ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗਰਦਲੇ ਵਿਖੇ ਜ਼ਿਲਾ ਪੱਧਰੀ ਵਿਗਿਆਨ ਪ੍ਰਦਰਸ਼ਨੀ 2023-24 ਦਾ ਆਯੋਜਨ ।

   ਜ਼ਿਲਾ ਪੱਧਰੀ ਵਿਗਿਆਨ ਪ੍ਰਦਰਸ਼ਨੀ 2023-24 ਦਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗਰਦਲੇ ਵਿਖੇ ਆਯੋਜਨ ਕੀਤਾ ਗਿਆ।
ਪ੍ਰਿੰਸੀਪਲ ਸ ਇੰਦਰਜੀਤ ਸਿੰਘ ਸ ਸ ਸ ਸਮਾਰਟ ਸਕੂਲ ਗਰਦਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਆਯੋਜਿਤ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ,ਜੋ ਕਿ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰੂਪਨਗਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗਰਦਲੇ ਵਿਖੇ ਕਰਵਾਈ ਗਈ , ਵਿਚ ਰੂਪਨਗਰ ਜਿਲੇ ਦੇ ਦਸ ਬਲਾਕਾਂ ਵਿੱਚੋਂ ਪਹਿਲੇ ਸਥਾਨ ਤੇ ਰਹੇ ਸਕੂਲਾਂ ਨੇ ਭਾਗ ਲਿਆ ।
Government Senior Secondary School GARDALA
 ਮੌਕੇ ਤੇ ਪਹੁੰਚੇ ਮੁੱਖ ਮਹਿਮਾਨ ਸੁਰਿੰਦਰ ਪਾਲ ਸਿੰਘ ਉਪ ਜ਼ਿਲਾ ਸਿੱਖਿਆ ਅਫਸਰ (ਸੈ.ਸਿ.) ਰੂਪਨਗਰ ਅਤੇ ਡੀ ਐਨ ਓ ਸ੍ਰੀ ਨੀਰਜ ਵਰਮਾ ਜੀ ਨੇ ਇਸ ਸਮਾਰੋਹ ਦਾ ਉਦਘਾਟਨ ਕੀਤਾ ਅਤੇ ਸ਼ਾਮਿਲ ਹੋਣ ਵਾਲੀਆਂ ਟੀਮਾਂ ਨੂੰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।ਰਿਜਲਟ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਰਮੇਸ਼ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਰਤਗੜ ,ਪ੍ਰਿੰਸੀਪਲ ਸਰਨਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਕੀਰਤਪੁਰ ਸਾਹਿਬ, ਸ੍ਰੀਮਤੀ ਤਜਿੰਦਰ ਕੌਰ ਲੈਕਚਰਾਰ ਕਮਿਸਟਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨਸ ਕੀਰਤਪੁਰ ਸਾਹਿਬ, ਸ੍ਰੀ ਸੁਖਦੇਵ ਸਿੰਘ ਸਾਇੰਸ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਂਗੜ, ਸੰਜੇ ਕੁਮਾਰ ਲੈਕਚਰਾਰ ਬਾਇਲੋਜੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਢੇਰ ਵਲੋਂ ਮਿਡਲ ਪੱਧਰ ਦੀ ਸਾਇੰਸ ਐਗਜੀਵਿਸ਼ਨ ਨੂੰ ਜੱਜ ਕੀਤਾ ਗਿਆ ।
 ਜਿਸ ਵਿਚ ਹੈਲਥ ਥੀਮ ਦੇ ਤਹਿਤ ਪਹਿਲੀ ਪੁਜੀਸ਼ਨ ਸਰਕਾਰੀ ਮਿਡਲ ਸਕੂਲ ਚੇਤਾਵਲੀ ਮੋਰਿੰਡਾ ਬਲਾਕ, ਦੂਜੀ ਪੁਜੀਸ਼ਨ ਸਰਕਾਰੀ ਹਾਈ ਸਕੂਲ ਮੰਦਵਾੜਾ ਮੀਆਪੁਰ ਬਲਾਕ ਅਤੇ ਤੀਜੀ ਪੁਜੀਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਐਵੀਨੈਸ ਸਕੂਲ ਕੀਰਤਪੁਰ ਸਾਹਿਬ ਬਲਾਕ ਕੀਰਤਪੁਰ ਨੇ ਹਾਸਿਲ ਕੀਤੀ । ਲਾਈਫ ਫਾਰ ਇਨਵਾਇਰਮੈਂਟ ਥੀਮ ਦੇ ਤਹਿਤ ਪਹਿਲੀ ਪੁਜੀਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਟਾਰੀ ਬਲਾਕ ਕੀਰਤਪੁਰ ਸਾਹਿਬ, ਦੂਜੀ ਪੁਜੀਸ਼ਨ ਸਰਕਾਰੀ ਹਾਈ ਸਕੂਲ ਬਸੀ ਗੁਜਰਾਂ ਬਲਾਕ ਚਮਕੌਰ ਸਾਹਿਬ ਅਤੇ ਤੀਜੀ ਪੁਜੀਸ਼ਨ ਸਰਕਾਰੀ ਹਾਈ ਸਕੂਲ ਪਪਰਾਲੀ ਬਲਾਕ ਮੋਰਿੰਡਾ ਨੇ ਹਾਸਲ ਕੀਤੀ । ਐਗਰੀਕਲਚਰ ਥੀਮ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੋਦੀ ਮਾਜਰਾ, ਬਲਾਕ ਰੋਪੜ -2 ਨੇ ਪਹਿਲਾ ਸਥਾਨ ,ਸਰਕਾਰੀ ਮਿਡਲ ਸਕੂਲ ਗੋਹਲਣੀ ਬਲਾਕ ਨੰਗਲ ਨੇ ਦੂਜਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਝੱਲੀਆਂ ਕਲਾਂ ਬਲਾਕ ਸਲੌਰਾ ਨੇ ਤੀਜਾ ਸਥਾਨ ਹਾਸਲ ਕੀਤਾ । ਕਮਿਊਨੀਕੇਸ਼ਨ ਐਂਡ ਟਰਾਂਸਪੋਰਟ ਥੀਮ ਦੇ ਤਹਿਤ ਸਰਕਾਰੀ ਹਾਈ ਸਕੂਲ ਰਾਏਪੁਰ ਬਲਾਕ ਤਖਤਗੜ੍ਹ ਨੇ ਪਹਿਲਾ ਸਥਾਨ ,ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੋਰਿੰਡਾ ਬਲਾਕ ਮੋਰਿੰਡਾ ਨੇ ਦੂਜਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗਰਦਲੇ ਬਲਾਕ ਕੀਰਤਪੁਰ ਸਾਹਿਬ ਨੇ ਤੀਸਰਾ ਸਥਾਨ ਹਾਸਿਲ ਕੀਤਾ। ਕੰਪਿਊਟੇਸ਼ਨ ਐਂਡ ਥਿੰਕਿੰਗ ਥੀਮ ਦੇ ਤਹਿਤ ਸਰਕਾਰੀ ਮਿਡਲ ਸਕੂਲ ਭੂਜੇ ਮਾਜਰਾ ਬਲਾਕ ਸਲੌਰਾ ਨੇ ਪਹਿਲੀ ਪੁਜੀਸ਼ਨ , ਸਰਕਾਰੀ ਹਾਈ ਸਕੂਲ ਚੱਕ ਕਰਮਾ ਬਲਾਕ ਰੋਪੜ 2 ਨੇ ਦੂਜੀ ਪੁਜੀਸ਼ਨ ਹਾਸਲ ਕੀਤੀ।
ਇਸੇ ਤਰ੍ਹਾਂ ਸੈਕੰਡਰੀ ਪੱਧਰ ਤੇ ਸ੍ਰੀਮਤੀ ਜਵਤਿੰਦਰ ਕੌਰ ਲੈਕਚਰਾਰ ਬਾਇਓਲੋਜੀ , ਸ਼੍ਰੀਮਤੀ ਸੀਮਾ ਚੌਹਾਨ ਲੈਕਚਰਾਰ ਫਿਜੀਕਸ ਸਰਕਾਰੀ ਗਰਲ ਸੀਨੀਅਰ ਸੈਕੰਡਰੀ ਸਕੂਲ ਰੋਪੜ ਸ੍ਰੀਮਤੀ ਪ੍ਰਤੀਭਾ ਲੈਕਚਰ ਕਮਿਸਟਰੀ ਸਰਕਾਰੀ ਗਰਲ ਸੀਨੀਅਰ ਸੈਕੰਡਰੀ ਸਕੂਲ ਅਨੰਦਪੁਰ ਸਾਹਿਬ ਵੱਲੋਂ ਸੈਕਡਰੀ ਪੱਧਰ ਤੇ ਹੋਣ ਵਾਲੀ ਸਾਇੰਸ ਐਗਜੀਵਿਸ਼ਨ ਨੂੰ ਜੱਜ ਕੀਤਾ ਗਿਆ , ਜਿਸ ਵਿੱਚ ਹੈਲਥ ਥੀਮ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੋਦੀ ਮਾਜਰਾ ਬਲਾਕ ਰੋਪੜ 2 ਨੇ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਮਾਣਾ ਬਲਾਕ ਤਖਤਗੜ੍ਹ ਨੇ ਦੂਜਾ ਸਥਾਨ ਅਤੇ ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ਬਲਾਕ ਸਲੌਰਾ ਨੇ ਤੀਜਾ ਸਥਾਨ ਹਾਸਿਲ ਕੀਤਾ। ਲਾਈਫ ਸਟਾਈਲ ਫਾਰ ਐਨਵਾਇਰਮੈਂਟ ਥੀਮ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਟਾਰੀ ਬਲਾਕ ਕੀਰਤਪੁਰ ਸਾਹਿਬ ਨੇ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੋਪੜ ਬਲਾਕ ਰੋਪੜ 2 ਨੇ ਦੂਜਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੋਦੀਪੁਰ ਬਲਾਕ ਅਨੰਦਪੁਰ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਐਗਰੀਕਲਚਰ ਥੀਮ ਦੇ ਤਹਿਤ ਸਰਕਾਰੀ ਹਾਈ ਸਕੂਲ ਰਾਏਪੁਰ ਬਲਾਕ ਤਖਤਗੜ ਨੇ ਪਹਿਲਾ ਸਥਾਨ ,ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਝੱਲੀਆਂ ਕਲਾਂ ਬਲਾਕ ਸਲੌਰਾ ਨੇ ਦੂਜਾ ਸਥਾਨ ਅਤੇ ਸਰਕਾਰੀ ਗਰਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਨੰਦਪੁਰ ਸਾਹਿਬ ਬਲਾਕ ਅਨੰਦਪੁਰ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਮਿਊਨੀਕੇਸ਼ਨ ਐਂਡ ਟਰਾਂਸਪੋਰਟ ਥੀਮ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਗਰੇਵਾਲ ਬਲਾਕ ਸਲੌਰਾ ਨੇ ਪਹਿਲਾ ਸਥਾਨ ,ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਰਤਗੜ ਬਲਾਕ ਕੀਰਤਪੁਰ ਸਾਹਿਬ ਨੇ ਦੂਜਾ ਸਥਾਨ, ਸਰਕਾਰੀ ਹਾਈ ਸਕੂਲ ਥਲੂ ਬਲਾਕ ਅਨੰਦਪੁਰ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੰਪਿਊਟੇਸ਼ਨ ਐਂਡ ਥਿੰਕਿੰਗ ਥੀਮ ਦੇ ਤਹਿਤ ਸਰਕਾਰੀ ਹਾਈ ਸਕੂਲ ਰਾਏਪਰ ਬਲਾਕ ਤਖਤਗੜ੍ਹ ਨੇ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਚਿਤਾਮਲੀ ਬਲਾਕ ਮੋਰਿੰਡਾ ਨੇ ਦੂਜਾ ਸਥਾਨ ਅਤੇ ਸਰਕਾਰੀ ਹਾਈ ਸਕੂਲ ਜਿੰਦਵੜੀ ਬਲਾਕ ਅਨੰਦਪੁਰ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ।                            GSSS GARDALA
    ਇਸ ਖੁਸ਼ੀ ਦੇ ਮੌਕੇ ਤੇ ਪਹੁੰਚੇ ਮੁੱਖ ਮਹਿਮਾਨ ਸਾਹਿਬਾਨ ਅਤੇ ਹੋਰ ਟੀਚਰ ਸਾਹਿਬਾਨ ਨੇ ਪੁਜੀਸ਼ਨ ਆ ਹਾਸਿਲ ਕਰਨ ਵਾਲੀਆਂ ਟੀਮਾਂ ਨੂੰ ਵਧਾਈ ਦਿੰਦਿਆਂ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਭਵਿੱਖ ਵਿੱਚ ਹੋਰ ਵੀ ਵਧੀਆ ਵਿਗਿਆਨਿਕ ਕਾਢਾਂ ਕੱਢਦੇ ਰਹਿਣ ਲਈ ਪ੍ਰੇਰਿਤ ਕੀਤਾ ਜਿਲਾ ਸਿੱਖਿਆ ਸੁਧਾਰ ਟੀਮ ਦੇ ਮੈਂਬਰ ਸਾਹਿਬਾਨ ,ਡੀਐਮ ਸ. ਸਤਨਾਮ ਸਿੰਘ ਅਤੇ ਐਸ ਐਮ ਸੀ ਕਮੇਟੀ ਦੇ ਚੇਅਰਮੈਨ ਸ੍ਰੀ ਕਮਲਜੀਤ ਸਿੰਘ ਮੌਕੇ ਤੇ ਪਹੁੰਚੇ ਸਨ, ਪ੍ਰਿੰਸੀਪਲ ਸ. ਇੰਦਰਜੀਤ ਸਿੰਘ ਜੀ ਨੇ ਦੱਸਿਆ ਕਿ ਸਕੂਲ ਦੇ ਸਮੁੱਚੇ ਸਟਾਫ ਸ੍ਰੀ ਨਿਰਮਲ ਕੁਮਾਰ ,ਸ੍ਰੀ ਸੁਖਦੀਪ ,ਸ ਸੰਦੀਪ ਸਿੰਘ, ਸ. ਰਣਵੀਰ ਸਿੰਘ ਪੀ ਟੀ ਆਈ (ਦਬੂੜ )ਸ੍ਰੀ ਸੰਜੀਵ ਕੁਮਾਰ ,ਸ੍ਰੀ ਰਿਸ਼ੀ ਸੋਨੀ, ਸ੍ਰੀ ਸੰਦੀਪ ਕੁਮਾਰ, ਸ. ਅੰਮ੍ਰਿਤਪਾਲ ਸਿੰਘ, ਮੰਗਾਂ ਸਿੰਘ,ਸ਼੍ਰੀਮਤੀ ਅੰਜੂ ਸ਼ਰਮਾ, ਸ਼੍ਰੀਮਤੀ ਰਜਿੰਦਰ ਕੌਰ, ਸ਼੍ਰੀਮਤੀ ਅਰਚਨਾ ਮਿੱਤਲ, ਸ਼੍ਰੀਮਤੀ ਨਿਤੀਸ਼ ਸ਼ਰਮਾ ਸ਼੍ਰੀਮਤੀ ਬਲਜੀਤ ਕੌਰ ,ਸ੍ਰੀਮਤੀ ਨਵਨੀਤ ਕੌਰ ,ਸ੍ਰੀਮਤੀ ਕਮਲਜੀਤ ਕੌਰ ਸ੍ਰੀਮਤੀ, ਪ੍ਰਭਦੀਪ ਕੌਰ, ਮਿਸ ਗੁਰਦੀਪ ਕੌਰ ,ਸ੍ਰੀਮਤੀ ਰੂਪਿੰਦਰਜੀਤ ਕੌਰ, ਸ੍ਰੀਮਤੀ ਦਲਜੀਤ ਕੌਰ ਵੱਲੋਂ ਇਸ ਸਮਾਰੋਹ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ।
Government Senior Secondary School GARDALA
Government Senior Secondary School GARDALA
Government Senior Secondary School GARDALA
Government Senior Secondary School GARDALA
District Level Science Exhibition 2023-24 Rupnagar

 

 

Leave a Comment

Your email address will not be published. Required fields are marked *

Scroll to Top