A seminar was conducted at Basowal School under the Safe School Vehicle Program
ਸ੍ਰੀ ਅਨੰਦਪੁਰ ਸਾਹਿਬ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਸੋਵਾਲ ਵਿਖੇ ਸੇਫ ਸਕੂਲ ਵਾਹਨ ਪ੍ਰੋਗਰਾਮ ਤਹਿਤ ਸੈਮੀਨਾਰ ਕਰਵਾਇਆ ਗਿਆ। ਮਾਨਯੋਗ ਐਸ.ਐਸ.ਪੀ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ ਨਿਰਦੇਸ਼ ਅਧੀਨ ਸੇਫ ਸਕੂਲ ਵਾਹਨ ਪ੍ਰੋਗਰਾਮ ਦੇ ਸਬੰਧ ਵਿੱਚ ਟ੍ਰੈਫਿਕ ਐਜੂਕੇਸ਼ਨ ਸੈੱਲ ਅਨੰਦਪੁਰ ਸਾਹਿਬ(ਰੂਪਨਗਰ) ਦੀ ਟੀਮ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਸੋਵਾਲ ਵਿਖੇ ਅੰਡਰ 18 ਦੇ ਵਿਦਿਆਰਥੀਆਂ ਨੂੰ ਵਾਹਨ ਨਾ ਚਲਾਉਣ ਦੀ ਹਦਾਇਤ ਕੀਤੀ ਗਈ। ਪੁਲਿਸ ਦੇ ਹੈਲਪਲਾਈਨ ਨੰਬਰ 112 ਅਤੇ 181 ਤੇ ਸ਼ਿਕਾਇਤ ਜਾਂ ਮਦਦ ਲਈ ਸੰਪਰਕ ਕਰਨ ਬਾਰੇ ਦੱਸਿਆ ਗਿਆ। ਵਿਦਿਆਰਥੀਆਂ ਨੂੰ ਨਸ਼ਿਆਂ ਸਬੰਧੀ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਸ. ਸੁਖਦੇਵ ਸਿੰਘ ਏ.ਐਸ.ਆਈ ਵਲੋਂ ਜਾਗਰੂਕ ਕੀਤਾ ਗਿਆ। ਸਕੂਲ ਦੇ 10+1 ਅਤੇ 10+2 ਦੇ ਬੱਚਿਆਂ ਨੂੰ ਸੀਟ ਬੈਲਟ ਅਤੇ ਹੈਲਮੈਟ ਲਗਾਉਣ ਦੀ ਹਦਾਇਤ ਕੀਤੀ ਗਈ। ਟੀਮ ਦੀ ਅਗਵਾਈ ਏ.ਐਸ.ਆਈ ਸੁਖਦੇਵ ਸਿੰਘ ਅਤੇ ਉਨ੍ਹਾਂ ਦੇ ਨਾਲ ਹੌਲਦਾਰ ਹਰਜਾਪ ਸਿੰਘ ਅਤੇ ਹੌਲਦਾਰ ਉਮੇਸ਼ ਕੁਮਾਰ ਕਰ ਰਹੇ ਸਨ। ਇਸ ਮੌਕੇ ਸਕੂਲ ਪ੍ਰਿੰਸੀਪਲ ਮੋਹਣ ਲਾਲ ਵਲੋਂ ਇਸ ਟੀਮ ਨੂੰ ਜੀ ਆਇਆਂ ਆਖਿਆ ਗਿਆ ਅਤੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਲੈਕਚਰਾਰ ਸੁਰਜੀਤ ਸਿੰਘ, ਲੈਕਚਰਾਰ ਅਮਰੀਕ ਸਿੰਘ, ਲੈਕਚਰਾਰ ਸਰਵੇਸ਼ ਪਾਠਕ, ਲੈਕਚਰਾਰ ਨੀਲਮ ਰਾਣੀ, ਲੈਕਚਰਾਰ ਗੁਰਪ੍ਰੀਤ ਕੌਰ, ਲੈਕਚਰਾਰ ਮਨਜਿੰਦਰ ਕੌਰ, ਕੈਂਪਸ ਮੈਨੇਜਰ ਮਹਿੰਦਰ ਸਿੰਘ ਭਸੀਨ, ਗੋਰਵ ਸ਼ਰਮਾਂ,ਜੈਮਲ ਸਿੰਘ, ਗੁਲਜਾਰ ਸਿੰਘ,ਨਰਿੰਦਰ ਸਿੰਘ, ਸੰਦੀਪ ਬਸੀ ਆਦਿ ਹਾਜਰ ਸਨ।