ਜ਼ਿਲ੍ਹਾ ਪੱਧਰੀ ਵਿਗਿਆਨ ਡਰਾਮਾ ਪ੍ਰਤੀਯੋਗਤਾ ਸਫਲਤਾਪੂਰਵਕ ਆਯੋਜਿਤ — ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਜਗਜੀਤ ਸਿੰਘ ਰਾਏਪਰ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੇ ਸਾਇੰਸ ਡਰਾਮੇ ਵਿੱਚ ਜ਼ਿਲ੍ਹਾ ਪੱਧਰ ‘ਤੇ ਮਾਰੀ ਬਾਜ਼ੀ District Level Science Drama Competition District Level Science Drama Competition

District level science drama competition successfully organized — students put up a brilliant performance

ਰੂਪਨਗਰ, 29 ਅਕਤੂਬਰ —ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਦੀ ਅਗਵਾਈ ਅਤੇ ਡੀ.ਆਰ.ਸੀ. ਸ਼੍ਰੀ ਵਿਪਿਨ ਕਟਾਰੀਆ ਦੀ ਨਿਗਰਾਨੀ ਹੇਠ ਅੱਜ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਤੀਯੋਗਤਾ ਦਾ ਆਯੋਜਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਕੀਤਾ ਗਿਆ।

District Level Science Drama Competition WhatsApp Image 2025 10 29 at 18.47.10 1 WhatsApp Image 2025 10 29 at 18.47.10 WhatsApp Image 2025 10 29 at 18.47.55 2 District Level Science Drama Competition

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਸ ਪ੍ਰੋਗਰਾਮ ਦੇ ਮੀਡੀਆ ਇੰਚਾਰਜ ਦਿਸ਼ਾਂਤ ਮਹਿਤਾ ਨੇ ਦੱਸਿਆ ਕਿ ਇਹ ਪ੍ਰਤੀਯੋਗਤਾ ਰਾਸ਼ਟਰੀ ਵਿਗਿਆਨ, ਸੱਭਿਆਚਾਰ ਮੰਤਰਾਲਾ, ਭਾਰਤ ਸਰਕਾਰ, ਨਵੀਂ ਦਿੱਲੀ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਈ ਗਈ, ਜਿਸ ਦਾ ਥੀਮ “Science & Technology for the benefit of mankind” ਸੀ। ਇਸ ਤੋਂ ਪਹਿਲਾਂ, ਬਲਾਕ ਪੱਧਰੀ ਮੁਕਾਬਲੇ 24 ਅਕਤੂਬਰ 2025 ਨੂੰ ਆਯੋਜਿਤ ਕੀਤੇ ਗਏ ਸਨ, ਜਿਨ੍ਹਾਂ ਵਿੱਚ ਪਹਿਲੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਸਕੂਲਾਂ ਨੇ ਅੱਜ ਜ਼ਿਲ੍ਹਾ ਪੱਧਰ ‘ਤੇ ਭਾਗ ਲਿਆ।

District Level Science Drama Competition WhatsApp Image 2025 10 29 at 10.31.21
ਇਸ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਤੀਯੋਗਤਾ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਕਈ ਅਧਿਆਪਕਾਂ ਅਤੇ ਅਧਿਕਾਰੀਆਂ ਨੇ ਆਪਣੀਆਂ ਜ਼ਿੰਮੇਵਾਰੀਆਂ ਬਹੁਤ ਹੀ ਤਨਦੇਹੀ ਨਾਲ ਨਿਭਾਈਆਂ। ਜੱਜਮੈਂਟ ਦੇ ਕੰਮ ਲਈ ਸ਼੍ਰੀ ਗੁਰਕੀਰਤ ਸਿੰਘ ਅਤੇ ਸ਼੍ਰੀ ਅਮਿਤ ਕੁਮਾਰ (ਰੰਗਕਰਮੀ,ਬੇਲਾ ਕਾਲਜ) ਨੇ ਆਪਣੀ ਸੇਵਾ ਦਿੱਤੀ। ਪ੍ਰਬੰਧਕੀ ਸਹਾਇਕ ਦੇ ਤੌਰ ‘ਤੇ ਸ਼੍ਰੀ ਰਮਨ ਕੁਮਾਰ (ਬੀ.ਆਰ.ਸੀ. ਮੀਆਂਪੁਰ) ਅਤੇ ਸ਼੍ਰੀ ਰਵਿੰਦਰ ਸਿੰਘ (ਬੀ.ਆਰ.ਸੀ. ਸਲੋਰਾ) ਨੇ ਭੂਮਿਕਾ ਨਿਭਾਈ। ਇਸ ਤੋਂ ਇਲਾਵਾ, ਸ੍ਰੀਮਤੀ ਨਵਜੋਤ ਕੌਰ (ਸਾਇੰਸ ਮਿਸਟ੍ਰੈਸ, ਸਮਿਸ ਅਕਬਰਪੁਰ) ਅਤੇ ਸ੍ਰੀਮਤੀ ਬਲਦੀਪ ਕੌਰ (ਪੰਜਾਬੀ ਮਿਸਟ੍ਰੈਸ, ਸਮਿਸ ਖੈਰਾਬਾਦ) ਨੇ ਸਰਟੀਫਿਕੇਟ ਲਿਖਣ ਦਾ ਕੰਮ ਸੰਭਾਲਿਆ। ਸ਼੍ਰੀ ਦਿਸ਼ਾਂਤ ਮਹਿਤਾ, ਪ੍ਰੈਸ ਸਕੱਤਰ ਨੇ ਪ੍ਰੋਗਰਾਮ ਦੀ ਜਾਣਕਾਰੀ ਸਾਂਝੀ ਕਰਨ ਦੀ ਜ਼ਿੰਮੇਵਾਰੀ ਨਿਭਾਈ, ਜਦਕਿ ਸ਼੍ਰੀ ਜਗਪਾਲ ਸਿੰਘ, ਕੰਪਿਊਟਰ ਅਧਿਆਪਕ ਸਸਸਸ ਢੰਗਰਾਲੀ ਨੇ ਪੂਰੇ ਪ੍ਰੋਗਰਾਮ ਦੀ ਵੀਡੀਓਗ੍ਰਾਫ਼ੀ ਕੀਤੀ। ਸਾਰੇ ਅਧਿਆਪਕਾਂ ਨੇ ਆਪਣੀ ਜ਼ਿੰਮੇਵਾਰੀ ਬਹੁਤ ਹੀ ਸਮਰਪਣ ਨਾਲ ਨਿਭਾਈ, ਜਿਸ ਕਾਰਨ ਇਹ ਪ੍ਰਤੀਯੋਗਤਾ ਸਫਲਤਾਪੂਰਵਕ ਪੂਰੀ ਹੋਈ।

WhatsApp Image 2025 10 29 at 18.49.34

ਪ੍ਰਤਿਯੋਗਤਾ ਦੇ ਨਤੀਜਿਆਂ ਸਬੰਧੀ ਸ੍ਰੀ ਵਿਪਨ ਕਟਾਰੀਆ ਨੇ ਦੱਸਿਆ ਕਿ ਪਹਿਲੇ ਨੰਬਰ ਸਰਕਾਰੀ ਹਾਈ ਸਕੂਲ ਰਾਏਪੁਰ 

District Level Science Drama Competition

ਦੂਸਰੇ ਨੰਬਰ ਤੇ ਸਰਕਾਰੀ ਹਾਈ ਸਕੂਲ ਬਰਸਾਲ ਪੁਰ 

District Level Science Drama Competition

ਅਤੇ ਤੀਸਰੇ ਨੰਬਰ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਵਿਦਿਆਰਥੀਆਂ ਨੇ ਮਲਾਂ ਮਾਰੀਆਂ।District Level Science Drama Competition

ਪ੍ਰਿੰਸੀਪਲ ਸ੍ਰੀ ਮਤੀ ਸੰਦੀਪ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਨੇ ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਅਤੇ ਨਵੀਨਤਾ ਦੀ ਪ੍ਰੇਰਣਾ ਪੈਦਾ ਕਰਦੇ ਹਨ।

ਪ੍ਰਿੰਸੀਪਲ ਸ੍ਰੀਮਤੀ ਸੰਦੀਪ ਕੌਰ ਵਲੋਂ ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਾਲੇ ਅਧਿਆਪਕਾਂ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।

WhatsApp Image 2025 10 29 at 18.51.22 WhatsApp Image 2025 10 29 at 18.51.25 1 WhatsApp Image 2025 10 29 at 18.51.24 2 WhatsApp Image 2025 10 29 at 18.51.24 1 WhatsApp Image 2025 10 29 at 18.51.24 WhatsApp Image 2025 10 29 at 18.51.23 1 WhatsApp Image 2025 10 29 at 18.51.23 2 WhatsApp Image 2025 10 29 at 18.51.26 1

WhatsApp Image 2025 10 29 at 18.51.26 3

ਅੰਤ ਵਿੱਚ ਡੀ.ਆਰ.ਸੀ. ਰੂਪਨਗਰ ਸ਼੍ਰੀ ਵਿਪਿਨ ਕਟਾਰੀਆ ਨੇ ਸਭ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸਮਰਪਣ ਨਾਲ ਇਸ ਪ੍ਰਤੀਯੋਗਤਾ ਨੂੰ ਸਫਲ ਬਣਾਇਆ।

WhatsApp Image 2025 10 29 at 18.51.31 1 WhatsApp Image 2025 10 29 at 18.51.32 WhatsApp Image 2025 10 29 at 18.51.33 WhatsApp Image 2025 10 29 at 18.51.34 WhatsApp Image 2025 10 29 at 18.51.34 1 WhatsApp Image 2025 10 29 at 18.51.35 WhatsApp Image 2025 10 29 at 18.51.35 2

Follow us on Facebook

District Ropar News 

ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।

Leave a Comment

Your email address will not be published. Required fields are marked *

Scroll to Top