District level speech competitions were held at Diet Rupnagar.
ਰੂਪਨਗਰ 20 ਨਵੰਬਰ: ਪੰਜਾਬ ਸਰਕਾਰ ਦੇ ਵਿਸ਼ੇਸ਼ ਜਤਨਾਂ ਸਦਕਾ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਸ੍ਰੀ ਪ੍ਰੇਮ ਕੁਮਾਰ ਮਿੱਤਲ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਸ੍ਰੀਮਤੀ ਮੋਨਿਕਾ ਭੂਟਾਨੀ ਜੀ ਦੀ ਯੋਗ ਅਗਵਾਈ ਅਧੀਨ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਰੂਪਨਗਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸੈਮੀਨਾਰ ਦੌਰਾਨ ਜ਼ਿਲ੍ਹਾ ਰੂਪਨਗਰ ਦੇ ਸਮੂਹ ਵਿਦਿਅਕ ਬਲਾਕਾਂ ਦੇ ਜੇਤੂ ਵਿਦਿਆਰਥੀਆਂ ਦੇ ਜ਼ਿਲਾ ਪੱਧਰੀ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਜ਼ਿਲ੍ਹਾ ਨੋਡਲ ਅਫਸਰ ਸ੍ਰੀ ਤੇਜਿੰਦਰ ਸਿੰਘ ਬਾਜ਼ ਨੇ ਦੱਸਿਆ ਕਿ ਸੈਮੀਨਾਰ ਦੀ ਸ਼ੁਰੂਆਤ ਸਰਕਾਰੀ (ਕੰ) ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਵਿਦਿਆਰਥਣਾਂ ਨੇ ਸ਼ਬਦ ਕੀਰਤਨ ਨਾਲ਼ ਕੀਤੀ ।
ਇਸ ਤੋਂ ਬਾਅਦ ਸ੍ਰੀਮਤੀ ਮੋਨਿਕਾ ਭੂਟਾਨੀ ਜੀ ਨੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਮਹਿਸੂਸ ਕਰਨ ਲਈ ਵਿਦਿਆਰਥੀਆਂ ਨੂੰ ਤਾਕੀਦ ਕੀਤੀ।ਵਿਦਿਆਰਥੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਲਿਦਾਨ, ਬਾਣੀ ਅਤੇ ਸਿੱਖਿਆਵਾਂ ਬਾਰੇ ਬੜੇ ਉਤਸ਼ਾਹ ਨਾਲ ਵਿਚਾਰ ਪੇਸ਼ ਕੀਤੇ।
ਇਹਨਾਂ ਭਾਸ਼ਣ ਮੁਕਾਬਲਿਆਂ ਵਿੱਚ ਜੱਜ ਵਜੋਂ ਡਾ. ਜਤਿੰਦਰ ਕੁਮਾਰ ਅਤੇ ਸ. ਪ੍ਰਲਾਦ ਸਿੰਘ ਨੇ ਸ਼ਿਰਕਤ ਕੀਤੀ। ਇਸ ਮੁਕਾਬਲੇ ਵਿੱਚ ਕਰਮਨਪ੍ਰੀਤ ਕੌਰ (ਸ.ਕੰ.ਸੀ.ਸੈ.ਸ. ਸ੍ਰੀ ਅਨੰਦਪੁਰ ਸਾਹਿਬ) ਨੇ ਪਹਿਲਾ ਸਥਾਨ, ਨਵਨੀਤ ਕੌਰ (ਸ.ਸੀ.ਸੈ.ਸ. ਸਲੇਮਪੁਰ) ਨੇ ਦੂਜਾ ਸਥਾਨ ਅਤੇ ਅਸ਼ਿਸ਼ ਰਾਣਾ (ਸ.ਕੰ.ਸੀ.ਸੈ.ਸ. ਨੰਗਲ) ਨੇ ਤੀਸਰਾ ਸਥਾਨ ਹਾਸਲ ਕੀਤਾ।ਰਾਜੋ ਰਾਣੀ ਕੀਰਤਪੁਰ ਸਾਹਿਬ ਬਲਾਕ,ਸਿਮਰਜੀਤ ਕੌਰ ਝੱਜ ਬਲਾਕ,ਨਵਨੀਤ ਕੌਰ ਸ੍ਰੀ ਚਮਕੌਰ ਸਾਹਿਬ ਬਲਾਕ,ਗੁਰਮਹਿਕ ਕੌਰ ਮੀਆਂਪੁਰ ਬਲਾਕ,ਸਿਮਰਨਪ੍ਰੀਤ ਕੌਰ ਰੂਪਨਗਰ ਬਲਾਕ,ਅਨਮੋਲਕ ਸਿੰਘ ਸਲੌਰਾ ਬਲਾਕ,ਸਿਮਰੀਤ ਕੌਰ ਤਖਤਗੜ੍ਹ ਬਲਾਕ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਪ੍ਰਿੰਸੀਪਲ ਮੈਡਮ ਵੱਲੋਂ ਜੇਤੂਆਂ ਨੂੰ ਇਨਾਮ ਵੰਡੇ ਗਏ।ਇਸ ਸਮੇਂ ਸੰਜੇ ਠਾਕੁਰ, ਰਵਿੰਦਰ ਕੌਰ, ਮੰਜੂ, ਸੁਨੀਲ ਕੁਮਾਰ ਅਤੇ ਸਮੂਹ ਬਲਾਕਾਂ ਦੇ ਗਾਈਡ ਅਧਿਆਪਕ ਹਾਜ਼ਰ ਸਨ।
deorpr.com
Follow our Facebook page for real-time English/Punjabi news:

























