ਬਲਾਕ ਪੱਧਰੀ ਮੁਕਾਬਲੇ ਸਥਾਨਕ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਬੜੀ ਸ਼ਾਨੋਸ਼ੋਕਤ ਨਾਲ ਚਲ ਰਹੇ

The block level competition was going on with great pomp at the local Nehru Stadium Rupnagar 
ਰੂਪਨਗਰ, 3 ਸਤੰਬਰ: ਖੇਡਾਂ ਵਤ ਪੰਜਾਬ ਦੀਆਂ-2024’ (ਸੀਜ਼ਨ-3) ਦੇ ਬਲਾਕ ਪੱਧਰੀ ਮੁਕਾਬਲੇ ਸਥਾਨਕ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਬੜੀ ਸ਼ਾਨੋਸ਼ੋਕਤ ਨਾਲ ਚਲ ਰਹੇ ਹਨ। 
ਅੱਜ ਦੇ ਬਲਾਕ ਪੱਧਰੀ ਮੁਕਾਬਲੇ ਸ਼ੁਰੂਆਤ ਏਡੀਸੀ ਡਿਵਲਪਮੈਂਟ ਸੰਜੀਵ ਕੁਮਾਰ ਵੱਲੋਂ ਕੀਤੀ ਗਈ, ਆਇਆ ਮੌਕੇ ਉਨਾਂ ਕਿਹਾ ਕਿ ਇਹ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਖਿਡਾਰੀਆਂ ਲਈ ਖੇਡ ਸਭਿਆਚਾਰ ਪੈਦਾ ਕਰਨ ਵਾਸਤੇ ਅਹਿਮ ਭੂਮਿਕਾ ਨਿਭਾਉਣਗੀਆਂ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਪੰਜਾਬ ਮੁੜ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਖੇਡਾਂ ਦੇ ਖੇਤਰ ਵਿੱਚ ਚਮਕੇਗਾ। 

The block level competition was going on with great pomp at the local Nehru Stadium Rupnagar 

ਇਸ ਮੌਕੇ ਗਣੇਸ਼ ਚੰਦਰ ਡੀ ਐਨ ਓ ਸ਼ਿਵ ਕੁਮਾਰ ਅਤੇ ਐਡਵੋਕੇਟ ਕੁਲਤਾਰ ਸਿੰਘ ਪ੍ਰਧਾਨ ਰੋਟਰੀ ਕਲੱਬ ਰੂਪਨਗਰ ਨੇ ਵੀ ਖਿਡਾਰੀਆਂ ਨੂੰ ਤਗਮੇ ਪਾ ਕੇ ਆਸ਼ੀਰਵਾਦ ਦਿੱਤੇ। ਇਸ ਮੌਕੇ ਸਾਬਕਾ ਡਿਪਟੀ ਡਾਇਰੈਕਟਰ ਸਪੋਰਟਸ ਸੁਰਜੀਤ ਸਿੰਘ ਸੰਧੂ ਨੇ ਵੀ ਹਾਜ਼ਰੀ ਲਗਵਾਈ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰ ਆਸ਼ੀਰਵਾਦ ਦਿੱਤਾ।
ਇਸ ਮੌਕੇ ਅੱਜ ਜਿਲ੍ਹਾ ਖੇਡ ਅਫਸਰ ਜਗਜੀਵਨ ਸਿੰਘ ਨੇ ਖਿਡਾਰੀਆਂ ਨੂੰ ਇਨ੍ਹਾਂ ਖੇਡਾਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਆਪਣੇ ਜਮਾਤੀਆਂ ਨੂੰ ਵੀ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਜਿਹੜੇ ਖਿਡਾਰੀ ਕਿਸੇ ਵੀ ਕਾਰਨ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਕਰਵਾ ਸਕੇ ਪਰ ਉਹ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ, ਉਹ ਵੀ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈ ਸਕਦੇ ਹਨ। ਇਸ ਮੌਕੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਅਤੇ ਨਸ਼ਿਆਂ ਵਿਰੁੱਧ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਹਰ ਖਿਡਾਰੀ ਨੂੰ ਰੀਫਰੈਸ਼ਮਟ ਤੋ ਇਲਾਵਾ ਦੁਪਿਹਰ ਦਾ ਖਾਣਾ ਵੀ ਦਿੱਤਾ ਜਾਂਦਾ ਹੈ।
ਖੇਡਾਂ ਦਾ ਨਤੀਜਿਆਂ ਦਾ ਐਲਾਨ ਕਰਦੇ ਹੋਏ ਜਿਲ੍ਹਾ ਖੇਡ ਅਫਸਰ ਜਗਜੀਵਨ ਸਿੰਘ ਨੇ ਦੱਸਿਆ ਕਿ ਖੋਖੋ ਅੰਡਰ 17 ਲੜਕੀਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ਨੇ ਪਹਿਲਾ ਸਥਾਨ ਗੁਰੂ ਨਾਨਕ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਲੋਦੀ ਮਾਜਰਾ ਨੇ ਦੂਸਰਾ ਸਥਾਨ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕਂਡਰੀ ਸਕੂਲ ਰੂਪਨਗਰ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਜ਼ਿਲ੍ਹਾ ਖੇਡ ਕੁਆਡੀਨੇਟਰ ਸ਼ਰਨਜੀਤ ਕੌਰ ਨੇ ਦੱਸਿਆ ਕਿ 60 ਮੀਟਰ ਦੌੜ ਲੜਕਿਆਂ ਵਿੱਚ ਸ਼ਿਵਕਾਂਤ ਨੇ ਪਹਿਲਾ ਸਥਾਨ ਦਲਜੀਤ ਸਿੰਘ ਨੇ ਦੂਸਰਾ ਸਥਾਨ ਅਤੇ ਸੰਜੀਵ ਕੁਮਾਰ ਨੇ ਤੀਸਰਾ ਸਥਾਨ ਹਾਸਲ ਕੀਤਾ।ਇਸੀ ਵਰਗ ਵਿੱਚ ਲੜਕੀਆਂ ਚ ਮਨਰੀਤ ਕੌਰ ਨੇ ਪਹਿਲਾ ਸਥਾਨ ਪਰਨੀਤ ਕੌਰ ਨੇ ਦੂਸਰਾ ਸਥਾਨ ਹਰ ਸਿਮਰਨ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। 
ਅੰਡਰ 14 ਲੜਕੀਆਂ ਦੇ ਵਰਗ ਵਿੱਚ 600 ਮੀਟਰ ਦੌੜ ਵਿੱਚ ਜਸ਼ਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਮੋਹਿਤ ਕੁਮਾਰ ਨੇ ਦੂਸਰਾ ਸਥਾਨ ਰਾਜਵੀਰ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ ਇਸੀ 600 ਮੀਟਰ ਦੌੜ ਵਿੱਚ ਲੜਕੀਆਂ ਵਰਗ ਵਿੱਚ ਗੀਤੀਕਾ ਮਲਹੋਤਰਾ ਨੇ ਪਹਿਲਾ ਸਥਾਨ ਹਰਮਨ ਕੌਰ ਨੇ ਦੂਸਰਾ ਸਥਾਨ ਅਤੇ ਅਨੀਤਾ ਨੇ ਤੀਸਰਾ ਸਥਾਨ ਹਾਸਿਲ ਕੀਤਾ। 
ਕਬੱਡੀ ਨੈਸ਼ਨਲ ਸਟਾਈਲ ਵਿੱਚ ਅੰਡਰ-17 ਲੜਕਿਆਂ ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮੀਆਂ ਭਰਨੇ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਸਾ ਨੰਗਲ ਨੇ ਦੂਸਰਾ ਸਥਾਨ ਅਤੇ ਸੇਵਾ ਯੂਥ ਕਲੱਬ ਨੇ ਤੀਸਰਾ ਸਥਾਨ ਹਾਸਿਲ ਕੀਤਾ। 
ਅੰਡਰ 17 ਲੜਕਿਆਂ ਵਰਗ ਵਿੱਚ 100 ਮੀਟਰ ਦੌੜ ਵਿੱਚ ਰਾਜਵੀਰ ਸਿੰਘ ਨੇ ਪਹਿਲਾ ਸਥਾਨ ਵਿਵੇਕ ਨੇ ਦੂਸਰਾ ਸਥਾਨ ਤਰੁਣ ਨੇ ਤੀਸਰਾ ਸਥਾਨ ਹਾਸਿਲ ਕੀਤਾ ਔਰ ਇਸੀ ਵਰਗ ਵਿੱਚ 100 ਮੀਟਰ ਦੌੜ ਵਿੱਚ ਲੜਕੀਆਂ ਵਿੱਚ ਜਸ਼ਨਪ੍ਰੀਤ ਕੌਰ ਨੇ ਪਹਿਲਾ ਸਥਾਨ ਸਰੀਤਾ ਨੇ ਦੂਸਰਾ ਸਥਾਨ ਸੁਨੈਨਾ ਨੇ ਤੀਸਰਾ ਸਥਾਨ ਹਾਸਿਲ ਕੀਤਾ। 
ਇਸ ਮੌਕੇ ਜ਼ਿਲ੍ਹਾ ਮੀਡੀਆ ਕੁਆਡੀਨੇਟਰ ਮਨਜਿੰਦਰ ਸਿੰਘ ਚੱਕਲ ਨੇ ਦੱਸਿਆ ਕਿ ਅੰਡਰ 17 ਲੜਕੀਆਂ ਵਰਗ ਵਿੱਚ 800 ਮੀਟਰ ਦੌੜ ਵਿੱਚ ਮਨਵੀਰ ਸਿੰਘ ਨੇ ਪਹਿਲਾ ਸਥਾਨ ਹਰਪ੍ਰੀਤ ਸਿੰਘ ਨੇ ਦੂਸਰਾ ਸਥਾਨ ਅਤੇ ਜਸ਼ਨਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ ਅਤੇ ਲੜਕੀਆਂ ਵਰਗ ਵਿੱਚ 800 ਮੀਟਰ ਦੌੜ ਵਿੱਚ ਮਾਸੂਮ ਨੇ ਪਹਿਲਾ ਸਥਾਨ ਸੰਤੋਸ਼ ਨੇ ਦੂਸਰਾ ਸਥਾਨ ਅਤੇ ਦਲਜੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। 
100 ਮੀਟਰ ਲੜਕੇ ਅੰਡਰ 21 ਦੇ ਵਿੱਚ ਪਾਰਸ ਨੇ ਪਹਿਲਾ ਸਥਾਨ ਮਿੰਕੂ ਨੇ ਦੂਸਰਾ ਸਥਾਨ ਅਤੇ ਨਵਪ੍ਰੀਤ ਨੇ ਤੀਸਰਾ ਸਥਾਨ ਹਾਸਿਲ ਕੀਤਾ ਅਤੇ ਇਸੀ ਵਰਗ ਜਾਂ ਲੜਕੀਆਂ ਵਿੱਚ ਪ੍ਰਭ ਸਿਮਰਨ ਕੌਰ ਨੇ ਪਹਿਲਾ ਸਥਾਨ, ਮਹਿਕਪ੍ਰੀਤ ਕੌਰ ਨੇ ਦੂਸਰਾ ਸਥਾਨ ਅਤੇ ਗੁਰਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਅੰਡਰ 21 ਲੜਕੀਆਂ ਵਰਗ ਵਿੱਚ 5 ਹਜਾਰ ਮੀਟਰ ਦੌੜ ਵਿੱਚ ਵਿਸ਼ਾਲ ਨੇ ਪਹਿਲਾ ਸਥਾਨ ਲਾਲ ਬਹਾਦਰ ਪਾਲ ਨੇ ਦੂਸਰਾ ਸਥਾਨ ਅਤੇ ਸ਼ੁਭਮ ਪਟੇਲ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਅੰਡਰ 21 ਤੋਂ 30 ਲੜਕਿਆਂ ਵਰਗ ਵਿੱਚ ਮੰਜੂ ਕੁਵਾਰ ਨੇ ਪਹਿਲਾ ਸਥਾਨ ਤਜਿੰਦਰ ਸਿੰਘ ਨੇ ਦੂਸਰਾ ਸਥਾਨ ਅਤੇ ਸਿਮਰਨਜੀਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। 
ਅੰਡਰ 21 ਤੋਂ 30 ਲੜਕੀਆਂ ਵਰਗ ਵਿੱਚ 100 ਮੀਟਰ ਦੌੜ ਵਿੱਚ ਸ਼ਿਵਾਨੀ ਨੇ ਪਹਿਲਾ ਸਥਾਨ ਸੁਖਵਿੰਦਰ ਕੌਰ ਨੇ ਦੂਸਰਾ ਸਥਾਨ ਅਤੇ ਆਸ਼ਾ ਵਰਮਾ ਨੇ ਤੀਸਰਾ ਸਥਾਨ ਹਾਸਿਲ ਕੀਤਾ। 
ਅੰਡਰ 21 ਤੋਂ 30 ਲੜਕਿਆਂ ਵਰਗ ਵਿੱਚ 5 ਹਜਾਰ ਮੀਟਰ ਦੌੜ ਵਿੱਚ ਦਿਲਬਾਗ ਸਿੰਘ ਨੇ ਪਹਿਲਾ ਸਥਾਨ ਅਤੇ ਹਰਮਨ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ।
ਅੰਡਰ ਅੰਡਰ 31 ਤੋਂ 40 ਲੜਕਿਆਂ ਵਰਗ ਵਿੱਚ 10 ਹਜਾਰ ਮੀਟਰ ਦੌੜ ਵਿੱਚ ਨਿਿਤਨ ਵਰਮਾ ਨੇ ਪਹਿਲਾ ਸਥਾਨ ਹਾਸਿਲ ਕੀਤਾ। 
ਅੰਡਰ 31 ਤੋਂ 40 ਉਮਰ ਵਰਗ ਲੜਕਿਆਂ ਵਿੱਚ 100 ਮੀਟਰ ਦੌੜ ਵਿੱਚ ਪ੍ਰਦੀਪ ਸਿੰਘ ਨੇ ਪਹਿਲਾ ਸਥਾਨ ਗੁਰਜੰਟ ਸਿੰਘ ਨੇ ਦੂਸਰਾ ਸਥਾਨ ਅਤੇ ਹਰਜੀਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਮੰਚ ਦਾ ਸੰਚਾਲਨ ਹਰਪ੍ਰੀਤ ਕੋਰ ਵੱਲੋ ਬਾਖੁਬੀ ਨਿਭਾਈ ਗਈ।
ਇਸ ਮੌਕੇ ਪ੍ਰਿੰਸੀਪਲ ਪੂਜਾ ਗੋਇਲ, ਪ੍ਰਿੰਸੀਪਲ ਜਗਜੀਵਨ ਸਿੰਘ, ਇੰਦਰਜੀਤ ਸਿੰਘ ਹਾਕੀ ਕੋਚ, ਹਰਿੰਦਰ ਕੌਰ ਹਾਕੀ ਕੋਚੈ, ਸੁਮਨ ਅਥੈਲੇਟਿਕ ਕੋਚ, ਯਸਪਾਲ ਸਵਿਿਮੰਗ ਕੌਚ ਨੋਡਲ ਅਫਸਰ, ਅਵਤਾਰ ਸਿੰਘ ਸੀਨੀਅਰ ਸਹਾਇਕ, ਰਜਿੰਦਰ ਕੁਮਾਰ, ਰੇਖਾ ਰਾਣੀ, ਕੁਲਵਿੰਦਰ ਸਿੰਘ, ਧਰਮਿੰਦਰ ਕੌਰ, ਇੰਦਰਜੀਤ ਕੌਰ, ਰਣਬੀਰ ਸਿੰਘ ਵਿਸ਼ਵ ਪੰਡਿਤ, ਸਰਬਜੀਤ ਕੌਰ, ਅਜੇ ਕੁਮਾਰ, ਲਵਪ੍ਰੀਤ ਸਿੰਘ, ਆਸ਼ਾ, ਜਤਿੰਦਰ ਸਿੰਘ, ਰੁਪਿੰਦਰ ਕੌਰ, ਸਤਿਕਾਰ ਸਿੰਘ, ਮਨਜਿੰਦਰ ਸਿੰਘ, ਗੁਰਜੀਤ ਸਿੰਘ, ਸਿਮਰਨਜੀਤ ਸਿੰਘ, ਰਣਵੀਰ ਕੌਰ, ਲਖਵਿੰਦਰ ਸਿੰਘ, ਸੁਖਵਿੰਦਰ ਸਿੰਘ, ਚਰਨਜੀਤ ਸਿੰਘ, ਸਰਬਜੀਤ ਸਿੰਘ, ਰਾਜੇਸ਼ ਕੁਮਾਰ, ਦਵਿੰਦਰ ਸਿੰਘ, ਰੇਨੂ, ਗੁਰਪ੍ਰਤਾਪ ਸਿੰਘ, ਸਤਵਿੰਦਰ ਕੌਰ, ਸਤਵੰਤ ਕੌਰ, ਕੁਲਵਿੰਦਰ ਸਿੰਘ, ਸਰਬਜੀਤ ਕੌਰ, ਇੰਦਰਜੀਤ ਕੌਰ, ਭੁਪਿੰਦਰ ਕੌਰ, ਨਰਿੰਦਰ ਸਿੰਘ, ਗੁਰਦੀਪ ਸਿੰਘ, ਬਲਜਿੰਦਰ ਸਿੰਘ, ਦੀਪਕ ਰਾਣਾ, ਗੁਰਪ੍ਰੀਤ ਕੌਰ, ਹਰਦੀਪ ਕੌਰ, ਧਰਮਿੰਦਰ ਕੌਰ, ਰਮਾ ਰਾਣੀ, ਬਲਵਿੰਦਰ ਸਿੰਘ, ਇੰਦਰਜੀਤ ਸਿੰਘ, ਰਿਤੂ, ਹਰਪ੍ਰੀਤ ਕੌਰ, ਰਮਨਜੀਤ ਸਿੰਘ, ਦਲੀਪ ਸਿੰਘ, ਸੀਸਪਾਲ, ਸਤੀਸ਼ ਕੁਮਾਰ, ਜਸਬੀਰ ਸਿੰਘ, ਰਮਨਜੀਤ ਸਿੰਘ, ਸੂਰਜ ਪ੍ਰਕਾਸ਼ ਆਦਿ ਹਾਜ਼ਰ ਸਨ।
ਬਲਾਕ ਪੱਧਰੀ ਮੁਕਾਬਲੇ ਸਥਾਨਕ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਬੜੀ ਸ਼ਾਨੋਸ਼ੋਕਤ ਨਾਲ ਚਲ ਰਹੇ

Leave a Comment

Your email address will not be published. Required fields are marked *

Scroll to Top