Ek Bharat Shreshtha Bharat competition successfully held at Shaheed Pargan Singh Government High School, Mator, Sri Anandpur Sahib
ਰੂਪਨਗਰ, 30 ਅਕਤੂਬਰ – ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸੀ.) ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ, ਸਕੂਲ ਇੰਚਾਰਜ ਸ. ਗੁਰਜਤਿੰਦਰ ਪਾਲ ਸਿੰਘ ਅਤੇ ਵਾਤਾਵਰਣ ਸੰਭਾਲ ਨੋਡਲ ਇੰਚਾਰਜ ਸ. ਸੁਖਜੀਤ ਸਿੰਘ ਕੈਂਥ ਦੀ ਨਿਗਰਾਨੀ ਹੇਠ ਅੱਜ ਮਿਤੀ 30 ਅਕਤੂਬਰ 2025 ਨੂੰ “Ek Bharat Shreshtha Bharat” ਮੁਕਾਬਲੇ ਸ਼ਹੀਦ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਮਟੋਰ ਵਿਖੇ ਸਫਲਤਾਪੂਰਵਕ ਆਯੋਜਿਤ ਕੀਤੇ ਗਏ।
ਮੀਡੀਆ ਇੰਚਾਰਜ ਸ਼੍ਰੀ ਦਿਸ਼ਾਂਤ ਮਹਿਤਾ ਨੇ ਦੱਸਿਆ ਕਿ ਇਹ ਮੁਕਾਬਲੇ 6ਵੀਂ ਤੋਂ 8ਵੀਂ ਅਤੇ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਦੋ ਅਲੱਗ ਗਰੁੱਪਾਂ ਵਿੱਚ ਆਯੋਜਿਤ ਕੀਤੇ ਗਏ, ਜਿਨ੍ਹਾਂ ਦਾ ਉਦੇਸ਼ ਵਿਦਿਆਰਥੀਆਂ ਵਿੱਚ ਰਾਸ਼ਟਰੀ ਇਕਤਾ, ਸੱਭਿਆਚਾਰਕ ਸਾਂਝ ਅਤੇ ਦੇਸ਼-ਭਗਤੀ ਦੇ ਭਾਵਾਂ ਨੂੰ ਉਤਸ਼ਾਹਿਤ ਕਰਨਾ ਸੀ। ਵਿਦਿਆਰਥੀਆਂ ਨੇ Solo Folk Dance ਅਤੇ Solo Painting ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੱਭਿਆਚਾਰਕ ਏਕਤਾ ਦਾ ਸੁਨੇਹਾ ਦਿੱਤਾ।
ਮੁਕਾਬਲਿਆਂ ਦੇ ਨਤੀਜੇ
ਸੋਲੋ ਫੋਕ ਡਾਂਸ (6ਵੀਂ ਤੋਂ 8ਵੀਂ)
🥇 ਪਹਿਲਾ ਸਥਾਨ ਸੁਪ੍ਰਿਆ ਪੀ ਐਮ ਸ੍ਰੀ ਕਥੇੜ੍ਹਾ
🥈 ਦੂਸਰਾ ਸਥਾਨ ਪਕਲ ਸ਼ਰਮਾ, ਸਰਕਾਰੀ ਕੰਨਿਆ ਸੀ.ਸੀ. ਸਕੂਲ ਸ੍ਰੀ ਅਨੰਦਪੁਰ ਸਾਹਿਬ
🥉 ਤੀਸਰਾ ਸਥਾਨ ਨਵਜੋਤ ਕੌਰ, ਸ.ਹਾ.ਸ. ਅਗੰਮਪੁਰ
ਸੋਲੋ ਪੇਂਟਿੰਗ (6ਵੀਂ ਤੋਂ 8ਵੀਂ)
🥇 ਪਹਿਲਾ ਸਥਾਨ ਸਚਿਨ ਸ਼ਰਮਾ, ਸ.ਹਾ.ਸ. ਕੋਟਲਾ ਪਾਵਰ ਹਾਊਸ
🥈 ਦੂਸਰਾ ਸਥਾਨ ਸਾਨਵੀ, ਸਰਕਾਰੀ ਕੰਨਿਆ ਸੀ.ਸੀ. ਸਕੂਲ ਸ੍ਰੀ ਅਨੰਦਪੁਰ ਸਾਹਿਬ
🥉 ਤੀਸਰਾ ਸਥਾਨ ਸੁਨੈਨਾ, ਸ.ਹਾ.ਸ. ਮਟੋਰ
ਸੋਲੋ ਫੋਕ ਡਾਂਸ (9ਵੀਂ ਤੋਂ 12ਵੀਂ)
🥇 ਪਹਿਲਾ ਸਥਾਨ ਤਰਨਜੀਤ ਕੌਰ, ਸ੍ਰੀ ਅਨੰਦਪੁਰ ਸਾਹਿਬ
🥈 ਦੂਸਰਾ ਸਥਾਨ ਇੰਦੂ, ਸਕੂਲ ਆਫ਼ ਐਮੀਨੈਂਸ ਕੀਰਤਪੁਰ ਸਾਹਿਬ
🥉 ਤੀਸਰਾ ਸਥਾਨ ਰਾਧਿਕਾ ਸ਼ਰਮਾ, ਸ.ਹਾ.ਸ. ਮਹਿੰਦਲੀ ਖੁਰਦ
ਸੋਲੋ ਪੇਂਟਿੰਗ (9ਵੀਂ ਤੋਂ 12ਵੀਂ)
🥇 ਪਹਿਲਾ ਸਥਾਨ ਜਸਲੀਨ ਪ੍ਰੀਤ ਕੌਰ, ਸਰਕਾਰੀ ਕੰਨਿਆ ਸੀ.ਸੀ. ਸਕੂਲ ਸ੍ਰੀ ਅਨੰਦਪੁਰ ਸਾਹਿਬ
🥈 ਦੂਸਰਾ ਸਥਾਨ ਮਹਿਕਪ੍ਰੀਤ ਕੌਰ, ਸ.ਹਾ.ਸ. ਝੱਲੀਆਂ ਖੁਰਦ
🥉 ਤੀਸਰਾ ਸਥਾਨ ਜਸਲੀਨ ਕੌਰ, ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਪੁਰ ਖੂਹੀ
ਇਸ ਮੌਕੇ ਉਪਸਥਿਤ ਅਧਿਆਪਕਾਂ ਲੈਕਚਰਾਰ ਸ਼੍ਰੀ ਮੁਕੇਸ਼ ਕੁਮਾਰ, ਲੈਕਚਰਾਰ ਅਮਰਦੀਪ ਸਿੰਘ, ਸ਼੍ਰੀਮਤੀ ਕੁਲਵਿੰਦਰ ਕੌਰ, ਸ਼੍ਰੀ ਯੋਗਰਾਜ ਅਤੇ ਸ਼੍ਰੀਮਤੀ ਨੀਲਮ ਕੌਰ ਨੇ ਜੱਜ ਸਾਹਿਬਾਨ ਵਜੋਂ ਭੂਮਿਕਾ ਨਿਭਾਈ।
ਸ਼੍ਰੀ ਓਮ ਪ੍ਰਕਾਸ਼ ਅਤੇ ਸ਼੍ਰੀਮਤੀ ਅਨਾਮਿਕਾ ਸ਼ਰਮਾ ਨੇ ਪ੍ਰਬੰਧਕੀ ਜ਼ਿੰਮੇਵਾਰੀ ਸੰਭਾਲੀ, ਜਦਕਿ ਲੈਕਚਰਾਰ ਸੀਮਾ ਜੱਸਲ ਨੇ ਸਟੇਜ ਸੈਕਟਰੀ ਵਜੋਂ ਸੇਵਾ ਦਿੱਤੀ।
ਸ. ਕੁਲਵੰਤ ਸਿੰਘ ਅਤੇ ਸ. ਸੁਖਵਿੰਦਰ ਸਿੰਘ ਨੇ ਰਿਫਰੈਸ਼ਮੈਂਟ ਇੰਚਾਰਜ ਦੀ ਜ਼ਿੰਮੇਵਾਰੀ ਨਿਭਾਈ।
ਰਜਿਸਟ੍ਰੇਸ਼ਨ ਡੈਸਕ ਦੀ ਜ਼ਿੰਮੇਵਾਰੀ ਨਰੇਸ਼ ਕੁਮਾਰ ਅਤੇ ਮਨਜੀਤ ਕੌਰ, ਜਦਕਿ ਸ਼੍ਰੀਮਤੀ ਮੀਨਾ ਅਤੇ ਗੁਰਦੀਪ ਕੌਰ ਨੇ ਸਰਟੀਫਿਕੇਟ ਲਿਖਣ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ।
ਇਸ ਮੌਕੇ ਸ. ਦਇਆ ਸਿੰਘ ਸਿੱਖਿਆ ਕੋਆਰਡੀਨੇਟਰ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਨੇ ਸ਼ਿਰਕਤ ਕੀਤੀ ਅਤੇ ਜੇਤੂ ਵਿਦਿਆਰਥੀਆਂ ਸਮੇਤ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਾਲੇ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
ਉਨ੍ਹਾਂ ਨੇ ਕਿਹਾ ਕਿ ਸਕੂਲਾਂ ਵਿੱਚ ਚੱਲ ਰਹੀਆਂ ਸਿੱਖਿਆ ਨਾਲ ਸਬੰਧਿਤ ਜ਼ਿਲ੍ਹਾ ਪੱਧਰੀ ਸਾਰੀਆਂ ਗਤੀਵਿਧੀਆਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੁੰਦੀਆ ਦੇਖਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ।
ਉਨ੍ਹਾਂ ਨੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦਾ ਸਕੂਲ ਵਿੱਚ ਕਰਵਾਏ ਜਾ ਰਹੇ ਵਿਕਾਸਾਤਮਕ ਕੰਮਾਂ ਲਈ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਰਾਜ ਨੂੰ ਇੱਕ ਨਿਮਰ ਸੁਭਾਅ ਵਾਲੇ, ਲੋਕ ਸੇਵਾ ਪ੍ਰਤੀ ਸਮਰਪਿਤ ਸਿੱਖਿਆ ਮੰਤਰੀ ਪ੍ਰਾਪਤ ਹੋਏ ਹਨ, ਜੋ ਸਿੱਖਿਆ ਖੇਤਰ ਦੇ ਸਮੂਹਿਕ ਵਿਕਾਸ ਲਈ ਲਗਾਤਾਰ ਪ੍ਰਯਤਨਸ਼ੀਲ ਹਨ।
ਅੰਤ ਵਿੱਚ ਸਕੂਲ ਦੇ ਇੰਚਾਰਜ਼ ਗੁਰਜਤਿੰਦਰ ਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਦੇਸ਼ ਦੀ ਏਕਤਾ, ਵਿਭਿੰਨਤਾ ਅਤੇ ਸੱਭਿਆਚਾਰਕ ਧਰੋਹਰ ਨੂੰ ਹੋਰ ਮਜ਼ਬੂਤ ਕਰਦੇ ਹਨ ਅਤੇ ਵਿਦਿਆਰਥੀਆਂ ਵਿੱਚ ਆਪਸੀ ਭਰਾਵਾਂ ਦੇ ਭਾਵਾਂ ਨੂੰ ਵਧਾਉਂਦੇ ਹਨ।
ਇਸ ਪ੍ਰਤੀਯੋਗਤਾ ਨਾਲ ਸਬੰਧਿਤ ਹੋਰ ਵੀਡਿਓਜ਼ ਦੇਖਣ ਲਈ ਨੀਚੇ ਦਿੱਤੇ ਜ਼ਿਲ੍ਹੇ ਦੇ ਫੇਸਬੁੱਕ ਲਿੰਕ ਤੇ ਜਾਓ
ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।


















































