ਰੂਪਨਗਰ ਦੇ 10 ਬਲਾਕਾਂ ਵਿੱਚ ਦੋ-ਰੋਜ਼ਾ Business Blaster ਸਿਖਲਾਈ ਸਮਾਪਤ

Two-day Business Blaster training concludes in 10 blocks of Rupnagar

Two-day Business Blaster training concludes in 10 blocks of Rupnagar

ਰੂਪਨਗਰ, 13 ਅਗਸਤ 2025: ਰੂਪਨਗਰ ਜ਼ਿਲ੍ਹੇ ਦੇ 10 ਬਲਾਕਾਂ ਵਿੱਚ ਚੱਲ ਰਹੀ ਦੋ-ਰੋਜ਼ਾ ਬਿਜ਼ਨਸ ਬਲਾਸਟਰ ਸਿਖਲਾਈ ਅੱਜ ਸਫਲਤਾਪੂਰਵਕ ਸਮਾਪਤ ਹੋ ਗਈ। ਇਸ ਸਿਖਲਾਈ ਵਿੱਚ ਗਿਆਰਵੀਂ ਜਮਾਤ ਦੇ ਇੰਚਾਰਜਾਂ ਅਤੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਨੋਡਲ ਇੰਚਾਰਜਾਂ ਨੇ ਭਾਗ ਲਿਆ।

Two-day Business Blaster training concludes in 10 blocks of Rupnagar

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਿਸ਼ਾਂਤ ਮਹਿਤਾ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਪ੍ਰੇਮ ਕੁਮਾਰ ਮਿੱਤਲ ਅਤੇ ਜ਼ਿਲ੍ਹਾ ਨੋਡਲ ਅਫ਼ਸਰ (ਬਿਜ਼ਨਸ ਬਲਾਸਟਰ) ਪ੍ਰਭਜੀਤ ਸਿੰਘ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਗਰੇਵਾਲ, ਹਾਫਿਜ਼ਾਬਾਦ, ਰੋਪੜ (ਲੜਕੀਆਂ) ਅਤੇ ਕੱਲ੍ਹ ਮੀਆਂਪੁਰ ਅਤੇ ਢੰਗਰਾਲੀ ਦਾ ਦੌਰਾ ਕਰਕੇ ਪ੍ਰੋਗਰਾਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਇਸ ਮੌਕੇ ਸਟੇਟ ਐਗਜੀਕਿਊਟਿਵ ਫੀਲਡ ਅਫ਼ਸਰ ਕੁਲਦੀਪ ਸਿੰਘ ਨੇ ਅਧਿਆਪਕਾਂ ਨੂੰ ਪ੍ਰੋਗਰਾਮ ਨੂੰ ਸਰਗਰਮ ਢੰਗ ਨਾਲ ਲਾਗੂ ਕਰਨ ਲਈ ਉਤਸ਼ਾਹਿਤ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋਪੜ (ਲੜਕੀਆਂ) ਵਿੱਚ ਪ੍ਰਿੰਸੀਪਲ ਸੰਦੀਪ ਕੌਰ ਨੇ ਵੀ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ।

Two-day Business Blaster training concludes in 10 blocks of Rupnagar

ਸਿਖਲਾਈ ਨੂੰ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਾਸਟਰ ਟ੍ਰੇਨਰਾਂ ਰੁਪਿੰਦਰ ਕੌਰ (ਬਲਾਕ ਸਲੋਰਾ), ਕਰਮਜੀਤ ਕੌਰ (ਬਲਾਕ ਰੋਪੜ-2), ਅਮਨਪ੍ਰੀਤ ਕੌਰ (ਬਲਾਕ ਸ਼੍ਰੀ ਚਮਕੌਰ ਸਾਹਿਬ), ਸ਼ਿਵ ਸ਼ੰਕਰ (ਬਲਾਕ ਮੀਆਂਪੁਰ), ਰੁਪਿੰਦਰ ਕੁਮਾਰ (ਬਲਾਕ ਮੋਰਿੰਡਾ), ਗੁਰਮੁੱਖ ਸਿੰਘ (ਬਲਾਕ ਤਖਤਗੜ੍ਹ), ਹਰਦੀਪ ਸਿੰਘ (ਬਲਾਕ ਕੀਰਤਪੁਰ ਸਾਹਿਬ), ਸਤਨਾਮ ਸਿੰਘ (ਬਲਾਕ ਝੱਜ), ਮੁਕੇਸ਼ (ਬਲਾਕ ਸ੍ਰੀ ਆਨੰਦਪੁਰ ਸਾਹਿਬ) ਅਤੇ ਦਲਜੀਤ ਸਿੰਘ (ਬਲਾਕ ਨੰਗਲ) ਦਾ ਯੋਗਦਾਨ ਮਹੱਤਵਪੂਰਨ ਰਿਹਾ।

Two-day Business Blaster training concludes in 10 blocks of Rupnagar Two-day Business Blaster training concludes in 10 blocks of Rupnagar Two-day Business Blaster training concludes in 10 blocks of Rupnagar District Education Officer and Nodal Officer inspire teachers to promote student entrepreneurship

ਬਿਜ਼ਨਸ ਬਲਾਸਟਰ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਵਿੱਚ ਉੱਦਮੀ ਹੁਨਰ, ਸਿਰਜਣਾਤਮਕਤਾ, ਸਮੱਸਿਆ-ਹੱਲ ਕਰਨ ਦੀ ਸਮਰੱਥਾ ਅਤੇ ਟੀਮ ਵਰਕ ਦੀ ਭਾਵਨਾ ਪੈਦਾ ਕਰਨਾ ਹੈ। ਇਸ ਰਾਹੀਂ ਵਿਦਿਆਰਥੀਆਂ ਨੂੰ ਵਿਚਾਰ ਪੈਦਾ ਕਰਨ ਤੋਂ ਲੈ ਕੇ ਪ੍ਰੋਟੋਟਾਈਪ ਤਿਆਰ ਕਰਨ ਅਤੇ ਮਾਰਕੀਟ ਤੱਕ ਲੈ ਜਾਣ ਲਈ ਢਾਂਚਾਗਤ ਸਲਾਹ ਅਤੇ ਵਿਹਾਰਕ ਅਨੁਭਵ ਪ੍ਰਦਾਨ ਕੀਤਾ ਜਾਂਦਾ ਹੈ।

 Ropar News

Follow up on Facebook Page

ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ

 

 

ਤੁਹਾਨੂੰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਤਾਜ਼ਾ ਅਪਡੇਟਾਂ ਤੇ ਨੋਟੀਫਿਕੇਸ਼ਨਾਂ ਬਾਰੇ ਪੂਰੀ ਜਾਣਕਾਰੀ ਮੁਹੱਈਆ ਕਰਵਾਉਂਦਾ ਰਹੇਗਾ।

👇👇 ਇਸ ਪੋਸਟ ਨੂੰ ਵਿਦਿਆਰਥੀਆਂ ਨਾਲ whatsapp ਅਤੇ ਹੋਰ ਸ਼ੋਸ਼ਲ ਮੀਡੀਆ ਉਤੇ ਨਿਚੇ ਦਿੱਤੇ ਗਏ ਬਟਨਾਂ ਰਾਹੀਂ ਸ਼ੇਅਰ ਕਰਨ ਲਈ ਕਲਿੱਕ ਕਰੋ।

Leave a Comment

Your email address will not be published. Required fields are marked *

Scroll to Top