ਡਿਪਟੀ ਕਮਿਸ਼ਨਰ ਰੂਪਨਗਰ ਨੇ ਦਿਵਾਲੀ ਦਾ ਤਿਉਹਾਰ ਮਨਾਇਆ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ਼

DC Rupnagar celebrated Diwali with special children
DC Rupnagar celebrated Diwali with special children
ਸ੍ਰੀ ਚਮਕੌਰ ਸਾਹਿਬ, 28 ਅਕਤੂਬਰ: ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਹਿਮਾਂਸ਼ੂ ਜੈਨ ਨੇ ਦਿਵਾਲੀ ਦਾ ਤਿਉਹਾਰ ਮਾਣੇ ਮਾਜਰਾ ਵਿਖੇ ਬਣੇ ‘ਜ਼ਿਲ੍ਹਾ ਰਿਸੋਰਸ ਸੈਂਟਰ ਬਲਾਕ ਸ੍ਰੀ ਚਮਕੌਰ ਸਾਹਿਬ’ ਵਿਖੇ ਮਨਾਇਆ। ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਆ ਕੇ ਬੜਾ ਵਧੀਆ ਲੱਗ ਰਿਹਾ ਹੈ। ਅੱਗੇ ਤੋਂ ਉਹ ਜਤਨ ਕਰਨਗੇ ਕਿ ਲਗਾਤਾਰਤਾ ਨਾਲ਼ ਇਨ੍ਹਾਂ ਬੱਚਿਆਂ ਵਿੱਚ ਆ ਕੇ ਰਹਿਣ। ਇਹ ਸਮਾਗਮ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰਾਜਿੰਦਰ ਕੌਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਸ਼ਰੂਤੀ ਸ਼ਰਮਾ ਦੇ ਉਚੇਚੇ ਜਤਨਾਂ ਨਾਲ਼ ਕਰਵਾਇਆ ਗਿਆ।

DC Rupnagar celebrated Diwali with special children

ਮੰਚ ਸੰਚਾਲਨ ਕਰਦਿਆਂ ਰਾਬਿੰਦਰ ਸਿੰਘ ਰੱਬੀ ਨੇ ਰਿਸੋਰਸ ਸੈਂਟਰ ਬਾਰੇ ਉਚੇਚੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰਿਸੋਰਸ ਸੈਂਟਰ ਵਿੱਚ 43 ਵਿਦਿਆਰਥੀ ਸਿੱਖਿਆ ਲੈ ਰਹੇ ਹਨ, ਜਿਨ੍ਹਾਂ ਨੂੰ ਬੜੀ ਤਨਦੇਹੀ ਨਾਲ਼ ਮੈਡਮ ਅਨੀਸ਼ਾ, ਮੈਡਮ ਸੋਨਿਕਾ, ਮੈਡਮ ਕੰਚਨ, ਬਲਵਿੰਦਰ ਸਿੰਘ, ਸੁਰਿੰਦਰਪਾਲ ਸਿੰਘ ਸਿਖਲਾਈ ਦੇ ਰਹੇ ਹਨ। ਸਮਾਗਮ ਵਿੱਚ ‘ਇਸਤਰੀ ਅਤੇ ਬਾਲ ਵਿਕਾਸ ਵਿਭਾਗ’ ਦੇ ਅਧਿਕਾਰੀ ਸਾਹਿਬਾਨ ਵੀ ਪੁੱਜੇ ਹੋਏ ਸਨ। ਵਿਦਿਆਰਥੀਆਂ ਨੇ ਇਸ ਮੌਕੇ ਪ੍ਰਾਰਥਨਾ, ਸ਼ਬਦ, ਕਵਿਤਾਵਾਂ, ਗੀਤ, ਬੋਲੀਆਂ, ਗਰੁੱਪ ਨਾਚ ਅਤੇ ਭੰਗੜਾ ਪੇਸ਼ ਕੀਤਾ। ਇਸ ਮੌਕੇ ਤਹਿਸੀਲਦਾਰ ਸ. ਕਰਮਜੋਤ ਸਿੰਘ, ਨਾਇਬ ਤਹਿਸੀਲਦਾਰ ਸ੍ਰੀ ਹਿਮਾਂਸ਼ੂ ਗਰਗ, ਬੀ ਪੀ ਈ ਓ ਦਵਿੰਦਰਪਾਲ ਸਿੰਘ, ਸੰਧਿਆ, ਗੁਰਦੀਪ ਸਿੰਘ, ਹਰਭਜਨ ਸਿੰਘ ਮਾਣੇਮਾਜਰਾ ਤੋਂ ਇਲਾਵਾ ਕਈ ਅਧਿਕਾਰੀ ਸਾਹਿਬਾਨ ਮੌਜੂਦ ਸਨ, ਜਿਨ੍ਹਾਂ ਨੇ ਪ੍ਰੋਗਰਾਮ ਦਾ ਅਨੰਦ ਮਾਣਿਆ।
DC Rupnagar celebrated Diwali with special children
ਸੈਂਟਰ ਦੇ ਅਰਾਧਨਾ, ਹਰਜੋਤ, ਹਰਮਨ, ਪਵਨ, ਫ਼ਿਜ਼ਾ, ਦਮਨ, ਗੌਰਵ, ਗਗਨ, ਲਵਲੀਨ ਕੌਰ, ਹਰਗੁਣਪ੍ਰੀਤ ਕੌਰ, ਹਰਪ੍ਰੀਤ, ਅਵਿਨਾਸ਼, ਸੁਖਦੀਪ, ਮਾਨ, ਹਰਮਨ, ਵਿਲਾਲ, ਇੰਦਰ, ਅੰਸ਼ਨੂਰ ਸਿੰਘ, ਸੁਖਪ੍ਰੀਤ ਸਿੰਘ ਅਤੇ ਅਵਿਨਾਸ਼ ਕੌਰ ਨੇ ਸਮਾਗਮ ਵਿੱਚ ਚਾਰ ਚੰਨ ਲਾ ਦਿੱਤੇ।
ਡਿਪਟੀ ਕਮਿਸ਼ਨਰ ਰੂਪਨਗਰ ਨੇ ਦਿਵਾਲੀ ਦਾ ਤਿਉਹਾਰ ਮਨਾਇਆ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ਼

Ropar Google News

Rupnagar Google News

RELO ਅਧੀਨ ਅੰਗਰੇਜ਼ੀ ਅਧਿਆਪਕਾਂ ਦੇ ਪਹਿਲੇ ਬੈਚ ਦੀ ਟ੍ਰੇਨਿੰਗ ਪ੍ਰੋਗਰਾਮ ਸਫਲਤਾ ਪੂਰਵਕ ਸੰਪਨ

Leave a Comment

Your email address will not be published. Required fields are marked *

Scroll to Top