Adarsh School Lodhipur shines at the state level – won second place from across Punjab in the traditional music competition
ਸ੍ਰੀ ਅਨੰਦਪੁਰ ਸਾਹਿਬ, 30 ਅਕਤੂਬਰ — ਸਰਕਾਰੀ ਆਦਰਸ਼ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਲੋਦੀਪੁਰ ਦੇ ਵਿਦਿਆਰਥੀਆਂ ਨੇ ਇੱਕ ਹੋਰ ਇਤਿਹਾਸਕ ਪ੍ਰਾਪਤੀ ਦਰਜ ਕੀਤੀ ਹੈ। ਸਕੂਲ ਦੀ ਟੀਮ ਨੇ ਰਾਜ ਪੱਧਰੀ ਕਲਾ ਉਤਸਵ 2025-26 ਵਿੱਚ ਰਵਾਇਤੀ ਸਾਜ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸਕੂਲ ਦੇ ਕਲਚਰਲ ਐਕਟੀਵਿਟੀ ਇਨਚਾਰਜ ਮੈਡਮ ਅਜਵਿੰਦਰ ਕੌਰ ਨੇ ਕਿਹਾ ਕਿ ਇਹਨਾਂ ਮੁਕਾਬਲਿਆਂ ਵਿੱਚ ਸੂਬੇ ਭਰ ਤੋ ਵੱਖ ਵੱਖ ਜ਼ਿਲ੍ਹਾ ਜੋਨ ਪਧਰੀ ਟੀਮਾਂ ਨੇ ਹਿੱਸਾ ਲਿਆ ਅਤੇ ਆਦਰਸ਼ ਸਕੂਲ ਦੇ ਇਸ ਮੁਕਾਬਲੇ ਵਿੱਚ ਸ਼ਾਮਲ ਵਿਦਿਆਰਥੀ ਗੁਰਮਨ ਸਿੰਘ (ਪਿੰਡ ਅਗੰਮਪੁਰ), ਗੁਰਵਿੰਦਰ ਸਿੰਘ (ਪਿੰਡ ਅਗੰਮਪੁਰ), ਰਵਨੀਤ ਕੁਮਾਰ, ਅਤੇ ਅਨੀਕੇਤ ਗਾਂਧੀ (ਚੋਈ ਬਜ਼ਾਰ, ਸ਼੍ਰੀ ਆਨੰਦਪੁਰ ਸਾਹਿਬ) ਨੇ ਆਪਣੇ ਸੰਗੀਤਕ ਹੁਨਰ ਅਤੇ ਰਵਾਇਤੀ ਸਾਜਾਂ ਦੇ ਸੁਰੀਲੇ ਪ੍ਰਦਰਸ਼ਨ ਨਾਲ ਦਰਸ਼ਕਾਂ ਤੇ ਜੱਜਾਂ ਦਾ ਦਿਲ ਜਿੱਤ ਲਿਆ।
ਉਨ੍ਹਾਂ ਦੇ ਸੰਗੀਤ ਦੀ ਤਾਲਮੇਲ, ਲਯ ਤੇ ਭਾਵਨਾਵਾਂ ਨੇ ਸਭ ਨੂੰ ਪ੍ਰਭਾਵਿਤ ਕੀਤਾ ਅਤੇ ਉਹਨਾਂ ਨੇ ਸੂਬੇ ਭਰ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਮੁਖੀ ਚਰਨਜੀਤ ਸਿੰਘ ਨੇ ਕਿਹਾ ਟੀਮ ਇੰਚਾਰਜ ਅਜਵਿੰਦਰ ਕੌਰ ਮੈਡਮ ਅਤੇ ਰਾਜਵੀਰ ਕੌਰ ਮੈਡਮ ਵੱਲੋਂ ਵਿਦਿਆਰਥੀਆਂ ਦੀ ਨਿਰੰਤਰ ਰਹਿਨੁਮਾਈ, ਤਰਬੀਅਤ ਤੇ ਮਿਹਨਤ ਨੇ ਅੱਜ ਰੰਗ ਦਿਖਾਇਆ। ਇਹ ਸਕੂਲ ਲਈ ਮਾਣ ਦੀ ਗੱਲ ਹੈ ਕਿ ਪਹਿਲੀ ਵਾਰ ਕਿਸੇ ਕਲਚਰਲ ਐਕਟੀਵਿਟੀ ਵਿੱਚ ਇਸ ਇਲਾਕੇ ਦੇ ਸਰਕਾਰੀ ਸਕੂਲ ਨੇ ਰਾਜ ਪੱਧਰ ‘ਤੇ ਪੁਜ਼ੀਸ਼ਨ ਹਾਸਲ ਕੀਤੀ ਹੈ। ਉਹਨਾਂ ਕਿਹਾ ਕਿ ਇਹ ਸਫਲਤਾ ਸਾਡੇ ਵਿਦਿਆਰਥੀਆਂ ਦੀ ਕਾਬਲੀਅਤ ਅਤੇ ਅਧਿਆਪਕਾਂ ਦੀ ਸਮਰਪਿਤ ਮਿਹਨਤ ਦਾ ਸਾਫ ਪ੍ਰਤੀਕ ਹੈ।
ਆਦਰਸ਼ ਸਕੂਲ ਸਿੱਖਿਆ ਦੇ ਨਾਲ ਨਾਲ ਕਲਾ ਅਤੇ ਸੰਸਕ੍ਰਿਤੀ ਦੇ ਖੇਤਰ ਵਿੱਚ ਵੀ ਮੱਲਾ ਮਾਰ ਰਿਹਾ ਹੈ। ਇਸ ਖੁਸ਼ੀ ਦੇ ਮੌਕੇ ‘ਤੇ ਸਕੂਲ ਦੇ ਐਨਸੀਸੀ ਅਫ਼ਸਰ ਸੋਹਨ ਸਿੰਘ ਚਾਹਲ ਲੈਕਚਰਾਰ ਕਮਿਸਟਰੀ ਵੱਲੋਂ ਜੇਤੂ ਵਿਦਿਆਰਥੀਆਂ ਨੂੰ ₹2100 ਨਗਦ ਇਨਾਮ ਭੇਟ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਵਿਦਿਆਰਥੀ ਸਾਡੇ ਪੰਜਾਬ ਦੀ ਕਲਾ ਤੇ ਸੰਸਕ੍ਰਿਤਿਕ ਵਿਰਾਸਤ ਰਵਾਇਤੀ ਸਾਜ਼ਾਂ ਨੂੰ ਨਵੀਂ ਉਚਾਈਆਂ ‘ਤੇ ਲੈ ਕੇ ਜਾਉਣਗੇ। ਉਹਨਾਂ ਕਿਹਾ ਕਿ ਇਸ ਜਿੱਤ ਨਾਲ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੋਧੀਪੁਰ ਨੇ ਦੁਬਾਰਾ ਸਾਬਤ ਕੀਤਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਵੀ ਕਲਾ, ਹੁਨਰ ਅਤੇ ਸਮਰਪਣ ਦੀ ਕੋਈ ਘਾਟ ਨਹੀਂ।ਸਕੂਲ ਦੇ ਸਾਰੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਜੇਤੂ ਟੀਮ ਨੂੰ ਫੁੱਲਾਂ ਦੇ ਗੁਲਦਸਤਿਆਂ ਨਾਲ ਸਨਮਾਨਿਤ ਕੀਤਾ ਤੇ ਮਿੱਠਾਈ ਵੰਡ ਕੇ ਖੁਸ਼ੀ ਮਨਾਈ।
ਇਸ ਮੌਕੇ ਤੇ ਲੈਕ, ਬਲਕਾਰ ਸਿੰਘ , ਲੈਕ ਬਲਜੀਤ ਕੌਰ ,ਲੈਕ ਮੁਕੇਸ਼ ਕੁਮਾਰ, ਲੈਕ ਗੁਰਚਰਨ ਸਿੰਘ, ਲੈਕ ਸੋਹਨ ਸਿੰਘ ਚਾਹਲ, ਲੈਕ ਪਵਨ ਕੁਮਾਰ ,ਲੈਕ ਰਜਨੀਸ਼ ਕੁਮਾਰ, ਤਪਿੰਦਰ ਕੌਰ ,ਹਰਸਿਮਰਨ ਸਿੰਘ, ਗੁਰਪ੍ਰੀਤ ਕੌਰ ,ਅਜਵਿੰਦਰ ਕੌਰ, ਕਮਲਜੀਤ ਕੌਰ, ਰੋਮਿਲ, ਪਰੇਹਾ, ਸੁਰਿੰਦਰ ਪਾਲ ਸਿੰਘ, ਕਮਲਪ੍ਰੀਤ ਸਿੰਘ, ਪ੍ਰਦੀਪ ਕੌਰ, ਸੰਦੀਪਾ ਰਾਣੀ ,ਦੀਪ ਸ਼ਿਖਾ, ਲਖਵੀਰ ਕੌਰ ,ਚਰਨਜੀਤ ਕੌਰ, ਨਿਰਮਲ ਕੌਰ, ਨੇਹਾ ਰਾਣੀ, ਦਵਿੰਦਰ ਕੌਰ ,ਰੀਨਾ ਰਾਣੀ, ਗੁਰਪ੍ਰੀਤ ਸਿੰਘ, ਜਸਵੀਰ ਕੌਰ, ਕੁਲਜਿੰਦਰ ਕੌਰ ,ਸੁਖਵਿੰਦਰ ਕੌਰ ,ਰਾਜਵੀਰ ਕੌਰ , ਪਿੰਕੀ ਰਾਣੀ,ਰਣਵੀਰ ਸਿੰਘ , ਸ. ਨਿਰਮਲ ਸਿੰਘ(ਕਲਰਕ) ,ਸ. ਗੁਰਮੇਲ ਸਿੰਘ ਲਾਇਬ੍ਰੇਰੀਅਨ, ਕੰਵਲਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਅਮਰਜੀਤ ਸਿੰਘ, ਗਗਨ ਕੁਮਾਰ, ਸੁਰਜੀਤ ਸਿੰਘ, ਵਰੁਣ ਕੁਮਾਰ, ਅਦਰਸ਼ ਕੁਮਾਰ, ਹਰਜੋਤ ਸਿੰਘ, ਰਮਾ ਕੁਮਾਰੀ, ਸ਼ਰਨਜੀਤ ਕੌਰ, ਰਜਨੀ, ਸੋਨੀਆ, ਗੁਰਪ੍ਰੀਤ ਕੌਰ, ਸੀਮਾ ਦੇਵੀ, ਜਸਵਿੰਦਰ ਕੌਰ, ਮਨੀਤਾ ਰਾਣੀ ਆਦਿ ਹਾਜ਼ਰ ਸਨ।
ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।

















