A talented student from Rupnagar is going to Bhopal for the National Children’s Science Exhibition 2025.


ਪੰਜਾਬ ਸਰਕਾਰ ਵੱਲੋਂ ਵਿਸ਼ਵ ਅਧਿਆਪਕ ਦਿਵਸ ਮੌਕੇ ਸਰਕਾਰੀ ਹਾਈ ਸਕੂਲ ਰਾਏਪੁਰ ਦੇ ਸਾਇੰਸ ਅਧਿਆਪਕ ਸ. ਜਗਜੀਤ ਸਿੰਘ ਨੂੰ ਯੰਗ ਰਾਜ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਉਹਨਾਂ ਦੇ ਵਿਦਿਆਰਥੀ ਲਗਾਤਾਰ ਨੈਸ਼ਨਲ ਪੱਧਰ ਤੇ ਰੂਪਨਗਰ ਅਤੇ ਪੰਜਾਬ ਦਾ ਨਾਮ ਦਰਜ ਕਰਾ ਰਹੇ ਨੇ। ਇਸ ਅਧੀਨ ਮਿਤੀ 21 ਅਕਤੂਬਰ ਨੂੰ ਨੈਸ਼ਨਲ ਪੱਧਰ ਦੇ ਵਿਦਿਆਰਥੀਆਂ ਦੀ ਸਲੈਕਸ਼ਨ ਲਿਸਟ ਜਾਰੀ ਹੋਈ , ਜਿਸ ਵਿੱਚ ਰਾਏਪੁਰ ਸਕੂਲ ਦੇ ਵਿਦਿਆਰਥੀ ਦੀ ਚੋਣ ਹੋਈ ਹੈ। ਇਹ ਪ੍ਰਦਰਸ਼ਨੀ ਵਿਗਿਆਨ ਪ੍ਰਤੀ ਤਰਕ ਵਿਕਸਿਤ ਕਰਨ ਲਈ ਮਿਨਿਸਟਰੀ ਆਫ਼ ਐਜੂਕੇਸ਼ਨ ਵੱਲੋਂ ਅਤੇ ਰਾਸ਼ਟਰੀ ਅਵਿਸ਼ਕਾਰ ਅਭਿਆਨ ਅਧੀਨ ਰਾਸ਼ਟਰੀ ਬਾਲ ਵਿਗਿਆਨ ਪ੍ਰਦਰਸ਼ਨੀ ਕਰਵਾਈ ਜਾਂਦੀ ਹੈ, ਜਿਸ ਦਾ ਮੁੱਖ ਮਕਸਦ ਵਿਦਿਆਰਥੀਆਂ ਵਿੱਚ ਤਰਕਸ਼ੀਲ ਸੋਚ ਦਾ ਵਿਕਾਸ ਅਤੇ ਨਵੇਂ ਇਨੋਵੇਟਿਵ ਹੱਲ ਲੱਭਣਾ ਹੈ, ਤਾਂ ਜੋ ਭਵਿੱਖ ਦੇ ਜੂਨੀਅਰ ਸਾਇੰਟਿਸਟ ਤਿਆਰ ਕੀਤੇ ਜਾ ਸਕਣ, ਜੋ ਅੱਗੇ ਚੱਲ ਕੇ ਦੇਸ਼ ਦੀ ਖੋਜ ਅਤੇ ਵਿਕਾਸ ਯਾਤਰਾ ਵਿੱਚ ਯੋਗਦਾਨ ਪਾ ਸਕਣ।
ਇਸੇ ਅਧੀਨ ਸਭ ਤੋਂ ਔਖੇ ਵਿਗਿਆਨਕ ਮੁਕਾਬਲੇ ਵਿੱਚ, ਸਰਕਾਰੀ ਹਾਈ ਸਕੂਲ ਰਾਏਪੁਰ (ਜ਼ਿਲ੍ਹਾ ਰੂਪਨਗਰ) ਦੇ ਵਿਦਿਆਰਥੀਆਂ ਨੇ ਪਹਿਲਾਂ ਜ਼ਿਲਾ ਪੱਧਰ ਤੇ, ਫਿਰ ਪੰਜਾਬ ਪੱਧਰ ਤੇ ਪਹਿਲਾ ਸਥਾਨ ਹਾਸਲ ਕਰਕੇ ਹੁਣ ਭਾਰਤ ਪੱਧਰ ਤੇ ਰਾਜ ਦਾ ਪ੍ਰਤਿਨਿਧਿਤਵ ਕਰਨ ਜਾ ਰਹੇ ਹਨ।

ਹੋਣਹਾਰ ਵਿਦਿਆਰਥੀ – ਸਹਿਜਪ੍ਰੀਤ ਸਿੰਘ
ਆਰਗੈਨਿਕ ਫਾਰਮਿੰਗ ‘ਤੇ ਤਿਆਰ ਕੀਤਾ ਗਿਆ ਮਾਡਲ, ਜਿਸ ਨੇ ਪਹਿਲਾਂ ਪੰਜਾਬ ਸਤਰ ‘ਤੇ ਪਹਿਲਾ ਸਥਾਨ ਹਾਸਲ ਕੀਤਾ ਸੀ, ਹੁਣ RBVP 2025 (ਰਾਸ਼ਟਰੀ ਬਾਲ ਵਿਗਿਆਨ ਪ੍ਰਦਰਸ਼ਨੀ) ਲਈ ਭੋਪਾਲ, ਮੱਧ ਪ੍ਰਦੇਸ਼ ਵਿੱਚ 18 ਤੋਂ 23 ਨਵੰਬਰ 2025 ਤੱਕ ਹੋ ਰਹੀ ਪ੍ਰਦਰਸ਼ਨੀ ਵਿੱਚ ਰਾਜ ਦੀ ਨੁਮਾਇੰਦਗੀ ਕਰੇਗਾ।
ਮਾਡਲ ਵਿਸ਼ਾ: ਆਰਗੈਨਿਕ ਫਾਰਮਿੰਗ – ਖੇਤੀ ਦੀ ਕੁਦਰਤੀ ਦਿਸਾ ਵੱਲ ਵਧਦਾ ਕਦਮ
ਇਸ ਮਾਡਲ ਰਾਹੀਂ ਇਹ ਦਰਸਾਇਆ ਗਿਆ ਕਿ ਵਧ ਰਹੀ ਰਸਾਇਣਕ ਖੇਤੀ ਦੇ ਨੁਕਸਾਨਾਂ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ। ਇਸ ਵਿੱਚ ਬਰਮੀ ਕੰਪੋਸਟ ਗੰਡੋਇਆ ਨੂੰ 360 ਡਿਗਰੀ ਤੋਂ ਕਮਾਇਆ ਗਿਆ ਹੈ। ਜਿਸ ਨਾਲ ਉਹਨਾਂ ਤੋਂ ਮਲਟੀਪਲ ਪਦਾਰਥ ਪ੍ਰਾਪਤ ਕੀਤੇ ਜਾ ਸਕਦੇ ਹਨ ਜਿਵੇਂ ਬਰਮੀ ਕੰਪੋਸਟ, ਬਰਮੀਵਾਸ਼ ਅਤੇ ਗੰਡੋਇਆ ਨੂੰ ਵਪਾਰਕ ਲਾਭ ਲਈ ਵੇਚਿਆ ਜਾ ਸਕਦਾ।
ਮਾਡਲ ਕੁਦਰਤੀ ਖੇਤੀ ਤਰੀਕਿਆਂ ਦੇ ਨਾਲ ਆਧੁਨਿਕ ਢਾਂਚੇ ਦੀ ਮਿਲਾਪ ਕਰਦਾ ਹੈ, ਜਿਸ ਨਾਲ: ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ, ਕਿਸਾਨੀ ਦੀ ਸਿਹਤਮੰਦ ਦਿਸਾ ਬਣਦੀ ਹੈ, ਅਤੇ ਆਮਦਨ ਵਿੱਚ ਵਾਧਾ ਹੁੰਦਾ ਹੈ । ਚੋਣ ਦੀ ਪ੍ਰਕਿਰਿਆ ਖਾਲਸਾ ਕਾਲਜ, ਸ਼੍ਰੀ ਅੰਮ੍ਰਿਤਸਰ ਵਿਖੇ ਆਯੋਜਿਤ ਸਟੇਟ ਲੈਵਲ ਸਾਇੰਸ ਐਗਜ਼ੀਬਿਸ਼ਨ ਵਿੱਚ, ਮਿਡਲ ਅਤੇ ਸੀਨੀਅਰ ਵਿੰਗ ਲਈ 7-7 ਥੀਮਾਂ ਰੱਖੀਆਂ ਗਈਆਂ ਸਨ। ਇਸ ਵਿੱਚ: ★21 ਮਿਡਲ ਵਿੰਗ ★21 ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੂੰ SCERT ਪੰਜਾਬ ਵੱਲੋਂ ਨੈਸ਼ਨਲ ਪੱਧਰ ‘ਤੇ ਨਾਮਜ਼ਦ ਕੀਤਾ ਗਿਆ।
ਬਾਅਦ ਵਿੱਚ NCERT ਦਿੱਲੀ ਵੱਲੋਂ ਹੋਈ ਮਾਡਲ ਸਕ੍ਰੀਨਿੰਗ ਤੋਂ ਬਾਅਦ, ਪੰਜਾਬ ਦੇ ਕੁੱਲ 13 ਮਾਡਲ ਚੁਣੇ ਗਏ, ਜਿਨ੍ਹਾਂ ਵਿੱਚੋਂ ਇੱਕ ਸਰਕਾਰੀ ਹਾਈ ਸਕੂਲ ਰਾਏਪੁਰ ਦਾ ਮਾਡਲ ਵੀ ਹੈ — ਜੋ ਰੂਪਨਗਰ ਜ਼ਿਲ੍ਹੇ ਲਈ ਮਾਣ ਦੀ ਗੱਲ ਹੈ।
ਡੀ.ਈ.ਓ. ਸੀਨੀਅਰ ਸੈਕੰਡਰੀ ਰੂਪਨਗਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਜੀ ਨੇ ਕਿਹਾ : ਰੂਪਨਗਰ ਜ਼ਿਲ੍ਹੇ ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਪਹਿਲੀ ਵਾਰ ਰਾਏਪੁਰ ਸਕੂਲ ਦਾ ਮਾਡਲ ਸਟੇਟ ਪੱਧਰ ‘ਤੇ ਪਹਿਲਾ ਸਥਾਨ ਲੈਣ ਤੋਂ ਬਾਅਦ ਹੁਣ ਨੈਸ਼ਨਲ ਪੱਧਰ ‘ਤੇ ਭੋਪਾਲ ਵਿਖੇ ਪ੍ਰਸਤੁਤ ਹੋਣ ਜਾ ਰਿਹਾ ਹੈ। ਮੈਂ ਵਿਸ਼ੇਸ਼ ਤੌਰ ‘ਤੇ ਮਾਡਲ ਗਾਈਡ ਸਰਦਾਰ ਜਗਜੀਤ ਸਿੰਘ ਅਤੇ ਵਿਦਿਆਰਥੀ ਸਹਿਜਪ੍ਰੀਤ ਸਿੰਘ ਨੂੰ ਵਧਾਈਆਂ ਤੇ ਨੈਸ਼ਨਲ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।
DIET ਰੂਪਨਗਰ ਦੀ ਪ੍ਰਿੰਸੀਪਲ ਸ੍ਰੀਮਤੀ ਮੋਨਿਕਾ ਭੂਟਾਨੀ ਜੀ ਨੇ ਕਿਹਾ : ਇਹ ਪ੍ਰਾਪਤੀ ਸਾਡੀ ਸਿੱਖਿਆ ਪ੍ਰਣਾਲੀ ਦੀ ਮਜ਼ਬੂਤੀ ਨੂੰ ਦਰਸਾਉਂਦੀ ਹੈ। ਅਸੀਂ ਆਸ ਕਰਦੇ ਹਾਂ ਕਿ ਇਹ ਟੀਮ ਭੋਪਾਲ ਵਿੱਚ ਪੰਜਾਬ ਅਤੇ ਰੂਪਨਗਰ ਦਾ ਮਾਣ ਹੋਰ ਵਧਾਏਗੀ।
ਕਿਰਨ ਸ਼ਰਮਾ ਡਾਇਰੈਕਟਰ ਐਸਸੀਈਆਰਟੀ ਪੰਜਾਬ ਜੀ ਨੇ ਕਿਹਾ: ਵਿਗਿਆਨ ਸਿਰਫ਼ ਕਿਤਾਬ ਨਹੀਂ, ਇਹ ਤੁਹਾਡੀ ਦ੍ਰਿਸ਼ਟੀ ਹੈ ਭਵਿੱਖ ਵੱਲ। ਜਿੱਥੇ ਜਿਗਿਆਸਾ ਹੋਵੇ, ਉਥੇ ਅਵਿਸ਼ਕਾਰ ਜਨਮ ਲੈਂਦੇ ਹਨ। ਹਰ ਪ੍ਰਸ਼ਨ ਤੋਂ ਅੱਗੇ ਇੱਕ ਨਵਾਂ ਸੰਸਾਰ ਉਡੀਕ ਕਰ ਰਿਹਾ ਹੈ। ਆਓ, ਅਸੀਂ ਸਾਰੇ ਮਿਲ ਕੇ ਉਸ ਸੰਸਾਰ ਵੱਲ ਕਦਮ ਵਧਾਈਏ।
SCERT ਪੰਜਾਬ ਸਾਇੰਸ ਪ੍ਰੋਜੈਕਟ ਇੰਚਾਰਜ ਮੈਡਮ ਰਮਿੰਦਰਜੀਤ ਕੌਰ ਨੇ ਕਿਹਾ: ਰਾਏਪੁਰ ਸਕੂਲ ਦੇ ਵਿਦਿਆਰਥੀਆਂ ਨੇ ਲਗਾਤਾਰ 14 ਵਾਰ ਸਟੇਟ ਪੱਧਰ ਦੀ ਵਿਗਿਆਨ ਪ੍ਰਦਰਸ਼ਨੀ ਵਿੱਚ ਆਪਣੀ ਪਹੁੰਚ ਬਣਾਈ ਹੈ। ਪਰ ਇਸ ਵਾਰ ਜਿੱਤਣ ਤੋਂ ਬਾਅਦ, ਹੁਣ ਨੈਸ਼ਨਲ ਪੱਧਰ ‘ਤੇ ਚੋਣ ਹੋਈ ਹੈ। ਅਸੀਂ ਪੂਰਾ ਵਿਸ਼ਵਾਸ ਰੱਖਦੇ ਹਾਂ ਕਿ ਇਹ ਟੀਮ ਨੈਸ਼ਨਲ ਵਿੱਚ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕਰੇਗੀ।
ਸਕੂਲ ਮੁਖੀ ਸ੍ਰੀਮਤੀ ਸੀਮਾ ਦੇਵੀ ਨੇ ਕਿਹਾ: ਇਹ ਸਾਡੀ ਸਕੂਲ ਦੀ ਇਤਿਹਾਸਕ ਪ੍ਰਾਪਤੀ ਹੈ।ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦਾ ਲੀਡਰਸ਼ਿਪ ਅਤੇ ਟੀਮ ਵਰਕ ਨੇ ਸਾਨੂੰ ਇਸ ਮੋੜ ‘ਤੇ ਲਿਆਇਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਨੈਸ਼ਨਲ ਪੱਧਰ ਤੇ ਵੀ ਪਹਿਲਾ ਸਥਾਨ ਲੈ ਕੇ ਆਵਾਂਗੇ।
ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।




















