ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਕਰੀਅਰ ਟਾਕ — Bhakkumajra School ‘ਚ ਰੋਸ਼ਨ ਹੋਇਆ ਰਾਹ

Career Talk for a Bright Future for Students — Path Illuminated at Bhakkumajra School
Career Talk for a Bright Future for Students — Path Illuminated at Bhakkumajra School
ਭੱਕੂਮਾਜਰਾ, 17 ਅਪ੍ਰੈਲ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੱਕੂਮਾਜਰਾ ‘ਚ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸਹੀ ਦਿਸ਼ਾ ਦਿਖਾਉਣ ਲਈ ਇੱਕ ਮਹੱਤਵਪੂਰਣ ਕਰੀਅਰ ਟਾਕ ਕਰਵਾਇਆ ਗਿਆ। ਇਹ ਕਾਰਜਕ੍ਰਮ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਦੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਰੂਪਨਗਰ ਵੱਲੋਂ ਆਯੋਜਿਤ ਕੀਤਾ ਗਿਆ।
Career Talk for a Bright Future for Students — Path Illuminated at Bhakkumajra School
ਸਕੂਲ ਦੇ ਮੁੱਖੀ ਸ਼੍ਰੀ ਮੇਜਰ ਸਿੰਘ ਨੇ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਇਸ ਤਰ੍ਹਾਂ ਦੇ ਮੌਕਿਆਂ ਨੂੰ ਗੰਭੀਰਤਾ ਨਾਲ ਲੈ ਕੇ ਆਪਣੇ ਭਵਿੱਖ ਦੀ ਯੋਜਨਾ ਬਣਾਈ ਜਾਵੇ।
ਸ਼੍ਰੀ ਜਸਵੀਰ ਸਿੰਘ ਜਿਲ੍ਹਾ ਗਾਈਡੈਂਸ ਕਾਊਂਸਲਰ, ਸੈਕੰਡਰੀ ਸਿੱਖਿਆ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਯੋਗ ਅਗਵਾਈ ਲਈ ਅਜਿਹੇ ਪ੍ਰੋਗਰਾਮ ਅਤਿ ਜ਼ਰੂਰੀ ਹਨ। ਇਸ ਨਾਲ ਉਨ੍ਹਾਂ ਨੂੰ ਅਪਣੀ ਰੁਚੀ ਅਨੁਸਾਰ ਸਮੇਂ-ਸਿਰ ਚੋਣਾਂ ਕਰਨ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਹਕੀਕਤ ਬਣਾਉਣ ਵਿੱਚ ਮਦਦ ਮਿਲੇਗੀ।
Career Talk for a Bright Future for Students — Path Illuminated at Bhakkumajra School
ਡਾ. ਜਸਵੀਰ ਸਿੰਘ, ਕਰੀਅਰ ਕਾਊਂਸਲਰ (ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ, ਰੂਪਨਗਰ) ਨੇ ਵਿਦਿਆਰਥੀਆਂ ਨੂੰ ਟਰੇਨਿੰਗ ਪ੍ਰੋਗਰਾਮਾਂ, ਸਰਕਾਰੀ ਸਕੀਮਾਂ ਅਤੇ ਰੋਜ਼ਗਾਰ ਦੇ ਉਪਲੱਬਧ ਮੌਕਿਆਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀਆਂ ਰੁਚੀਆਂ, ਯੋਗਤਾਵਾਂ ਅਤੇ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਰੀਅਰ ਚੋਣ ਦੀਆਂ ਟਿੱਪਸ ਵੀ ਦਿੱਤੀਆਂ।
ਇਸ ਉਤਸ਼ਾਹਜਨਕ ਪ੍ਰੋਗਰਾਮ ਦੌਰਾਨ ਸਮੂਹ ਅਧਿਆਪਕ ਸਟਾਫ ਅਤੇ ਵਿਦਿਆਰਥੀ ਪੂਰੇ ਜੋਸ਼ ਨਾਲ ਹਾਜ਼ਰ ਰਹੇ। ਕਰੀਅਰ ਟਾਕ ਨੇ ਵਿਦਿਆਰਥੀਆਂ ਦੇ ਮਨ ‘ਚ ਨਵੀਂ ਉਮੀਦ ਜਗਾਈ ਅਤੇ ਉਨ੍ਹਾਂ ਨੂੰ ਆਪਣੇ ਸਪਨੇ ਪੂਰੇ ਕਰਨ ਲਈ ਨਵੀ ਦਿਸ਼ਾ ਦਿੱਤੀ

District Ropar News

Leave a Comment

Your email address will not be published. Required fields are marked *

Scroll to Top