Second phase of training on parental participation successfully organized in Rupnagar district
ਰੂਪਨਗਰ, 10 ਦਸੰਬਰ 2025 — ਡਾਇਰੈਕਟਰ SCERT ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੀ.ਸੈ.) ਰੂਪਨਗਰ ਪ੍ਰੇਮ ਕੁਮਾਰ ਮਿੱਤਲ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਮਾਪਿਆਂ ਦੀ ਭਾਗੀਦਾਰੀ ਨੂੰ ਵਧਾਵਣ ਲਈ ਦੂਜੇ ਪੜਾਅ ਦੀ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਡੀ ਆਰ ਸੀ ਰੂਪਨਗਰ ਵਿਪਿਨ ਕਟਾਰੀਆ ਵਲੋਂ ਅੱਜ ਸਕੂਲ ਆਫ ਐਮਿਨੇਂਸ, ਰੂਪਨਗਰ ਵਿੱਚ ਸਫਲਤਾਪੂਰਵਕ ਆਯੋਜਿਤ ਕੀਤੀ ਗਈ।
ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਮਾਪਿਆਂ ਦੀ ਸਕੂਲੀ ਗਤੀਵਿਧੀਆਂ ਵਿੱਚ ਭਾਗੀਦਾਰੀ ਨੂੰ ਮਜ਼ਬੂਤ ਕਰਨਾ ਅਤੇ ਮਾਪੇ–ਅਧਿਆਪਕ ਸਹਿਕਾਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਸੀ। ਟ੍ਰੇਨਿੰਗ ਸਵੇਰੇ 10 ਵਜੇ ਸ਼ੁਰੂ ਹੋਈ, ਜਿਸ ਵਿੱਚ ਬੀ.ਐੱਨ.ਓਜ਼, ਬੀ.ਆਰ.ਸੀਜ਼ ਅਤੇ ਵੱਖ–ਵੱਖ ਬਲਾਕਾਂ ਤੋਂ ਚੁਣੇ ਗਏ ਰਿਸੋਰਸ ਪਰਸਨ/ਅਧਿਆਪਕਾਂ ਨੇ ਹਾਜ਼ਰੀ ਭਰੀ।
ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਵਿਪਿਨ ਕਟਾਰੀਆ ਵਲੋਂ ਟ੍ਰੇਨਿੰਗ ਦਾ ਨੇਤ੍ਰਿਤਵ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਸਿੱਖਿਆ ਖੇਤਰ ਵਿੱਚ ਕੀਤੇ ਗਏ ਵੱਖ–ਵੱਖ ਮਹੱਤਵਪੂਰਨ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਮਾਪਿਆਂ ਦੀ ਭਾਗੀਦਾਰੀ ਵਧਾਉਣ ਲਈ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਮੁਹਿੰਮਾਂ, ਸਕੂਲਾਂ ਵਿੱਚ ਲਾਗੂ ਕੀਤੇ ਨਵੇਂ ਸਿੱਖਿਆਕ ਮਾਡਲਾਂ, ਅਕਾਦਮਿਕ ਗੁਣਵੱਤਾ ਸੁਧਾਰ ਲਈ ਲਏ ਕਦਮਾਂ ਅਤੇ ਵਿਦਿਆਰਥੀਆਂ ਦੇ ਹੋਲਿਸਟਿਕ ਵਿਕਾਸ ਨਾਲ ਜੁੜੀਆਂ ਨਵੀਆਂ ਨੀਤੀਆਂ ‘ਤੇ ਰੋਸ਼ਨੀ ਪਾਈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਕੂਲ–ਮਾਪੇ ਸਹਿਯੋਗ ਨੂੰ ਮਜ਼ਬੂਤ ਕਰਨਾ ਪੰਜਾਬ ਸਰਕਾਰ ਦੀ ਪ੍ਰਾਥਮਿਕਤਾ ਹੈ ਅਤੇ ਮਾਪਿਆਂ ਦੀ ਭਾਗੀਦਾਰੀ ਨਾਂ ਕੇਵਲ ਸਕੂਲ ਦੇ ਕਾਰਜਕਾਜ ‘ਤੇ ਪ੍ਰਭਾਵ ਪਾਂਦੀ ਹੈ, ਸਗੋਂ ਹਰ ਬੱਚੇ ਦੀ ਸਿੱਖਿਆਕ ਪ੍ਰਗਤੀ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਊਂਦੀ ਹੈ। ਵਿਪਿਨ ਕਟਾਰੀਆ ਨੇ ਅਧਿਆਪਕਾਂ ਨਾਲ ਰਚਨਾਤਮਕ ਤਰੀਕੇ ਸਾਂਝੇ ਕੀਤੇ, ਜਿਨ੍ਹਾਂ ਦੀ ਮਦਦ ਨਾਲ ਮਾਪਿਆਂ ਤੱਕ ਸੁਨੇਹਾ ਜ਼ਿਆਦਾ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚ ਸਕੇਗਾ ਅਤੇ ਵਰਕਸ਼ਾਪਾਂ ਨੂੰ ਹੋਰ ਅਰਥਪੂਰਨ ਬਣਾਇਆ ਜਾ ਸਕੇਗਾ।
ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਨੇ ਕਿਹਾ ਕਿ “ਪੰਜਾਬ ਸਰਕਾਰ ਦੀਆਂ ਸਿੱਖਿਆ ਨੀਤੀਆਂ ਦਾ ਕੇਂਦਰ ਵਿਦਿਆਰਥੀ ਹੈ, ਅਤੇ ਮਾਪਿਆਂ ਦੀ ਭਾਗੀਦਾਰੀ ਇਸ ਕੇਂਦਰੀ ਸੋਚ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ। ਮਾਪੇ–ਅਧਿਆਪਕ ਸਾਂਝ ਜਿੰਨੀ ਮਜ਼ਬੂਤ ਹੋਵੇਗੀ, ਵਿਦਿਆਰਥੀਆਂ ਦੀ ਸਿਖਲਾਈ ਉਨੀਂ ਹੀ ਪ੍ਰਭਾਵਸ਼ਾਲੀ ਬਣੇਗੀ। ਅਜਿਹੀਆਂ ਟ੍ਰੇਨਿੰਗਾਂ ਸਕੂਲਾਂ ਵਿੱਚ ਮਾਪੇ–ਅਧਿਆਪਕ ਸੰਚਾਰ, ਭਰੋਸੇ ਅਤੇ ਸਹਿਕਾਰ ਨੂੰ ਇੱਕ ਨਵੀਂ ਉੱਚਾਈ ‘ਤੇ ਲੈ ਜਾਂਦੀਆਂ ਹਨ। ਇਸ ਪਹਿਲ ਰਾਹੀਂ ਅਸੀਂ ਸਿਰਫ਼ ਮਾਪਿਆਂ ਨੂੰ ਸਕੂਲੀ ਗਤੀਵਿਧੀਆਂ ਨਾਲ ਜੋੜ ਨਹੀਂ ਰਹੇ, ਸਗੋਂ ਇੱਕ ਇਦਾਂ ਦਾ ਸਿੱਖਿਆਕ ਪਰਿਵਾਰ ਖੜ੍ਹਾ ਕਰ ਰਹੇ ਹਾਂ ਜਿੱਥੇ ਹਰ ਬੱਚੇ ਦੀ ਪ੍ਰਗਤੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਟ੍ਰੇਨਿੰਗਾਂ ਲਗਾਤਾਰ ਕਰਵਾਈਆਂ ਜਾਣਗੀਆਂ ਤਾਂ ਜੋ ਹਰ ਸਕੂਲ ਵਿੱਚ ਮਾਪਿਆਂ ਦੀ ਭਾਗੀਦਾਰੀ ਨੂੰ ਇੱਕ ਮਜ਼ਬੂਤ ਰੂਪ ਮਿਲੇ।”
ਇਸ ਮੌਕੇ ਟ੍ਰੇਨਿੰਗ ਵਿੱਚ ਭਾਗ ਲੈਣ ਲਈ ਵੱਖ–ਵੱਖ ਬਲਾਕਾਂ ਦੇ ਬੀ.ਐਨ.ਓ. ਰਾਜਿੰਦਰ ਸਿੰਘ ਬਲਾਕ ਸਲੌਰਾ, ਸੁਰਿੰਦਰ ਘਈ ਬਲਾਕ ਮੋਰਿੰਡਾ, ਬਲਵੰਤ ਸਿੰਘ ਬਲਾਕ ਚਮਕੌਰ ਸਾਹਿਬ, ਗੁਰਦੀਪ ਸਿੰਘ ਬਲਾਕ ਮੀਆਂਪੁਰ, ਜਗਤਾਰ ਸਿੰਘ ਬਲਾਕ ਤਖਤਗੜ੍ਹ, ਪਰਵਿੰਦਰ ਕੌਰ ਬਲਾਕ ਨੰਗਲ ਅਤੇ ਪੂਜਾ ਗੋਇਲ ਬਲਾਕ ਰੋਪੜ 2ਤੋਂ ਅਤੇ ਸਾਰੇ ਜ਼ਿਲ੍ਹੇ ਵਿੱਚੋਂ ਚੁਣੇ ਗਏ ਰਿਸੋਰਸ ਪਰਸਨ/ਅਧਿਆਪਕ ਕੁਲਜਿੰਦਰ ਕੌਰ (ਸਾਇੰਸ ਮਿਸਟ੍ਰੈਸ, ਅਨੰਦਪੁਰ ਸਾਹਿਬ), ਧਰਮਿੰਦਰ ਸਿੰਘ ਭੰਗੂ (ਪੰਜਾਬੀ ਮਾਸਟਰ, ਚਮਕੌਰ ਸਾਹਿਬ), ਰਾਜੇਸ਼ ਧਰਮਾਨੀ (ਸਾਇੰਸ ਮਾਸਟਰ, ਝੱਜ), ਮਨੀਸ਼ ਕੁਮਾਰ (ਮੈਥ ਮਾਸਟਰ, ਕੀਰਤਪੁਰ ਸਾਹਿਬ), ਕਪਿਲ ਮੋਹਨ (ਹਿੰਦੀ ਮਾਸਟਰ, ਮੀਆਂਪੁਰ), ਕੁਲਤਾਰ ਸਿੰਘ (ਪੰਜਾਬੀ ਮਾਸਟਰ, ਮੋਰਿੰਡਾ), ਰਵਿੰਦਰ ਸਿੰਘ (ਲੈਕ. ਪੋਲ ਸਾਇੰਸ, ਨੰਗਲ), ਸਰਿਤਾ (ਹਿੰਦੀ ਮਿਸਟ੍ਰੈਸ, ਰੋਪੜ–2), ਗੁਰਜੋਤ ਸਿੰਘ (ਮੈਥ ਮਾਸਟਰ, ਸਲੌਰਾ) ਅਤੇ ਸਤਨਾਮ ਸਿੰਘ (ਲੈਕ. ਬਾਇਓਲੋਜੀ, ਤਖਤਗੜ) ਸ਼ਾਮਲ ਸਨ।
ਸਬੰਧਿਤ ਸਕੂਲ ਮੁੱਖੀਆਂ ਨੇ ਇਨ੍ਹਾਂ ਅਧਿਆਪਕਾਂ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਈ। ਟ੍ਰੇਨਿੰਗ ਦੌਰਾਨ ਮਾਪਿਆਂ ਦੀਆਂ ਵਰਕਸ਼ਾਪਾਂ ਨੂੰ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਆਯੋਜਿਤ ਕਰਨ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ।
ਅੰਤ ਵਿੱਚ, ਮੈਡਮ ਜਸਵਿੰਦਰ ਕੌਰ, ਪ੍ਰਿੰਸੀਪਲ ਸਕੂਲ ਆਫ ਐਮੀਨੇਂਸ ਰੂਪਨਗਰ ਨੇ ਸਾਰੇ ਰਿਸੋਰਸ ਪਰਸਨ ਅਤੇ ਭਾਗੀਦਾਰ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਮਾਪੇ–ਅਧਿਆਪਕ ਭਾਗੀਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਅਜਿਹੀਆਂ ਟ੍ਰੇਨਿੰਗਾਂ ਵਿੱਚ ਨਿਯਮਤ ਭਾਗਦਾਰੀ ਕਰਨ ਦੀ ਅਪੀਲ ਕੀਤੀ।
For continuous updates on educational activities and official news from District Ropar, visit: deorpr.com
and follow our Facebook page for real-time English/Punjabi news:






















