ਆਦਰਸ਼ ਸਕੂਲ ਲੋਧੀਪੁਰ ਨੂੰ ਮਿਲੇ 17 ਨਵੇਂ ਕੰਪਿਊਟਰ ਤੇ 6 ਸਮਾਰਟ ਇੰਟਰਐਕਟਿਵ ਪੈਨਲ

Adarsh ​​School Lodhipur gets 17 new computers and 6 smart interactive panels

Adarsh ​​School Lodhipur gets 17 new computers and 6 smart interactive panels

ਸ੍ਰੀ ਅਨੰਦਪੁਰ ਸਾਹਿਬ, 18 ਮਾਰਚ: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਵਿੱਚ ਚੱਲ ਰਹੀ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਨੂੰ ਆਧੁਨਿਕ ਸੁਵਿਧਾਵਾਂ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸੇ ਕੜੀ ਵਿੱਚ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ਸ੍ਰੀ ਅਨੰਦਪੁਰ ਸਾਹਿਬ ਨੂੰ 17 ਨਵੇਂ ਕੰਪਿਊਟਰ ਅਤੇ 6 ਸਮਾਰਟ ਇੰਟਰਐਕਟਿਵ ਪੈਨਲ ਪ੍ਰਦਾਨ ਕੀਤੇ ਗਏ।
ਸਕੂਲ ਪ੍ਰਿੰਸੀਪਲ ਨੀਰਜ ਕੁਮਾਰ ਵਰਮਾ ਅਤੇ ਸਿੱਖਿਆ ਕੋਆਰਡੀਨੇਟਰ ਦਿਆ ਸਿੰਘ ਅਤੇ ਸਕੂਲ ਇੰਚਾਰਜ ਚਰਨਜੀਤ ਸਿੰਘ ਦੀ ਦੇਖ-ਰੇਖ ਹੇਠ ਅੱਜ ਸਕੂਲ ਵਿੱਚ ਇਕ ਸਧਾਰਣ ਪਰ ਉਤਸ਼ਾਹਭਰਿਆ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ, ਲੋਧੀਪੁਰ ਦੇ ਸਰਪੰਚ ਅਤੇ ਸਕੂਲ ਸਟਾਫ਼ ਦੀ ਹਾਜ਼ਰੀ ਵਿੱਚ ਨਵੀਂ ਡਿਜ਼ੀਟਲ ਸਹੂਲਤਾਂ ਦਾ ਰਸਮੀ ਸ਼ੁਭਾਰੰਭ ਕੀਤਾ ਗਿਆ। ਸਮਾਗਮ ਦੌਰਾਨ ਹਰਦੀਪ ਸਿੰਘ, ਬਾਬੂ ਰਾਮ ਸਰਪੰਚ, ਕੁਲਵਿੰਦਰ ਸਿੰਘ ਪੰਚ, ਰਸ਼ਮੀ, ਪਰਮੋਦ ਚੇਅਰਮੈਨ, ਦਵਿੰਦਰ ਸਿੰਘ ਸ਼ਮੀ, ਮੈਡਮ ਸੁਦੇਸ਼ ਕੁਮਾਰੀ, ਅਭਿਜੀਤ ਅਲੈਕਸੀ ਅਤੇ ਹਰਦੀਪ ਸਿੰਘ ਲੋਧੀਪੁਰ ਵੱਲੋਂ ਸਾਂਝੇ ਤੌਰ ‘ਤੇ ਰਸਮੀ ਉਦਘਾਟਨ ਕੀਤਾ ਗਿਆ।
ਇਸ ਮੌਕੇ ਤੇ ਸਿੱਖਿਆ ਕੋਆਰਡੀਨਟਰ ਦਿਆ ਸਿੰਘ ਨੇ ਕਿਹਾ ਕਿ ਨਵੀਆਂ ਆਈਸੀਟੀ ਸੁਵਿਧਾਵਾਂ ਨਾਲ ਵਿਦਿਆਰਥੀਆਂ ਨੂੰ ਆਧੁਨਿਕ ਤਰੀਕਿਆਂ ਨਾਲ ਪੜ੍ਹਾਈ ਕਰਨ ਦਾ ਮੌਕਾ ਮਿਲੇਗਾ ਅਤੇ ਡਿਜ਼ੀਟਲ ਸਿੱਖਿਆ ਨੂੰ ਹੋਰ ਮਜ਼ਬੂਤੀ ਮਿਲੇਗੀ। ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਕੂਲਾਂ ਦੇ ਸਰਬਪੱਖੀ ਵਿਕਾਸ ਲਈ ਹਰ ਮੁਨਕਿਨ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੀ ਕੋਸ਼ਿਸ਼ ਹੈ ਕਿ ਆਦਰਸ਼ ਸਕੂਲ ਨੂੰ ਇਲਾਕੇ ਦੇ ਇੱਕ ਬਿਹਤਰੀਨ ਸਕੂਲਾਂ ਵਿੱਚ ਸ਼ਾਮਿਲ ਕਰਨਾ ਹੈ।ਸਕੂਲ ਪ੍ਰਿੰਸੀਪਲ ਨੀਰਜ ਕੁਮਾਰ ਵਰਮਾ ਨੇ ਕਿਹਾ ਕਿ ਇਹ ਸਹੂਲਤਾਂ ਸਕੂਲ ਲਈ ਮੀਲ ਪੱਥਰ ਸਾਬਤ ਹੋਣਗੀਆਂ। ਉਨ੍ਹਾਂ ਦੱਸਿਆ ਕਿ ਅਧਿਆਪਕ ਹੁਣ ਪੜ੍ਹਾਈ ਨੂੰ ਹੋਰ ਰੌਚਿਕ ਅਤੇ ਪ੍ਰਯੋਗਾਤਮਕ ਢੰਗ ਨਾਲ ਕਰਵਾ ਸਕਣਗੇ, ਜਿਸ ਨਾਲ ਵਿਦਿਆਰਥੀਆਂ ਦੇ ਨਤੀਜਿਆਂ ਵਿੱਚ ਮਹੱਤਵਪੂਰਣ ਸੁਧਾਰ ਆਵੇਗਾ। ਉਨ੍ਹਾਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ।ਇਲਾਕੇ ਦੇ ਨਿਵਾਸੀਆਂ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਸਤਰ ਹੋਰ ਉੱਚਾ ਹੋਵੇਗਾ।ਇਸ ਮੌਕੇ ਤੇ ਲੈਕ. ਬਲਕਾਰ ਸਿੰਘ , ਲੈਕ ਬਲਜੀਤ ਕੌਰ ,ਲੈਕ ਮੁਕੇਸ਼ ਕੁਮਾਰ, ਲੈਕ ਗੁਰਚਰਨ ਸਿੰਘ , ਲੈਕ. ਸੋਹਨ ਸਿੰਘ ਚਾਹਲ, ਲੈਕ ਰਜਨੀਸ਼ ਕੁਮਾਰ, ਤਪਿੰਦਰ ਕੌਰ ,ਹਰਸਿਮਰਨ ਸਿੰਘ, ਗੁਰਪ੍ਰੀਤ ਕੌਰ ,ਅਜਵਿੰਦਰ ਕੌਰ, ਕਮਲਜੀਤ ਕੌਰ, ਰੋਮਿਲ, ਪਰੇਹਾ, ਸੁਰਿੰਦਰ ਪਾਲ ਸਿੰਘ, ਕਮਲਪ੍ਰੀਤ ਸਿੰਘ, ਕਮਲਜੀਤ ਸਿੰਘ,ਪ੍ਰਦੀਪ ਕੌਰ, ਸੰਦੀਪਾ ਰਾਣੀ ,ਦੀਪ ਸ਼ਿਖਾ, ਲਖਵੀਰ ਕੌਰ , ਨਿਰਮਲ ਕੌਰ, ਨੇਹਾ ਰਾਣੀ, ਦਵਿੰਦਰ ਕੌਰ ,ਰੀਨਾ ਰਾਣੀ, ਗੁਰਪ੍ਰੀਤ ਸਿੰਘ, ਜਸਵੀਰ ਕੌਰ, ਕੁਲਜਿੰਦਰ ਕੌਰ ,ਸੁਖਵਿੰਦਰ ਕੌਰ ,ਰਾਜਵੀਰ ਕੌਰ , ਪਿੰਕੀ ਰਾਣੀ,ਰਣਵੀਰ ਸਿੰਘ , ਸ. ਨਿਰਮਲ ਸਿੰਘ(ਕਲਰਕ) ,ਸ. ਗੁਰਮੇਲ ਸਿੰਘ ਇਆ ਲਾਇਬ੍ਰੇਰੀਅਨ, ਕੰਵਲਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਅਮਰਜੀਤ ਸਿੰਘ, ਗਗਨ ਕੁਮਾਰ, ਸੁਰਜੀਤ ਸਿੰਘ, ਵਰੁਣ ਕੁਮਾਰ, ਅਦਰਸ਼ ਕੁਮਾਰ, ਹਰਜੋਤ ਸਿੰਘ, ਰਮਾ ਕੁਮਾਰੀ, ਸ਼ਰਨਜੀਤ ਕੌਰ, ਰਜਨੀ, ਸੋਨੀਆ, ਗੁਰਪ੍ਰੀਤ ਕੌਰ, ਸੀਮਾ ਦੇਵੀ, ਜਸਵਿੰਦਰ ਕੌਰ, ਮਨੀਤਾ ਰਾਣੀ ਆਦਿ ਹਾਜ਼ਰ ਸਨ।

CLICK HERE: All Classes PSEB Study Material 2025-26

 District Ropar News – Facebook

District Ropar News

Leave a Comment

Your email address will not be published. Required fields are marked *

Scroll to Top