The district administration is providing free training to the candidates who have applied for the army exam to be held on June 29: Deputy Commissioner
ਰੂਪਨਗਰ, 10 ਜੂਨ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ 19 ਮਈ ਤੋਂ ਜ਼ਿਲ੍ਹੇ ਦੇ 5 ਕੇਂਦਰਾਂ ਵਿੱਚ ਪੇਸ਼ੇਵਰ ਕੋਚ ਅਤੇ ਲੈਕਚਰਾਰ ਉਨ੍ਹਾਂ ਨੌਜ਼ਵਾਨਾਂ ਨੂੰ ਫ਼ੌਜ (ਆਰਮੀ) ਦੀ ਭਰਤੀ ਲਈ ਮੁਫ਼ਤ ਲਿਖਤੀ ਅਤੇ ਸਰੀਰਕ ਸਿਖਲਾਈ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਵਿਸ਼ੇਸ਼ ਉਪਰਾਲੇ ਨਾਲ ਜ਼ਿਲ੍ਹਾ ਰੂਪਨਗਰ ਦੇ ਫ਼ੌਜ ਦੀ ਭਰਤੀ ਲਈ ਅਪਲਾਈ ਕਰ ਚੁੱਕੇ 2676 ਉਮੀਦਵਾਰਾਂ ਨੂੰ ਸਿਖਲਾਈ ਪ੍ਰਾਪਤ ਕਰਨ ਦਾ ਸੁਨਿਹਰੀ ਮੌਕਾ ਮਿਲਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਆਰਮੀ ਦੀ ਭਰਤੀ ਲਈ ਜ਼ਿਲ੍ਹੇ ਦੇ ਸਮੂਹ ਬਲਾਕਾਂ ਵਿੱਚ 5 ਮੁਫਤ ਲਿਖਤੀ ਅਤੇ ਸਰੀਰਕ ਸਿਖਲਾਈ ਕੇਂਦਰ ਖੋਲ੍ਹੇ ਗਏ ਹਨ, ਜਿਸ ਅਧੀਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਕਾਲਜ, ਨੰਗਲ ਵਿਖੇ ਸੀ-ਪਾਈਟ ਕੈਂਪ (ਸਿਵਾਲਿਕ ਕਾਲਜ), ਸ੍ਰੀ ਚਮਕੌਰ ਸਾਹਿਬ ਵਿਖੇ ਬੀਬੀ ਸ਼ਰਨ ਕੌਰ ਖਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ/ਬਾਬਾ ਜੋਰਾਵਰ ਸਿੰਘ ਸਟੇਡੀਅਮ, ਰੂਪਨਗਰ ਵਿਖੇ ਐਨ.ਸੀ.ਸੀ ਅਕੈਡਮੀ/ਨਹਿਰੂ ਸਟੇਡੀਅਮ, ਨੂਰਪੁਰ ਬੇਦੀ ਵਿਖੇ ਡੀ.ਏ.ਵੀ ਸਕੂਲ, ਤਖ਼ਤਗੜ੍ਹ ਸਥਾਪਿਤ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕੇਂਦਰਾਂ ਵਿੱਚ 19 ਮਈ 2025 ਤੋਂ ਸਵੇਰੇ 9 ਵਜੇ ਤੋਂ 12 ਵਜੇ ਤੱਕ ਲਿਖਤੀ ਪ੍ਰੀਖਿਆ ਦੀ ਸਿਖਲਾਈ ਅਤੇ ਸਰੀਰਕ ਸਿੱਖਿਆ ਸਬੰਧੀ ਸਿਖਲਾਈ ਸਵੇਰੇ 7 ਤੋਂ 8 ਤੇ ਸ਼ਾਮ 4 ਤੋਂ 5 ਦਿੱਤੀ ਜਾ ਰਹੀ ਹੈ। ਇਨ੍ਹਾਂ ਕੇਂਦਰਾਂ ਵਿੱਚ ਸਿਖਲਾਈ 28 ਜੂਨ ਤੱਕ ਜਾਰੀ ਰਹੇਗੀ।
ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਫ਼ੌਜ ਦੀ ਭਰਤੀ ਲਈ ਉਮੀਦਵਾਰਾਂ ਦੀ ਪ੍ਰੀਖਿਆ ਪੰਜਾਬੀ ਗੁਰਮੁੱਖੀ ਭਾਸ਼ਾ ਵਿੱਚ ਹੋਵੇਗੀ ਅਤੇ ਕੋਈ ਵੀ ਨੈਗਟਿਵ ਮਾਰਕਿੰਗ ਨਹੀ ਹੈ। ਮੌਜੂਦਾ ਸਾਲ ਤੋਂ ਐਨਲਾਈਨ ਕਾਮਨ ਐਂਟਰੇਸ ਪ੍ਰੀਖਿਆ (ਸੀ.ਈ.ਈ.) ਪੰਜਾਬੀ ਸਮੇਤ 13 ਭਾਸ਼ਾਵਾਂ ਵਿੱਚ ਕਰਵਾਏ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਿਖਤੀ ਪ੍ਰੀਖਿਆ ਦੀ ਯੋਗਤਾ ਪੂਰੀ ਕਰਨ ਵਾਲੇ ਉਮੀਦਵਾਰਾਂ ਨੂੰ ਚੋਣ ਪ੍ਰਕਿਰਿਆ ਦੇ ਦੂਜੇ ਪੜਾਅ ਵਿੱਚ ਸਰੀਰਕ ਪ੍ਰੀਖਿਆ ਵਿੱਚ ਹਿੱਸਾ ਲੈਣ ਲਈ ਬੁਲਾਇਆ ਜਾਵੇਗਾ। ਆਨਲਾਈਨ ਸੀਈਈ ਦੌਰਾਨ ਕਲਰਕ ਅਤੇ ਸਟੋਰਕੀਪਰ ਟੈਕਨੀਕਲ ਲਈ ਟਾਈਪਿੰਗ ਟੈਸਟ ਲਿਆ ਜਾਵੇਗਾ, ਜਿਸ ਵਿਚ ਟੈਸਟ ਦੌਰਾਨ ਅੰਗਰੇਜੀ ਵਿੱਚ 30 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਲੋੜੀਦੀ ਹੈ।
ਉਨ੍ਹਾਂ ਕਿਹਾ ਕਿ ਟ੍ਰੇਨਿੰਗ ਦੇ ਚਾਹਵਾਨ ਉਮੀਦਵਾਰ ਹੋਰ ਜਾਣਕਾਰੀ ਲੈਣ ਲਈ 01881-222104 ਉੱਤੇ ਸੰਪਰਕ ਕਰ ਸਕਦੇ ਹਨ ਅਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗਰਾਊਂਡ ਫਲੌਰ, ਡੀਸੀ ਕੰਪਲੈਕਸ ਰੂਪਨਗਰ ਵਿਖੇ ਪਹੁੰਚ ਕੇ ਵਧੇਰੇ ਜਾਣਕਾਰੀ ਲੈ ਸਕਦੇ ਹਨ।