Two-day seminar for science teachers of secondary wing successfully organized in Sri Anandpur Sahib
ਸ੍ਰੀ ਅਨੰਦਪੁਰ ਸਾਹਿਬ, 21 ਨਵੰਬਰ (ਦਿਸ਼ਾਂਤ ਮਹਿਤਾ) – ਪੰਜਾਬ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਇੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਬਲਾਕ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਸੈਕੰਡਰੀ ਵਿੰਗ ਦੇ ਸਾਇੰਸ ਅਧਿਆਪਕਾਂ ਦਾ ਦੋ ਰੋਜ਼ਾ ਸੈਮੀਨਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਸ਼੍ਰੀ ਨੀਰਜ ਵਰਮਾ ਦੀ ਨਿਗਰਾਨੀ ਹੇਠ ਉਤਸ਼ਾਹਪੂਰਵਕ ਢੰਗ ਨਾਲ ਆਯੋਜਿਤ ਕੀਤਾ ਗਿਆ।
ਸੈਮੀਨਾਰ ਵਿੱਚ ਰਿਸੋਰਸ ਪਰਸਨ ਵਜੋਂ ਪਵਨ ਕੁਮਾਰ, ਹਰਸਿਮਰਨ ਸਿੰਘ ਅਤੇ ਮੈਡਮ ਕੁਲਜਿੰਦਰ ਕੌਰ ਨੇ ਆਪਣੇ-ਆਪਣੇ ਵਿਸ਼ਿਆਂ ‘ਤੇ ਮਹੱਤਵਪੂਰਣ ਸੈਸ਼ਨ ਲਏ। ਦੋ ਦਿਨਾਂ ਦੌਰਾਨ ਸਾਰੇ ਅਧਿਆਪਕਾਂ ਨੇ ਆਪਣੀਆਂ-ਆਪਣੀਆਂ ਕਿਰਿਆਵਾਂ ਪੇਸ਼ ਕਰਦਿਆਂ ਸਰਗਰਮ ਹਿੱਸਾ ਲਿਆ ਅਤੇ ਸਾਇੰਸ ਵਿਸ਼ੇ ਨਾਲ ਸੰਬੰਧਤ ਨਵੀਂ ਸੋਚ, ਤਰੀਕਿਆਂ ਅਤੇ ਚੁਣੌਤੀਆਂ ਬਾਰੇ ਵਿਸਤਾਰਪੂਰਵਕ ਵਿਚਾਰ-ਵਟਾਂਦਰਾ ਕੀਤਾ।
ਸੈਮੀਨਾਰ ਦੌਰਾਨ ਇਹ ਮੁੱਖ ਚਰਚਾ ਵਿੱਚ ਰਿਹਾ ਕਿ ਕਲਾਸਰੂਮ ਵਿੱਚ ਸਾਇੰਸ ਲੈਬ ਸਮੱਗਰੀ ਦੀ ਘਾਟ ਹੋਣ ਦੇ ਬਾਵਜੂਦ ਅਧਿਆਪਕ ਕਿਵੇਂ ਨਵੇਂ ਤਰੀਕਿਆਂ ਨਾਲ ਵਿਦਿਆਰਥੀਆਂ ਨੂੰ ਪ੍ਰਯੋਗਿਕ ਗਤੀਵਿਧੀਆਂ ਨਾਲ ਜੋੜ ਸਕਦੇ ਹਨ। ਅਧਿਆਪਕਾਂ ਨੇ ਇਸ ਸਬੰਧੀ ਆਪਣੇ ਤਜਰਬੇ ਅਤੇ ਨਵੇਂ ਪ੍ਰਯੋਗਿਕ ਮਾਡਲ ਵੀ ਪੇਸ਼ ਕੀਤੇ।
ਇਸ ਮੌਕੇ ਰਿਸੋਰਸ ਪਰਸਨ ਵੱਲੋਂ Artificial Intelligence ਅਤੇ Mental Aptitude ਬਾਰੇ ਵਿਸਤਾਰਪੂਰਨ ਸੈਸ਼ਨ ਲਏ ਗਏ, ਜਿਨ੍ਹਾਂ ਦੌਰਾਨ ਅਧਿਆਪਕਾਂ ਨਾਲ ਰਚਨਾਤਮਕ ਅਤੇ ਗਿਆਨਵਧਕ ਚਰਚਾ ਕੀਤੀ ਗਈ।
ਪੂਰਾ ਸੈਮੀਨਾਰ ਪ੍ਰਿੰਸੀਪਲ DIET ਸ੍ਰੀਮਤੀ ਮੋਨਿਕਾ ਭੂਟਾਨੀ ਅਤੇ ਜ਼ਿਲ੍ਹਾ ਰੀਸੋਰਸ ਪਰਸਨ ਵਿਪਿਨ ਕਟਾਰੀਆ ਦੀ ਰਹਿਨੁਮਾਈ ਹੇਠ ਸੁਚਾਰੂ ਢੰਗ ਨਾਲ ਸਫਲਤਾਪੂਰਵਕ ਚੱਲ ਰਿਹਾ ਹੈ।
For continuous updates on educational activities and official news from District Ropar, visit
deorpr.com
and follow our Facebook page for real-time English/Punjabi news:
District Ropar News – Facebook
ਸਿੱਖਿਆ ਨਾਲ ਸੰਬੰਧਤ ਆਪਣੀਆਂ ਖ਼ਬਰਾਂ/ਸਮਾਰੋਹ/ਉਪਲਬਧੀਆਂ ਭੇਜੋ:
WhatsApp Channel: Join Our WhatsApp Channel
























