ਰੂਪਨਗਰ, 28 ਜਨਵਰੀ 2026 : ਸਕੂਲ ਸਿੱਖਿਆ ਵਿਭਾਗ ਪੰਜਾਬ ਦੀ ਸਮੱਗਰਾ ਸਕੀਮ ਤਹਿਤ Rashtriya Aavishkar Abhiyan (RAA) ਅਧੀਨ ਅੱਜ ਜ਼ਿਲ੍ਹਾ ਪੱਧਰੀ ਗਣਿਤ ਮੇਲਾ (District Math Mela) ਸਰਕਾਰੀ (ਕੰ) ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵਿਖੇ ਸਫਲਤਾਪੂਰਵਕ ਕਰਵਾਇਆ ਗਿਆ।
ਇਹ ਸਮਾਗਮ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸ਼੍ਰੀ ਪ੍ਰੇਮ ਕੁਮਾਰ ਮਿੱਤਲ ਦੀ ਅਗਵਾਈ ਹੇਠ ਅਤੇ ਸ਼੍ਰੀ ਵਿਪਨ ਕਟਾਰੀਆ, ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ, ਰੂਪਨਗਰ ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ।
ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਬਲਾਕ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਇਸ ਮੈਥ ਮੇਲੇ ਵਿੱਚ ਭਾਗ ਲਿਆ। ਵਿਦਿਆਰਥੀਆਂ ਵੱਲੋਂ Recreational Mathematics, Integrating Mathematics with IT, Mathematical Modelling, Real Life Applications of Mathematics ਅਤੇ Mathematics in Indian Ethos: From Ancient Roots to Modern Discoveries ਵਰਗੀਆਂ ਥੀਮਾਂ ਅਧੀਨ ਤਿਆਰ ਕੀਤੇ ਮਾਡਲਾਂ ਅਤੇ ਪ੍ਰਦਰਸ਼ਨੀਆਂ ਰਾਹੀਂ ਗਣਿਤ ਦੀ ਵਿਹਾਰਕ ਮਹੱਤਤਾ ਅਤੇ ਨਵੀਨ ਸੋਚ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ।
ਮੈਥ ਮੇਲੇ ਦੌਰਾਨ ਜੱਜਮੈਂਟ ਦੀ ਡਿਊਟੀ ਮਨਦੀਪ ਕੌਰ (ਲੈਕਚਰਾਰ ਮੈਥ, ਸ(ਕੰ) ਸਸਸਸ ਰੂਪਨਗਰ), ਸੰਦੇਸ਼ ਰਾਣੀ (ਲੈਕਚਰਾਰ ਮੈਥ, ਸਕੂਲ ਆਫ ਐਮੀਨੈਂਸ ਮੋਰਿੰਡਾ), ਅਜੇ ਅਰੋੜਾ (ਬੀ.ਆਰ.ਸੀ. ਮੋਰਿੰਡਾ), ਰਜਿੰਦਰ ਕੁਮਾਰ ਖੁਰਾਨਾ (ਮੈਥ ਮਾਸਟਰ, ਸਸਸਸ ਤਾਜਪੁਰ) ਅਤੇ ਗੁਰਿੰਦਰ ਸਿੰਘ (ਮੈਥ ਮਾਸਟਰ, ਸਸਸਸ ਸਰਸਾ ਨੰਗਲ) ਵੱਲੋਂ ਬੇਖੁਬੀ ਅਤੇ ਨਿਰਪੱਖਤਾ ਨਾਲ ਨਿਭਾਈ ਗਈ।
ਸਮਾਗਮ ਦੀ ਸੰਚਾਲਨਾ ਚੰਦਰ ਸ਼ੇਖਰ (ਬੀ.ਆਰ.ਸੀ. ਮੋਰਿੰਡਾ) ਵੱਲੋਂ ਕੀਤੀ ਗਈ। ਜਦਕਿ ਸਰਟੀਫਿਕੇਟ ਤਿਆਰ ਕਰਨ ਅਤੇ ਲਿਖਣ ਦੀ ਜ਼ਿੰਮੇਵਾਰੀ ਨਵਜੋਤ ਕੌਰ (ਸਾਇੰਸ ਮਿਸਟ੍ਰੈਸ, ਸਮਿਸ ਅਕਬਰਪੁਰ) ਅਤੇ ਬਲਦੀਪ ਕੌਰ (ਪੰਜਾਬੀ ਮਿਸਟ੍ਰੈਸ, ਸਮਿਸ ਖੈਰਾਬਾਦ) ਵੱਲੋਂ ਪੂਰੀ ਬੇਖੁਬੀ ਅਤੇ ਸੁਚੱਜੇ ਢੰਗ ਨਾਲ ਨਿਭਾਈ ਗਈ।
ਇਸ ਮੌਕੇ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਸ਼੍ਰੀ ਵਿਪਨ ਕਟਾਰੀਆ ਨੇ ਕਿਹਾ ਕਿ “ਇਸ ਪ੍ਰਕਾਰ ਦੇ ਅਕਾਦਮਿਕ ਉਪਰਾਲਿਆਂ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲਦਾ ਹੈ। ਅਧਿਆਪਕਾਂ ਦੀ ਰਹਿਨੁਮਾਈ ਅਤੇ ਵਿਦਿਆਰਥੀਆਂ ਦੀ ਮਿਹਨਤ ਨੇ ਇਸ ਸਮਾਗਮ ਨੂੰ ਪੂਰੀ ਤਰ੍ਹਾਂ ਸਫਲ ਬਣਾਇਆ ਹੈ।”
ਥੀਮ ਵਾਈਜ਼ ਨਤੀਜੇ :
Recreational Mathematics
First Position : Komal Sharma SOE Chamkaur Sahib
Second Position : Taranvir Singh GSSS Kheri Salabatpur
Third Position : Ekdeep Singh GSSS Boormajra
Integrating Mathematics with IT
First Position : Prabhnoordeep Kaur GGSSS Nangal
Second Position : Armanpreet Singh GSSS Lutheri
Third Position : Kanika Sharma GGSSS Aps
Mathematical Modelling
First Position : Simranjit Kaur GSSS Boormajra
Second Position : Jasmeet Kaur PM Shri Phoolpur Grewal
Third Position : Jaismeen Kalia GHS Dasgrain
Real Life Applications of Mathematics
First Position : Harsimrat Kaur GGSSS Nangal
Second Position : Gurkamal Kaur PM Shri Massewal
Third Position : Simran Kaur GGSSS Rupnagar
Mathematics in Indian Ethos: From Ancient Roots to Modern Discoveries
First Position : Mustkeen GHS Ghanaula
Second Position : Jaismeen GHS Barwa
Third Position : Manveer Singh GHS Jindwari
ਮੈਥ ਮੇਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਗਣਿਤ ਪ੍ਰਤੀ ਰੁਚੀ ਪੈਦਾ ਕਰਨਾ, ਤਰਕਸ਼ੀਲ ਅਤੇ ਵਿਗਿਆਨਕ ਸੋਚ ਨੂੰ ਵਿਕਸਿਤ ਕਰਨਾ ਅਤੇ ਅਕਾਦਮਿਕ ਗੁਣਵੱਤਾ ਨੂੰ ਹੋਰ ਮਜ਼ਬੂਤ ਕਰਨਾ ਰਿਹਾ।



























