Deputy Commissioner Rupnagar receives award from Governor Punjab
ਰੂਪਨਗਰ, 16 ਅਕਤੂਬਰ: ਜ਼ਿਲ੍ਹਾ ਰੈੱਡ ਕਰਾਸ ਰੂਪਨਗਰ ਨੂੰ ਸਟੇਟ ਰੈਡ ਕਰਾਸ ਵਲੋਂ ਪਿਛਲੇ ਪੰਜ ਸਾਲਾਂ ਦੌਰਾਨ ਵਧੀਆ ਕਾਰਗੁਜ਼ਾਰੀ ਲਈ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਐਵਾਰਡ ਦਿੱਤਾ ਗਿਆ, ਜ਼ਿਲ੍ਹਾ ਰੈੱਡ ਕਰਾਸ ਰੂਪਨਗਰ ਵੱਲੋਂ ਇਹ ਐਵਾਰਡ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਪੰਜਾਬ ਰਾਜ ਭਵਨ ਵਿਖੇ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਤੋਂ ਪ੍ਰਾਪਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੈੱਡ ਕਰਾਸ ਦੇ ਸਕੱਤਰ ਸ. ਗੁਰਸੋਹਣ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਦੀ ਰਹਿਨੁਮਾਈ ਅਧੀਨ ਲੋਕ ਭਲਾਈ ਦੇ ਕਾਰਜਾਂ ਅਤੇ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਰੈੱਡ ਕਰਾਸ ਰੂਪਨਗਰ ਵੱਲੋਂ ਕਈ ਤਰ੍ਹਾਂ ਦੀਆ ਲੋਕ ਭਲਾਈ ਦੀਆਂ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਕਮ ਪ੍ਰਧਾਨ ਵਰਜੀਤ ਵਾਲੀਆ ਵਲੋਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਹਾਇਕ ਕਮਿਸ਼ਨਰ (ਜ) ਕਮ ਆਨਰੇਰੀ ਸਕੱਤਰ ਸ. ਅਰਵਿੰਦਰਪਾਲ ਸਿੰਘ ਸੋਮਲ ਦੀ ਅਗਵਾਈ ਅਧੀਨ ਰੈੱਡ ਕਰਾਸ ਰੂਪਨਗਰ ਵੱਲੋਂ ਨੌਜਵਾਨਾਂ ਲਈ ਸਵੈ-ਰੋਜਗਾਰ ਲਈ ਸਕਿੱਲ ਸਿਖਲਾਈ ਵਜੋਂ ਕੰਪਿਊਟਰ ਸੈਂਟਰ, ਸਿਲਾਈ ਅਤੇ ਬਿਊਟੀਸ਼ੀਅਨ ਟਰੇਨਿੰਗ ਸੈਂਟਰ, ਰੋਡ ਸੇਫਟੀ ਰਿਫੈਸ਼ਰ ਕੋਰਸ, ਫਸਟ ਏਡ ਟਰੇਨਿੰਗ, ਗਰੀਬ ਤੇ ਲੋੜਵੰਦ ਮਹਿਲਾਂਵਾਂ ਲਈ ਸਿਲਾਈ ਮਸ਼ੀਨਾਂ, ਦਿਵਿਆਂਗ ਵਿਅਕਤੀਆਂ ਲਈ ਮੋਟਰਾਈਜ ਟਰਾਈਸਾਇਕਲ, ਵੀਲ ਚੇਅਰਾਂ, ਨਕਲੀ ਅੰਗ, ਕੰਨਾਂ ਦੀਆ ਮਸ਼ੀਨਾਂ ਆਦਿ ਸਮਾਨ ਮੁਫਤ ਪ੍ਰਦਾਨ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ ਸ. ਗੁਰਸੋਹਣ ਸਿੰਘ ਨੇ ਦੱਸਿਆ ਕਿ ਰੈੱਡ ਕਰਾਸ ਰੂਪਨਗਰ ਵੱਲੋਂ ਕੁਦਰਤੀ ਆਫਤਾਂ ਸਮੇਂ ਵੀ ਫੋਰੀ ਤੌਰ ‘ਤੇ ਪੀੜ੍ਹਤਾਂ ਦੀ ਹਰ ਸੰਭਵ ਮੱਦਦ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦਾ ਦੁੱਖ ਘੱਟ ਕਰਨ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਸਮਾਜ ਸੇਵਾ ਵਜੋਂ ਰੈੱਡ ਕਰਾਸ ਦੇ ਮੈਂਬਰ ਸ਼੍ਰੀ ਅਮਰ ਰਾਜ ਸੈਣੀ, ਸ਼੍ਰੀ ਡੀ.ਐਸ ਦਿਓਲ, ਸ਼੍ਰੀਮਤੀ ਸ਼ਕੀਨਾ ਐਰੀ, ਸ. ਕੁਲਤਾਰ ਸਿੰਘ ਅਤੇ ਸ. ਜਸਵੀਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ।
Follow us on Facebook
ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।

















