ਰਾਸ਼ਟਰੀ ਅਵਿਸ਼ਕਾਰ ਅਭਿਆਨ ਅਧੀਨ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ -2023, ਮਿਤੀ 31 ਜਨਵਰੀ 2024ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗਰਦਲੇ ਰੂਪਨਗਰ ਵਿਖੇ ਕਰਵਾਈ ਗਈ। ਇਹ ਪ੍ਰਦਰਸ਼ਨੀ ਉੱਪ ਜਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲਸਿੰਘ, ਜ਼ਿਲ੍ਹਾ ਨੋਡਲ ਅਫਸਰ ਪ੍ਰਿੰਸੀਪਲ ਨੀਰਜ ਕੁਮਾਰ ਵਰਮਾ ਅਤੇ ਡੀ .ਐਮ ਸਾਇੰਸ. ਸਤਨਾਮ ਸਿੰਘ ਦੀ ਅਗਵਾਈ ਅਤੇ ਬਲਾਕ ਨੋਡਲ ਅਫਸਰ ਪ੍ਰਿੰਸੀਪਲ ਸ. ਇੰਦਰਜੀਤ ਸਿੰਘ ਦੇ ਸਮੁੱਚੇ ਪ੍ਰਬੰਧ ਹੇਠ ਕਰਵਾਈ ਗਈ। ਡੀ.ਐਮ. ਕੰਪਿਊਟਰ ਸਾਇੰਸ ਦਿਸ਼ਾਂਤ ਮਹਿਤਾ ਅਤੇ ਸਿੱਖਿਆ ਸੁਧਾਰ ਟੀਮ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ। ਇਹ ਸਾਇੰਸ ਪ੍ਰਦਰਸ਼ਨੀ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਨੌਵੀਂ ਦਸਵੀਂ ਦੇ ਵਿਦਿਆਰਥੀਆਂ ਦੇ ਉਮਰ ਵਰਗ ਵਿੱਚ ਕਰਵਾਈ ਗਈ।
ਹਰੇਕ ਉਮਰ ਵਰਗ ਵਿੱਚ ਪੰਜ ਸਬ-ਥੀਮ :
1. Health
2. Lifestyle for environment
3.Agriculture .
4. Communication and transport.
5. Computational Thinking.
ਵਿਚ ਕਰਵਾਈ ਗਈ। ਹਰੇਕ ਸਬ- ਥੀਮ ਵਿੱਚੋਂ ਪਹਿਲੀ ਪੁਜੀਸ਼ਨ ਤੇ ਚੁਣੇ ਗਏ ਵਿਦਿਆਰਥੀ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਭਾਗ ਲੈਣਗੇ। ਉਪਰੋਕਤ ਜਾਣਕਾਰੀ ਦਿੰਦੇ ਹੋਏ ਸਾਇੰਸ ਅਧਿਆਪਕ ਸ. ਜਗਜੀਤ ਸਿੰਘ ਨੇ ਦੱਸਿਆ ਕਿ ਰਾਏਪੁਰ ਸਕੂਲ ਦੇ ਵਿਦਿਆਰਥੀਆਂ ਨੇ ਇਸ ਪ੍ਰਦਰਸ਼ਨੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਥੀਮ ਵਿੱਚ ਪਹਿਲੇ ਸਥਾਨ ਪ੍ਰਾਪਤ ਕੀਤੇ।
ਮਹਿਕਪ੍ਰੀਤ ਕੌਰ ਅਤੇ ਜਸਲੀਨ ਨੇ ਟਰਾਂਸਪੋਰਟ ਤੇ ਕਮਨੀਕੇਸ਼ਨ ਵਿੱਚ ਪਹਿਲਾ ਸਥਾਨ, ਪ੍ਰਭਜੋਤ ਸਿੰਘ ਤੇ ਨਿਖਿਲ ਕੁਮਾਰ ਨੇ ਐਗਰੀਕਲਚਰ ਥੀਮ ਵਿੱਚ ਪਹਿਲਾ ਸਥਾਨ, ਸ੍ਰਿਸ਼ਟੀ ਅਤੇ ਜੈਸਮੀਨ ਕੌਰ ਨੇ ਕੰਪੂਟੇਸ਼ਨਲ ਥਿੰਕਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹਨਾਂ ਵਿਦਿਆਰਥੀਆਂ ਨੂੰ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ. ਸੁਰਿੰਦਰ ਪਾਲ ਸਿੰਘ ਦੁਆਰਾ ਸਨਮਾਨਿਤ ਕੀਤਾ ਗਿਆ। ਇਹ ਵਿਦਿਆਰਥੀ ਹੁਣ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਭਾਗ ਲੈਣਗੇ।
ਰਾਏਪੁਰ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਵਿਗਿਆਨ ਪ੍ਰਦਰਸ਼ਨੀ ਵਿੱਚ ਮਾਰੀਆਂ ਮੱਲਾਂ।
District Science Exhibition Rupnagar