ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ਵਿੱਚ “ਸਿੰਗਲ ਯੂਜ਼ ਪਲਾਸਟਿਕ” ਖ਼ਿਲਾਫ਼ ਵਾਤਾਵਰਨ ਜਾਗਰੂਕਤਾ ਵਰਕਸ਼ਾਪ

Environmental awareness workshop against “Single Use Plastic” at Government High School Kotla Nihang

Environmental awareness workshop against “Single Use Plastic” at Government High School Kotla Nihang

Environmental awareness workshop against “Single Use Plastic” at Government High School Kotla Nihang

ਰੂਪਨਗਰ, 13 ਮਾਰਚ: ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ਵਿੱਚ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ “ਸਿੰਗਲ ਯੂਜ਼ ਪਲਾਸਟਿਕ” ਖ਼ਿਲਾਫ਼ ਇੱਕ ਪ੍ਰਭਾਵਸ਼ਾਲੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਪੰਜਾਬ ਰਾਜ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਚੰਡੀਗੜ੍ਹ ਦੇ ਵਾਤਾਵਰਨ ਸਿੱਖਿਆ ਪ੍ਰੋਗਰਾਮਾਂ ਦੀ ਚੱਲ ਰਹੀ ਮਿਸ਼ਨ ਲਾਈਫ ਲੜੀ ਤਹਿਤ ਕਰਵਾਈ ਗਈ।

ਸਕੂਲ ਦੀ ਹੈਡ ਮੈਡਮ ਸ਼੍ਰੀਮਤੀ ਸੋਨੀਆ ਅਤੇ ਈਕੋ ਕਲੱਬ ਇੰਚਾਰਜ ਮਾਸਟਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ ਇਸ ਵਰਕਸ਼ਾਪ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਵੱਲੋਂ ਈਕੋ-ਫਰੈਂਡਲੀ ਕੱਪੜੇ ਦੇ ਬੈਗਾਂ ਉੱਤੇ ਪੇਂਟਿੰਗ ਅਤੇ ਸਲੋਗਨ ਲਿਖ ਕੇ ਸਮਾਜ ਨੂੰ ਪਲਾਸਟਿਕ ਮੁਕਤ ਬਣਾਉਣ ਦਾ ਸੰਦੇਸ਼ ਦਿੱਤਾ ਗਿਆ।

Environmental awareness workshop against “Single Use Plastic” at Government High School Kotla Nihang, vivek kumar rupnagar

ਇਸ ਮੌਕੇ ਬਲਾਕ ਵਾਤਾਵਰਨ ਕੋਆਰਡੀਨੇਟਰ ਸ੍ਰੀ ਵਿਵੇਕ ਕੁਮਾਰ (ਬਲਾਕ ਚਮਕੌਰ ਸਾਹਿਬ) ਨੇ ਵਿਸ਼ੇਸ਼ ਤੌਰ ‘ਤੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਾਈਕਰੋਪਲਾਸਟਿਕ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਸਕੂਲ ਮੁਖੀ ਸ਼੍ਰੀਮਤੀ ਸੋਨੀਆ, ਸ਼੍ਰੀ ਰਿਸ਼ਵ ਸ਼ਰਦ ਅਤੇ ਮਾਸਟਰ ਕੁਲਵੰਤ ਸਿੰਘ ਨੇ ਵੀ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਪਲਾਸਟਿਕ ਦੀ ਵਰਤੋਂ ਘਟਾ ਕੇ ਵਾਤਾਵਰਨ ਦੀ ਰੱਖਿਆ ਕਰਨ ਲਈ ਪ੍ਰੇਰਿਤ ਕੀਤਾ।

ਇਸ ਦੌਰਾਨ ਵਿਦਿਆਰਥੀਆਂ ਨੂੰ ਹਵਾ, ਪਾਣੀ, ਧਰਤੀ, ਊਰਜਾ, ਕੂੜਾ ਪ੍ਰਬੰਧਨ ਅਤੇ ਭੋਜਨ ਪ੍ਰਬੰਧਨ ਦੇ ਮਾਧਿਅਮ ਨਾਲ ਜ਼ੀਰੋ ਵੇਸਟ ਪ੍ਰਣਾਲੀ ਅਪਣਾਉਣ ਦਾ ਸੁਨੇਹਾ ਦਿੱਤਾ ਗਿਆ, ਤਾਂ ਜੋ ਵਾਤਾਵਰਨ ਨੂੰ ਸੁਰੱਖਿਅਤ ਰੱਖਿਆ ਜਾ ਸਕੇ।

Environmental awareness workshop against “Single Use Plastic” at Government High School Kotla Nihang, Kulwant Singh rupnagar

ਅੰਤ ਵਿੱਚ ਸਕੂਲ ਵੱਲੋਂ ਆਏ ਹੋਏ ਰਿਸੋਰਸ ਪਰਸਨ ਸ੍ਰੀ ਵਿਵੇਕ ਕੁਮਾਰ ਨੂੰ ਯਾਦਗਾਰੀ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਸਕੂਲ ਵੱਲੋਂ ਵਾਤਾਵਰਨ ਸੁਰੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ।

CLICK HERE: All Classes PSEB Study Material 2025-26

Non Board Exam Datesheet

 District Ropar News – Facebook

District Ropar News

Leave a Comment

Your email address will not be published. Required fields are marked *

Scroll to Top