ਬੇਜ਼ੁਬਾਨ ਰੁੱਖ

ਮੈਂ ਹਾਂ ਰੁੱਖ ਬੇਜ਼ੁਬਾਨ,
ਸਾੜੀ ਜਾਂਦੇ, ਵੱਢੀ ਜਾਂਦੇ,
ਕੱਢੀ ਜਾਂਦੇ, ਮੇਰੇ ਪ੍ਰਾਣ।
ਖਾਲੀ ਕਦੇ ਨਾ ਮੋੜਿਆ ਕੋਈ,
ਕੁੱਝ ਨਾ ਕੁੱਝ ਦੇ ਕੇ ਤੋਰਿਆ ਕੋਈ।
ਕਦੇ ਨਾ ਕੀਤਾ ਕਿਸੇ ਦਾ ਨੁਕਸਾਨ,
ਮੈਂ ਹਾਂ ਰੁੱਖ ਬੇਜ਼ੁਬਾਨ,
ਸਾੜੀ ਜਾਂਦੇ, ਵੱਢੀ ਜਾਂਦੇ,
ਕੱਢੀ ਜਾਂਦੇ, ਮੇਰੇ ਪ੍ਰਾਣ।
ਕਣਕ ਵੱਢ ਕੇ, ਝੋਨਾ ਲਾਇਆ
ਪਾਣੀ ਦਾ ਪੱਧਰ ਹੇਠਾ ਪਹੁੰਚਾਇਆ।
ਹੁਣ ਘਾਟ ਦੇ ਲੱਗੇ ਆਉਣ ਰੁਝਾਨ,
ਮੈਂ ਹਾਂ ਧਰਤੀ ਬੇਜ਼ੁਬਾਨ,
ਸਾੜੀ ਜਾਂਦੇ, ਵੱਢੀ ਜਾਂਦੇ,
ਕੱਢੀ ਜਾਂਦੇ, ਮੇਰੇ ਪ੍ਰਾਣ।
ਕਰੋਨਾ ਕਾਲ ਜਦੋਂ ਸੀ ਆਇਆ,
ਪੈਸੇ ਦੇ ਕੇ ਸੀ ਸਿਲੰਡਰ ਲਾਇਆ।
ਮੈਂ ਤਾਂ ਆਕਸੀਜਨ ਵੰਡ ਰਿਹਾ,
ਕਮੀਂ ਨਾ ਦਿੱਤੀ ਕਦੇ ਆਣ,
ਮੈਂ ਹਾਂ ਰੁੱਖ ਬੇਜ਼ੁਬਾਨ,
ਸਾੜੀ ਜਾਂਦੇ, ਵੱਢੀ ਜਾਂਦੇ,
ਕੱਢੀ ਜਾਂਦੇ, ਮੇਰੇ ਪ੍ਰਾਣ।
ਮੇਰੀ ਗਿਣਤੀ ਘੱਟ ਰਹੀ ,
ਸੂ਼ਈ ਪਾਰੇ ਦੀ ਵੱਧ ਰਹੀ ।
ਹਾਏ ਹਾਏ ਕਰਦੀ ਹਰ ਇੱਕ ਜ਼ੁਬਾਨ,
ਮੈਂ ਹਾਂ ਰੁੱਖ ਬੇਜ਼ੁਬਾਨ,
ਸਾੜੀ ਜਾਂਦੇ,ਵੱਢੀ ਜਾਂਦੇ,
ਕੱਢੀ ਜਾਂਦੇ, ਮੇਰੇ ਪ੍ਰਾਣ।
ਆਓ ਮੌਕਾ ਸਾਂਭ ਕੇ ਰੁੱਖ ਲਗਾਈਏ,
ਭਵਿੱਖ ਲਈ ਵਾਤਾਵਰਨ ਬਚਾਈਏ।
ਇੰਨਾਂ ਨਿੱਕੇ ਨਿੱਕੇ ਹੰਭਲਿਆਂ ਨਾਲ,
ਹੋ ਜਾਊ ਖੁਸ਼ਹਾਲ ਜਹਾਨ,
ਮੈਂ ਹਾਂ ਰੁੱਖ ਬੇਜ਼ੁਬਾਨ,
ਸਾੜੋ ਨਾ, ਵੱਢੋ ਨਾ
ਕੱਢੋ ਨਾ , ਮੇਰੇ ਪ੍ਰਾਣ।
ਕੱਢੋ ਨਾ, ਮੇਰੇ ਪ੍ਰਾਣ।

















