ਸ੍ਰੀ ਅਨੰਦਪੁਰ ਸਾਹਿਬ 17 ਸਤੰਬਰ, ਭਾਰਤ ਸਰਕਾਰ ਦੇ ਨੈਸ਼ਨਲ ਸਾਇੰਸ ਸੈਂਟਰ (ਮਨਿਸਟਰੀ ਆਫ ਕਲਚਰ ਤੇ ਮਿਊਜ਼ੀਅਮ) ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪ੍ਰਿੰਸੀਪਲ ਸ.ਸ.ਸ.ਸ ਕੰ ਸੀ੍ ਅਨੰਦਪੁਰ ਸਾਹਿਬ ਸ੍ਰੀ ਨੀਰਜ ਕੁਮਾਰ ਵਰਮਾ ਦੀ ਦੇਖ-ਰੇਖ ਵਿੱਚ ਬਲਾਕ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਅਤੇ ਨੰਗਲ ਦੇ ਆਰਟੀਫਿਸ਼ੀਅਲ ਇੰਟੈਲੀਜੈਨਸ ਵਿਸ਼ੇ ਦਾ ਪੱਧਰੀ ਰਾਸ਼ਟਰੀ ਸਾਇੰਸ ਸੈਮੀਨਾਰ (ਭਾਸ਼ਣ ਮੁਕਾਬਲਾ) ਸ.ਸ.ਸ.ਸ ਕੰ ਅਨੰਦਪੁਰ ਸਾਹਿਬ ਵਿਖੇ ਕਰਵਾਏ ਗਏ।ਇਸ ਵਿਚ ਕੁੱਲ 37 ਸਕੂਲਾ ਨੇ ਭਾਗ ਲਿਆ।
ਪ੍ਰਿੰਸੀਪਲ ਨੀਰਜ ਵਰਮਾ ਜੀ ਵੱਲੋਂ ਤਿੰਨੋਂ ਬਲਾਕਾਂ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਦੌਰਾਨ, ਅੱਜ ਦੇ ਯੁੱਗ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਫਾਇਦੇ, ਨੁਕਸਾਨ ਅਤੇ ਭਵਿੱਖ ਵਿੱਚ ਇਸ ਦੀਆਂ ਹੋਰ ਸੰਭਾਵਨਾਵਾਂ ਬਾਰੇ ਵਿਸਥਾਰ ਪੂਰਵਕ ਦੱਸਿਆ।
ਤਿੰਨ ਬਲਾਕਾਂ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਇਸ ਸੈਮੀਨਾਰ ਵਿੱਚ ਭਾਗ ਲਿਆ ਗਿਆ, ਜਿਸ ਦੌਰਾਨ ਬਲਾਕ ਅਨੰਦਪੁਰ ਸਾਹਿਬ ਤੋਂ ਵਿਦਿਆਰਥਣ ਰਾਧੀਕਾ ਸ.ਸ.ਸ.ਸ ਕੰ ਅਨੰਦਪੁਰ ਸਾਹਿਬ ਨੇ ਪਹਿਲਾ, ਨਵਪ੍ਰੀਤ ਕੌਰ ਸ.ਸ.ਸ.ਸ ਕੰ ਅਨੰਦਪੁਰ ਸਾਹਿਬ ਨੇ ਦੂਜਾ ਅਤੇ ਹਰਸ਼ੀਤਾ ਸ ਅਦਰਸ਼ .ਸ.ਸ ਸਕੂਲ ਅਨੰਦਪੁਰ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਇਸੇ ਤਰ੍ਹਾਂ ਬਲਾਕ ਕੀਰਤਪੁਰ ਵਿੱਚ ਪਰਮਜੀਤ ਕੌਰ ਸਕੂਲ ਆਫ ਐਂਮੀਨੈਂਸ ਕੀਰਤਪੁਰ ਸਾਹਿਬ ਨੇ ਪਹਿਲਾ ,ਸੁਮਨ ਕੁਮਾਰੀ ਸ.ਸ.ਸ.ਸ ਭਰਤਗੜ੍ਹ ਨੇ ਦੂਜਾ ਅਤੇ ਗੁਰਲੀਨ ਕੌਰ ਸ.ਮਿ.ਸ ਰਾਏਪੁਰ ਸਾਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰਾਂ ਨੰਗਲ ਬਲਾਕ ਦੇ ਅਜੈ ਕੁਮਾਰ ਸ.ਹ.ਸਪੈਸਲ ਸਕੂਲ ਨੇ ਪਹਿਲਾਂ, ਅਮਨਪ੍ਰੀਤ ਸਿੰਘ SOE ਨੰਗਲ ਨੇ ਦੂਜਾ, ਦੀਕਸਾ ਸ.ਹ.ਸ ਕੁਲਗਰਾ ਨੇ ਤੀਜਾ ਸਥਾਨ ਹਾਸਲ ਕੀਤਾ।
ਸੈਮੀਨਾਰ ਦੌਰਾਨ ਜੱਜਮੈਂਟ ਦੀ ਭੂਮਿਕਾ ਸ੍ਰੀਮਤੀ ਸੁਨੀਤਾ ਕੁਮਾਰੀ, ਸ੍ਰ ਸਰਬਜੀਤ ਸਿੰਘ, ਸੀ੍ਮਤੀ ਰੈਨੂੰ, ਸੀ੍ ਰਕੇਸ਼ ਕੁਮਾਰ, ਮਿਸ ਕਾਤੀਆਨੀ IIT ਰੋਪੜ , ਪੁਸ਼ਪਾ ਦੇਵੀ, ਰਜਿੰਦਰ ਕੌਰ, ਮਨਜਿੰਦਰ ਕੌਰ, ਰਵਨੀਤ ਕੌਰ ਨੇ ਨਿਭਾਈ।
ਇਸ ਮੌਕੇ ਸੁਖਜੀਤ ਸਿੰਘ ਜ਼ਿਲ੍ਹਾ ਕੋਆਰਡੀਨੇਟਰ, ਦਿਸ਼ਾਂਤ ਮਹਿਤਾ, ਮੈਡਮ ਅਨਾਮਿਕਾ, ਅਤੁਲ ਦੁਵੇਦੀ ਬਲਾਕ ਕੋਆਰਡੀਨੇਟਰ, ਜਸਵਿੰਦਰ ਕੌਰ ਅਤੇ ਬਲਾਕ ਦੇ ਹੋਰ ਅਧਿਆਪਕ ਸਾਹਿਬਾਨ ਵੀ ਹਾਜ਼ਰ ਸਨ।
ਆਰਟੀਫਿਸ਼ੀਅਲ ਇੰਟੈਲੀਜੈਨਸ ਵਿਸ਼ੇ ਦਾ ਬਲਾਕ ਪੱਧਰੀ ਭਾਸ਼ਣ ਮੁਕਾਬਲਾ ਸ.ਸ.ਸ.ਸ ਕੰ ਅਨੰਦਪੁਰ ਸਾਹਿਬ ਵਿਖੇ ਕਰਵਾਏ ਗਏ