
ਰੂਪਨਗਰ, 29 ਜੁਲਾਈ: ਰੂਪਨਗਰ ਜ਼ੋਨ ਦੀਆਂ ਬੈਡਮਿੰਟਨ ਖੇਡ ਦੀਆਂ 69ਵੀਆਂ ਜ਼ੋਨਲ ਸਕੂਲ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ (ਸ.ਸ.) ਪ੍ਰੇਮ ਕੁਮਾਰ ਮਿੱਤਲ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਸ਼ਰਨਜੀਤ ਕੌਰ ਦੀ ਦੇਖ ਰੇਖ ਹੇਠ ਸ਼ਿਵਾਲਿਕ ਕਲੱਬ ਰੂਪਨਗਰ ਦੇ ਬੈਡਮਿੰਟਨ ਹਾਲ ਵਿਖੇ ਧੂਮ ਧੜੱਕੇ ਨਾਲ ਸ਼ੁਰੂ ਹੋ ਗਈਆਂ।
ਅੱਜ ਲੜਕੀਆਂ ਦੇ ਖੇਡ ਮੁਕਾਬਲਿਆਂ ਦਾ ਉਦਘਾਟਨ ਜ਼ੋਨਲ ਪ੍ਰਧਾਨ ਰੂਪਨਗਰ ਪ੍ਰਿੰਸੀਪਲ ਸ. ਕੁਲਵਿੰਦਰ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਕੀਤਾ, ਉਸ ਸਮੇਂ ਉਨ੍ਹਾਂ ਨਾਲ ਜ਼ੋਨਲ ਸਕੱਤਰ ਸ਼੍ਰੀਮਤੀ ਗੁਰਪ੍ਰੀਤ ਕੌਰ ਹਾਜ਼ਰ ਸਨ।
ਬੈਡਮਿੰਟਨ ਦੇ ਅੰਡਰ -14 ਲੜਕੀਆਂ ਵਿੱਚ ਸਾਹਿਬਜਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਨੇ ਪਹਿਲਾਂ ਸਥਾਨ ਹਾਸਲ ਕੀਤਾ, ਦੂਜਾ ਸਥਾਨ ਸੇਂਟ ਜੇਵੀਅਰ ਸਕੂਲ ਕੋਟਲਾ ਨਿਹੰਗ ਨੇ ਅਤੇ ਹੋਲੀ ਫੈਮਿਲੀ ਕਾਨਵੇਂਟ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਨੇ ਤੀਸਰਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਦਾ ਮਾਣ ਵਧਾਇਆ।
ਅੰਡਰ -17 ਸਾਲ ਲੜਕੀਆਂ ਦੇ ਮੁਕਾਬਲਿਆਂ ਵਿੱਚ ਸ਼ਿਵਾਲਿਕ ਪਬਲਿਕ ਸਕੂਲ ਰੂਪਨਗਰ ਨੇ ਪਹਿਲਾ, ਹੋਲੀ ਫੈਮਿਲੀ ਕਾਨਵੇਂਟ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਨੇ ਦੂਜਾ ਅਤੇ ਸਾਹਿਬਜਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਨੇ ਤੀਸਰਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਦਾ ਮਾਣ ਵਧਾਇਆ।
ਅੰਡਰ -19 ਸਾਲ ਲੜਕੀਆਂ ਵਿੱਚ ਸਤਲੁੱਜ ਪਬਲਿਕ ਸਕੂਲ ਹੁਸੈਨਪੁਰ ਨੇ ਪਹਿਲਾ, ਸਾਹਿਬਜਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਨੇ ਦੂਜਾ ਅਤੇ ਹੋਲੀ ਫੈਮਿਲੀ ਕਾਨਵੇਂਟ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਨੇ ਤੀਸਰਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਦਾ ਮਾਣ ਵਧਾਇਆ।
ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਲੈਕਚਰਾਰ ਕਨਵੀਨਰ ਸ. ਬਲਜਿੰਦਰ ਸਿੰਘ, ਜ਼ਿਲ੍ਹਾ ਕੋਚ ਉਪ ਕਨਵੀਨਰ ਸ਼੍ਰੀਮਤੀ ਸ਼ੀਲ ਭਗਤ, ਸ਼੍ਰੀਮਤੀ ਹਰਦੀਪ ਕੌਰ ਅਤੇ ਸ਼੍ਰੀਮਤੀ ਗੁਰਪ੍ਰੀਤ ਕੌਰ ਨੇ ਆਪਣੀ ਡਿਊਟੀ ਬਾਖ਼ੂਬੀ ਨਿਭਾਈ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਸ. ਨਰਿੰਦਰ ਸਿੰਘ ਬੰਗਾ ਅਤੇ ਸ. ਅੰਮ੍ਰਿਤਪਾਲ ਸਿੰਘ ਨੇ ਵੀ ਆਪਣੀ ਹਾਜ਼ਰੀ ਲਗਵਾਈ।
👇Share on your Social Media