BIS ਅਧੀਨ ਸਟੈਂਡਰਡ ਰਾਈਟਿੰਗ ਮੁਕਾਬਲਾ ਭਰਤਗੜ੍ਹ ਸਕੂਲ ਵਿੱਖੇ ਕਰਵਾਇਆ ਗਿਆ

Standard writing competition under BIS was conducted in Bharatgarh School
ਰੂਪਨਗਰ, 6 ਨਵੰਬਰ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਰਤਗੜ੍ਹ, ਰੂਪਨਗਰ ਵਿਖੇ ਪ੍ਰਿੰਸੀਪਲ ਰਮੇਸ਼ ਕੁਮਾਰ ਜੀ ਦੀ ਅਗਵਾਈ ਵਿੱਚ ਸਟੈਂਡਰਡ ਰਾਈਟਿੰਗ ਮੁਕਾਬਲੇ ਅਤੇ ਵਿਦਿਆਰਥੀਆਂ ਦੀ ਓਰੀਐਨਟੇਸ਼ਨ ਸੰਬੰਧੀ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ਪ੍ਰੋਗਰਾਮ ਵਿੱਚ ਪ੍ਰਿੰਸੀਪਲ ਰਾਮੇਸ਼ ਕੁਮਾਰ ਜੀ ਨੇ ਬੀ.ਆਈ. ਐਸ ਵੱਲੋ ਆਮ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਕੀਤੇ ਗਏ ਵਿਲੱਖਣ ਉਪਰਾਲਿਆਂ ਦੀ ਭਰਪੂਰ ਸਰਾਹਨਾ ਕੀਤੀ ਗਈ ।ਸਟੈਂਡਰਡ ਕਲੱਬ ਦੇ ਇੰਚਾਰਜ ਗੁਰਇੰਦਰਜੀਤ ਕੌਰ ਨੇ ਦੱਸਿਆ ਕਿ ਇਸ ਮੌਕੇ ਤੇ ਰਾਈਟਿੰਗ ਮੁਕਾਬਲੇ ਕਰਵਾਏ ਗਏ।

Standard writing competition under BIS was conducted in Bharatgarh School

ਇਸ ਉਪਰੰਤ ਬੀ. ਆਈ. ਐਸ. ਵੱਲੋ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਸਟੈਂਡਰਡ ਪ੍ਰਮੋਸ਼ਨ ਕੰਨਸੱਲਟੈਂਟ ਅਤੇ ਰਿਸੋਰਸ ਪਰਸਨ ਵੱਲੋਂ ਵਿਦਿਆਰਥੀਆਂ ਨੂੰ ਮਾਨਕ ਬਿਊਰੋ ਵੱਲੋਂ ਨਿਰਧਾਰਿਤ ਮਾਨਕਾ ਦੀ ਰੋਜ਼ਾਨਾ ਜੀਵਨ ਵਿੱਚ ਮਹੱਤਤਾ ਅਤੇ ਬੀ.ਆਈ.ਐਸ. ਕੇਅਰ ਐਪ, ਆਈ.ਐਸ.ਆਈ ਮਾਰਕ , ਸੋਨੇ ਦੇ ਗਹਿਣਿਆਂ ਦੀ ਸੁੱਧਤਾ ਲਈ ਹਾਲਮਾਰਕ , ਆਰ. ਮਾਰਕ ਅਤੇ ਬਿਊਰੋ ਆਫ ਇੰਡੀਅਨ ਸਟੈਂਡਰਡ ਸੰਬੰਧੀ ਵਿਸਥਾਰ ਵਿੱਚ ਜਾਗਰੂਕ ਕੀਤਾ ਗਿਆ । ਜੇਤੂ ਵਿਦਿਆਰਥੀਆਂ ਨੂੰ ਕ੍ਰਮਵਾਰ 1000 ਰੁਪਏ, 750 ਰੁਪਏ , 500 ਰੁਪਏ ਅਤੇ 250 ਰੁਪਏ ਦੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ।ਸਾਰੇ ਵਿਦਿਆਰਥੀਆਂ ਨੂੰ ਰਿਫਰੈਸਮੈਂਟ ਵੀ ਦਿੱਤੀ ਗਈ । ਇਸ ਮੌਕੇ ਤੇ 40 Students ਹਾਜ਼ਰ ਸਨ ।
Standard writing competition under BIS was conducted in Bharatgarh School

Ropar Google News 

Leave a Comment

Your email address will not be published. Required fields are marked *

Scroll to Top