District Employment and Entrepreneurship Bureau, Rupnagar ਵਿਖੇ ਪਲੇਸਮੈਂਟ ਕੈਂਪ-ਕਮ-ਸਵੈ ਰੋਜ਼ਗਾਰ ਕੈਂਪ ਅੱਜ

Placement camp-cum-self-employment camp at District Employment & Entrepreneurship Bureau, Rupnagar today

 

ਰੂਪਨਗਰ, 21 ਅਪ੍ਰੈਲ: ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਅੱਜ ਸਵੇਰੇ 10:00 ਵਜੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਰੂਪਨਗਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਨਿਕ ਬੇਕਰਸ ਕੰਪਨੀ ਵੱਲੋਂ ਫੂਡ ਟੈਕਨਾਲਜੀ ਦੀਆਂ 2 ਅਸਾਮੀਆਂ ਲਈ ਫੂਡ ਟੈਕ ਫੂਡ ਸਾਇੰਸ ਵਿੱਚ ਬੈਚਲਰ ਵਿੱਦਿਅਕ ਯੋਗਤਾ ਵਾਲੀਆਂ 18 ਤੋਂ 35 ਸਾਲ ਦੀਆਂ ਕੇਵਲ ਇਸਤਰੀ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ।
ਇਨ੍ਹਾਂ ਅਸਾਮੀਆਂ ਲਈ ਚੁਣੀਆਂ ਜਾਣ ਵਾਲੀਆਂ ਉਮੀਦਵਾਰਾ ਨੂੰ 17000 – 21100+ ਪੀਪੀਐਫ+ਭੋਜਨ ਆਦਿ ਦੀਆਂ ਸਹੂਲਤਾਂ ਮਿਲਣਗੀਆਂ। ਵੇਟਰ ਸਟਾਫ/ਸਰਵਰ ਦੀਆਂ 25 ਅਸਾਮੀਆਂ ਲਈ 10/ 12ਵੀਂ/ਗ੍ਰੈਜੂਏਟ ਪਾਸ 18 ਤੋਂ 35 ਸਾਲ ਦੇ ਕੇਵਲ ਪੁਰਸ਼ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ ਅਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 15500 165000+ਪੀਪੀਐਫ+2 ਸਮਾਂ ਖਾਣਾ+ਰਿਹਾਇਸ਼ ਆਦਿ ਸਹੂਲਤਾਂ ਮਿਲਣਗੀਆਂ।
ਇਸੇ ਤਰ੍ਹਾਂ ਹਾਊਸਕੀਪਿੰਗ ਦੀਆਂ 30 ਅਸਾਮੀਆਂ ਲਈ 18 ਤੋਂ 35 ਸਾਲ ਦੇ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ ਅਤੇ ਇਨ੍ਹਾਂ ਅਸਾਮੀਆਂ ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 15100/- ਤੋਂ 15500/- ਤਨਖਾਹ + 2 ਟਾਈਮ ਖਾਣਾ + ਰਿਹਾਇਸ਼ ਆਦਿ ਸਹੂਲਤਾਂ ਮਿਲਣਗੀਆਂ।
ਸ਼ੈੱਫ ਸਹਾਇਕ ਦੀਆਂ 20 ਅਸਾਮੀਆਂ ਲਈ 8ਵੀਂ, 10ਵੀਂ, 12ਵੀਂ ਪਾਸ ਕੇਵਲ ਮਰਦ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਇਸ ਅਸਾਮੀ ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 15500/- ਤੋਂ 17500/- + ਪ੍ਰੋਤਸਾਹਨ + 2 ਟਾਈਮ ਖਾਣਾ + ਰਿਹਾਇਸ਼ ਆਦਿ ਸੂਹਲਤਾਂ ਮਿਲਣਗੀਆਂ। ਕੈਸ਼ੀਅਰ ਦੀ ਅਸਾਮੀ ਲਈ ਤਜਰਬੇਕਾਰ ਉਮੀਦਵਾਰ ਜਾਂ ਸੰਬੰਧਿਤ ਪ੍ਰੋਫਾਈਲ ਵਾਲੇ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ।
ਚੁਣੇ ਜਾਣ ਵਾਲੇ ਉਮੀਦਵਾਰਾਂ ਦੀ ਨੌਕਰੀ ਦਾ ਸਥਾਨ ਰੂਪਨਗਰ, ਜ਼ੀਰਕਪੁਰ, ਚੰਡੀਗੜ੍ਹ, ਮੋਹਾਲੀ, ਪੰਜਾਬ ਹੈ। ਇੰਟਰਵਿਊ ਦੇ ਚਾਹਵਾਨ ਉਮੀਦਵਾਰ ਸਮੇਂ ਸਿਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਿੰਨੀ ਸਕੱਤਰੇਤ, ਡੀ.ਸੀ. ਕੰਪਲੈਕਸ, ਰੂਪਨਗਰ ਵਿਖੇ ਪਹੁੰਚ ਕੇ ਮੌਕੇ ਦਾ ਲਾਭ ਉਠਾ ਸਕਦੇ ਹਨ। ਕਿਸੇ ਵੀ ਹੋਰ ਜਾਣਕਾਰੀ ਲਈ ਹੈਲਪਲਾਈਨ ਨੰਬਰ 9877434522 ‘ਤੇ ਕਾਲ ਕਰੋ।

District Ropar News

Stay connected with DEO Rupnagar

We’re excited to announce that DEO Rupnagar is now available on social media! Follow us for the latest updates on education initiatives, news, and achievements in Rupnagar district.

Social Media Handles

– Website:  https://deorpr.com/

–  Facebook :  https://www.facebook.com/share/1Def93JTpv/

Share with Your Network

Kindly share this information with all school teachers and students groups on WhatsApp. Let’s stay connected and work together to promote education in Rupnagar district!

Leave a Comment

Your email address will not be published. Required fields are marked *

Scroll to Top