ਰੂਪਨਗਰ, 17 ਸਤੰਬਰ: ਭਾਰਤ ਸਰਕਾਰ ਦੇ ਨੈਸ਼ਨਲ ਸਾਇੰਸ ਸੈਂਟਰ (ਮਨਿਸਟਰੀ ਆਫ ਕਲਚਰ ਤੇ ਮਿਊਜ਼ੀਅਮ) ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਜਸਵਿੰਦਰ ਕੌਰ ਅਤੇ ਡੀ.ਐਮ. ਸਤਨਾਮ ਸਿੰਘ ਦੀ ਦੇਖ-ਰੇਖ ਵਿੱਚ ਬਲਾਕ ਰੋਪੜ-2 ਅਤੇ ਮੀਆਂਪੁਰ ਦਾ ਆਰਟੀਫਿਸ਼ੀਅਲ ਇੰਟੈਲੀਜੈਨਸ ਵਿਸ਼ੇ ਦਾ ਬਲਾਕ ਪੱਧਰੀ ਰਾਸ਼ਟਰੀ ਸਾਇੰਸ ਸੈਮੀਨਾਰ (ਭਾਸ਼ਣ ਮੁਕਾਬਲਾ) ਸਕੂਲ ਆਫ ਐਮੀਨੈਂਸ ਰੂਪਨਗਰ ਵਿਖੇ ਕਰਵਾਇਆ ਗਿਆ।
ਇਸ ਸੈਮੀਨਾਰ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਸੰਜੀਵ ਕੁਮਾਰ ਗੌਤਮ, ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ ਸਿੱਖਿਆ) ਦਰਸ਼ਨਜੀਤ ਸਿੰਘ ਅਤੇ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਰੂਪਨਗਰ ਜਸਵਿੰਦਰ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦੇ ਹੋਏ ਦੋਵੇਂ ਬਲਾਕਾਂ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਦੌਰਾਨ, ਅੱਜ ਦੇ ਯੁੱਗ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਫਾਇਦੇ, ਨੁਕਸਾਨ ਅਤੇ ਭਵਿੱਖ ਵਿੱਚ ਇਸ ਦੀਆਂ ਹੋਰ ਸੰਭਾਵਨਾਵਾਂ ਬਾਰੇ ਵਿਸਥਾਰ ਪੂਰਵਕ ਦੱਸਿਆ।
ਬਲਾਕ ਰੋਪੜ-2 ਅਤੇ ਮੀਆਂਪੁਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਇਸ ਸੈਮੀਨਾਰ ਵਿੱਚ ਭਾਗ ਲਿਆ ਗਿਆ, ਜਿਸ ਦੌਰਾਨ ਬਲਾਕ ਰੋਪੜ-2 ਵਿੱਚ ਵਿਦਿਆਰਥਣ ਉਮਾ ਸਰਕਾਰੀ ਕੰਨਿਆ ਸਕੂਲ ਰੂਪਨਗਰ ਨੇ ਪਹਿਲਾ, ਨਕਿਤਾ ਸ਼ਰਮਾ ਸਰਕਾਰੀ ਹਾਈ ਸਕੂਲ ਚੱਕ ਕਰਮਾਂ ਨੇ ਦੂਜਾ ਅਤੇ ਅਰਸ਼ਪ੍ਰੀਤ ਸਿੰਘ ਸਰਕਾਰੀ ਮਿਡਲ ਸਕੂਲ ਲੋਹਗੜ੍ਹ ਫਿੱਡੇ ਨੇ ਕਰਮਵਾਰ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਇਸੇ ਤਰ੍ਹਾਂ ਬਲਾਕ ਮੀਆਂਪੁਰ ਵਿੱਚ ਆਸ਼ੀਸ਼ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘ ਭਗਵੰਤਪੁਰ ਨੇ ਪਹਿਲਾ ਜੰਨਤਵੀਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ ਨੇ ਦੂਜਾ ਅਤੇ ਭਵਨੀਤ ਕੌਰ ਸਰਕਾਰੀ ਹਾਈ ਸਕੂਲ ਹਰੀਪੁਰ ਨੇ ਕਰਮਵਾਰ ਤੀਜਾ ਸਥਾਨ ਪ੍ਰਾਪਤ ਕੀਤਾ।
ਸੈਮੀਨਾਰ ਦੌਰਾਨ ਜੱਜਮੈਂਟ ਦੀ ਭੂਮਿਕਾ ਦਵਿੰਦਰ ਕੌਰ ਲੈਕ. ਫਿਜਿਕਸ, ਜੋਯਤੀ ਅਰੋੜਾ ਲੈਕ. ਬਾਇਲੋਜੀ ਅਤੇ ਸਤਨਾਮ ਕੌਰ ਕੰਪਿਊਟਰ ਫੈਕਲਟੀ ਵੱਲੋਂ ਬਾਖੂਬੀ ਨਿਭਾਈ ਗਈ।
ਇਸ ਦੌਰਾਨ ਸੰਜੀਵ ਕੁਮਾਰ, ਸੁਖਵਿੰਦਰ ਸਿੰਘ, ਓਂਕਾਰ ਸਿੰਘ, ਮੈਡਮ ਕਮਲੇਸ਼ ਕੌਰ, ਮੈਡਮ ਸੁਧਾ ਰਾਣੀ, ਅਮਿਤ ਸ਼ਰਮਾ, ਮੈਡਮ ਮਮਤਾ ਅਤੇ ਮੈਡਮ ਅੰਕਿਤਾ ਸ਼ਰਮਾ ਅਤੇ ਬਲਾਕ ਦੇ ਹੋਰ ਅਧਿਆਪਕ ਸਾਹਿਬਾਨ ਵੀ
ਹਾਜ਼ਰ ਸਨ।
ਆਰਟੀਫਿਸ਼ੀਅਲ ਇੰਟੈਲੀਜੈਨਸ ਵਿਸ਼ੇ ਦਾ ਬਲਾਕ ਪੱਧਰੀ ਰਾਸ਼ਟਰੀ ਸਾਇੰਸ ਸੈਮੀਨਾਰ (ਭਾਸ਼ਣ ਮੁਕਾਬਲਾ) ਸਕੂਲ ਆਫ ਐਮੀਨੈਂਸ ਰੂਪਨਗਰ ਵਿਖੇ ਕਰਵਾਇਆ ਗਿਆ