ਰੂਪਨਗਰ, 21 ਸਤੰਬਰ: ਐਸ.ਸੀ.ਈ.ਆਰ.ਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਿਲਾ ਸਿੱਖਿਆ ਅਫਸਰ ਰੂਪਨਗਰ ਸੈਕੰਡਰੀ ਸ਼੍ਰੀ ਸੰਜੀਵ ਕੁਮਾਰ ਗੌਤਮ ਜੀ ਦੀ ਯੋਗ ਅਗਵਾਈ ਹੇਠ ਜਿਲੇ ਦੇ 10 ਬਲਾਕਾਂ ਦੇ ਵੱਖ ਵੱਖ ਵਿਸ਼ਾ ਵਾਰ ਅਧਿਆਪਕਾਂ ਦੀ ਇੱਕ ਰੋਜਾ ਯੋਗਤਾ ਵਧਾਉਣ ਦੀ ਯੋਜਨਾ ਤਹਿਤ ਸਿਖਲਾਈ ਡਾਈਟ ਰੂਪਨਗਰ ਵਿਖੇ ਆਯੋਜਿਤ ਕੀਤੀ ਗਈ, ਜਿਸ ਦਾ ਮੁਖ ਮੰਤਵ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਨਾਉਣ ਅਤੇ ਅਧਿਆਪਕਾਂ ਵਿੱਚ ਕੰਪੀਟੈਂਸੀ ਦੀ ਭਾਵਨਾ ਪੈਦਾ ਕਰਨਾ ਸੀ ।ਇਹ ਟ੍ਰੇਨਿੰਗ ਡਾਈਟ ਪ੍ਰਿੰਸੀਪਲ ਸ਼੍ਰੀਮਤੀ ਮੋਨਿਕਾ ਭੂਟਾਨੀ ਜੀ ਦੀ ਦੇਖ ਰੇਖ ਵਿਚ ਕਰਵਾਈ ਗਈ ।
ਇਸ ਮੌਕੇ ਜਿਲਾ ਰਿਸੋਰਸ ਕੋਆਰਡੀਨੇਟਰ ਵਿਪਿਨ ਕਟਾਰੀਆ ਨੇ ਦੱਸਿਆ ਕਿ ਇਸ ਟ੍ਰੇਨਿੰਗ ਵਿੱਚ ਜਿਲੇ ਦੇ ਕੁੱਲ 10 ਬਲਾਕਾਂ ਵਿੱਚੋਂ 04 ਵੱਖ ਵੱਖ ਵਿਸ਼ੇ ਨਾਲ ਸਬੰਧਤ ਦੇ ਕੱਲ 40 ਅਧਿਆਪਕਾਂ ਨੇ ਹਿੱਸਾ ਲਿਆ।
ਟ੍ਰੇਨਿੰਗ ਦਰਮਿਆਨ ਪੰਜਾਬੀ, ਹਿਸਾਬ, ਸਾਇੰਸ ਅਤੇ ਸਮਾਜਿਕ ਸਿੱਖਿਆ ਦੇ ਅਧਿਆਪਕਾਂ ਨੂੰ ਕੰਪੀਟੈਂਸੀ ਇਨਹਾਂਸਮੈਂਟ ਦੇ ਬਾਰੇ ਜਾਗਰੂਕ ਕੀਤਾ ਗਿਆ । ਹੁਣ ਇਹ ਅਧਿਆਪਕ ਆਉਣ ਵਾਲੇ ਦਿਨਾਂ ਵਿੱਚ ਬਲਾਕ ਪੱਧਰ ਤੇ ਅੱਗੇ ਇੰਨਾਂ ਚਾਰ ਵਿਸ਼ਿਆਂ ਦੇ ਅਧਿਆਪਕਾਂ ਨੂੰ ਟ੍ਰੇਨਿੰਗ ਦੇਣਗੇ । ਟ੍ਰੇਨਿੰਗ ਦੌਰਾਨ ਜਿਲਾ ਰਿਸੋਰਸ ਕੋਆਰਡੀਨੇਟਰ ਵਿਪਿਨ ਕਟਾਰੀਆ ਨੇ ਹਿਸਾਬ ਵਿਸ਼ੇ, ਰਮਨ ਕੁਮਾਰ ਨੇ ਸਾਇੰਸ ਵਿਸ਼ੇ, ਰਵਿੰਦਰ ਸਿੰਘ ਨੇ ਪੰਜਾਬੀ ਵਿਸ਼ੇ ਅਤੇ ਨਿਰਮਲ ਸਿੰਘ ਨੇ ਸਮਾਜਿਕ ਸਿੱਖਿਆ ਵਿਸ਼ਿਆ ਦੀਆਂ ਕੰਪੀਟੈਂਸੀਜ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਮੌਕੇ ਅਜੇ ਅਰੌੜਾ, ਸਤਨਾਮ ਸਿੰਘ, ਸੰਦੀਪ ਸਿੰਘ, ਸੁਖਦੇਵ ਸਿੰਘ, ਗੁਰਮੀਤ ਸਿੰਘ, ਨੀਰੂ, ਬੰਦਨਾ ਦੇਵੀ, ਗੁਰਨਾਮ ਸਿੰਘ, ਜਗਜੀਤ ਸਿੰਘ, ਮਨਦੀਪ ਸਿੰਘ, ਤਜਿੰਦਰ ਸਿੰਘ ਆਦਿ ਵੀ ਹਾਜਰ ਸਨ ।
ਸੀ.ਈ.ਪੀ. ਤਹਿਤ ਡਾਈਟ ਰੂਪਨਗਰ ਵਿਖੇ ਜ਼ਿਲ੍ਹਾ ਪੱਧਰੀ ਸਿਖਲਾਈ ਦਾ ਆਯੋਜਨ