
ਮਜਬੂਤ ਲੋਕਤੰਤਰ ਲਈ ਮਤਦਾਤਾ ਜਾਗਰੂਕ ਹੋਵੇ!
ਕੌਮੀ ਵੋਟਰ ਦਿਵਸ ਹਰ ਸਾਲ 25 ਜਨਵਰੀ ਨੂੰ, ਖਾਸ ਤੌਰ ‘ਤੇ ਨਵੇਂ ਜਾਂ ਪਹਿਲੀ ਵਾਰ ਵੋਟਰਾਂ ਲਈ, ਨਾਮਾਂਕਣ ਨੂੰ ਉਤਸ਼ਾਹਿਤ ਕਰਨ, ਸਹੂਲਤ ਦੇਣ ਅਤੇ ਚੋਣਾਂ ਵਿੱਚ ਵੱਧ ਤੋਂ ਵੱਧ ਮਤਦਾਤਾ ਨੂੰ ਵੋਟ ਕਰਨ ਲਈ ਮਨਾਇਆ ਜਾਂਦਾ ਹੈ।ਇਹ ਦਿਨ ਭਾਰਤ ਦੇ ਹਰ ਇੱਕ ਨਾਗਰਿਕ ਲਈ ਅਹਿਮ ਹੈ।ਭਾਰਤ ਸਵਿਧਾਨ ਦੁਆਰਾ ਦੇਸ਼ ਦੇ ਹਰ ਇੱਕ ਨਾਗਰਿਕ ਜਿਸ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਦੀ ਹੋਵੇ ਬਿਨਾ੍ਹ ਕਿਸੀ ਲੰਿਗ,ਜਾਤੀ,ਧਰਮ,ਖੇਤਰ ਦੇ ਭੇਦ-ਭਾਵ ਤੋਂ ਬਿਨਾਂ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਂਦਾ ਹੈ।ਇਸ ਲਈ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਆਪਣੇ ਰਾਸ਼ਟਰ ਦੇ ਹਰ ਇੱਕ ਚੋਣ ਵਿੱਚ ਭਾਗੀਦਾਰੀ ਦੀ ਸਹੁੰ ਲੈਣੀ ਚਾਹੀਦੀ ਹੈ,ਕਿਉਂਕਿ ਭਾਰਤ ਦੇ ਹਰ ਇੱਕ ਵਿਅਕਤੀ ਦਾ ਵੋਟ ਹੀ ਦੇਸ਼ ਦੇ ਭਾਵੀ ਭਵਿੱਖ ਦੀ ਨੀਂਹ ਰੱਖਦਾ ਹੈ।ਹਰ ਇੱਕ ਵਿਅਕਤੀ ਦਾ ਵੋਟ ਰਾਸ਼ਟਰ ਦੇ ਉਸਾਰੀ ਵਿੱਚ ਭਾਗੀਦਾਰ ਬਣਦਾ ਹੈ ।
ਭਾਰਤ ਵਿੱਚ ਜਿੰਨੇ ਵੀ ਚੋਣ ਹੁੰਦੇ ਹਨ,ਉਨ੍ਹਾਂ ਨੂੰ ਨਿਰਪਖਤਾ ਤੇ ਨਿਰਵਿਘਣ ਕਰਾਉਣ ਦੀ ਜ਼ਿੰਮੇਦਾਰੀ ਭਾਰਤ ਚੋਣ ਕਮਿਸ਼ਨ ਦੀ ਹੁੰਦੀ ਹੈ।26 ਜਨਵਰੀ 1950 ਨੂੰ ਭਾਰਤ ਇੱਕ ਗਣਤਾਂਤਰਿਕ ਦੇਸ਼ ਬਣਨ ਵਾਲਾ ਸੀ ਅਤੇ ਭਾਰਤ ਵਿੱਚ ਲੋਕਤੰਤਰਿਕ ਪ੍ਰਕਰਿਆਵਾਂ ਵਲੋਂ ਚੋਣ ਕਰਾਉਣ ਲਈ ਨਿਰਵਾਚਨ ਕਮਿਸ਼ਨ ਦਾ ਗਠਨ ਜਰੂਰੀ ਸੀ ਇਸ ਲਈ 25 ਜਨਵਰੀ 1950 ਨੂੰ ਭਾਰਤ ਚੋਣ ਕਮਿਸ਼ਨ ਦਾ ਗਠਨ ਹੋਇਆ। ਪਹਿਲਾਂ ਵੋਟ ਪਾਉਣ ਦੀ ਉਮਰ 21 ਸਾਲ ਸੀ,ਪਰ 1988 ਵਿੱਚ ਵੋਟਿੰਗ ਨੂੰ ਵਧੇਰੇ ਪਹੁੰਚ ਯੋਗ ਬਨਾਉਣ ਲਈ ਇਸ ਉਮਰ ਨੂੰ ਘਟਾ ਕੇ 18 ਸਾਲ ਕਰ ਦਿੱਤਾ ਗਿਆ।ਭਾਰਤ ਸਰਕਾਰ ਨੇ ਸਾਲ 2011 ਵਲੋਂ ਹਰ ਚੋਣ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ 25 ਜਨਵਰੀ ਨੂੰ ਹੀ ਕੋਮੀ ਮਤਦਾਤਾ ਦਿਨ ਦੇ ਰੂਪ ਵਿੱਚ ਮਨਾਣ ਦੀ ਸ਼ੁਰੁਆਤ ਕੀਤੀ ਸੀ।ਇਸ ਦਿਨ ਦੇਸ਼ ਵਿੱਚ ਚੋਣ ਕਮੀਸ਼ਨ ਅਤੇ ਅਨੇਕ ਸਾਮਜਿਕ ਸੰਥਾਵਾਂ ਦੁਆਰਾ ਲੋਕਾਂ ਨੂੰ ਮਤਦਾਨ ਦੇ ਪ੍ਰਤੀ ਜਾਗਰੂਕ ਕਰਣ ਲਈ ਅਨੇਕ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ, ਜਿਸਦੇ ਨਾਲ ਕਿ ਦੇਸ਼ ਦੀ ਰਾਜਨੀਤਕ ਪ੍ਰਕਰਿਆਵਾਂ ਵਿੱਚ ਲੋਕਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਸੁਨਿਸਚਿਤ ਕੀਤੀ ਜਾ ਸਕੇ।
ਕੋਮੀ ਮਤਦਾਤਾ ਦਿਨ ਹਰ ਸਾਲ ਸਾਰੇ ਭਾਰਤ ਦੇ ਨਾਗਰਿਕਾਂ ਨੂੰ ਆਪਣੇ ਰਾਸ਼ਟਰ ਦੇ ਪ੍ਰਤੀ ਕਰਤੱਵ ਦੀ ਯਾਦ ਦਵਾਉਂਦਾ ਹੈ ਕਿ ਹਰ ਵਿਅਕਤੀ ਲਈ ਮਤਦਾਨ ਕਰਨਾ ਕਿੰਨਾ ਜਰੂਰੀ ਹੈ ।ਕਿਉਂਕਿ ਆਮ ਆਦਮੀ ਦਾ ਇੱਕ ਵੋਟ ਹੀ ਸਰਕਾਰਾਂ ਬਦਲ ਦਿੰਦਾ ਹੈ।ਭਾਰਤ ਦੇ ਹਰ ਇੱਕ ਨਾਗਰਿਕ ਨੂੰ ਆਪਣੇ ਮਤ ਦਾ ਪ੍ਰਯੋਗ ਸੋਚ-ਸਮਝ ਕੇ ਅਜਿਹੀ ਸਰਕਾਰ ਜਾਂ ਪ੍ਰਤੀਨਿਧੀ ਚੁਣਨ ਲਈ ਕਰਨਾ ਚਾਹੀਦਾ ਹੈ,ਜੋ ਦੇਸ਼ ਨੂੰ ਵਿਕਾਸ ਅਤੇ ਤਰੱਕੀ ਦੇ ਰਸਤੇ ਉੱਤੇ ਲੈ ਜਾ ਸਕਣ ।ਭਾਰਤ ਦੇਸ਼ ਦੀ 65 ਫ਼ੀਸਦੀ ਆਬਾਦੀ ਨੋਜਵਾਨਾਂ ਦੀ ਹੈ।ਇਸ ਲਈ ਨੋਜਵਾਨਾਂ ਨੂੰ ਦੇਸ਼ ਦੀ ਹਰ ਇੱਕ ਚੋਣ ਵਿੱਚ ਜ਼ਿਆਦਾ ਤੌ ਜ਼ਿਆਦਾ ਭਾਗੀਦਾਰੀ ਕਰਨੀ ਚਾਹੀਦੀ ਹੈ ਅਤੇ ਆਪਨੇ ਸੂਬੇ ਅਤੇ ਦੇਸ਼ ਲਈ ਅਜਿਹੀ ਸਰਕਾਰ ਚੁਣਨੀ ਚਾਹੀਦੀ ਹੈ,ਜੋ ਕਿ ਸੰਪ੍ਰਦਾਇਕਤਾ ਅਤੇ ਜਾਤੀਵਾਦ ਤੋਂ ਉੱਪਰ ਉੱਠ ਕੇ ਦੇਸ਼ ਦੇ ਵਿਕਾਸ ਦੇ ਬਾਰੇ ਵਿੱਚ ਸੋਚੇ।ਜਿਸ ਦਿਨ ਦੇਸ਼ ਦਾ ਨੋਜਵਾਨ ਜਾਗ ਜਾਵੇਗਾ,ਉਸ ਦਿਨ ਦੇਸ਼ ਵਿੱਚ ਜਾਤੀਵਾਦ,ਊੱਚ-ਨੀਚ ਅਤੇ ਸਮਪ੍ਰਦਾਇਕ ਭੇਦਭਾਵ ਖਤਮ ਹੋ ਜਾਵੇਗਾ ।
25 ਜਨਵਰੀ ਨੂੰ ਭਾਰਤ ਦੇ ਹਰ ਇੱਕ ਨਾਗਰਿਕ ਨੂੰ ਲੋਕਤੰਤਰ ਵਿੱਚ ਵਿਸ਼ਵਾਸ ਰੱਖਦੇ ਹੋਏ ਸਹੁੰ ਲੈਣੀ ਚਾਹੀਦੀ ਹੈ ਕਿ ਉਹ ਦੇਸ਼ ਵਿੱਚ ਨਿਰਪੱਖ ਅਤੇ ਸ਼ਾਂਤੀਪੂਰਨ ਚੋਣ ਕਰਾਉਣ ਦੀ ਲੋਕਤੰਤਰਿਕ ਪਰੰਪਰਾ ਨੂੰ ਬਰਕਰਾਰ ਰੱਖਣਗੇ ਅਤੇ ਹਰ ਇੱਕ ਚੋਣ ਵਿੱਚ ਧਰਮ,ਨਸਲ,ਜਾਤੀ,ਸਮੁਦਾਏ, ਭਾਸ਼ਾ ਦੇ ਆਧਾਰ ਉੱਤੇ ਪ੍ਰਭਾਵਿਤ ਹੋਏ ਬਿਨਾਂ ਨਿੱਡਰ ਹੋਕੇ ਮਤਦਾਨ ਕਰਨਗੇ।ਕੋਮੀ ਮਤਦਾਤਾ ਦਿਨ ਦਾ ਉਦੇਸ਼ ਲੋਕਾਂ ਦੀ ਮਤਦਾਨ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਦੇ ਨਾਲ-ਨਾਲ ਮਤਦਾਤਾਵਾਂ ਨੂੰ ਇੱਕ ਅੱਛਾ ਤੇ ਸਾਫ਼-ਸੁਥਰੀ ਛਵੀ ਵਾਲਾ ਪ੍ਰਤੀਨਿੱਧੀ ਚੁਣਨ ਹਿੱਤ ਮਤਦਾਨ ਕਰਨ ਲਈ ਜਾਗਰੂਕ ਕਰਨਾ ਵੀ ਹੈ ।
ਸਾਡੇ ਚੋਣ ਕਮਿਸ਼ਨ ਦੀ ਬਦੋਲਤ ਹੀ ਦੇਸ਼ ਵਿੱਚ ਨਿਰਪੱਖ ਚੋਣ ਹੋ ਪਾਂਦੇ ਹਨ । “ਰਾਸ਼ਟਰੀ ਵੋਟਰ ਦਿਵਸ 2026 ਦਾ ਥੀਮ “ਮੇਰਾ ਭਾਰਤ, ਮੇਰੀ ਵੋਟ” ਹੈ ਜਿਸਦੀ ਟੈਗਲਾਈਨ “ਭਾਰਤੀ ਲੋਕਤੰਤਰ ਦੇ ਦਿਲ ਵਿੱਚ ਨਾਗਰਿਕ” ਹੈ।।ਭਾਰਤ ਦੇ ਚੋਣ ਕਮੀਸ਼ਨ ਵੱਲੋਂ ਮੱਤਦਾਤਾ ਅਤੇ ਚੋਣ ਪ੍ਰਕਿਰਿਆ ਨੂੰ ਮਜਬੂਤ ਕਰਨ ਲਈ ਕਈ ਤਰ੍ਹਾਂ ਦੀਆਂ ਐਪਾਂ ਬਣਾਈਆਂ ਗਈਆਂ ਹਨ, ਜਿਸ ਵਿੱਚ ਉਮੀਦਵਾਰ ਐਪ ,ਨੋਡਲ ਐਪ ,ਵੋਟਰ ਟਰਨਆਊਟ ਐਪਸ, ਬੂਥ ਐਪ,ਸੀ-ਵਿਜਲ ਮੋਬਾਈਲ ਐਪਸ, ਗਰੁਡਾ ਐਪ, ਵੋਟਰ ਹੈਲਪਲਾਈਨ ਐਪ, ਅਪਾਹਜਤਾ ਵਾਲਾ ਵਿਅਕਤੀ ਐਪ,ਆਬਜ਼ਰਵਰ ਐਪ ਆਦਿ।ਵੋਟਾਂ ਸੰਬੰਧੀ ਜਾਣਕਾਰੀ ਲਈ ਹਰ ਇਕ ਬੂਥ ਤੇ ਬੂਥ ਲੇਵਲ ਅਫ਼ਸਰ ਲਗਾਏ ਹੋਏ ਨੇ ਜਿੱਥੇ ਜਾ ਕੇ ਕੋਈ ਵੀ ਨਾਗਰਿਕ ਜਾਣਕਾਰੀ ਲੈ ਸਕਦਾ ਹੈ।ਦੇਸ਼ ਵਿੱਚ ਚੋਣ ਕਮੀਸ਼ਨ ਦੁਆਰਾ ਅਨੇਕਾਂ ਸਾਮਜਿਕ ਅਤੇ ਸਰਕਾਰੀ ਸੰਥਾਵਾਂ ਦੁਆਰਾ ਲੋਕਾਂ ਨੂੰ ਮਤਦਾਨ ਦੇ ਪ੍ਰਤੀ ਜਾਗਰੂਕ ਕਰਨ ਲਈ ਸਵੀਪ ਪ੍ਰੋਗਰਾਮ ਤਹਿਤ ਬਹੁਤ ਸਾਰੀਆਂ ਗਤੀਵੀਧਿਆਂ ਕਰਵਾਈਆਂ ਜਾ ਰਹੀਆਂ ਹਨ।ਚੋਣਾਂ ਵਿੱਚ ਜਾਹਲੀ ਵੋਟਿੰਗ ਨੂੰ ਰੋਕਣ ਦੇ ਉਦੇਸ਼ ਨਾਲ ਭਾਰਤ ਦੇ ਚੋਣ ਕਮਿਸ਼ਨ ਵਲੋਂ ਵੋਟਰ ਆਈ ਡੀ ਅਤੇ ਆਧਾਰ ਨੂੰ ਲੰਿਕ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।ਜਿਸ ਨੂੰ ਕਿ ਜਲਦੀ ਹੀ ਮੁਕਮਲ ਕਰ ਲਿਆ ਜਾਵੇਗਾ।
ਕੌਮੀ ਮਤਦਾਤਾ ਦਿਨ ਤੇ ਦੇਸ਼ ਦੇ ਹਰ ਇੱਕ ਮਤਦਾਤਾ ਨੂੰ ਆਪਣੀ ਸਰਗਰਮ ਭਾਗੀਦਾਰੀ ਦੁਆਰਾ ਲੋਕਤੰਤਰ ਨੂੰ ਮਜਬੂਤ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ ।ਇਹ ਵੋਟਰ ‘ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਨੂੰ ਸੱਤਾ ਵਿਚ ਚਾਹੁੰਦਾ ਹੈ ਇਸ ਲਈ ਭਾਰਤ ਦੇ ਹਰ ਨਾਗਰਿਕ ਨੂੰ ਸਮਝਦਾਰੀ ਨਾਲ ਵੋਟ ਪਾਉਣਾ ਚਾਹੀਦਾ ਹੈ ਤਾਂ ਜੋ ੳਨ੍ਹਾਂ ਦੁਆਰੀ ਚੁਣੀ ਸਰਕਾਰ ਦੇਸ਼ ਦੇ ਵਿਕਾਸ, ਆਰਥਿਕਤਾ, ਸਿਹਤ ਅਤੇ ਸਿੱਖਿਆ ਦੇ ਬੁਨਿਆਦੀ ਢਾਂਚੇ ਅਤੇ ਆਮ ਨਾਗਰਿਕ ਦੀ ਰੱਖਿਆ ਸੇਵਾਵਾਂ ਲਈ ਹਮੇਸ਼ਾ ਯਤਨਸ਼ੀਲ ਹੋਵੇ। ਵੋਟ ਪਾਉਂਦੇ ਸਮੇਂ ਕਦੇ ਵੀ ਆਪਣੇ ਨਿੱਜੀ ਸਬੰਧਾਂ, ਜਾਤ, ਧਰਮ ਅਤੇ ਖੇਤਰ ਦਾ ਧਿਆਨ ਨਾ ਰੱਖੋ ਕਿਉਂਕਿ ਇਹ ਚੀਜ਼ਾਂ ਕਦੇ ਵੀ ਰਾਸ਼ਟਰ ਦੀ ਭਲਾਈ ਦੇ ਹਿੱਤ ਸਾਹਮਣੇ ਨਹੀਂ ਆ ਸਕਦੀਆਂ। ਕੋਈ ਵੀ ਰਾਸ਼ਟਰ ਆਪਣੇ ਟੀਚੇ ਉਦੋਂ ਪ੍ਰਾਪਤ ਕਰ ਸਕਦਾ ਹੈ ਜਦੋਂ ਉਸ ‘ਤੇ ਕਾਬਲ ਤੇ ਇਮਾਨਦਾਰ ਲੋਕ ਸ਼ਾਸਨ ਕਰਦੇ ਹਨ।ਇਸ ਲਈ ਇਹ ਸਾਡਾ ਬਹੁਤ ਹੀ ਮਹੱਤਵਪੂਰਣ ਫਰਜ਼ ਹੈ, ਕਿ ਅਸੀਂ ਉਨ੍ਹਾਂ ਲੋਕਾਂ ਨੂੰ ਆਪਣੀ ਵੋਟ ਦੀ ਤਾਕਤ ਦੇਈਏ ਜੋ ਦੇਸ਼ ਨੂੰ ਚਲਾਉਣ ਲਈ ਸਮਰੱਥ ਹੋਣ।
ਲੈਕ.ਸੋਹਨ ਸਿੰਘ ਚਾਹਲ , ਨੰਗਲ ਡੈਮ, ਰੂਪਨਗਰ ਮੋ.9463950475

















