Home - Ropar News - ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵੱਖ-ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵੱਖ-ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ Leave a Comment / By Dishant Mehta / April 23, 2025 Development works of various schools of Sri Chamkaur Sahib constituency inauguratedਸ੍ਰੀ ਚਮਕੌਰ ਸਾਹਿਬ, 22 ਅਪ੍ਰੈਲ: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸ਼ੁਰੂ ਹੋਈ “ਪੰਜਾਬ ਸਿੱਖਿਆ ਕ੍ਰਾਂਤੀ” ਨਾਲ ਸੂਬੇ ਦੇ 12 ਹਜ਼ਾਰ ਸਰਕਾਰੀ ਸਕੂਲਾਂ ਵਿੱਚ ਇਤਿਹਾਸਕ ਇਨਕਲਾਬ ਦੀ ਸ਼ੁਰੂਆਤ ਹੋਈ ਹੈ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਿੱਖਿਆ ਦੇ ਖੇਤਰ ਵਿੱਚ 12 ਫ਼ੀਸਦੀ ਬਜਟ ਦਾ ਵਾਧਾ ਕਰਕੇ ਇਤਿਹਾਸ ਸਿਰਜਿਆ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ “ਪੰਜਾਬ ਸਿੱਖਿਆ ਕ੍ਰਾਂਤੀ” ਮੁਹਿੰਮ ਤਹਿਤ ਅੱਜ ਹਲਕੇ ਦੇ ਵੱਖ-ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁਆਰਾ ਰਾਜ ਵਿੱਚ ਲਿਆਂਦੀ ਸਿੱਖਿਆ ਕ੍ਰਾਂਤੀ ਨੇ ਪੰਜਾਬ ਦੇ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਦੇ ਸਮਾਂ ਸੀ, ਕਿ ਸੂਬੇ ਵਿੱਚ ਸਰਕਾਰੀ ਸਕੂਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਸਾਰਾ ਜ਼ੋਰ ਸਿੱਖਿਆ ਅਤੇ ਸਿਹਤ ਸੁਧਾਰਾਂ ਤੇ ਲਾਇਆ ਹੈ। ਨਤੀਜੇ ਵਜੋਂ ਅੱਜ ਸਕੂਲ ਆਫ਼ ਐਮੀਨੈਂਸ ਤੇ ਸਕੂਲ ਆਫ਼ ਹੈਪੀਨੈੱਸ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਤਰਾਸ਼ਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦੇ ਹਨ। ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਕਰੀਬ 20 ਹਜ਼ਾਰ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਅਤੇ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਆਈ.ਏ.ਐੱਸ., ਆਈ.ਪੀ.ਐੱਸ., ਪੀ.ਸੀ.ਐੱਸ. ਤੇ ਆਈ.ਆਈ.ਟੀ. ਆਦਿ ਉੱਚ ਵਿਸ਼ਿਆਂ ਸਬੰਧੀ ਸਿੱਖਿਆ ਪ੍ਰਦਾਨ ਕਰਕੇ ਉਨ੍ਹਾਂ ਦਾ ਭਵਿੱਖ ਉੱਜਵਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਕਾਰਨ ਸੂਬੇ ਦੇ ਸਰਕਾਰੀ ਸਕੂਲ ਮਾੜੀ ਹਾਲਤ ਵਿੱਚ ਪਹੁੰਚ ਗਏ ਸਨ ਅਤੇ ਲੋਕ ਵੀ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਣ ਨੂੰ ਤਰਜ਼ੀਹ ਦੇਣ ਲੱਗ ਪਏ ਸਨ। “ਪੰਜਾਬ ਸਿੱਖਿਆ ਕ੍ਰਾਂਤੀ” ਮੁਹਿੰਮ ਤਹਿਤ ਅੱਜ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਵਿਖੇ 19.50 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ (4 ਲੱਖ), ਸਾਇੰਸ ਲੈਬ (11 ਲੱਖ) ਅਤੇ ਫਰਸ਼ ਦੀਆਂ ਟਾਇਲਾਂ (4.50 ਲੱਖ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਕੂ ਮਾਜਰਾ ਵਿਖੇ 2.50 ਲੱਖ ਰੁਪਏ ਦੀ ਲਾਗਤ ਨਾਲ ਕੀਤੀ ਗਈ ਚਾਰਦੀਵਾਰੀ, ਸਰਕਾਰੀ ਮਿਡਲ ਸਕੂਲ ਮਨਸੂਹਾ ਕਲਾਂ ਵਿਖੇ 3.09 ਲੱਖ ਰੁਪਏ ਦੀ ਲਾਗਤ ਨਾਲ ਫਰਸ਼ ਅਤੇ ਛੱਤ ਦੀ ਟਾਇਲਾਂ ਦੇ ਕੰਮ, ਸਰਕਾਰੀ ਮਿਡਲ ਸਕੂਲ ਸੁਰਤਾਪੁਰ ਬਾੜਾ ਵਿਖੇ 2.57 ਲੱਖ ਰੁਪਏ ਦੀ ਲਾਗਤ ਨਾਲ ਕਲਾਸ ਰੂਮ ਦੀ ਮੁਰੰਮਤ ਦੇ ਕੰਮ ਅਤੇ ਸਰਕਾਰੀ ਮਿਡਲ ਸਕੂਲ ਸ਼ੇਖੂਪੁਰ ਵਿਖੇ 1.40 ਲੱਖ ਰੁਪਏ ਦੀ ਲਾਗਤ ਨਾਲ ਬਾਥਰੂਮ ਦੀ ਮੁਰੰਮਤ ਦੇ ਕੰਮ ਦਾ ਉਦਘਾਟਨ ਕੀਤਾ।ਇਸ ਮੌਕੇ ਸਾਰੇ ਹੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ। ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੇ ਗਿਆਰਵੀਂ ਜਮਾਤ ਦੇ ਵਿਦਿਆਰਥੀ ਪ੍ਰਸ਼ਾਰਥਵੀਰ ਸਿੰਘ ਦਾ ਜੇਈਈ ਮੇਨਜ਼ ਦੀ ਪ੍ਰੀਖਿਆ ਪਾਸ ਕਰਨ ਤੇ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸੁਰਿੰਦਰਪਾਲ ਸਿੰਘ, ਸਿੱਖਿਆ ਕੋਆਰਡੀਨੇਟਰ ਸ. ਰਾਜਿੰਦਰ ਸਿੰਘ ਰਾਜਾ ਚੱਕਲਾਂ, ਬੀਐਨਓ ਰਾਜਿੰਦਰ ਸਿੰਘ, ਪ੍ਰਿੰਸੀਪਲ ਸ਼੍ਰੀਮਤੀ ਗੁਰਸ਼ਰਨ ਕੌਰ, ਪੀਏ ਸ਼੍ਰੀ ਚੰਦ, ਪ੍ਰਸ਼ੋਤਮ ਸਿੰਘ, ਹਰਨੇਕ ਸਿੰਘ ਭੂਰਾ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦਾ ਸਟਾਫ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ।District Ropar News Share this: Click to share on WhatsApp (Opens in new window) WhatsApp Click to share on Facebook (Opens in new window) Facebook Click to share on Telegram (Opens in new window) Telegram Click to share on X (Opens in new window) X Click to print (Opens in new window) Print Click to email a link to a friend (Opens in new window) Email Related Related Posts ਸਮਾਂ – ਜੀਵਨ ਦਾ ਸਭ ਤੋਂ ਕੀਮਤੀ ਤੋਹਫ਼ਾ Leave a Comment / Poems & Article, Ropar News / By Dishant Mehta ਰੂਪਨਗਰ ਦੀ ਅਧਿਆਪਕਾ ਅਮਰਜੀਤ ਕੌਰ ਜਪਾਨ ਦੇ ਅੰਤਰਰਾਸ਼ਟਰੀ ਐਕਸਚੇਂਜ ਪ੍ਰੋਗਰਾਮ ਲਈ ਚੁਣੀ ਗਈ Leave a Comment / Ropar News / By Dishant Mehta Ek Bharat Shreshtha Bharat ਮੁਕਾਬਲੇ ਸ਼ਹੀਦ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਮਟੋਰ ਵਿਖੇ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta ਸਰਕਾਰੀ ਆਦਰਸ਼ ਸਕੂਲ ਲੋਧੀਪੁਰ ਨੇ ਰਾਜ ਪੱਧਰ ‘ਤੇ ਚਮਕਾਇਆ ਨਾਮ — ਰਵਾਇਤੀ ਸਾਜ ਮੁਕਾਬਲੇ ਵਿੱਚ ਪੰਜਾਬ ਭਰ ਵਿਚੋਂ ਕੀਤਾ ਦੂਜਾ ਸਥਾਨ ਹਾਸਿਲ Leave a Comment / Ropar News / By Dishant Mehta ਜ਼ਿਲ੍ਹਾ ਪੱਧਰੀ ਵਿਗਿਆਨ ਡਰਾਮਾ ਪ੍ਰਤੀਯੋਗਤਾ ਸਫਲਤਾਪੂਰਵਕ ਆਯੋਜਿਤ — ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ Leave a Comment / Ropar News / By Dishant Mehta ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਦੀ ਵਿਦਿਆਰਥਣ ਪ੍ਰਿੰਸੀ ਰਾਜ ਪੱਧਰੀ ਐਥਲੈਟਿਕਸ ਮੁਕਾਬਲੇ ਵਿੱਚ ਦੂਜੇ ਸਥਾਨ ‘ਤੇ Leave a Comment / Ropar News / By Dishant Mehta Career Guidance and Counselling Meet 2025 Held at Lamrin Tech Skills University Leave a Comment / Ropar News / By Dishant Mehta ਸਾਈਬਰ ਜਾਗੋ, ਸਾਈਬਰ ਸੁਰੱਖਿਆ -ਡਿਜਿਟਲ ਦੁਨੀਆ ਵਿੱਚ ਆਪਣੀ ਸੁਰੱਖਿਆ ਦਾ ਕਵਚ Leave a Comment / Ropar News / By Dishant Mehta ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ Leave a Comment / Ropar News / By Dishant Mehta ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਆਫ਼ ਐਮੀਨੈਂਸ ਨੇ ਲਹਿਰਾਇਆ ਝੰਡਾ Leave a Comment / Ropar News / By Dishant Mehta ਆਦਰਸ਼ ਸਕੂਲ ਲੋਧੀਪੁਰ ਨੇ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਪੱਧਰੀ ਖੇਡਾਂ ‘ਚ ਕਬੱਡੀ ਵਿੱਚ ਕੀਤਾ ਰਾਜ ਪੱਧਰ ‘ਤੇ ਨਾਮ ਰੌਸ਼ਨ Leave a Comment / Ropar News / By Dishant Mehta ਮੋਰਿੰਡਾ ਵਿਖੇ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਮਿਲਣ ਪਹੁੰਚੇ ਮੁੱਖ ਮੰਤਰੀ Leave a Comment / Ropar News / By Dishant Mehta ਰਾਸ਼ਟਰੀ ਬਾਲ ਵਿਗਿਆਨ ਪ੍ਰਦਰਸ਼ਨੀ 2025 ਲਈ ਭੋਪਾਲ ਜਾ ਰਿਹਾ ਹੈ ਰੂਪਨਗਰ ਦਾ ਹੋਣਹਾਰ ਵਿਦਿਆਰਥੀ Leave a Comment / Ropar News / By Dishant Mehta ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਮੁਕਤ ਅਤੇ ਗਰੀਨ ਦੀਵਾਲੀ ਮਨਾਉਣ ਦੀ ਅਪੀਲ Leave a Comment / Ropar News / By Dishant Mehta 69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਹੈਂਡਬਾਲ ਅੰਡਰ -14 ਸਾਲ ਲੜਕਿਆਂ ਦੇ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸਮਾਪਤ Leave a Comment / Ropar News / By Dishant Mehta ਸਰਕਾਰੀ ਹਾਈ ਸਕੂਲ, ਘਨੌਲਾ ਦੀ ਵਿਦਿਆਰਥਣ ਨੇ ਗੁਜਰਾਤ ਵਿਖੇ ਪ੍ਰੇਰਣਾ ਉਤਸਵ ਵਿੱਚ ਭਾਗ ਲਿਆ Leave a Comment / Ropar News / By Dishant Mehta
ਰੂਪਨਗਰ ਦੀ ਅਧਿਆਪਕਾ ਅਮਰਜੀਤ ਕੌਰ ਜਪਾਨ ਦੇ ਅੰਤਰਰਾਸ਼ਟਰੀ ਐਕਸਚੇਂਜ ਪ੍ਰੋਗਰਾਮ ਲਈ ਚੁਣੀ ਗਈ Leave a Comment / Ropar News / By Dishant Mehta
Ek Bharat Shreshtha Bharat ਮੁਕਾਬਲੇ ਸ਼ਹੀਦ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਮਟੋਰ ਵਿਖੇ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta
ਸਰਕਾਰੀ ਆਦਰਸ਼ ਸਕੂਲ ਲੋਧੀਪੁਰ ਨੇ ਰਾਜ ਪੱਧਰ ‘ਤੇ ਚਮਕਾਇਆ ਨਾਮ — ਰਵਾਇਤੀ ਸਾਜ ਮੁਕਾਬਲੇ ਵਿੱਚ ਪੰਜਾਬ ਭਰ ਵਿਚੋਂ ਕੀਤਾ ਦੂਜਾ ਸਥਾਨ ਹਾਸਿਲ Leave a Comment / Ropar News / By Dishant Mehta
ਜ਼ਿਲ੍ਹਾ ਪੱਧਰੀ ਵਿਗਿਆਨ ਡਰਾਮਾ ਪ੍ਰਤੀਯੋਗਤਾ ਸਫਲਤਾਪੂਰਵਕ ਆਯੋਜਿਤ — ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ Leave a Comment / Ropar News / By Dishant Mehta
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਦੀ ਵਿਦਿਆਰਥਣ ਪ੍ਰਿੰਸੀ ਰਾਜ ਪੱਧਰੀ ਐਥਲੈਟਿਕਸ ਮੁਕਾਬਲੇ ਵਿੱਚ ਦੂਜੇ ਸਥਾਨ ‘ਤੇ Leave a Comment / Ropar News / By Dishant Mehta
Career Guidance and Counselling Meet 2025 Held at Lamrin Tech Skills University Leave a Comment / Ropar News / By Dishant Mehta
ਸਾਈਬਰ ਜਾਗੋ, ਸਾਈਬਰ ਸੁਰੱਖਿਆ -ਡਿਜਿਟਲ ਦੁਨੀਆ ਵਿੱਚ ਆਪਣੀ ਸੁਰੱਖਿਆ ਦਾ ਕਵਚ Leave a Comment / Ropar News / By Dishant Mehta
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ Leave a Comment / Ropar News / By Dishant Mehta
ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਆਫ਼ ਐਮੀਨੈਂਸ ਨੇ ਲਹਿਰਾਇਆ ਝੰਡਾ Leave a Comment / Ropar News / By Dishant Mehta
ਆਦਰਸ਼ ਸਕੂਲ ਲੋਧੀਪੁਰ ਨੇ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਪੱਧਰੀ ਖੇਡਾਂ ‘ਚ ਕਬੱਡੀ ਵਿੱਚ ਕੀਤਾ ਰਾਜ ਪੱਧਰ ‘ਤੇ ਨਾਮ ਰੌਸ਼ਨ Leave a Comment / Ropar News / By Dishant Mehta
ਮੋਰਿੰਡਾ ਵਿਖੇ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਮਿਲਣ ਪਹੁੰਚੇ ਮੁੱਖ ਮੰਤਰੀ Leave a Comment / Ropar News / By Dishant Mehta
ਰਾਸ਼ਟਰੀ ਬਾਲ ਵਿਗਿਆਨ ਪ੍ਰਦਰਸ਼ਨੀ 2025 ਲਈ ਭੋਪਾਲ ਜਾ ਰਿਹਾ ਹੈ ਰੂਪਨਗਰ ਦਾ ਹੋਣਹਾਰ ਵਿਦਿਆਰਥੀ Leave a Comment / Ropar News / By Dishant Mehta
ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਮੁਕਤ ਅਤੇ ਗਰੀਨ ਦੀਵਾਲੀ ਮਨਾਉਣ ਦੀ ਅਪੀਲ Leave a Comment / Ropar News / By Dishant Mehta
69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਹੈਂਡਬਾਲ ਅੰਡਰ -14 ਸਾਲ ਲੜਕਿਆਂ ਦੇ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸਮਾਪਤ Leave a Comment / Ropar News / By Dishant Mehta
ਸਰਕਾਰੀ ਹਾਈ ਸਕੂਲ, ਘਨੌਲਾ ਦੀ ਵਿਦਿਆਰਥਣ ਨੇ ਗੁਜਰਾਤ ਵਿਖੇ ਪ੍ਰੇਰਣਾ ਉਤਸਵ ਵਿੱਚ ਭਾਗ ਲਿਆ Leave a Comment / Ropar News / By Dishant Mehta