ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਵਿੱਚ ਤਿੰਨ ਦਿਨਾਂ Environmental Education training ਮੁਕੰਮਲ, ਰੋਪੜ ਦੇ ਦੋ ਅਧਿਆਪਕਾਂ ਨੇ ਲਿਆ ਭਾਗ

Three-day environmental education training completed at Mahatma Gandhi State Institute, two teachers from Ropar participated

Three-day environmental education training completed at Mahatma Gandhi State Institute, two teachers from Ropar participated

ਰੂਪਨਗਰ, 19 ਮਈ: ਵਾਤਾਵਰਨ ਪ੍ਰਦੂਸ਼ਣ ਅਤੇ ਵਾਤਾਵਰਨ ਸੰਬੰਧੀ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦਿਆਂ, ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਪੰਜਾਬ) ਵੱਲੋਂ ਰਾਜ ਪੱਧਰ ‘ਤੇ ਤਿੰਨ ਦਿਨਾਂ ਫੈਕਲਟੀ ਡਿਵਲਪਮੈਂਟ ਪ੍ਰੋਗਰਾਮ ਅਧੀਨ ਵਾਤਾਵਰਨ ਸਿੱਖਿਆ ਪ੍ਰੋਗਰਾਮ (Environmental Education Programme – EEP) ਦਾ ਆਯੋਜਨ ਕੀਤਾ ਗਿਆ। ਇਹ ਟ੍ਰੇਨਿੰਗ 13ਮਈ ਤੋਂ 15 ਮਈ ਤੱਕ ਚੱਲੀ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਅਧਿਆਪਕਾਂ ਨੇ ਭਾਗ ਲਿਆ।
Three-day environmental education training completed at Mahatma Gandhi State Institute, two teachers from Ropar participated IMG 20250519 WA0007
ਇਸ ਟ੍ਰੇਨਿੰਗ ਦਾ ਮੂਲ ਉਦੇਸ਼ ਅਧਿਆਪਕਾਂ ਨੂੰ ਵਾਤਾਵਰਨ ਦੀ ਵਿਗੜ ਰਹੀ ਹਾਲਤ, ਤਬਦੀਲ ਹੋ ਰਹੇ ਮੌਸਮ, ਪ੍ਰਾਕ੍ਰਿਤਿਕ ਸਾਧਨਾਂ ਦੀ ਘੱਟ ਰਹੀ ਉਪਲਬਧਤਾ, ਅਤੇ ਉਨ੍ਹਾਂ ਨਾਲ ਜੁੜੀਆਂ ਸਮੱਸਿਆਵਾਂ ਵੱਲ ਜਾਗਰੂਕ ਕਰਨਾ ਸੀ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਅਸੀਂ ਆਪਣੇ ਜੀਵਨ ਢੰਗ ‘ਚ ਕਿਹੜੀਆਂ ਬਦਲਾਵ ਲਿਆ ਕੇ ਵਾਤਾਵਰਨ ਦੀ ਰੱਖਿਆ ਕਰ ਸਕਦੇ ਹਾਂ।
ਟ੍ਰੇਨਿੰਗ ਦੌਰਾਨ ਵਿਸ਼ੇਸ਼ ਮਹਿਮਾਨਾਂ ਵੱਲੋਂ ਵਾਤਾਵਰਨ ਸੰਬੰਧੀ ਨਵੇਂ ਵਿਗਿਆਨਕ ਡਾਟੇ, ਸਰਵੇਖਣਾਂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਚੱਲ ਰਹੀਆਂ ਕੋਸ਼ਿਸ਼ਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਵਿਦਿਆਲਈ ਪੱਧਰ ‘ਤੇ ਵਾਤਾਵਰਨ ਸਿੱਖਿਆ ਨੂੰ ਅੱਗੇ ਵਧਾਉਣ ਲਈ ਅਧਿਆਪਕਾਂ ਨੂੰ ਨਵੇਂ ਟੀਚਣ ਤਰੀਕੇ, ਪ੍ਰੋਜੈਕਟਾਂ, ਅਤੇ ਪ੍ਰਯੋਗਿਕ ਢੰਗ ਸਿਖਾਏ ਗਏ।
Three-day Environmental Education training completed at Mahatma Gandhi State Institute, two teachers from Ropar participated, kuljinder kaur Rupnagar, manjeet kaur Rupnagar
ਰੂਪਨਗਰ ਜ਼ਿਲ੍ਹੇ ਤੋਂ ਇਸ ਟ੍ਰੇਨਿੰਗ ਵਿੱਚ ਭਾਗ ਲੈਣ ਵਾਲੀਆਂ ਅਧਿਆਪਕਾਵਾਂ ਵਿੱਚ ਕੁਲਜਿੰਦਰ ਕੌਰ ਅਤੇ ਮਨਜੀਤ ਕੌਰ ਸ਼ਾਮਲ ਰਹੀਆਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਬੇਹੱਦ ਲਾਭਕਾਰੀ ਅਤੇ ਪ੍ਰੇਰਣਾਦਾਇਕ ਦੱਸਿਆ। ਉਨ੍ਹਾਂ ਅਨੁਸਾਰ ਇਹ ਟ੍ਰੇਨਿੰਗ ਉਨ੍ਹਾਂ ਨੂੰ ਨਾ ਸਿਰਫ਼ ਵਾਤਾਵਰਨ ਸਿੱਖਿਆ ਵਿੱਚ ਨਵੀਂ ਦ੍ਰਿਸ਼ਟੀ ਮਿਲੀ, ਸਗੋਂ ਉਹਨਾਂ ਨੂੰ ਆਪਣੀਆਂ ਕਲਾਸਾਂ ਵਿੱਚ ਵਿਦਿਆਰਥੀਆਂ ਨੂੰ ਵਾਤਾਵਰਨ ਲਈ ਜਾਗਰੂਕ ਕਰਨ ਦੇ ਨਵੇਂ ਤਰੀਕੇ ਵੀ ਸਿੱਖਣ ਨੂੰ ਮਿਲੇ।
ਇਹ ਪ੍ਰੋਗਰਾਮ ਸਿੱਖਿਆ ਵਿਭਾਗ ਪੰਜਾਬ ਅਤੇ ਵਾਤਾਵਰਨ ਵਿਭਾਗ ਵੱਲੋਂ ਸਾਂਝੀ ਕੋਸ਼ਿਸ਼ ਦੇ ਤਹਿਤ ਆਯੋਜਿਤ ਕੀਤਾ ਗਿਆ ਸੀ। ਟ੍ਰੇਨਿੰਗ ਦੇ ਅਖੀਰ ‘ਤੇ ਭਾਗ ਲੈਣ ਵਾਲੇ ਸਾਰੇ ਅਧਿਆਪਕਾਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ।
ਇਸ ਪ੍ਰੋਗਰਾਮ ਰਾਹੀਂ ਇਹ ਸੰਦੇਸ਼ ਦਿੱਤਾ ਗਿਆ ਕਿ ਜੇ ਅਸੀਂ ਅਪਣੇ ਵਾਤਾਵਰਨ ਦੀ ਰੱਖਿਆ ਨਹੀਂ ਕਰਾਂਗੇ, ਤਾਂ ਭਵਿੱਖ ਦੀਆਂ ਪੀੜ੍ਹੀਆਂ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਇਸ ਲਈ ਅਧਿਆਪਕਾਂ ਦੀ ਭੂਮਿਕਾ ਕੇਵਲ ਪਾਠ ਪੜ੍ਹਾਉਣ ਤੱਕ ਸੀਮਿਤ ਨਹੀਂ, ਸਗੋਂ ਸਮਾਜਿਕ ਜਾਗਰੂਕਤਾ ਫੈਲਾਉਣ ਵਿੱਚ ਵੀ ਬਹੁਤ ਮਹੱਤਵਪੂਰਨ ਹੈ।

District Ropar News 

Leave a Comment

Your email address will not be published. Required fields are marked *

Scroll to Top