ਪੜ੍ਹਾਈ ਕਦੇ ਵੀ ਵਿਅਰਥ ਨਹੀਂ ਜਾਂਦੀ, ਇਹ ਜੀਵਨ ਦਾ ਸਭ ਤੋਂ ਵੱਡਾ ਹਥਿਆਰ

Education is never wasted, it is the greatest weapon in life., ਪੜ੍ਹਾਈ

Education is never wasted, it is the greatest weapon in life.

ਇਹ ਸਿਰਫ਼ ਇੱਕ ਵਾਕ ਨਹੀਂ, ਜੀਵਨ ਦੀ ਸੱਚਾਈ ਹੈ। ਪੜ੍ਹਾਈ ਉਹ ਰੋਸ਼ਨੀ ਹੈ ਜੋ ਅੰਧਕਾਰ ਵਿੱਚ ਵੀ ਰਾਹ ਦਿਖਾਉਂਦੀ ਹੈ।ਕਈ ਵਾਰ ਸਾਨੂੰ ਲੱਗਦਾ ਹੈ ਕਿ ਜੋ ਅਸੀਂ ਪੜ੍ਹ ਰਹੇ ਹਾਂ, ਉਹ ਸਾਨੂੰ ਕਿਸੇ ਕੰਮ ਨਹੀਂ ਆਵੇਗਾ, ਪਰ ਸੱਚ ਇਹ ਹੈ ਕਿ ਹਰ ਇਕ ਗਿਆਨ ਦਾ ਕਣ ਸਾਨੂੰ ਜੀਵਨ ਦੇ ਕਿਸੇ ਨਾ ਕਿਸੇ ਮੋੜ ‘ਤੇ ਮਦਦ ਕਰਦਾ ਹੈ।ਪੜ੍ਹਾਈ ਸਿਰਫ਼ ਅੰਕਾਂ ਲਈ ਨਹੀਂ ਹੁੰਦੀ ਇਹ ਸਾਨੂੰ ਸੋਚਣ, ਸਮਝਣ ਅਤੇ ਜੀਵਨ ਦੀਆਂ ਚੁਣੌਤੀਆਂ ਨਾਲ ਲੜਨ ਦੀ ਤਾਕਤ ਦਿੰਦੀ ਹੈ।ਜਿਵੇਂ ਤਲਵਾਰ ਨੂੰ ਤੇਜ਼ੀ ਦੀ ਲੋੜ ਹੁੰਦੀ ਹੈ, ਉਵੇਂ ਹੀ ਮਨੁੱਖ ਨੂੰ ਸਫਲਤਾ ਲਈ ਸਿੱਖਿਆ ਦੀ ਲੋੜ ਹੁੰਦੀ ਹੈ।ਗਿਆਨ ਉਹ ਹਥਿਆਰ ਹੈ ਜੋ ਕਦੇ ਪੁਰਾਣਾ ਨਹੀਂ ਹੁੰਦਾ,ਨਾ ਹੀ ਕਿਸੇ ਤੋਂ ਖੋਹਿਆ ਜਾ ਸਕਦਾ ਹੈ। ਜਿਹੜਾ ਵਿਦਿਆਰਥੀ ਅੱਜ ਮਿਹਨਤ ਕਰਦਾ ਹੈ, ਉਹ ਕੱਲ੍ਹ ਦਾ ਨੇਤਾ, ਵਿਗਿਆਨੀ ਜਾਂ ਸਮਾਜ ਦਾ ਰਾਹ ਦਿਖਾਉਣ ਵਾਲਾ ਬਣਦਾ ਹੈ।ਪੜ੍ਹਾਈ ਸਾਨੂੰ ਸਿਰਫ਼ ਕਿਤਾਬੀ ਗਿਆਨ ਨਹੀਂ ਦਿੰਦੀ, ਇਹ ਸਾਨੂੰ ਸਭਰਤਾ, ਇਮਾਨਦਾਰੀ ਅਤੇ ਹੌਸਲੇ ਦਾ ਅਸਲੀ ਮਤਲਬ ਸਿਖਾਉਂਦੀ ਹੈ।ਜੀਵਨ ਵਿੱਚ ਕਈ ਵਾਰ ਹਾਲਾਤ ਖ਼ਿਲਾਫ਼ ਹੋਣਗੇ, ਪਰ ਜੇ ਮਨੁੱਖ ਦੇ ਕੋਲ ਗਿਆਨ ਦਾ ਹਥਿਆਰ ਹੋਵੇ, ਤਾਂ ਉਹ ਹਰ ਜੰਗ ਜਿੱਤ ਸਕਦਾ ਹੈ।ਇਸ ਲਈ, ਹਮੇਸ਼ਾ ਯਾਦ ਰੱਖੋ ਕਿਤਾਬਾਂ ਨਾਲ ਦੋਸਤੀ ਕਰੋ, ਇਹ ਕਦੇ ਧੋਖਾ ਨਹੀਂ ਦਿੰਦੀਆਂ।ਪੜ੍ਹਾਈ ਕਰੋ, ਕਿਉਂਕਿ ਇਹੀ ਤੁਹਾਡਾ ਉਹ ਸਾਥੀ ਹੈ ਜੋ ਹਰ ਹਾਲਤ ਵਿੱਚ ਤੁਹਾਡੇ ਨਾਲ ਖੜ੍ਹਾ ਰਹੇਗਾ।ਪੜ੍ਹਾਈ ਮਨੁੱਖ ਦੀ ਜ਼ਿੰਦਗੀ ਦੀ ਸਭ ਤੋਂ ਕੀਮਤੀ ਦੌਲਤ ਹੈ। ਪੈਸਾ, ਸੋਨਾ, ਜਾਇਦਾਦ ਸਭ ਕੁਝ ਇੱਕ ਦਿਨ ਖਤਮ ਹੋ ਸਕਦਾ ਹੈ, ਪਰ ਗਿਆਨ ਉਹ ਖਜ਼ਾਨਾ ਹੈ ਜੋ ਕਦੇ ਘਟਦਾ ਨਹੀਂ ਅਤੇ ਨਾ ਹੀ ਕੋਈ ਇਸਨੂੰ ਖੋਹ ਸਕਦਾ।ਪੜ੍ਹਾਈ ਸਾਨੂੰ ਸਿਰਫ਼ ਕਿਤਾਬਾਂ ਦੇ ਪੰਨੇ ਨਹੀਂ ਸਿਖਾਉਂਦੀ, ਇਹ ਸਾਨੂੰ ਜੀਵਨ ਵਿਚ ਸਬਰ, ਮਿਹਨਤ, ਹੌਸਲਾ, ਇਮਾਨਦਾਰੀ ਅਤੇ ਸੁਚੱਜਾ ਜੀਵਨ ਜੀਊਣ ਦਾ ਅਸਲ ਸਬਕ ਸਿਖਾਉਂਦੀ ਹੈ।ਇੱਕ ਪੜ੍ਹਿਆ-ਲਿਖਿਆ ਮਨੁੱਖ ਸਿਰਫ਼ ਆਪਣੇ ਲਈ ਹੀ ਨਹੀਂ, ਸਗੋਂ ਸਮਾਜ ਅਤੇ ਦੇਸ਼ ਲਈ ਵੀ ਚਾਨਣ ਬਣਦਾ ਹੈ।ਸੋਚੋ ਜੇ ਡਾ. ਏ.ਪੀ.ਜੇ. ਅਬਦੁਲ ਕਲਾਮ, ਭਗਤ ਸਿੰਘ, ਡਾ. ਬੀ. ਆਰ ਅੰਬੇਡਕਰ, ਮਹਾਤਮਾ ਗਾਂਧੀ ਅਤੇ ਸਵਾਮੀ ਵਿਵੇਕਾਨੰਦ ਜੀ ਵਰਗੇ ਮਹਾਨ ਵਿਅਕਤੀਆਂ ਨੇ ਗਿਆਨ ਦੀ ਮਹੱਤਤਾ ਨਾ ਸਮਝੀ ਹੁੰਦੀ, ਤਾਂ ਅੱਜ ਸਾਡਾ ਸਮਾਜ ਕਿੰਨਾ ਪਿੱਛੇ ਰਹਿ ਜਾਂਦਾ।ਇਹ ਸਾਰੇ ਮਹਾਨ ਲੋਕ ਪੜ੍ਹਾਈ ਨੂੰ ਸਿਰਫ਼ ਕਿਤਾਬਾਂ ਤੱਕ ਸੀਮਤ ਨਹੀਂ ਮੰਨਦੇ ਸਨ; ਉਹ ਇਸਨੂੰ ਆਪਣੀ ਸੋਚ ਦੀ ਤਾਕਤ, ਆਪਣੇ ਸੁਪਨਿਆਂ ਦੀ ਬੁਨਿਆਦ ਮੰਨਦੇ ਸਨ।ਜਦੋਂ ਤੁਸੀਂ ਪੜ੍ਹਦੇ ਹੋ, ਤਾਂ ਤੁਸੀਂ ਸਿਰਫ਼ ਇੱਕ ਵਿਦਿਆਰਥੀ ਨਹੀਂ ਰਹਿੰਦੇ ਤੁਸੀਂ ਆਪਣੇ ਭਵਿੱਖ ਦੇ ਨਿਰਮਾਤਾ ਬਣ ਜਾਂਦੇ ਹੋ।ਕਈ ਵਾਰ ਪੜ੍ਹਾਈ ਔਖੀ ਲੱਗਦੀ ਹੈ, ਕਈ ਵਾਰ ਮਨ ਨਹੀਂ ਲੱਗਦਾ, ਪਰ ਯਾਦ ਰੱਖੋ ਹਰ ਵੱਡਾ ਦਰੱਖਤ ਕਦੇ ਇੱਕ ਛੋਟਾ ਬੀਜ ਸੀ, ਜਿਸ ਨੇ ਮਿੱਟੀ, ਧੁੱਪ ਤੇ ਹਵਾ ਦੀਆਂ ਮੁਸ਼ਕਲਾਂ ਸਹਾਰੀਆਂ।ਉਵੇਂ ਹੀ ਤੁਸੀਂ ਵੀ ਜਦੋਂ ਮਿਹਨਤ ਕਰਦੇ ਹੋ, ਤਦ ਹੀ ਤੁਹਾਨੂੰ ਕਾਮਯਾਬੀ ਦਾ ਦਰੱਖਤ ਫਲ ਦਿੰਦਾ ਹੈ।ਪੜ੍ਹਾਈ ਦਾ ਅਸਲ ਮਤਲਬ ਸਿਰਫ਼ ਅੰਕ ਪ੍ਰਾਪਤ ਕਰਨਾ ਨਹੀਂ, ਸਗੋਂ ਆਪਣੇ ਅੰਦਰ ਦੀ ਸਮਝ ਨੂੰ ਵਧਾਉਣਾ ਹੈ।ਇਹ ਸਾਨੂੰ ਸਿੱਖਾਉਂਦੀ ਹੈ ਕਿ ਕਿਵੇਂ ਗਿਰ ਕੇ ਵੀ ਉਠਣਾ ਹੈ, ਕਿਵੇਂ ਔਖੇ ਸਮਿਆਂ ਵਿੱਚ ਵੀ ਉਮੀਦ ਜਿੰਦਾ ਰੱਖਣੀ ਹੈ।ਗਿਆਨ ਮਨੁੱਖ ਦਾ ਉਹ ਹਥਿਆਰ ਹੈ ਜੋ ਉਸਨੂੰ ਅੰਧਕਾਰ ਤੋਂ ਚਾਨਣ ਵੱਲ ਲੈ ਜਾਂਦਾ ਹੈ।ਜੋ ਵਿਦਿਆਰਥੀ ਅੱਜ ਮਿਹਨਤ ਨਾਲ ਪੜ੍ਹਾਈ ਕਰਦਾ ਹੈ, ਉਹ ਕੱਲ੍ਹ ਆਪਣੇ ਮਾਪਿਆਂ, ਅਧਿਆਪਕਾਂ ਅਤੇ ਦੇਸ਼ ਦਾ ਮਾਣ ਬਣਦਾ ਹੈ।ਇਸ ਲਈ ਬੱਚਿਓ, ਕਦੇ ਇਹ ਨਾ ਸੋਚੋ ਕਿ ਪੜ੍ਹਾਈ ਬੋਰ ਹੈ ਜਾਂ ਬੇਕਾਰ ਹੈ।ਇਹ ਉਹ ਰਾਹ ਹੈ ਜੋ ਤੁਹਾਨੂੰ ਕਾਮਯਾਬੀ ਤੱਕ ਲੈ ਜਾਵੇਗੀ।ਜੀਵਨ ਦੇ ਹਰ ਮੋੜ ਤੇ ਤੁਸੀਂ ਮਹਿਸੂਸ ਕਰੋਗੇ ਕਿ ਜਿਹੜਾ ਗਿਆਨ ਤੁਸੀਂ ਪ੍ਰਾਪਤ ਕੀਤਾ ਸੀ, ਉਹੀ ਤੁਹਾਡਾ ਸੱਚਾ ਸਾਥੀ ਹੈ।ਕਿਤਾਬਾਂ ਨਾਲ ਦੋਸਤੀ ਕਰੋ, ਇਹ ਕਦੇ ਧੋਖਾ ਨਹੀਂ ਦਿੰਦੀਆਂ।ਕਿਉਂਕਿ ਇਹ ਸਿਰਫ਼ ਤੁਹਾਡੀ ਪਛਾਣ ਨਹੀਂ ਬਣਾਏਗੀ, ਇਹ ਤੁਹਾਡੀ ਕਿਸਮਤ ਲਿਖੇਗੀ।ਜਦੋਂ ਤੁਸੀਂ ਗਿਆਨ ਨਾਲ ਹਥਿਆਰਬੰਦ ਹੋ ਜਾਵੋਗੇ, ਤਾਂ ਕੋਈ ਵੀ ਤਾਕਤ ਤੁਹਾਨੂੰ ਥੱਲੇ ਨਹੀਂ ਗਿਰਾ ਸਕਦੀ।ਅੰਤ ਵਿਚ ਇੱਕ ਛੋਟੀ ਜਿਹੀ ਕਵਿਤਾ
ਕੋਈ ਸੱਚ ਦੀ ਜੋਤ ਜਗਾ ਗਿਆ,
ਕੋਈ ਅੰਧਕਾਰ ਮਿਟਾ ਗਿਆ।
ਕੋਈ ਕਲਮ ਨਾਲ ਕਾਨੂੰਨ ਲਿਖ ਗਿਆ,
ਕੋਈ ਅਹਿੰਸਾ ਦਾ ਰਾਹ ਵਿਖਾ ਗਿਆ।
ਕਿਸੇ ਨੇ ਸਿੱਖਿਆ ਦਾ ਚਾਨਣ ਦਿੱਤਾ,
ਕਿਸੇ ਨੇ ਹੱਕਾਂ ਦਾ ਮਾਨ ਦਿੱਤਾ।
ਕਿਸੇ ਨੇ ਸੇਵਾ ਦਾ ਪਾਠ ਪੜ੍ਹਾਇਆ,
ਕਿਸੇ ਨੇ ਦੇਸ਼ ਨੂੰ ਉੱਡਣਾ ਸਿਖਾਇਆ।
ਉਹ ਗਏ ਪਰ ਚਾਨਣ ਰਹਿ ਗਿਆ,
ਉਹਨਾਂ ਨਾਲ ਭਾਰਤ ਮਹਾਨ ਰਹਿ ਗਿਆ।
ਆਓ ਅਸੀਂ ਵੀ ਉਹ ਰਾਹ ਚੱਲੀਏ,

ਵਿਵੇਕ ਸ਼ਰਮਾ
ਸਾਇੰਸ ਮਾਸਟਰ
ਸ. ਮਿ. ਸ ਗੱਗੋਂ

For continuous updates on educational activities and official news from District Ropar, visit
🔗 deorpr.com
and follow our Facebook page for real-time English/Punjabi news:
🔗 District Ropar News – Facebook

ਸਿੱਖਿਆ ਨਾਲ ਸੰਬੰਧਤ ਆਪਣੀਆਂ ਖ਼ਬਰਾਂ/ਸਮਾਰੋਹ/ਉਪਲਬਧੀਆਂ ਭੇਜੋ:

✉️ dmictrupnagar@gmail.com

💬 WhatsApp Channel: Join Our WhatsApp Channel

Leave a Comment

Your email address will not be published. Required fields are marked *

Scroll to Top