Ek Bharat Shreshtha Bharat ਮੁਕਾਬਲੇ ਸ਼ਹੀਦ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਮਟੋਰ ਵਿਖੇ ਸਫਲਤਾਪੂਰਵਕ ਆਯੋਜਿਤ

Ek Bharat Shreshtha Bharat competition successfully held at Shaheed Pargan Singh Government High School, Mator, Sri Anandpur Sahib 

Ek Bharat Shreshtha Bharat competition successfully held at Shaheed Pargan Singh Government High School, Mator, Sri Anandpur Sahib 

Ek Bharat Shreshtha Bharat competition successfully held at Shaheed Pargan Singh Government High School, Mator, Sri Anandpur Sahib  20251030 120305

ਰੂਪਨਗਰ, 30 ਅਕਤੂਬਰਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸੀ.) ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ, ਸਕੂਲ ਇੰਚਾਰਜ ਸ. ਗੁਰਜਤਿੰਦਰ ਪਾਲ ਸਿੰਘ ਅਤੇ ਵਾਤਾਵਰਣ ਸੰਭਾਲ ਨੋਡਲ ਇੰਚਾਰਜ ਸ. ਸੁਖਜੀਤ ਸਿੰਘ ਕੈਂਥ ਦੀ ਨਿਗਰਾਨੀ ਹੇਠ ਅੱਜ ਮਿਤੀ 30 ਅਕਤੂਬਰ 2025 ਨੂੰ “Ek Bharat Shreshtha Bharat” ਮੁਕਾਬਲੇ ਸ਼ਹੀਦ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਮਟੋਰ ਵਿਖੇ ਸਫਲਤਾਪੂਰਵਕ ਆਯੋਜਿਤ ਕੀਤੇ ਗਏ।

20251030 134833

Ek Bharat Shreshtha Bharat competition successfully held at Shaheed Pargan Singh Government High School, Mator, Sri Anandpur Sahib 

ਮੀਡੀਆ ਇੰਚਾਰਜ ਸ਼੍ਰੀ ਦਿਸ਼ਾਂਤ ਮਹਿਤਾ ਨੇ ਦੱਸਿਆ ਕਿ ਇਹ ਮੁਕਾਬਲੇ 6ਵੀਂ ਤੋਂ 8ਵੀਂ ਅਤੇ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਦੋ ਅਲੱਗ ਗਰੁੱਪਾਂ ਵਿੱਚ ਆਯੋਜਿਤ ਕੀਤੇ ਗਏ, ਜਿਨ੍ਹਾਂ ਦਾ ਉਦੇਸ਼ ਵਿਦਿਆਰਥੀਆਂ ਵਿੱਚ ਰਾਸ਼ਟਰੀ ਇਕਤਾ, ਸੱਭਿਆਚਾਰਕ ਸਾਂਝ ਅਤੇ ਦੇਸ਼-ਭਗਤੀ ਦੇ ਭਾਵਾਂ ਨੂੰ ਉਤਸ਼ਾਹਿਤ ਕਰਨਾ ਸੀ। ਵਿਦਿਆਰਥੀਆਂ ਨੇ Solo Folk Dance ਅਤੇ Solo Painting ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੱਭਿਆਚਾਰਕ ਏਕਤਾ ਦਾ ਸੁਨੇਹਾ ਦਿੱਤਾ।

ਮੁਕਾਬਲਿਆਂ ਦੇ ਨਤੀਜੇ

ਸੋਲੋ ਫੋਕ ਡਾਂਸ (6ਵੀਂ ਤੋਂ 8ਵੀਂ)

Ek Bharat Shreshtha Bharat

🥇 ਪਹਿਲਾ ਸਥਾਨ ਸੁਪ੍ਰਿਆ ਪੀ ਐਮ ਸ੍ਰੀ ਕਥੇੜ੍ਹਾ

Ek Bharat Shreshtha Bharat

🥈 ਦੂਸਰਾ ਸਥਾਨ ਪਕਲ ਸ਼ਰਮਾ, ਸਰਕਾਰੀ ਕੰਨਿਆ ਸੀ.ਸੀ. ਸਕੂਲ ਸ੍ਰੀ ਅਨੰਦਪੁਰ ਸਾਹਿਬ

20251030 140119

🥉 ਤੀਸਰਾ ਸਥਾਨ ਨਵਜੋਤ ਕੌਰ, ਸ.ਹਾ.ਸ. ਅਗੰਮਪੁਰ

ਸੋਲੋ ਪੇਂਟਿੰਗ (6ਵੀਂ ਤੋਂ 8ਵੀਂ)

Ek Bharat Shreshtha Bharat

 

🥇 ਪਹਿਲਾ ਸਥਾਨ ਸਚਿਨ ਸ਼ਰਮਾ, ਸ.ਹਾ.ਸ. ਕੋਟਲਾ ਪਾਵਰ ਹਾਊਸ

Ek Bharat Shreshtha Bharat

 

🥈 ਦੂਸਰਾ ਸਥਾਨ ਸਾਨਵੀ, ਸਰਕਾਰੀ ਕੰਨਿਆ ਸੀ.ਸੀ. ਸਕੂਲ ਸ੍ਰੀ ਅਨੰਦਪੁਰ ਸਾਹਿਬ

Ek Bharat Shreshtha Bharat

🥉 ਤੀਸਰਾ ਸਥਾਨ ਸੁਨੈਨਾ, ਸ.ਹਾ.ਸ. ਮਟੋਰ

ਸੋਲੋ ਫੋਕ ਡਾਂਸ (9ਵੀਂ ਤੋਂ 12ਵੀਂ)

Ek Bharat Shreshtha Bharat

🥇 ਪਹਿਲਾ ਸਥਾਨ ਤਰਨਜੀਤ ਕੌਰ, ਸ੍ਰੀ ਅਨੰਦਪੁਰ ਸਾਹਿਬ

Ek Bharat Shreshtha Bharat

🥈 ਦੂਸਰਾ ਸਥਾਨ ਇੰਦੂ, ਸਕੂਲ ਆਫ਼ ਐਮੀਨੈਂਸ ਕੀਰਤਪੁਰ ਸਾਹਿਬ

Ek Bharat Shreshtha Bharat

🥉 ਤੀਸਰਾ ਸਥਾਨ ਰਾਧਿਕਾ ਸ਼ਰਮਾ, ਸ.ਹਾ.ਸ. ਮਹਿੰਦਲੀ ਖੁਰਦ

ਸੋਲੋ ਪੇਂਟਿੰਗ (9ਵੀਂ ਤੋਂ 12ਵੀਂ)

Ek Bharat Shreshtha Bharat

🥇 ਪਹਿਲਾ ਸਥਾਨ ਜਸਲੀਨ ਪ੍ਰੀਤ ਕੌਰ, ਸਰਕਾਰੀ ਕੰਨਿਆ ਸੀ.ਸੀ. ਸਕੂਲ ਸ੍ਰੀ ਅਨੰਦਪੁਰ ਸਾਹਿਬ

Ek Bharat Shreshtha Bharat

🥈 ਦੂਸਰਾ ਸਥਾਨ ਮਹਿਕਪ੍ਰੀਤ ਕੌਰ, ਸ.ਹਾ.ਸ. ਝੱਲੀਆਂ ਖੁਰਦ

Ek Bharat Shreshtha Bharat

🥉 ਤੀਸਰਾ ਸਥਾਨ ਜਸਲੀਨ ਕੌਰ, ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਪੁਰ ਖੂਹੀ

Ek Bharat Shreshtha Bharat

ਇਸ ਮੌਕੇ ਉਪਸਥਿਤ ਅਧਿਆਪਕਾਂ ਲੈਕਚਰਾਰ ਸ਼੍ਰੀ ਮੁਕੇਸ਼ ਕੁਮਾਰ, ਲੈਕਚਰਾਰ ਅਮਰਦੀਪ ਸਿੰਘ, ਸ਼੍ਰੀਮਤੀ ਕੁਲਵਿੰਦਰ ਕੌਰ, ਸ਼੍ਰੀ ਯੋਗਰਾਜ ਅਤੇ ਸ਼੍ਰੀਮਤੀ ਨੀਲਮ ਕੌਰ ਨੇ ਜੱਜ ਸਾਹਿਬਾਨ ਵਜੋਂ ਭੂਮਿਕਾ ਨਿਭਾਈ।

Ek Bharat Shreshtha Bharat

ਸ਼੍ਰੀ ਓਮ ਪ੍ਰਕਾਸ਼ ਅਤੇ ਸ਼੍ਰੀਮਤੀ ਅਨਾਮਿਕਾ ਸ਼ਰਮਾ ਨੇ ਪ੍ਰਬੰਧਕੀ ਜ਼ਿੰਮੇਵਾਰੀ ਸੰਭਾਲੀ, ਜਦਕਿ ਲੈਕਚਰਾਰ ਸੀਮਾ ਜੱਸਲ ਨੇ ਸਟੇਜ ਸੈਕਟਰੀ ਵਜੋਂ ਸੇਵਾ ਦਿੱਤੀ।

ਸ. ਕੁਲਵੰਤ ਸਿੰਘ ਅਤੇ ਸ. ਸੁਖਵਿੰਦਰ ਸਿੰਘ ਨੇ ਰਿਫਰੈਸ਼ਮੈਂਟ ਇੰਚਾਰਜ ਦੀ ਜ਼ਿੰਮੇਵਾਰੀ ਨਿਭਾਈ।

ਰਜਿਸਟ੍ਰੇਸ਼ਨ ਡੈਸਕ ਦੀ ਜ਼ਿੰਮੇਵਾਰੀ ਨਰੇਸ਼ ਕੁਮਾਰ ਅਤੇ ਮਨਜੀਤ ਕੌਰ, ਜਦਕਿ ਸ਼੍ਰੀਮਤੀ ਮੀਨਾ ਅਤੇ ਗੁਰਦੀਪ ਕੌਰ ਨੇ ਸਰਟੀਫਿਕੇਟ ਲਿਖਣ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ।

Ek Bharat Shreshtha Bharat daya singh

ਇਸ ਮੌਕੇ ਸ. ਦਇਆ ਸਿੰਘ ਸਿੱਖਿਆ ਕੋਆਰਡੀਨੇਟਰ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਨੇ ਸ਼ਿਰਕਤ ਕੀਤੀ ਅਤੇ ਜੇਤੂ ਵਿਦਿਆਰਥੀਆਂ ਸਮੇਤ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਾਲੇ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।

20251030 141552 20251030 141350 20251030 141335 20251030 141540 20251030 141510 20251030 141453 20251030 141428 20251030 141407 20251030 141317 20251030 141304 20251030 141229 20251030 141215 Ek Bharat Shreshtha Bharat

ਉਨ੍ਹਾਂ ਨੇ ਕਿਹਾ ਕਿ ਸਕੂਲਾਂ ਵਿੱਚ ਚੱਲ ਰਹੀਆਂ ਸਿੱਖਿਆ ਨਾਲ ਸਬੰਧਿਤ ਜ਼ਿਲ੍ਹਾ ਪੱਧਰੀ ਸਾਰੀਆਂ ਗਤੀਵਿਧੀਆਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੁੰਦੀਆ ਦੇਖਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ।

ਉਨ੍ਹਾਂ ਨੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦਾ ਸਕੂਲ ਵਿੱਚ ਕਰਵਾਏ ਜਾ ਰਹੇ ਵਿਕਾਸਾਤਮਕ ਕੰਮਾਂ ਲਈ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਰਾਜ ਨੂੰ ਇੱਕ ਨਿਮਰ ਸੁਭਾਅ ਵਾਲੇ, ਲੋਕ ਸੇਵਾ ਪ੍ਰਤੀ ਸਮਰਪਿਤ ਸਿੱਖਿਆ ਮੰਤਰੀ ਪ੍ਰਾਪਤ ਹੋਏ ਹਨ, ਜੋ ਸਿੱਖਿਆ ਖੇਤਰ ਦੇ ਸਮੂਹਿਕ ਵਿਕਾਸ ਲਈ ਲਗਾਤਾਰ ਪ੍ਰਯਤਨਸ਼ੀਲ ਹਨ।

Ek Bharat Shreshtha Bharat

ਅੰਤ ਵਿੱਚ ਸਕੂਲ ਦੇ ਇੰਚਾਰਜ਼ ਗੁਰਜਤਿੰਦਰ ਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਦੇਸ਼ ਦੀ ਏਕਤਾ, ਵਿਭਿੰਨਤਾ ਅਤੇ ਸੱਭਿਆਚਾਰਕ ਧਰੋਹਰ ਨੂੰ ਹੋਰ ਮਜ਼ਬੂਤ ਕਰਦੇ ਹਨ ਅਤੇ ਵਿਦਿਆਰਥੀਆਂ ਵਿੱਚ ਆਪਸੀ ਭਰਾਵਾਂ ਦੇ ਭਾਵਾਂ ਨੂੰ ਵਧਾਉਂਦੇ ਹਨ।

ਇਸ ਪ੍ਰਤੀਯੋਗਤਾ ਨਾਲ ਸਬੰਧਿਤ ਹੋਰ ਵੀਡਿਓਜ਼ ਦੇਖਣ ਲਈ ਨੀਚੇ ਦਿੱਤੇ ਜ਼ਿਲ੍ਹੇ ਦੇ ਫੇਸਬੁੱਕ ਲਿੰਕ ਤੇ ਜਾਓ

Follow us on Facebook

District Ropar News 

ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।

Leave a Comment

Your email address will not be published. Required fields are marked *

Scroll to Top