
ਪੰਜਾਬ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼੍ਰੀ ਪ੍ਰੇਮ ਕੁਮਾਰ ਮਿੱਤਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਇੰਦਰਜੀਤ ਸਿੰਘ ਦੇ ਆਦੇਸ਼ਾਂ ਹੇਠ ਬਲਾਕ ਨੰਗਲ ਵਿੱਚ ਟੀਚਰਜ਼ ਫੈਸਟ ਦਾ ਸਫਲ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਅਗਵਾਈ ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਸ਼੍ਰੀਮਤੀ ਪਰਵਿੰਦਰ ਕੌਰ ਵੱਲੋਂ ਕੀਤੀ ਗਈ। ਵੱਖ–ਵੱਖ ਸਕੂਲਾਂ ਦੇ ਅਧਿਆਪਕਾਂ ਨੇ ਟੀਚਿੰਗ ਏਡ, ਕਾਲੀਗ੍ਰਾਫੀ, ਮਾਡਲ, ਵਿਸ਼ੇ ਸਬੰਧੀ ਗਿਆਨ ਦੀ ਰੀਅਲ ਲਾਈਫ ਐਪਲੀਕੇਸ਼ਨ, ਮਿਊਜ਼ਿਕ ਅਤੇ ਟੈਕਨੋਲੋਜੀ ਵਰਗੀਆਂ ਸ਼੍ਰੇਣੀਆਂ ਵਿੱਚ ਆਪਣੀ ਪ੍ਰਸਤੁਤੀ ਪੇਸ਼ ਕੀਤੀ।
ਜੱਜਮੈਂਟ ਦੀ ਮਹੱਤਵਪੂਰਨ ਭੂਮਿਕਾ ਸ਼੍ਰੀਮਤੀ ਬੰਦਨਾ ਦੇਵੀ, ਸ਼੍ਰੀਮਤੀ ਨੀਰੂ ਅਤੇ ਰਾਜਵਿੰਦਰ ਕੌਰ ਵੱਲੋਂ ਬਹੁਤ ਹੀ ਨਿਰਪੱਖਤਾ ਅਤੇ ਨਿਪੁੰਨਤਾ ਨਾਲ ਨਿਭਾਈ ਗਈ। ਉਨ੍ਹਾਂ ਨੇ ਪ੍ਰਤੀਯੋਗਤਾ ਵਿੱਚ ਸ਼ਿਰਕਤ ਕਰਨ ਵਾਲੇ ਅਧਿਆਪਕਾਂ ਦੀ ਨਵੀਂ ਸੋਚ, ਰਚਨਾਤਮਕਤਾ, ਪ੍ਰਸਤੁਤੀ ਦੇ ਢੰਗ ਅਤੇ ਵਿਸ਼ੇ ਸਬੰਧੀ ਸਮਝ ਦੀ ਖਾਸ ਪ੍ਰਸ਼ੰਸਾ ਕੀਤੀ।
ਟੀਚਰਜ਼ ਫੈਸਟ ਵਿੱਚ ਹੇਠ ਲਿਖੇ ਅਧਿਆਪਕਾਂ ਨੇ ਆਪਣੀ ਸ਼ਾਨਦਾਰ ਪ੍ਰਦਰਸ਼ਨ ਨਾਲ ਸਥਾਨ ਹਾਸਲ ਕੀਤਾ:
ਪਹਿਲਾ ਸਥਾਨ – ਸਿਮਰਨਜੀਤ ਕੌਰ, ਸਰਿਤਾ ਰਿਹਲ, ਮਨਮੋਹਨ ਕੌਰ, ਮਮਤਾ, ਰਾਜੇਸ਼ ਕੁਮਾਰ ਅਤੇ ਦਿਸ਼ਾਂਤ ਮਹਿਤਾ, ਸੰਤੋਸ਼ ਕੁਮਾਰੀ।

ਦੂਜਾ ਸਥਾਨ – ਰਜਨੀ ਮਲ, ਕੰਚਨ ਦੇਵੀ ਅਤੇ ਨੀਤੂ ਸਚਚਰ।
ਅੰਤ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਪਰਵਿੰਦਰ ਕੌਰ ਵਲੋਂ ਪਹਿਲੇ ਸਥਾਨ ਤੇ ਆਏ ਅਧਿਆਪਕਾਂ ਨੂੰ ਸਨਮਾਨ ਚਿੰਨ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਨਿਤ ਕੀਤਾ ਅਤੇ ਆਗਾਮੀ ਜ਼ਿਲ੍ਹਾ ਪੱਧਰੀ ਅਤੇ ਸਟੇਟ ਪੱਧਰੀ ਟੀਚਰ ਫੈਸਟ ਵਿੱਚ ਭਾਗ ਲੈਣ ਅਤੇ ਆਪਣੀ ਕਾਬਲਿਅਤ ਦਾ ਲੋਹਾ ਮਨਵਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਮੰਚ ਅਧਿਆਪਕਾਂ ਨੂੰ ਆਪਣੀਆਂ ਹੁਨਰਾਂ ਨੂੰ ਅਗਾਂਹ ਵਧਾਉਣ ਦਾ ਬਿਹਤਰੀਨ ਮੌਕਾ ਦਿੰਦਾ ਹੈ।
ਸਮਾਗਮ ਨੂੰ ਸਫਲ ਬਣਾਉਣ ਵਿੱਚ ਸਾਰੇ ਸਕੂਲਾਂ ਦੀ ਟੀਮ ਅਤੇ ਆਯੋਜਕ ਅਧਿਆਪਕਾਂ ਦੀ ਮਹੱਤਵਪੂਰਨ ਭੂਮਿਕਾ ਰਹੀ।
For continuous updates on educational activities and official news from District Ropar, visit
deorpr.com
and follow our Facebook page for real-time English/Punjabi news:
District Ropar News – Facebook
ਸਿੱਖਿਆ ਨਾਲ ਸੰਬੰਧਤ ਆਪਣੀਆਂ ਖ਼ਬਰਾਂ/ਸਮਾਰੋਹ/ਉਪਲਬਧੀਆਂ ਭੇਜੋ: dmictrupnagar@gmail.com
WhatsApp Channel: Join Our WhatsApp Channel


























