Big achievement of Jasmine Kaur from Rupnagar!
ਦੂਰਦਰਸ਼ਨ ਜਲੰਧਰ ‘ਤੇ ਵਾਤਾਵਰਣ ਬਾਰੇ ਕਵਿਤਾ ਪੇਸ਼ ਕਰ ਸਕੂਲ ਦਾ ਨਾਮ ਕੀਤਾ ਰੌਸ਼ਨ
ਰੂਪਨਗਰ, 12 ਅਕਤੂਬਰ : ਸਰਕਾਰੀ ਮਿਡਲ ਸਕੂਲ ਰਾਏਪੁਰ ਸਾਨੀ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਕੌਰ ਨੇ ਜਲੰਧਰ ਦੂਰਦਰਸ਼ਨ ਕੇਂਦਰ ‘ਤੇ ਵਾਤਾਵਰਣ ਨਾਲ ਸਬੰਧਿਤ ਆਪਣੀ ਪ੍ਰੇਰਣਾਦਾਇਕ ਕਵਿਤਾ ਪੇਸ਼ ਕਰਕੇ ਵੱਡੀ ਉਪਲਬਧੀ ਹਾਸਲ ਕੀਤੀ। ਉਸ ਦੀ ਇਹ ਪ੍ਰਸਤੁਤੀ ਨਾ ਸਿਰਫ਼ ਦਰਸ਼ਕਾਂ ਦੇ ਦਿਲ ਜਿੱਤ ਗਈ, ਸਗੋਂ ਸਕੂਲ ਅਤੇ ਖੇਤਰ ਲਈ ਵੀ ਮਾਣ ਦਾ ਮੌਕਾ ਬਣੀ।
ਸਕੂਲ ਪਰਿਵਾਰ ਨੇ ਜੈਸਮੀਨ ਕੌਰ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਹ ਵਿਦਿਆਰਥੀਆਂ ਦੀ ਲੁਕਿਆ ਪ੍ਰਤਿਭਾ ਨੂੰ ਰਾਸ਼ਟਰੀ ਪੱਧਰ ‘ਤੇ ਲਿਜਾਣ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਇਸ ਪ੍ਰੋਗਰਾਮ ਨਾਲ ਸਬੰਧਿਤ ਸਾਰੀਆਂ ਵੀਡਿਓ ਅਤੇ ਤਸਵੀਰਾਂ ਦੇਖਣ ਲਈ ਹੇਠਾਂ ਦਿੱਤੇ ਫੇਸਬੁੱਕ ਲਿੰਕ ਤੇ ਕਲਿਕ ਕਰੋ
Follow us on Facebook
District Ropar News
ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।