RAA–2025: District Level Quiz Competition (Class 6–10) Successfully Held in Rupnagar
ਸੈਸ਼ਨ 2025-26 ਅਧੀਨ ਰਾਸ਼ਟਰੀ ਅਵਿਸ਼ਕਾਰ ਅਭਿਆਨ (RAA) ਤਹਿਤ 6ਵੀਂ ਤੋਂ 10ਵੀਂ ਜਮਾਤਾਂ ਲਈ ਜ਼ਿਲ੍ਹਾ ਪੱਧਰੀ ਕੁਇਜ਼ ਪੰਜਾਬ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਦੇ ਆਦੇਸ਼ਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵਿੱਚ ਸਫ਼ਲਤਾਪੂਰਵਕ ਕਰਵਾਇਆ ਗਿਆ।
ਜ਼ਿਲ੍ਹਾ ਪੱਧਰ ਤੇ ਮੁਕਾਬਲੇ ਦਾ ਸਮੂਹ ਸੰਚਾਲਨ ਸ਼੍ਰੀ ਵਿਪਨ ਕਟਾਰੀਆ, ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ, ਵਲੋਂ ਸੁਚਾਰੂ ਢੰਗ ਨਾਲ ਕੀਤਾ ਗਿਆ। ਮੁਕਾਬਲੇ ਵਿੱਚ ਰੂਪਨਗਰ ਜ਼ਿਲ੍ਹੇ ਦੇ ਹਰ ਬਲਾਕ ਤੋਂ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਸਕੂਲਾਂ ਦੀਆਂ ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ। ਵਿਪਨ ਕਟਾਰੀਆ ਨੇ ਮੁਕਾਬਲੇ ਦੇ ਨਤੀਜਿਆਂ ਦੀ ਤਿਆਰੀ ਅਤੇ ਸਟੇਟ ਪੱਧਰੀ ਮੁਕਾਬਲੇ ਲਈ ਲੋੜੀਂਦੀ ਕਾਰਵਾਈ ਦੀ ਜ਼ਿੰਮੇਵਾਰੀ ਵੀ ਨਿਭਾਈ।
ਮੁਕਾਬਲੇ ਨੂੰ ਬਿਨਾ ਕਿਸੇ ਰੁਕਾਵਟ ਦੇ ਚਲਾਉਣ ਲਈ ਅਕਾਦਮਿਕ ਸਪੋਰਟ ਗਰੁੱਪ ਦੇ ਵੱਖ ਵੱਖ ਬੀ.ਆਰ. ਸੀ ਦੀਆਂ ਡਿਊਟੀਆਂ ਨਿਯੁਕਤ ਕੀਤੀਆਂ ਗਈਆਂ। ਨਾਲ ਹੀ ਸ਼੍ਰੀਮਤੀ ਮਾਇਆ (Vocational Mistress, GGSSS ਰੂਪਨਗਰ) ਨੇ ਰਜਿਸਟ੍ਰੇਸ਼ਨ ਅਤੇ ਸ੍ਰੀਮਤੀ ਅਨੁਰਾਧਾ (ਅੰਗਰੇਜ਼ੀ ਮਿਸਟ੍ਰੈਸ, GGSSS ਰੂਪਨਗਰ ਨੇ ਸਰਟੀਫਿਕੇਟ ਤਿਆਰੀ ਵਜੋਂ ਡਿਊਟੀ ਨਿਭਾਈ।
ਸਾਰੇ ਅਧਿਆਪਕਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਨਾਲ ਨਿਭਾਈਆਂ, ਜਿਸ ਕਾਰਨ ਮੁਕਾਬਲਾ ਬਹੁਤ ਹੀ ਸੁਚਾਰੂ ਅਤੇ ਸ਼ਿਖਸ਼ਣਾਤਮਕ ਮਾਹੌਲ ਵਿੱਚ ਸੰਪੰਨ ਹੋਇਆ। ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਨਾ ਸਿਰਫ਼ ਆਪਣੇ ਵਿਸ਼ਾ-ਗਿਆਨ ਦਾ ਪ੍ਰਦਰਸ਼ਨ ਕੀਤਾ, ਬਲਕਿ ਪ੍ਰਤੀਯੋਗੀ ਭਾਵਨਾ ਦਾ ਵੀ ਸ਼ਾਨਦਾਰ ਉਦਾਹਰਣ ਪੇਸ਼ ਕੀਤਾ।
ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਇੰਦਰਜੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਵਿੱਚ ਆਤਮਵਿਸ਼ਵਾਸ, ਤਰਕਸ਼ੀਲ ਸੋਚ ਅਤੇ ਰਚਨਾਤਮਕਤਾ ਨੂੰ ਮਜ਼ਬੂਤ ਕਰਨ ਵਿੱਚ ਮੀਲਪੱਥਰ ਸਾਬਤ ਹੁੰਦੇ ਹਨ। ਨਾਲ ਹੀ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ।
ਕੁਇਜ਼ ਮੁਕਾਬਲੇ ਦੇ ਨਤੀਜੇ:-
9–10 ਵਿੰਗ
• ਪਹਿਲਾ ਸਥਾਨ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਬੱਸੀ
• ਦੂਜਾ ਸਥਾਨ: ਸਰਕਾਰੀ ਹਾਈ ਸਕੂਲ ਸਸਕੌਰ
• ਤੀਜਾ ਸਥਾਨ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਲਾਹ
6–8 ਵਿੰਗ
• ਪਹਿਲਾ ਸਥਾਨ: ਸਰਕਾਰੀ ਮਿਡਲ ਸਕੂਲ ਰਾਏਪੁਰ ਸਾਹਨੀ
• ਦੂਜਾ ਸਥਾਨ: ਸਰਕਾਰੀ ਹਾਈ ਸਕੂਲ ਸਸਕੌਰ
• ਤੀਜਾ ਸਥਾਨ: ਸਰਕਾਰੀ ਲੜਕੀਆਂ ਸੀਨੀਅਰ ਸੈਕੰਡਰੀ ਸਕੂਲ ਨੰਗਲ


























