
ਸ੍ਰੀ ਅਨੰਦਪੁਰ ਸਾਹਿਬ 23 ਜਨਵਰੀ: ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 24 ਜਨਵਰੀ ਨੂੰ ਵਿਰਾਸਤ ਏ ਖਾਲਸਾ ਵਿਖੇ ਹੋਣ ਵਾਲੇ ਉੱਤਮ ਸਕੂਲ ਪੁਰਸਕਾਰ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਹੈ। ਮੌਸਮ ਵਿਭਾਗ ਵੱਲੋਂ ਕੀਤੀ ਪੇਸ਼ਨਗੋਈ ਦੇ ਮੱਦੇਨਜ਼ਰ ਇਹ ਸਮਾਗਮ ਮੁਲਤਵੀ ਕੀਤਾ ਗਿਆ ਹੈ। ਇਸ ਸਮਾਗਮ ਵਿੱਚ ਸੂਬੇ ਭਰ ਦੇ ਵੱਖ ਵੱਖ ਜਿਲ੍ਹਿਆਂ ਤੋ ਸਿੱਖਿਆ ਵਿਭਾਗ ਦੇ ਅਧਿਕਾਰੀਆਂ/ ਅਧਿਆਪਕਾਂ ਨੇ ਸਾਮਿਲ ਹੋਣਾ ਸੀ, ਪ੍ਰੰਤੂ ਪੰਜਾਬ ਵਿੱਚ ਬਦਲੇ ਮੌਸਮ ਦੇ ਮਿਜਾਜ਼ ਅਤੇ ਖਰਾਬ ਮੌਸਮ ਕਾਰਨ ਦੂਰ ਦੂਰਾਂਡੇ ਦੇ ਜਿਲ੍ਹਿਆਂ ਤੋ ਸ੍ਰੀ ਅਨੰਦਪੁਰ ਸਾਹਿਬ ਸਮਾਗਮ ਵਿੱਚ ਪਹੁੰਚਣ ਵਾਲੇ ਅਧਿਕਾਰੀਆਂ ਦੀਆਂ ਔਕੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਸਮਾਗਮ ਅਗਲੇ ਆਦੇਸ਼ਾਂ ਤੱਕ ਮੁਲਤਵੀ ਕੀਤਾ ਗਿਆ ਹੈ। ਇਹ ਜਾਣਕਾਰੀ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀਮਤੀ ਸੋਨਾਲੀ ਗਿਰਿ ਆਈ.ਏ.ਐਸ ਨੇ ਦਿੱਤੀ।
For continuous updates on educational activities and official news from District Ropar, visit:deorpr.com and follow our Facebook page for real-time English/Punjabi news: District Ropar News – Facebook
















