ਰੂਪਨਗਰ ਜ਼ਿਲ੍ਹੇ ਦੇ ਕਮਿਸਟਰੀ ਵਿਸ਼ੇ ਨਾਲ ਸੰਬੰਧਤ ਲੈਕਚਰਾਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ ਵਿੱਚ ਆਯੋਜਿਤ

Training for chemistry lecturers of Rupnagar district organized at Government Senior Secondary School Purkhali

Training for chemistry lecturers of Rupnagar district organized at Government Senior Secondary School Purkhali

Training for chemistry lecturers of Rupnagar district organized at Government Senior Secondary School Purkhali

ਰੂਪਨਗਰ, 12 ਨਵੰਬਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ, ਰੂਪਨਗਰ ਵਿੱਚ ਜ਼ਿਲ੍ਹਾ ਪੱਧਰ ‘ਤੇ ਕੈਮਿਸਟਰੀ ਵਿਸ਼ੇ ਨਾਲ ਸੰਬੰਧਤ ਲੈਕਚਰਾਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਜ਼ਿਲਾ ਸਿੱਖਿਆ ਅਫਸਰ ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਅਤੇ ਡਾਇਟ ਪ੍ਰਿੰਸੀਪਲ ਮੋਨਿਕਾ ਭੂਟਾਨੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਟ੍ਰੇਨਿੰਗ ਦੀ ਅਗਵਾਈ ਪੀਡੀਐਮ ਪ੍ਰਿੰਸੀਪਲ ਸ਼੍ਰੀ ਰਾਜੇਸ਼ ਕੁਮਾਰ ਜੈਨ ਜੀ ਵੱਲੋਂ ਕੀਤੀ ਗਈ, ਜਦਕਿ ਟ੍ਰੇਨਿੰਗ ਸੈਸ਼ਨ ਦੀ ਰਚਨਾ ਕੀ ਰਿਸੋਰਸ ਪਰਸਨ ਰਵਿੰਦਰ ਸਿੰਘ ਯਾਦਵਿੰਦਰ ਸਿੰਘ ,ਮਮਤਾ ਬਖਸ਼ੀ, ਗੁਰਿੰਦਰਜੀਤ ਕੌਰ ,ਗੁਰਿੰਦਰਜੀਤ ਕੌਰ ਅਤੇ ਤੇਜਿੰਦਰ ਕੌਰ ਦੁਆਰਾ ਕੀਤੀ ਗਈ।Training for chemistry lecturers of Rupnagar district organized at Government Senior Secondary School Purkhali

ਇਸ ਟ੍ਰੇਨਿੰਗ ਦੇ ਪਹਿਲੇ ਦਿਨ ਅਧਿਆਪਕ ਹੈਂਡ ਬੁੱਕ ਦੇ ਸਾਰੇ ਮਹੱਤਵਪੂਰਨ ਟਾਪਿਕਸ ਉੱਤੇ ਚਰਚਾ ਕੀਤੀ ਗਈ। ਇਸਦੇ ਨਾਲ ਯੋਗਤਾ ਅਧਾਰਤ ਪ੍ਰਸ਼ਨ ਤਿਆਰ ਕਰਨਾ (ਬਲੂਮ ਦਾ ਵਰਗੀਕਰਨ),ਨਿਰੰਤਰ ਸਿੱਖਿਆ ਪ੍ਰੋਗਰਾਮ, ਨਵੀਨਤਾਕਾਰੀ ਅਧਿਆਪਨ ਵਿਧੀਆਂ, ਸਿੱਖਿਆ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਤੇ ਵਿਸਤਾਰ ਨਾਲ ਵਿਚਾਰ ਸਾਂਝੇ ਕੀਤੇ ਗਏ । ਰਿਸੋਰਸ ਪਰਸਨਜ਼ ਨੇ ਅਧਿਆਪਕਾਂ ਨੂੰ ਨਵੀਂ ਪੈਡਾਗੌਜੀਕਲ ਤਕਨੀਕਾਂ, ਡਿਜਿਟਲ ਸਾਧਨਾਂ ਅਤੇ ਪ੍ਰਯੋਗਾਤਮਕ ਸਿੱਖਣ ਦੇ ਤਰੀਕਿਆਂ ਬਾਰੇ ਪ੍ਰੇਰਿਤ ਕੀਤਾ। ਪ੍ਰਿੰਸੀਪਲ ਰਾਜੇਸ਼ ਕੁਮਾਰ ਜੈਨ ਨੇ ਕਿਹਾ ਕਿ ਐਸੀਆਂ ਟ੍ਰੇਨਿੰਗਾਂ ਨਾਲ ਅਧਿਆਪਕਾਂ ਨੂੰ ਸਮਕਾਲੀ ਵਿਗਿਆਨਕ ਪੜ੍ਹਾਈ ਦੇ ਤਰੀਕਿਆਂ ਦੀ ਜਾਣਕਾਰੀ ਮਿਲਦੀ ਹੈ, ਜੋ ਵਿਦਿਆਰਥੀਆਂ ਦੀ ਸਿੱਖਣ ਸਮਰੱਥਾ ਨੂੰ ਮਜ਼ਬੂਤ ਕਰਦੀ ਹੈ। ਇਸ ਮੌਕੇ ਤੇ ਲੈਕ.ਸੋਹਣ ਸਿੰਘ ਚਾਹਲ, ਰਜੇਸ਼ ਕੁਮਾਰ, ਪਰਮਿੰਦਰ ਸਿੰਘ ਪਰਵਿੰਦਰ, ਸਬੀਰ ਕੌਰ ਸੁਖਬੀਰ ਕੌਰ, ਸੁਨੀਤਾ ਕੰਬੋਜ, ਪ੍ਰਤੀਵਾ, ਮੇਘਨਾ, ਹਰਸ਼ ਕਪਿਲਾ , ਨਰਿੰਦਰ ਕੌਰ, ਹਰਕੀਰਤ ਕੌਰ ਅਤੇ ਹੋਰ ਅਧਿਆਪਕ ਹਾਜ਼ਰ ਸਨ।

Follow us on Facebook

District Ropar News 

English News

ਤਾਜ਼ਾ ਸਿੱਖਿਆ ਸੰਬੰਧੀ ਜਾਣਕਾਰੀਆਂ, ਖ਼ਬਰਾਂ ਅਤੇ ਰਿਪੋਰਟਾਂ ਲਈ www.deorpr.com ਨਾਲ ਜੁੜੇ ਰਹੋ।

ਜੇਕਰ ਕਿਸੇ ਅਧਿਆਪਕ ਜਾਂ ਵਿਦਿਆਰਥੀ ਕੋਲ ਸਕੂਲ ਅਤੇ ਸਿੱਖਿਆ ਨਾਲ ਸਬੰਧਤ ਕੋਈ ਖ਼ਬਰ, ਸਮਾਰੋਹ, ਉਪਲਬਧੀ ਜਾਂ ਆਰਟੀਕਲ ਹੈ, ਤਾਂ ਉਹ ਇਸ ਨੂੰ ਈਮੇਲ ਰਾਹੀਂ ਭੇਜ ਸਕਦੇ ਹਨ: ✉️ dmictrupnagar@gmail.com

Leave a Comment

Your email address will not be published. Required fields are marked *

Scroll to Top