼ਿਲ੍ਹਾ ਕੋਆਰਡੀਨੇਟਰ ਵੱਲੋ ਡਾਇਰੈਕਟਰ ਡਾ: ਕੇ. ਐਸ. ਬਾਠ, ਪ੍ਰੋਜੈਕਟ ਸਾਇੰਟੀਸਟ ਡਾ: ਮੰਦਾਕਿਨੀ ਠਾਕੁਰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ, ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਕੈਂਪ ਵਿੱਚ ਭਾਗ ਲੈਣ ਵਾਲੀ ਵਾਤਾਵਰਣ ਟੀਮ ਦੇ ਬਲਾਕ ਕੋਆਰਡੀਨੇਟਰਾਂ ਦਾ ਸਹਿਯੋਗ ਦੇਣ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਉਹਨਾਂ ਨੂੰ ਸਨਮਾਨਿਤ ਕੀਤਾ। ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡ ਕੀਤੀ ਗਈ ਅਤੇ ਗਾਈਡ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਾਕ ਕੋਆਰਡੀਨੇਟਰ, ਸ੍ਰੀ ਓਮ ਪ੍ਰਕਾਸ਼, ਸ:ਜਗਜੀਤ ਸਿੰਘ, ਸ: ਕੁਲਵੰਤ ਸਿੰਘ, ਸ: ਭੁਪਿੰਦਰ ਸਿੰਘ, ਗਾਈਡ ਅਧਿਆਪਕ ਪਰਮਿੰਦਰ ਸਿੰਘ ਸਾਇੰਸ ਮਾਸਟਰ, ਮੈਡਮ ਮੀਨਾ ਸਾਇੰਸ ਮਿਸਟ੍ਰੇਸ, ਮੈਡਮ ਬਨੀਤਾ ਸੈਣੀ ਸਾਇੰਸ ਮਿਸਟ੍ਰੇਸ ਆਦਿ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ 50 ਵਿਦਿਆਰਥੀਆਂ ਨੇ ਇਸ ਕੁਦਰਤ ਕੈਂਪ ਵਿੱਚ ਭਾਗ ਲਿਆ।
Related