ਸਾਈਬਰ ਜਾਗੋ, ਸਾਈਬਰ ਸੁਰੱਖਿਆ -ਡਿਜਿਟਲ ਦੁਨੀਆ ਵਿੱਚ ਆਪਣੀ ਸੁਰੱਖਿਆ ਦਾ ਕਵਚ

Cyber ​​Jago Cyber ​​Security - Protecting yourself in the digital world

Cyber ​​Security – Protecting yourself in the digital world

ਅੱਜ ਦਾ ਯੁੱਗ ਡਿਜਿਟਲ ਯੁੱਗ ਹੈ। ਅਸੀਂ ਹਰ ਰੋਜ਼ ਇੰਟਰਨੈੱਟ ਦੀ ਵਰਤੋਂ ਕਰਦੇ ਹਾਂ ਚਾਹੇ ਉਹ ਪੜ੍ਹਾਈ ਲਈ ਹੋਵੇ, ਖੇਡਾਂ ਖੇਡਣ ਲਈ, ਵੀਡੀਓ ਦੇਖਣ ਲਈ ਜਾਂ ਦੋਸਤਾਂ ਨਾਲ ਗੱਲਬਾਤ ਕਰਨ ਲਈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਇੰਟਰਨੈੱਟ ਜਿੱਥੇ ਸਾਡੀ ਜ਼ਿੰਦਗੀ ਆਸਾਨ ਬਣਾਉਂਦਾ ਹੈ, ਉਥੇ ਹੀ ਇਹ ਖਤਰੇ ਵੀ ਲਿਆਉਂਦਾ ਹੈ?ਇਹੀ ਖਤਰੇ ਤੋਂ ਬਚਾਉਂਦਾ ਹੈ ਸਾਈਬਰ ਸੁਰੱਖਿਆ।

ਸਾਈਬਰ ਸੁਰੱਖਿਆ ਕੀ ਹੈ?

ਸਾਈਬਰ ਸੁਰੱਖਿਆ ਦਾ ਮਤਲਬ ਹੈ – ਇੰਟਰਨੈੱਟ ਤੇ ਆਪਣੇ ਡਾਟਾ, ਖਾਤਿਆਂ, ਪਾਸਵਰਡਾਂ, ਫੋਟੋਆਂ ਅਤੇ ਜਾਣਕਾਰੀ ਨੂੰ ਹੈਕਰਾਂ ਜਾਂ ਬੁਰੇ ਲੋਕਾਂ ਤੋਂ ਸੁਰੱਖਿਅਤ ਰੱਖਣਾ। ਜਿਵੇਂ ਅਸੀਂ ਘਰ ਦੀ ਰੱਖਿਆ ਲਈ ਤਾਲਾ ਲਾਉਂਦੇ ਹਾਂ, ਓਸੇ ਤਰ੍ਹਾਂ ਸਾਈਬਰ ਸੁਰੱਖਿਆ ਇੰਟਰਨੈੱਟ ਉੱਤੇ ਸਾਡਾ ਡਿਜਿਟਲ ਤਾਲਾ ਹੈ।

ਸਾਈਬਰ ਖਤਰੇ ਕਿਹੜੇ ਹੁੰਦੇ ਹਨ?

ਇੰਟਰਨੈੱਟ ‘ਤੇ ਕਈ ਕਿਸਮ ਦੇ ਖਤਰੇ ਹੁੰਦੇ ਹਨ ਜਿਨ੍ਹਾਂ ਤੋਂ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ:

ਹੈਕਿੰਗ (Hacking)- ਕਿਸੇ ਹੋਰ ਦੇ ਕੰਪਿਊਟਰ ਜਾਂ ਖਾਤੇ ‘ਚ ਬਿਨਾਂ ਇਜਾਜ਼ਤ ਦਾਖਲ ਹੋਣਾ।

ਫਿਸ਼ਿੰਗ (Phishing)- ਹੈਕਰ ਝੂਠੇ ਈਮੇਲ ਜਾਂ ਵੈਬਸਾਈਟਾਂ ਬਣਾਉਂਦੇ ਹਨ ਜੋ ਸੱਚੀਆਂ ਜਿਹੀਆਂ ਲੱਗਦੀਆਂ ਹਨ ਜਿਵੇਂ “ਤੁਹਾਡਾ ਬੈਂਕ ਖਾਤਾ ਬੰਦ ਹੋ ਰਿਹਾ ਹੈ, ਲਿੰਕ ‘ਤੇ ਕਲਿੱਕ ਕਰੋ। ਜਦੋਂ ਤੁਸੀਂ ਕਲਿੱਕ ਕਰਦੇ ਹੋ, ਉਹ ਤੁਹਾਡੀ ਜਾਣਕਾਰੀ ਚੁਰਾ ਲੈਂਦੇ ਹਨ।

ਮਾਲਵੇਅਰ (Malware) ਅਤੇ ਵਾਇਰਸ- ਹੈਕਰ ਕਿਸੇ ਐਪ, ਗੇਮ ਜਾਂ ਫਾਇਲ ਵਿੱਚ ਖਤਰਨਾਕ ਕੋਡ ਛੁਪਾ ਦਿੰਦੇ ਹਨ।

ਜਦੋਂ ਤੁਸੀਂ ਉਹ ਫਾਇਲ ਖੋਲ੍ਹਦੇ ਹੋ, ਉਹ ਤੁਹਾਡੇ ਡਾਟਾ ਤੱਕ ਪਹੁੰਚ ਲੈ ਲੈਂਦੇ ਹਨ।ਇਹ ਸੌਫਟਵੇਅਰ ਤੁਹਾਡੇ ਮੋਬਾਈਲ ਜਾਂ ਕੰਪਿਊਟਰ ‘ਚ ਦਾਖਲ ਹੋ ਕੇ ਤੁਹਾਡਾ ਡਾਟਾ ਚੁਰਾ ਸਕਦੇ ਹਨ।

ਸਾਈਬਰ ਬੁਲਿੰਗ (Cyberbullying)- ਇੰਟਰਨੈੱਟ ‘ਤੇ ਕਿਸੇ ਨੂੰ ਗਾਲਾਂ ਕੱਢਣਾ, ਬੇਇਜ਼ਤੀ ਕਰਨਾ ਜਾਂ ਧਮਕਾਉਣਾ ਇਹ ਵੀ ਸਾਈਬਰ ਜੁਰਮ ਹੈ।

ਵਾਈ-ਫਾਈ ਹੈਕਿੰਗ –ਕਈ ਵਾਰ ਪਬਲਿਕ ਵਾਈਫਾਈ (ਜਿਵੇਂ ਕੈਫੇ, ਮਾਲ ਜਾਂ ਬੱਸ ਸਟੈਂਡ) ਵਿੱਚ ਹੈਕਰ ਨਕਲੀ ਨੈੱਟਵਰਕ ਬਣਾਉਂਦੇ ਹਨ।ਤੁਸੀਂ ਜਿਵੇਂ ਹੀ ਕਨੈਕਟ ਕਰਦੇ ਹੋ, ਉਹ ਤੁਹਾਡਾ ਡਾਟਾ ਦੇਖ ਸਕਦੇ ਹਨ।

ਸੋਸ਼ਲ ਇੰਜੀਨੀਅਰਿੰਗ-ਹੈਕਰ ਚਾਲਾਕੀ ਨਾਲ ਤੁਹਾਡੇ ਤੋਂ ਜਾਣਕਾਰੀ ਲੈ ਲੈਂਦੇ ਹਨ ਜਿਵੇਂ ਦੋਸਤ ਬਣ ਕੇ OTP ਮੰਗਣਾ, ਜਾਂ ਕਿਸੇ ਕੰਪਨੀ/ਬੈਂਕ ਦਾ ਕਰਮਚਾਰੀ ਬਣ ਕੇ ਨਕਲੀ ਕਾਲ ਕਰਨਾ।

ਪਾਸਵਰਡ ਗੈਸ ਕਰਨਾ ਜਾਂ ਚੋਰੀ ਕਰਨਾ ਜੇ ਤੁਸੀਂ ਆਸਾਨ ਪਾਸਵਰਡ ਰੱਖਦੇ ਹੋ (ਜਿਵੇਂ 12345 ਜਾਂ name@123), ਤਾਂ ਹੈਕਰ ਸੌਖੀ ਤਰ੍ਹਾਂ ਅਨੁਮਾਨ ਲਾ ਸਕਦੇ ਹਨ।ਕਈ ਵਾਰ ਉਹ ਪੁਰਾਣੇ ਡਾਟਾ ਲੀਕ ਤੋਂ ਵੀ ਪਾਸਵਰਡ ਲੱਭ ਲੈਂਦੇ ਹਨ।

ਹਮੇਸ਼ਾ ਸਾਈਬਰ ਸੁਰੱਖਿਆ ਲਈ ਮਜ਼ਬੂਤ ਪਾਸਵਰਡ ਬਣਾਓ:

ਅੱਖਰਾਂ (A-Z, a-z), ਗਿਣਤੀਆਂ (0-9) ਅਤੇ ਚਿੰਨ੍ਹਾਂ (@, #, $) ਦਾ ਮਿਲਾਪ ਰੱਖੋ।ਪਾਸਵਰਡ ਕਿਸੇ ਨਾਲ ਵੀ ਸਾਂਝਾ ਨਾ ਕਰੋ।ਅਣਜਾਣ ਲਿੰਕਾਂ ਤੇ ਕਲਿੱਕ ਬਿਲਕੁਲ ਨਾ ਕਰੋ।

ਸੋਸ਼ਲ ਮੀਡੀਆ ਤੇ ਆਪਣੀ ਨਿੱਜੀ ਜਾਣਕਾਰੀ ਨਾ ਪਾਓ।ਜਿਵੇਂ ਘਰ ਦਾ ਪਤਾ, ਸਕੂਲ ਦਾ ਨਾਮ ਜਾਂ ਪਰਿਵਾਰ ਦੀ ਜਾਣਕਾਰੀ। ਦੋਹਰੀ ਸੁਰੱਖਿਆ (Two-Factor Authentication) ਵਰਤੋ-ਜਦੋਂ ਤੁਸੀਂ ਲੌਗਇਨ ਕਰਦੇ ਹੋ, ਤੁਹਾਡੇ ਫੋਨ ‘ਤੇ OTP ਜਾਂ ਕੋਡ ਆਉਂਦਾ ਹੈ।ਇਹ ਇਕ ਵਾਧੂ ਸੁਰੱਖਿਆ ਤਹਿ ਹੈ।ਆਪਣੇ ਕੰਪਿਊਟਰ ਅਤੇ ਮੋਬਾਈਲ ਵਿਚ ਐਂਟੀ ਵਾਇਰਸ ਸੌਫਟਵੇਅਰ ਵਰਤੋ ਜਰੂਰੀ ਕਰੋ।ਜੇਕਰ ਤੁਸੀਂ ਕਿਸੇ ਸਾਈਬਰ ਬੁਲਿੰਗ ਦਾ ਸ਼ਿਕਾਰ ਬਣਦੇ ਹੋ ਤਾਂ ਮਾਪਿਆਂ ਜਾਂ ਅਧਿਆਪਕਾਂ ਨੂੰ ਤੁਰੰਤ ਦੱਸੋ।

ਸਾਈਬਰ ਕਾਨੂੰਨ ਉਹ ਨਿਯਮ ਤੇ ਧਾਰਾਵਾਂ ਹਨ ਜੋ ਇੰਟਰਨੈੱਟ, ਕੰਪਿਊਟਰ ਅਤੇ ਡਿਜਿਟਲ ਸਿਸਟਮ ਦੀ ਵਰਤੋਂ ਦੌਰਾਨ ਹੋਣ ਵਾਲੇ ਸਾਈਬਰ ਅਪਰਾਧਾਂ ਤੋਂ ਬਚਾਅ ਅਤੇ ਉਨ੍ਹਾਂ ‘ਤੇ ਕਾਰਵਾਈ ਕਰਨ ਲਈ ਬਣਾਏ ਗਏ ਹਨ।ਇਹ ਕਾਨੂੰਨ ਇਹ ਯਕੀਨੀ ਬਣਾਉਂਦੇ ਹਨ ਕਿ ਕੋਈ ਵੀ ਵਿਅਕਤੀ ਕਿਸੇ ਦੀ ਨਿੱਜੀ ਜਾਣਕਾਰੀ, ਡਾਟਾ ਜਾਂ ਪਹਿਚਾਣ ਦਾ ਗਲਤ ਵਰਤੋਂ ਨਾ ਕਰੇ।ਭਾਰਤ ਵਿੱਚ Information Technology Act 2000 ਕਾਨੂੰਨ ਹੈ।ਇਹ ਭਾਰਤ ਦਾ ਸਭ ਤੋਂ ਮਹੱਤਵਪੂਰਣ ਸਾਈਬਰ ਕਾਨੂੰਨ ਹੈ।ਇਸ ਵਿੱਚ ਇੰਟਰਨੈੱਟ ਨਾਲ ਜੁੜੇ ਸਾਰੇ ਜੁਰਮਾਂ ਲਈ ਨਿਯਮ ਤੇ ਸਜ਼ਾਵਾਂ ਦਰਜ ਹਨ। ਜੋ ਸਾਈਬਰ ਜੁਰਮ ਕਰਨ ਵਾਲਿਆਂ ਨੂੰ ਸਜ਼ਾ ਦੇਣ ਲਈ ਬਣਾਇਆ ਗਿਆ ਹੈ।ਇਸ ਲਈ ਕਿਸੇ ਦੀ ਆਨਲਾਈਨ ਜਾਣਕਾਰੀ ਚੁਰਾਉਣਾ ਜਾਂ ਝੂਠੇ ਖਾਤੇ ਬਣਾਉਣਾ ਇੱਕ ਅਪਰਾਧ ਹੈ।ਇੱਕ ਸਮਝਦਾਰ ਵਿਦਿਆਰਥੀ ਉਹ ਹੈ ਜੋ ਇੰਟਰਨੈੱਟ ਨੂੰ ਸਿਰਫ਼ ਸਿੱਖਣ ਅਤੇ ਸਿਰਜਣਾਤਮਕ ਕੰਮਾਂ ਲਈ ਵਰਤੇ।

ਸਾਈਬਰ ਸੁਰੱਖਿਆ ਦੀ ਪਾਲਣਾ ਕਰਨਾ ਸਿਰਫ਼ ਸਾਡੀ ਜ਼ਿੰਮੇਵਾਰੀ ਨਹੀਂ ਸਗੋਂ ਸਾਡੀ ਆਪਣੀ ਸੁਰੱਖਿਆ ਹੈ।

ਸਾਈਬਰ ਹਮਲਾ ਹੋ ਜਾਵੇ ਤਾਂ ਕੀ ਕਰੋ?

ਤੁਰੰਤ ਆਪਣੇ ਮੋਬਾਈਲ ਫੋਨ/ਕੰਪਿਊਟਰ ਦਾ ਪਾਸਵਰਡ ਬਦਲੋ।ਤੁਰੰਤ ਆਪਣੇ ਮਾਪਿਆਂ ਜਾਂ ਅਧਿਆਪਕਾਂ ਨੂੰ ਦੱਸੋ।ਜੇਕਰ ਤੁਹਾਡੇ ਨਾਲ ਪੈਸਿਆਂ ਨਾਲ ਸਬੰਧਤ ਕੋਈ ਧੋਖਾ ਹੋ ਜਾਵੇ ਤੁਸੀਂ cybercrime.gov.in ਵੈਬਸਾਈਟ ਜਾਂ 1930 (Cyber Helpline Number) ਨੰ ਤੇ ਕਾਲ ਕਰਕੇ ਆਪਣੀ ਸ਼ਿਕਾਇਤ ਤੁਰੰਤ ਦਰਜ ਕਰੋ।ਐਂਟੀ ਵਾਇਰਸ ਨਾਲ ਡਿਵਾਈਸ ਸਕੈਨ ਕਰੋ।ਇੰਟਰਨੈੱਟ ਦਾ ਸਹੀ ਵਰਤੋਂ ਸਾਨੂੰ ਉੱਚਾਈਆਂ ‘ਤੇ ਲੈ ਜਾ ਸਕਦਾ ਹੈ,ਪਰ ਗਲਤ ਵਰਤੋਂ ਸਾਨੂੰ ਖਤਰੇ ਵਿੱਚ ਪਾ ਸਕਦੀ ਹੈ।ਸੁਰੱਖਿਆ, ਸਾਵਧਾਨੀ ਅਤੇ ਸੰਜੀਦਗੀ ਹੀ ਸੱਚਾ ਡਿਜਿਟਲ ਬਚਾਅ ਹੈ। ਯਾਦ ਰੱਖੋ ਸਾਈਬਰ ਸੁਰੱਖਿਆ ਸਿਰਫ਼ ਤਕਨਾਲੋਜੀ ਨਹੀਂ,ਇਹ ਤੁਹਾਡੀ ਸੋਚ ਅਤੇ ਸਾਵਧਾਨੀ ਦਾ ਨਾਮ ਹੈ।

ਵਿਵੇਕ ਸ਼ਰਮਾ, ਸਾਇੰਸ ਮਾਸਟਰ, ਸ. ਮਿ. ਸ ਗੱਗੋਂ

Follow us on Facebook

District Ropar News 

ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।

Leave a Comment

Your email address will not be published. Required fields are marked *

Scroll to Top