SCERT Punjab Forms State-Level Resource Group for Computer Science,
ਮੋਹਾਲੀ, 27 ਜਨਵਰੀ: ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (SCERT), ਪੰਜਾਬ ਦੀ ਡਾਇਰੈਕਟਰ ਕਿਰਨ ਸ਼ਰਮਾ, ਪੀ.ਸੀ.ਐੱਸ. ਵੱਲੋਂ ਸੈਸ਼ਨ 2026-27 ਲਈ ਕੰਪਿਊਟਰ ਸਾਇੰਸ ਵਿਸ਼ੇ ਦੀ ਅਕਾਦਮਿਕ ਯੋਜਨਾਬੰਦੀ ਤਿਆਰ ਕਰਨ ਸਬੰਧੀ ਸਟੇਟ ਪੱਧਰੀ ਰਿਸੋਰਸ ਗਰੁੱਪ ਦੇ ਗਠਨ ਬਾਰੇ ਪੱਤਰ ਜਾਰੀ ਕੀਤਾ ਗਿਆ ਹੈ।
ਜਾਰੀ ਪੱਤਰ ਅਨੁਸਾਰ, ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਵਿੱਚ ਕੰਪਿਊਟਰ ਸਿੱਖਿਆ ਨੂੰ ਹੋਰ ਮਜ਼ਬੂਤ ਅਤੇ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਤਜਰਬੇਕਾਰ ਕੰਪਿਊਟਰ ਸਾਇੰਸ ਅਧਿਆਪਕਾਂ ਨੂੰ ਇਸ ਰਿਸੋਰਸ ਗਰੁੱਪ ਵਿੱਚ ਸ਼ਾਮਲ ਕੀਤਾ ਗਿਆ ਹੈ।
ਰਿਸੋਰਸ ਗਰੁੱਪ ਦੇ ਮੈਂਬਰਾਂ ਵਿੱਚ ਅੰਮ੍ਰਿਤਸਰ ਤੋਂ ਸੌਰਭ ਦੀਪ, ਬਰਨਾਲਾ ਤੋਂ ਮੋਹਿੰਦਰ ਪਾਲ, ਬਠਿੰਡਾ ਤੋਂ ਗੁਰਮੀਤ ਸਿੰਘ, ਫਰੀਦਕੋਟ ਤੋਂ ਕੁਲਦੀਪ ਸਿੰਘ, ਫ਼ਤਹਿਗੜ੍ਹ ਸਾਹਿਬ ਤੋਂ ਮਨਿੰਦਰ ਸਿੰਘ, ਫ਼ਿਰੋਜ਼ਪੁਰ ਤੋਂ ਹਰਜੀਤ ਸਿੰਘ ਫਾਜ਼ਿਲਕਾ ਤੋਂ ਸਿਕੰਦਰ ਸਿੰਘ ਹੁਸ਼ਿਆਰਪੁਰ ਤੋਂ ਇੰਦਰਪਾਲ ਸਿੰਘ, ਗੁਰਦਾਸਪੁਰ ਤੋਂ ਸੁਖਦੀਪ ਸਿੰਘ, ਜਲੰਧਰ ਤੋਂ ਰਿਤੂ, ਕਪੂਰਥਲਾ ਤੋਂ ਦਵਿੰਦਰ ਸਿੰਘ, ਲੁਧਿਆਣਾ ਤੋਂ ਕੁਲਵੰਤ ਸਿੰਘ ਪੰਡੋਰੀ, ਮਲੇਰਕੋਟਲਾ ਤੋਂ ਮੋਹਦ ਆਰਿਫ਼, ਮੋਗਾ ਤੋਂ ਗੁਰਪਿਆਰ ਸਿੰਘ, ਮੁਕਤਸਰ ਤੋਂ ਰੋਹਿਤ ਸਚਦੇਵਾ, ਪਠਾਨਕੋਟ ਤੋਂ ਵਿਕਾਸ ਰਾਏ, ਪਟਿਆਲਾ ਤੋਂ ਰਣਦੀਪ ਸਿੰਘ, ਰੂਪਨਗਰ (ਨੰਗਲ) ਤੋਂ ਦਿਸ਼ਾਂਤ ਮਹਿਤਾ, ਐੱਸ.ਬੀ.ਐੱਸ. ਨਗਰ ਤੋਂ ਲਖਵਿੰਦਰ ਸਿੰਘ, ਸੰਗਰੂਰ ਤੋਂ ਜਸਬੀਰ ਸਿੰਘ, ਐੱਸ.ਏ.ਐੱਸ. ਨਗਰ ਤੋਂ ਜਸਵੀਰ ਕੌਰ ਅਤੇ ਤਰਨ ਤਾਰਨ ਤੋਂ ਮਨੋਹਰ ਸਿੰਘ ਸ਼ਾਮਲ ਹਨ।
ਇਹ ਰਿਸੋਰਸ ਗਰੁੱਪ ਸਟੇਟ ਪ੍ਰੋਜੈਕਟ ਕੋਆਰਡੀਨੇਟਰ (ਕੰਪਿਊਟਰ) ਦੀ ਅਗਵਾਈ ਹੇਠ ਕੰਪਿਊਟਰ ਸਾਇੰਸ ਵਿਸ਼ੇ ਲਈ ਮਹੀਨਾਵਾਰ ਸਿਲੇਬਸ ਵੰਡ, ਥਿਊਰੀ ਅਤੇ ਪ੍ਰੈਕਟੀਕਲ ਲਈ ਸਮੇਂ ਦੀ ਨਿਰਧਾਰਣਾ, ਸਾਲਾਨਾ ਅਕਾਦਮਿਕ ਕੈਲੰਡਰ, ਪ੍ਰੈਕਟੀਕਲ ਅਤੇ ਪ੍ਰੋਜੈਕਟ ਵਰਕ, ਲਗਾਤਾਰ ਮੁਲਾਂਕਣ ਫਰੇਮਵਰਕ ਅਤੇ ਬੋਰਡ ਕਲਾਸਾਂ ਲਈ ਬਾਹਰੀ ਪ੍ਰੀਖਿਆ ਤਿਆਰੀ ਯੋਜਨਾ ਤਿਆਰ ਕਰੇਗਾ।
ਸਟੇਟ ਪ੍ਰੋਜੈਕਟ ਕੋਆਰਡੀਨੇਟਰ (ਕੰਪਿਊਟਰ) ਯੂਨਸ ਖੋਖਰ ਨੇ ਦੱਸਿਆ ਕਿ ਇਹ ਕਦਮ ਰਾਜ ਵਿੱਚ ਕੰਪਿਊਟਰ ਸਿੱਖਿਆ ਦੀ ਗੁਣਵੱਤਾ ਨੂੰ ਨਵੀਂ ਦਿਸ਼ਾ ਦੇਵੇਗਾ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕੀ ਸਿੱਖਿਆ ਨਾਲ ਜੋੜੇਗਾ।

















