Sri Anandpur Sahib ਹਲਕੇ ਦੇ ਸਕੂਲ ਨੇ ਬੋਰਡ ਨਤੀਜਿਆਂ ਵਿੱਚ ਲਹਿਰਾਇਆ ਕਾਮਯਾਬੀ ਦਾ ਝੰਡਾ

The school of Sri Anandpur Sahib constituency hoisted the flag of success in the board results
The school of Sri Anandpur Sahib constituency hoisted the flag of success in the board results, GHS Gambirpur
ਸ੍ਰੀ ਅਨੰਦਪੁਰ ਸਾਹਿਬ 21 ਮਈ: ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਆਪਣੇ ਵਿਧਾਨ ਸਭਾ ਹਲਕੇ ਵਿੱਚ ਸਿੱਖਿਆ ਪੱਧਰ ਵਿੱਚ ਨਿਰੰਤਰ ਸੁਧਾਰ ਅਤੇ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਵਿਦਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਰਕਾਰੀ ਹਾਈ ਸਕੂਲ ਗੰਭੀਰਪੁਰ (ਅੱਪਰ) ਦੇ ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਨਾਂ ਰੌਸ਼ਨ ਕੀਤਾ ਹੈ।
ਸਕੂਲ ਇੰਚਾਰਜ ਸ਼੍ਰੀਮਤੀ ਮਨਜਤਿੰਦਰ ਕੌਰ ਨੇ ਦੱਸਿਆ ਕਿ ਅੱਠਵੀਂ ਜਮਾਤ ਦੀ ਵਿਦਿਆਰਥਣ ਰਾਧਿਕਾ ਸ਼ਰਮਾ ਨੇ 562/600 (93.6%) ਅੰਕ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ, ਹਰਮਨਪ੍ਰੀਤ ਕੌਰ ਨੇ 549/600 (91.5%) ਨਾਲ ਦੂਜਾ ਅਤੇ ਨਵਦੀਪ ਕੌਰ ਨੇ 544/600 ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ।
ਦਸਵੀਂ ਜਮਾਤ ਵਿੱਚੋਂ ਗੌਰਵ ਕੁਮਾਰ ਨੇ 587/650 (90.3%) ਅੰਕ ਲੈ ਕੇ ਪਹਿਲਾ, ਅਕਾਂਕਸ਼ਾ ਕੌਸ਼ਲ ਨੇ 575/650 (88.46%) ਨਾਲ ਦੂਜਾ ਅਤੇ ਸਾਧਿਕਾ ਨੇ 546/650 (84%) ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਪਿੰਡ ਦੀ ਸਰਪੰਚ ਸ਼੍ਰੀਮਤੀ ਮਧੂ ਬਾਲਾ, ਉਨ੍ਹਾਂ ਦੇ ਪਤੀ ਐਡਵੋਕੇਟ ਨੀਰਜ ਕੁਮਾਰ, ਪੰਚਾਇਤ ਮੈਂਬਰ, ਸਕੂਲ ਕਮੇਟੀ ਦੇ ਚੇਅਰਮੈਨ, ਮੈਂਬਰ ਅਤੇ ਸਟਾਫ ਮੈਂਬਰਾਂ ਵਿੱਚੋਂ ਸ. ਜਸਵਿੰਦਰ ਸਿੰਘ, ਸ. ਅਮਰੀਕ ਸਿੰਘ, ਸ਼੍ਰੀ ਰਘੁਨਾਥ ਕੁਮਾਰ, ਸ. ਹਰਜੋਤ ਸਿੰਘ, ਸ. ਦਲਵਿੰਦਰ ਸਿੰਘ, ਸ਼੍ਰੀਮਤੀ ਰੀਤੂ ਬਾਲਾ, ਸ਼੍ਰੀਮਤੀ ਗੁਰਮੀਤ ਕੌਰ, ਸ਼੍ਰੀਮਤੀ ਰੁਪਿੰਦਰਜੀਤ ਕੌਰ ਅਤੇ ਮਿਸ ਬਲਜੀਤ ਕੌਰ ਆਦਿ ਹਾਜ਼ਰ ਸਨ। ਸਥਾਨਕ ਲੋਕਾਂ ਨੇ ਵੀ ਸਕੂਲ ਦੇ ਇਸ ਉਤਕ੍ਰਿਸ਼ਟ ਪ੍ਰਦਰਸ਼ਨ ‘ਤੇ ਖੁਸ਼ੀ ਜਤਾਈ ਅਤੇ ਸਿੱਖਿਆ ਵਿਭਾਗ ਅਤੇ ਅਧਿਆਪਕਾਂ ਦੀ ਕੋਸ਼ਿਸ਼ਾਂ ਦੀ ਸਰਾਹਣਾ ਕੀਤੀ।

District Ropar News 

Leave a Comment

Your email address will not be published. Required fields are marked *

Scroll to Top